ਗੁੱਸੇ ਦਾ ਨਤੀਜਾ ਹੁੰਦਾ ਮਾੜਾ ! ਰੱਖੀਦਾ ਨੀ ਦਿਲਾਂ ਵਿੱਚ ਸਾੜਾ

ਗੁੱਸੇ ਦਾ ਨਤੀਜਾ ਹੁੰਦਾ ਮਾੜਾ ! ਰੱਖੀਦਾ ਨੀ ਦਿਲਾਂ ਵਿੱਚ ਸਾੜਾ

ਰਾਹਾਂ ਦੇ ਰਾਹਦਾਰ, ਕਰ ਜਾਂਦੇ ਨੇ ਦਰਕਿਨਾਰ, ਜਦੋਂ ਰਹਿੰਦਾ ਨਹੀਂ ਓ ਵਸ, ਪੰਛੀ ਮਨ ਜਿਹਾ ਪਿਆਰ !

ਸਮਾਜ ਵਿਚ ਰਹਿੰਦੇ ਲੋਕਾਂ ਦੀ ਆਪਸੀ ਵੱਧ ਰਹੀ ਦੂਰੀ ਦਾ ਅਸਲ ਕਾਰਨ "ਗੁੱਸਾ ਹੀ ਹੈ। ਜਿਸ ਦੇ ਨਾਲ ਅਨੇਕਾਂ ਅਜਿਹੇ ਰਿਸ਼ਤੇ ਮਰ ਜਾਂਦੇ ਹਨ ਜਿਨ੍ਹਾਂ ਨੂੰ ਪਾਕ ਪਵਿੱਤਰ ਸਮਝੀਆ ਜਾਂਦਾ ਹੈ। ਸਤਿੰਦਰ ਸਰਤਾਜ ਇਕ ਅਜਿਹਾ ਫ਼ਨਕਾਰ ਹੈ ਜੋ ਸਮੇਂ ਵਿਚ ਚਲਦੇ ਅਜਿਹੇ ਦੁੱਖ ਦਰਦਾਂ ਨੂੰ ਮਹਿਸੂਸ ਕਰ ਕੇ, ਲੋਕਾਂ ਦੇ ਸਾਹਮਣੇ ਲਿਆਉਂਦੇ ਹਨ। "ਤਹਿਰੀਕ" ਐਲਬਮ ਵਿਚੋਂ ਹੀ ਗਾਣਾ "ਗੁੱਸੇ ਦਾ ਨਤੀਜਾ" ਜੋ ਮਨੁੱਖ ਦੀ ਮਾਨਸੀਕ ਸਥਿਤੀ ਨੂੰ ਪ੍ਰਗਟ ਕਰਦਾ ਹੈ ਤੇ ਉਸ ਦੇ ਹੋਣ ਵਾਲੇ ਨੁਕਸਾਨ ਨੂੰ ਵੀ ਸਾਹਮਣੇ ਲਿਆਉਂਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਤਿੰਦਰ ਸਰਤਾਜ ਦੀ ਗਾਇਕੀ ਸੱਭ ਤੋਂ ਵੱਖਰੀ ਹੈ ਕਿਉਂਕਿ ਉਸ ਦੇ ਮੁਖ਼ਾਰਬਿੰਦ ਤੋਂ ਨਿਕਲੇ ਸ਼ਬਦ ਕੁਦਰਤ ਦੀ ਇਬਾਦਤ ਦੇ ਨਾਲ  ਇਨਸਾਨ ਵਿਚ ਮਹੁੱਬਤ ਦਾ ਪੈਗ਼ਾਮ ਵੀ ਦਿੰਦੇ ਹਨ। "ਤਹਿਰੀਕ" ਐਲਬਮ ਦੇ ਸਾਰੇ ਹੀ ਗਾਣੇ ਮਨੁੱਖੀ ਰੂਹ ਦੀ ਖ਼ੁਰਾਕ ਹਨ, ਇਨ੍ਹਾਂ ਨੂੰ ਸਿਰਫ਼ ਉਹ ਹੀ ਪਹਿਚਾਣ ਸਕਦਾ ਜਿਸ ਦੇ ਅੰਦਰ ਰੂਹਾਨੀਅਤ ਨੂੰ ਸਮਝਣ ਦਾ ਇਲਮ ਹੈ। ਸੱਚ ਨੂੰ ਸਾਹਮਣੇ ਲੈ ਕੇ ਆਉਣਾ ਤੇ ਉਸ ਨੂੰ ਇਨਸਾਨੀ ਰੂਹ ਤੱਕ ਕਿਵੇਂ ਪਹੁੰਚਾਉਣਾ ਇਹ ਸਿਰਫ਼ ਸਰਤਾਜ ਦੇ ਹਿੱਸੇ ਆਇਆ ਹੈ।   

ਇਸ ਤੋਂ ਇਲਾਵਾ ਸਮਝ ਨਹੀਂ ਲੱਗਦੀ ਕਿ ਤਾਰੀਫ਼ ਕਿਵੇਂ  ਕੀਤੀ ਜਾਵੇ ਇਸ ਸੇਧ ਦੇਣ ਵਾਲੀ ਗਾਇਕੀ ਦੀ ਕਿਉਂਕਿ ਇਸ ਦੀ ਮਿਸਾਲ  ਵੀ ਕਿੱਧਰੇ ਹੋਰ ਨਜ਼ਰੀ ਨਹੀਂ ਪੈਂਦੀ,, ਗੁੱਸਾ ਜਾ ਆਖ ਸਕਦੇ ਹਾਂ ਕ੍ਰੋਧ ਇਕ ਅਜਿਹਾ ਵਿਕਾਰ ਜੋ ਪਲ ਭਰ ਵਿਚ ਮਨੁੱਖੀ ਜੀਵਨ ਨੂੰ ਉਜਾੜ ਕੇ ਰੱਖ ਦਿੰਦਾ ਹੈ। ਧੁਰ ਕੀ ਬਾਣੀ ਵੀ ਸਾਨੂੰ ਇਸ 'ਤੇ ਕਾਬੂ ਕਰਨਾ ਸਿਖਾਉਂਦੀ ਹੈ। ਸੋ ਸਮੇਂ ਅਨੁਸਾਰ ਜੇਕਰ ਕੋਈ ਗੀਤਕਾਰ ਸਾਨੂੰ ਗੁਰੂ ਸਾਹਿਬਾਨਾਂ ਦੁਆਰਾ ਦਿੱਤੀ ਸਿੱਖਿਆ ਤੇ ਪਹਿਰਾ ਦੇਣ ਵਾਲੇ ਸਬਕ ਦਿੰਦਾ ਹੈ ਤਾਂ ਉਹ ਡਾ. ਸਤਿੰਦਰ ਸਰਤਾਜ ਹੀ ਹਨ, ਜਿਨ੍ਹਾਂ ਦੇ ਪੰਜਾਬੀ ਗਾਣਿਆਂ ਵਿੱਚੋਂ ਪੰਜਾਬ, ਸੱਭਿਆਚਾਰ ਦੀ ਝਲਕ ਦਿਖਾਈ ਦਿੰਦੀ ਹੈ।

ਸਰਬਜੀਤ ਕੌਰ "ਸਰਬ"

Gusse Da Nateeja - Satinder Sartaaj | Beat Minister | New Punjabi Song 2021 | Latest Punjabi Songs

https://youtu.be/WPUwthwmVi0