ਫਰਾਂਸ ਦੇ ਸ਼ਹਿਰ ਬੋਬਿਨੀ ਤੋਂ ਸਿੱਖੀ ਸਰੂਪ ਵਾਲਾ ਦਸਤਾਰਧਾਰੀ ਰਣਜੀਤ ਸਿੰਘ ਬਣਿਆ ਡਿਪਟੀ ਮੇਅਰ

ਫਰਾਂਸ ਦੇ ਸ਼ਹਿਰ ਬੋਬਿਨੀ ਤੋਂ ਸਿੱਖੀ ਸਰੂਪ ਵਾਲਾ ਦਸਤਾਰਧਾਰੀ ਰਣਜੀਤ ਸਿੰਘ ਬਣਿਆ ਡਿਪਟੀ ਮੇਅਰ

ਸ਼ਿਕਾਗੋ:- ਫਰਾਂਸ ਦੇ ਸ਼ਹਿਰ ਬੋਬਿਨੀ ਵਿੱਚ ਸ੍ਰ ਰਣਜੀਤ ਸਿੰਘ ਵਲੋਂ ਇਤਿਹਾਸ ਰਚਿਆ ਗਿਆ। ਪਿਛਲੇ ਦਿਨੀਂ ਸ੍ਰ ਰਣਜੀਤ ਸਿੰਘ ਵਲੋਂ ਬੋਬਿਨੀ ਸ਼ਹਿਰ ਦੀਆਂ ਹੋਈਆਂ ਚੋਣਾਂ ਵਿੱਚ ਭਾਗ ਲਿਆ ਗਿਆ। ਉਥੋਂ ਦੇ ਸਥਾਨਕ ਲੋਕਾਂ ਵਲੋਂ ਅਤੇ ਸਿੱਖ, ਮੁਸਲਮ ਤੇ ਹਿੰਦੂ ਭਾਈਚਾਰੇ ਵਲੋਂ ਇਨਾਂ ਚੋਣਾਂ ਵਿੱਚ ਸ੍ਰ ਰਣਜੀਤ ਸਿੰਘ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ। ਜਿਸ ਦੇ ਤਹਿਤ ਉਨਾਂ ਨੂੰ ਜਿੱਤ ਪ੍ਰਾਪਤ ਹੋਈ ਅਤੇ ਉਹ ਡਿਪਟੀ ਮੈਅਰ ਚੁਣੇ ਗਏ।

ਸ੍ਰ ਰਣਜੀਤ ਸਿੰਘ ਦੇ ਇਹ ਚੋਣ ਜਿੱਤਣ ਦੀ ਖੁਸ਼ੀ ਪੂਰੀ ਦੁਨੀਆਂ ਭਰ ਦੇ ਸਿੱਖਾਂ ਵਲੋਂ ਖੁਸ਼ੀ ਮਨਾਈ ਗਈ। ਇਥੇ ਇਹ ਦੱਸਣਾਂ ਜਾਰੂਰੀ ਹੈ ਕਿ ਰਣਜੀਤ ਸਿੰਘ ਦੇ ਜਿੱਤਣ ਤੇ ਵਿਸ਼ੇਸ਼ ਤੌਰ ਤੇ ਕਿਉਂ ਖੁਸ਼ੀ ਮਨਾਈ ਗਈ। ਇਹ ਉਹੀ ਫਰਾਂਸ ਹੈ ਜਿਸ ਨੇ ਸਿੱਖਾਂ ਤੇ ਦਸਤਾਰ ਬੰਨਣ ਤੇ ਪਾਬੰਦੀ ਲਗਾਈ ਸੀ ਤੇ ਸ੍ਰ ਰਣਜੀਤ ਸਿੰਘ ਵੀ ਉਸ ਪਾਬੰਦੀ ਦਾ ਸ਼ਿਕਾਰ ਹੋਏ ਸਨ। ਇਹ ਉਸ ਸਮੇਂ ਸਕੂਲ ਵਿੱਚ ਪੜਦੇ ਸਨ । ਜਿਸ ਕਾਰਨ ਇਨਾਂ ਨੂੰ ਆਪਣੀ ਪੜਾਈ ਅਗੇ ਚਲਦੀ ਰੱਖਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾਂ ਕਰਨਾ ਪਿਆ ਸੀ।

ਇਸ ਨੌਜਵਾਨ ਤੇ ਇਨਾਂ ਦੇ ਸਾਥੀਆਂ ਨੇ ਉਥੋਂ ਦੇ ਕਾਲੇ ਕਾਨੂੰ ਅਗੇ ਗੋਡੇ ਨਹੀਂ ਟੇਕੇ ਤੇ ਪ੍ਰਾਈਵੇਟ ਪੜਾਈ ਕਰਕੇ ਉਚ ਡਿਗਰੀਆਂ ਪ੍ਰਾਪਤ ਕੀਤੀਆਂ। ਅੱਜ ਉਸੇ ਦਸਤਾਰ ਦਾ ਮਾਣ ਵਧਾਉਂਦਿਆਂ ਡਿਪਟੀ ਮੇਅਰ ਬਣ ਗਏ।

ਇਥੇ ਇਹ ਵੀ ਦੱਸਣਾਂ ਜਾਰੂਰੀ ਹੈ ਕਿ ਸ੍ਰ ਰਣਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੋਰਪ ਦੇ ਕਨਵੀਨਰ ਸ੍ਰ ਚੈਨ ਸਿੰਘ ਫਰਾਂਸ ਦੇ ਸਪੁੱਤਰ ਹਨ। ਇਸ ਮਾਣਮੱਤੀ ਜਿੱਤ ਦਰਜ ਕਰਵਾਉਣ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵਲੋਂ ਵਧਾਈ ਦਿੱਤੀ ਗਈ।