ਫ਼ਤਹਿ ਇਬਾਰਤ--ਸਤਿੰਦਰ ਸਰਤਾਜ

ਫ਼ਤਹਿ ਇਬਾਰਤ--ਸਤਿੰਦਰ ਸਰਤਾਜ

ਸਰਬਜੀਤ ਕੌਰ "ਸਰਬ"

ਸੁਰਾਂ ਦੇ ਬਾਦਸ਼ਾਹ ਸਤਿੰਦਰ ਸਰਤਾਜ  ਦੀ ਨਵੀਂ ਐਲਬਮ ਤਹਿਰੀਕ ਦਾ ਆਗਾਜ਼ ਸਰੋਤਿਆਂ ਦੀਆਂ ਰੂਹਾਂ ਨੂੰ ਟੁੰਬਣ ਵਾਲਾ ਸੀ ।ਇਸ ਐਲਬਮ ਦੇ ਸਾਰੇ ਹੀ ਗੀਤ ਮਨੁੱਖਤਾ ਲਈ ਕੋਈ ਨਾ ਕੋਈ ਸੁਨੇਹਾ ਲੈ ਕੇ ਆਏ ਹੋਏ ਸਨ ।ਜੋ ਇੱਕ ਆਮ ਇਨਸਾਨ ਨੂੰ ਸੱਚ ਦੇ ਰਾਹ ਤੇ ਤੋਰਨ ਵਾਲੇ ਤੇ ਪਿਆਰ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਨ ਵਾਲੇ ਸਨ। ਇਸ ਦੇ ਨਾਲ ਹੀ ਇਨਸਾਨ ਦੀ ਸੋਚ ਵਿਚ ਉਸ ਜਜ਼ਬੇ ਨੂੰ ਭਰਨ ਵਾਲੇ ਗੀਤ ਜੋ ਉਸ ਨੂੰ ਅਕਾਲ ਉੱਤੇ ਭਰੋਸਾ ਰੱਖਣ ਦੀ ਸ਼ਕਤੀ ਪੈਦਾ ਕਰਦੇ ਹਨ, ਅਜਿਹੇ ਗੀਤਾਂ ਨੂੰ ਹੀ ਸਤਿੰਦਰ ਸਰਤਾਜ ਨੇ ਇਨਸਾਨੀਅਤ ਦੀ ਝੋਲੀ ਪਾਇਆ ਹੈ । ਫ਼ਤਹਿ ਇਬਾਰਤ ਇਕ ਅਜਿਹਾ ਗੀਤ  ਜੋ ਉਸ ਸੱਚ ਦੀ ਓਟ ਤੇ ਆਧਾਰਿਤ ਹੈ , ਕਹਿਣ ਤੋਂ ਭਾਵ ਜੇਕਰ ਇਨਸਾਨ ਦੀ ਕਿਸਮਤ ਵਿਚ ਉਸ ਅਕਾਲ ਪੁਰਖ ਦੁਆਰਾ ਕਿਸੇ ਵੀ ਜਗ੍ਹਾ ਉੱਤੇ ਬਾਦਸ਼ਾਹੀ ਲਿਖੀ ਗਈ ਹੈ  ਤਾਂ ਉਹ ਉਸ ਨੂੰ ਜ਼ਰੂਰ ਹੀ ਮਿਲੇਗੀ ਬੇਸ਼ਰਤ ਉਸ ਦਾ ਆਪਣਾ ਕਰਮ ਸੱਚਾ ਤੇ ਨੇਕ ਹੋਣਾ ਚਾਹੀਦਾ ਹੈ। ਅਜਿਹੀਆਂ ਖ਼ਿਰਦ ਮੰਦ ਰੂਹਾਂ ਦਾ ਇਸ ਧਰਤੀ ਉੱਤੇ ਆਉਣਾ ਸਫਲ ਹੋ ਜਾਂਦਾ ਹੈ ਜਦੋਂ ਉਹ ਨੇਕ ਤੇ ਸੁਚੱਜੇ ਕਾਰਜ ਇਨਸਾਨ ਦੀ ਭਲਾਈ ਲਈ ਕਰਦੇ ਹਨ।

ਸਤਿੰਦਰ ਸਰਤਾਜ ਦੀ  ਕੁਦਰਤ ਦੇ ਪ੍ਰਤੀ ਇਬਾਦਤ ਅਤੇ  ਸਾਦੀਕ ਰਹਿਣ ਦੀ ਕਲਾ  ਰੱਬ ਰੂਪ ਸਰੋਤਿਆਂ ਦੇ ਦਿਲਾਂ ਵਿੱਚ  ਹਮੇਸ਼ਾਂ ਉੱਚੀ ਜਗ੍ਹਾ ਉੱਤੇ  ਰਾਜ ਕਰਦੀ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਉਹ  ਆਪਣਾ ਮੁਕਾਮ ਨਿਸਚਿਤ ਹੀ ਰੱਖੇਗੀ  ।

ਜੇ ਸਾਡੀ ਤਕ਼ਦੀਰ ‘ਚ "ਫ਼ਤਹਿ ਇਬਾਰਤ" ਲਿਖੀ ਹੋਈ,

ਤਾਂ ਫਿਰ ਰੱਬ ਨੇ ਕ਼ਦਮਾਂ ਨੂੰ ਵੀ ਡੋਲਣ ਨਹੀਂ ਦੇਣਾ ।

If our destiny is penned with a victory,

Then the God will not let our feet stumble ! 

Saga Music

Next Song from the Album #

Fateh Ibarat - Satinder Sartaaj | Beat Minister | New Punjabi Songs 2021 | Latest Punjabi Songs 2021

https://youtu.be/TrnrNnWUp5k