'ਤਹਿਰੀਕ' ਐਲਬਮ ਦਾ ਆਗਾਜ਼

'ਤਹਿਰੀਕ' ਐਲਬਮ  ਦਾ ਆਗਾਜ਼

ਸਰਬਜੀਤ ਕੌਰ ਸਰਬ

ਸੁਰਾਂ ਦੇ ਬਾਦਸ਼ਾਹ ਸਤਿੰਦਰ ਸਰਤਾਜ ਦੀ ਨਿਊ ਐਲਬਮ ਤਹਿਰੀਕ ਅੱਜ ਸਵੇਰੇ  ਰਿਲੀਜ਼ ਹੋ ਗਈ ਹੈ । ਸੋਸ਼ਲ ਮੀਡੀਆ ਦੇ ਰਾਹੀਂ ਸਤਿੰਦਰ ਸਰਤਾਜ ਦੇ ਚਾਹੁਣ ਵਾਲਿਆਂ ਵਿੱਚ ਇਸ ਘੜੀ ਦਾ ਇੰਤਜ਼ਾਰ ਬਹੁਤ ਲੰਮੇ ਸਮੇਂ ਤੋਂ ਚੱਲ ਰਿਹਾ ਸੀ, ਜੋ ਅੱਜ ਤਹਿਰੀਕ ਦੇ ਆਉਣ ਨਾਲ ਖ਼ਤਮ ਹੋ ਗਿਆ । ਇਸ ਐਲਬਮ ਵਿੱਚ ਪੰਜਾਬ ਦੇ ਜੁਝਾਰੂ ਜਜ਼ਬੇ ਨੂੰ  ਦਸ ਗੀਤਾਂ ਦੇ ਜ਼ਰੀਏ ਸਜਦਾ ਕੀਤਾ ਗਿਆ ਹੈ । ਇਨਸਾਨ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਉਂਦੀ  ਤਹਿਰੀਕ ਐਲਬਮ  ਦਾ ਮਿਊਜ਼ਿਕ ਬੀਟ ਮਨਿਸਟਰ  ਦੁਆਰਾ ਦਿੱਤਾ ਗਿਆ ਜੋ ਕਿ ਰੂਹਾਨੀਅਤ ਦਾ ਇਕ ਨਵਾਂ ਮਾਹੌਲ ਸਿਰਜ ਦਿੰਦਾ ਹੈ । ਕਲਾਵਾਂ ਚੜ੍ਹਦੀਆਂ , ਯੱਕਾ, ਬਾਰੀ ਖੋਲ੍ਹ, ਈਮਾਨ, ਸੱਚੇ-ਸੁੱਚੇ ਗੀਤ, ਫ਼ਤਹਿ ਇਬਾਰਤ, ਦਾਅਵਾ, ਤਹਿਰੀਕ, ਗੁੱਸੇ ਦਾ ਨਤੀਜਾ,  ਪਰਵਾਹ ਨਾ ਕਰੋ ।

ਇਨ੍ਹਾਂ ਸਾਰੇ ਗੀਤਾਂ ਨੂੰ ਜੇਕਰ ਇੱਕ ਜਗ੍ਹਾ ਉੱਤੇ ਰੱਖਣਾ ਹੋਵੇ ਤਾਂ  ਅਸੀਂ ਆਖ ਸਕਦੇ ਹਾਂ ਕਿ ਜਾਬਰ ਦੇ ਜ਼ੁਲਮ ਨੂੰ ਵੰਗਾਰ ਪਾਉਂਦੀ ,ਕੁਦਰਤ ਦੀ ਪਹਿਚਾਣ ਕਰਵਾਉਂਦੀ ਅਤੇ ਇਕ ਦੀ ਇਬਾਦਤ ਸਿਖਾਉਂਦੀ, ਮਨੁੱਖਤਾ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਉਂਦੀ। ਅੱਜ ਦੀ ਮਨੁੱਖੀ ਸੋਚ, ਕੀ ਪਹਿਲਾਂ ਧਨ ਇਕੱਠਾ ਕਰ ਲਈਏ ਉਸ ਤੋਂ ਬਾਅਦ ਰੱਬ ਦਾ ਨਾਮ ਲੈ ਲਵਾਂਗੇ ਦੀ ਸੋਚ ਨੂੰ ਜਾਹਿਰ ਕਰਦੀ, ਸਦੈਵ ਸਮਿਆਂ ਤਕ ਰਹਿਣ ਵਾਲੇ ਸੱਚੇ ਸੁੱਚੇ ਗੀਤਾਂ ਦੀ ਰੀਤ ਨੂੰ ਸਾਹਮਣੇ ਲਿਆਉਂਦੀ ਹੈ । ਦੁਨੀਆਂ ਦੀ ਸੋਚ ਤੋਂ ਵੱਖਰਾ ਚੱਲਣ ਵਾਲੇ ਲੋਕਾਂ ਲਈ ਫ਼ਤਹਿ ਇਬਾਰਤ ਦੀ ਸਾਂਝ ਇਕ ਆਮ ਮਨੁੱਖ ਵਿੱਚ ਉਹ ਜਜ਼ਬਾ ਭਰ ਦਿੰਦੀ ਹੈ  ਜੋ ਉਸ ਨੂੰ ਨੇਕ ਕਿਰਤ ਰਾਹੀਂ ਉਚਾਈ ਤਕ ਲੈ ਜਾਂਦੀ ਹੈ । ਕੇਵਲ ਤੇ ਕੇਵਲ ਕੁਦਰਤ ਦੀ ਰਜ਼ਾ ਵਿੱਚ ਰਹਿਣ ਦਾ ਸਬਕ ਸਿਖਾਉਂਦੀ, ਬੀਤੇ ਸਮੇਂ ਤੇ ਪਛਤਾਵਾ ਕਰਨ ਨਾਲੋਂ ਆਉਣ ਵਾਲੇ ਸਮੇਂ ਨੂੰ ਸਹੀ ਲੀਹ ਉੱਤੇ ਲਿਜਾਉਣ ਦਾ ਦਾਅਵਾ ਕਰਵਾਉਂਦੀ, ਕਿਸਾਨੀ ਸੰਘਰਸ਼ ਨੂੰ ਸਮਰਪਿਤ ਗੀਤ 'ਤਹਿਰੀਕ'  ਜੋ ਇਤਿਹਾਸ ਤੋਂ ਲੈ ਕੇ ਅਜੋਕੇ ਸਮੇਂ ਤਕ  ਦੀ ਝਲਕ ਨੂੰ ਸਰੋਤਿਆਂ ਸਾਹਮਣੇ ਲੈ ਕੇ ਆਉਂਦੀ ਹੈ । ਸਮਕਾਲੀਨ ਵਿਚ ਚਲਦੇ ਹੋਏ ਲੋਕਾਂ  ਦੀ ਮਾਨਸਿਕ ਹਾਲਤ ਜੋ ਕਿ ਗੁੱਸੇ ਨਾਲ ਭਰੀ ਹੋਈ ਹੈ  ਉਸ ਗੁੱਸੇ ਦੇ  ਨਤੀਜਿਆਂ ਨੂੰ ਬਿਆਨ ਕਰਦਾ ਗੀਤ ਗੁੱਸੇ ਦਾ ਨਤੀਜਾ  ਜੋ ਸਾਨੂੰ ਇਹ ਸਿਖਾਉਂਦਾ ਹੈ ਕਿ  ਆਪਣੇ ਅੰਦਰ  ਉਹ ਅੱਗ ਨਹੀਂ ਬਾਲਣੀ ਚਾਹੀਦੀ ਜੋ ਕਿ ਆਉਣ ਵਾਲੇ ਸਮੇਂ ਵਿੱਚ ਇੱਕ ਭਾਂਬੜ ਮਚਾਉਣ ਦਾ ਕੰਮ ਕਰੇ ਕਿਉਂ ਕੀ ਇਸ ਦਾ ਨਤੀਜਾ ਬਹੁਤ ਹੀ ਮਾੜਾ ਹੁੰਦਾ ਹੈ। ਆਪਣਿਆਂ ਲਈ ਅਤੇ  ਆਪਣੀ ਸਿਹਤ ਦੇ ਲਈ, ਸੱਚੇ ਰੱਬ ਵਿਚ ਲੱਗੀ ਲਗਨ  ਸਾਨੂੰ ਬੇਪਰਵਾਹ ਬਣਾਉਂਦੀ ਹੈ ਨਾ ਕਿ ਲਾਪਰਵਾਹ। ਬੇਪਰਵਾਹ ਇਨਸਾਨ ਆਪਣੀਆਂ ਸਾਰੀਆਂ  ਖਵਾਹਿਸ਼ਾਂ ਦੀ ਪੂਰਤੀ ਕੇਵਲ ਤੇ ਕੇਵਲ ਉਸ ਸੱਚੇ ਪਾਤਸ਼ਾਹ ਅੱਗੇ ਰੱਖ ਦਿੰਦਾ ਹੈ। ਤਾਂ ਜੋ ਉਹ ਇਕ ਬੇਪਰਵਾਹੀ ਨਾਲ ਨਾਮ ਦੀ ਕਿਰਤ ਕਰਦਾ ਹੋਇਆ ਜੀਵਨ ਬਤੀਤ ਕਰਦਾ ਹੈ ।ਇਸੇ ਬੇਪ੍ਰਵਾਹੀ ਨੂੰ 'ਪਰਵਾਹ ਨਾ ਕਰ' ਦੇ ਗੀਤ ਰਾਹੀਂ  ਕੇਵਲ ਤੇ ਕੇਵਲ ਉਸ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰ ਕੇ ਉਸ ਦੇ ਅੰਦਰ ਇਕ ਅਜਿਹੇ ਜਜ਼ਬੇ ਨੂੰ ਭਰਦੀ ਹੈ ਜੋ ਕਿ  ਇਕ ਨਵੀਂ ਸੋਚ ਦਾ ਸੰਚਾਰ ਉਸ ਮਨੁੱਖ ਦੇ ਅੰਦਰ ਹੋ ਜਾਂਦਾ ਹੈ ਜੋ ਬੇਪਰਵਾਹੀ ਦੇ ਵਿੱਚ ਆਪਣੇ ਆਪ ਨੂੰ ਉਸ ਸੱਚ ਦੇ ਲੜ ਲਾ ਲੈਂਦਾ ਹੈ । ਇਨ੍ਹਾਂ ਦਸਾਂ ਗੀਤਾਂ ਦੇ ਗੁਲਦਸਤੇ ਵਿੱਚ  ਕੁਦਰਤ ਨੂੰ ਪਿਆਰ ਕਰਨ , ਜਜ਼ਬੇ ਨਾਲ ਲੜਨ ਦਾ ਹੌਸਲਾ , ਸੋਚ ਨੂੰ ਬਦਲ ਕੇ  ਨਵੀਂ ਸੋਚ ਦਾ ਆਗਾਜ਼ ਕਰਨਾ ਇੱਕ ਅਜਿਹੀ ਸੋਚ ਨੂੰ ਪੈਦਾ ਕਰਦਾ ਹੈ ਜੋ ਉਸ ਨੂੰ ਮੁਸ਼ਕਿਲ ਹਾਲਾਤਾਂ ਚੋਂ ਕੱਢ ਕੇ ਇੱਕ ਨਵਾਂ ਰਾਹ ਦੱਸਦੀ ਹੈ । ਇਨ੍ਹਾਂ ਗੀਤਾਂ ਦੀ ਲਿਖਤ ਅਤੇ ਸੰਗੀਤ  ਮਨੁੱਖ ਨੂੰ ਉਸ ਦੀ ਰੂਹ ਤਕ  ਇਕ ਅੰਮ੍ਰਿਤ ਵਾਂਗ ਸੰਚਾਰ ਕਰਦਾ ਹੈ  ।

ਸੋ  ਇਕ ਗੱਲ ਸਪੱਸ਼ਟ ਹੈ ਕਿ ਸਤਿੰਦਰ ਸਰਤਾਜ ਦੀ ਗਾਇਕੀ  ਇੱਕ ਅਜਿਹੀ ਗਾਇਕੀ ਹੈ ਜੋ ਕਿ ਮਨੁੱਖ ਨੂੰ ਕੁਦਰਤ ਦੇ ਬਹੁਤ ਹੀ ਨੇੜੇ ਲੈ ਜਾਂਦੀ ਹੈ  ਅਤੇ ਉਸ ਦੇ ਅੰਦਰ ਉਹ ਪ੍ਰਵਾਹ ਚਲਾ ਦਿੰਦੀ ਹੈ  ਜੋ ਉਸ ਨੂੰ ਆਮ ਮਨੁੱਖ ਤੋਂ ਅਲੱਗ ਕਰ ਕੇ  ਜ਼ਿੰਦਗੀ ਦੇ ਉਸ ਮੁਕਾਮ ਤਕ ਲੈ ਜਾਂਦੀ ਹੈ  ਜਿੱਥੇ ਪੁੱਜ ਕੇ ਉਸ ਨੂੰ ਇਹ ਫ਼ਖਰ ਮਹਿਸੂਸ ਹੁੰਦਾ ਹੈ ਕੀ ਉਹ  ਆਪਣਿਆਂ ਨੂੰ ਦੇਣ ਦੇ ਨਾਲ ਨਾਲ ਕੌਮ ਕੌਮ ਦੀ ਵਿਰਾਸਤ ਅਤੇ ਸੱਭਿਆਚਾਰ ਵਿੱਚ ਵੀ ਭਰਪੂਰ ਯੋਗਦਾਨ ਪਾ ਰਿਹਾ ਹੈ  । ਆਪਣੀ ਸਮਝ ਦੇ ਰਾਹੀਂ ਜੋ ਵੀ ਗੀਤਾਂ ਦਾ ਰੀਵਿਊ ਦਿੱਤਾ ਹੈ ਉਸ ਤੋਂ ਵੀ ਵਧੇਰੇ ਦੀ ਗਹਿਰਾਈ ਵਿੱਚ ਸਤਿੰਦਰ ਸਰਤਾਜ ਨੇ ਆਪਣੀਆਂ ਗੱਲਾਂ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਹੈ ।ਵਾਹਿਗੁਰੂ ਅੱਗੇ ਅਰਦਾਸ ਅਜੇਹੀਆਂ ਫ਼ਨਕਾਰਾਂ ਨੂੰ ਰੱਬ ਸਦੈਵ ਚੜ੍ਹਦੀ ਕਲਾ ਵਿਚ ਰੱਖੇ ਜੋ ਆਪਣੀ ਕੌਮ ਦੀ ਵਿਰਾਸਤ ਲਈ ਦਿਨ ਰਾਤ ਇਕ ਕਰ ਕੇ ਅਜਿਹੀਆਂ ਲਿਖਤਾਂ ਦੀ ਘੜਤ ਘੜਦੀਆਂ ਹਨ ਜੋ ਕੌਮਾਂ ਦਾ ਨਾਮ ਰੁਸ਼ਨਾਉਂਦੀਆਂ ਹਨ ।

https://youtu.be/PQs586leDpg

Here’s an album for you… Tehreek Satinder Sartaaj
https://open.spotify.com/album/0EnoFwExtmoyQ7fOFBDVpU?si=HiQqwxBVQlylaefzc7SGzg&utm_source=whatsapp

Come join me on Resso to listen to Tehreek by Satinder Sartaaj!
https://m.resso.app/ZSJjRK1mb/

https://gaana.com/album/tehreek

Listen to songs of Tehreek on Wynk Music
https://wynk.in/u/0hjNAI1RW