ਪਾਕਿਸਤਾਨ ਫੌਜ ਮੁਖੀ ਜਨਰਲ ਬਾਜਵਾ ਦੇ ਸੇਵਾਕਾਲ 'ਚ 6 ਮਹੀਨਿਆਂ ਦਾ ਵਾਧਾ

ਪਾਕਿਸਤਾਨ ਫੌਜ ਮੁਖੀ ਜਨਰਲ ਬਾਜਵਾ ਦੇ ਸੇਵਾਕਾਲ 'ਚ 6 ਮਹੀਨਿਆਂ ਦਾ ਵਾਧਾ

ਇਸਲਾਮਾਬਾਦ: ਪਾਕਿਸਤਾਨ ਦੀ ਸੁਪਰੀਮ ਕੋਰਟ ਪਾਕਿਸਤਾਨ ਫੌਜ ਮੁਖੀ ਦੇ ਸੇਵਾਕਾਲ ਵਾਧੇ ਦੇ ਮਾਮਲੇ 'ਚ ਫੈਂਸਲਾ ਸੁਣਾਉਂਦਿਆਂ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਸੇਵਾਕਾਲ 'ਚ 6 ਮਹੀਨਿਆਂ ਦਾ ਵਾਧਾ ਕਰ ਦਿੱਤਾ ਹੈ। ਹੁਣ ਜਨਰਲ ਬਾਜਵਾ ਹੋਰ 6 ਮਹੀਨੇ ਪਾਕਿਸਤਾਨ ਫੌਜ ਦੇ ਮੁਖੀ ਰਹਿਣਗੇ। ਇਹਨਾਂ 6 ਮਹੀਨਿਆਂ ਦੌਰਾਨ ਪਾਕਿਸਤਾਨ ਦੀ ਪਾਰਲੀਮੈਂਟ ਫੌਜ ਮੁਖੀ ਦੇ ਸੇਵਾਕਾਲ ਵਾਧੇ ਜਾਂ ਮੁੜ ਨਿਯੁਕਤੀ ਬਾਰੇ ਕਾਨੂੰਨ ਲਿਆਵੇਗੀ।

ਸੁਪਰੀਮ ਕੋਰਟ ਦੇ ਮੁੱਖ ਜੱਜ ਆਸੀਫ ਸਈਦ ਖੋਸਾ, ਜੱਜ ਮੀਆਂ ਮਜ਼ਹਰ ਆਲਮ ਖਾਨ ਮੀਆਂਖੇਲ ਅਤੇ ਜੱਜ ਸਈਦ ਮਨਸੂਰ ਅਲੀ ਸ਼ਾਹ ਦੇ ਮੇਜ ਨੇ ਪਾਕਿਸਤਾਨ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ 6 ਮਹੀਨਿਆਂ ਅੰਦਰ ਕਾਨੂੰਨ ਪਾਸ ਕਰਨ ਦੇ ਭਰੋਸੇ ਨਾਲ ਇਹ ਫੈਂਸਲਾ ਸੁਣਾਇਆ ਹੈ। 

ਇਮਰਾਨ ਖਾਨ ਵੱਲੋਂ ਫੈਂਸਲੇ ਦਾ ਸਵਾਗਤ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਸੁਪਰੀਮ ਕੋਰਟ ਦੇ ਫੈਂਸਲੇ ਦਾ ਸਵਾਗਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਿਹੜੇ ਲੋਕ ਦੇਸ਼ ਦੀਆਂ ਸੰਸਥਾਵਾਂ ਵਿੱਚ ਟਕਰਾਅ ਦੀ ਆਸ ਲਾਈ ਬੈਠੇ ਦੇਸ਼ ਵਿੱਚ ਅਸਥਿਰਤਾ ਫੈਲਣ ਦੀ ਉਡੀਕ ਕਰ ਰਹੇ ਸਨ ਉਹ ਅੱਜ ਬਹੁਤ ਨਿਰਾਸ਼ ਹੋਣਗੇ। ਉਹਨਾਂ ਕਿਹਾ ਕਿ ਦੇਸ਼ ਦੇ ਬਾਹਰੀ ਦੁਸ਼ਮਣ ਅਤੇ ਅੰਦਰੂਨੀ ਮਾਫੀਆ ਇਸ ਫੈਂਸਲੇ ਤੋਂ ਬਹੁਤ ਦੁਖੀ ਹੋਵੇਗਾ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।