ਦਿੱਲੀ ਹਿੰਸਾ: ਮੁਸਲਮਾਨਾਂ 'ਤੇ ਹਮਲੇ ਅਜੇ ਵੀ ਜਾਰੀ, ਇਕ ਦੀ ਮੌਤ

ਦਿੱਲੀ ਹਿੰਸਾ: ਮੁਸਲਮਾਨਾਂ 'ਤੇ ਹਮਲੇ ਅਜੇ ਵੀ ਜਾਰੀ, ਇਕ ਦੀ ਮੌਤ

ਨਵੀਂ ਦਿੱਲੀ: ਬੀਤੇ ਐਤਵਾਰ ਤੋਂ ਦਿੱਲੀ ਵਿਚ ਸ਼ੁਰੂ ਹੋਈ ਹਿੰਸਾ ਦਾ ਭਾਵੇਂ ਵਿਕਰਾਲ ਰੂਪ ਕੁਝ ਰੁਕਿਆ ਲੱਗ ਰਿਹਾ ਹੈ ਪਰ ਅੱਜ ਸਵੇਰੇ ਇਕ 60 ਸਾਲਾ ਮੁਸਲਮਾਨ 'ਤੇ ਹਮਲੇ ਦੀ ਖਬਰ ਸਾਹਮਣੇ ਆਈ ਹੈ। ਇਸ ਹਮਲੇ ਵਿਚ ਜ਼ਖਮੀ ਹੋਏ ਅਯੂਬ ਸ਼ਬੀਰ ਦੀ ਗੁਰੂ ਤੇਗ ਬਹਾਦਰ ਹਸਪਤਾਲ ਵਿਚ ਮੌਤ ਹੋ ਗਈ ਹੈ। 

ਸ਼ਬੀਰ ਦੇ ਮੁੰਡੇ ਨੇ ਦੱਸਿਆ ਕਿ ਕੜਵਾਲ ਨਗਰ ਇਲਾਕੇ ਵਿਚ ਸਥਾਨਕ ਲੋਕਾਂ ਨੇ ਉਸਦੇ ਪਿਤਾ 'ਤੇ ਹਮਲਾ ਕੀਤਾ। ਇਹ ਹਮਲਾ ਸਵੇਰੇ 5 ਵਜੇ ਹੋਇਆ ਜਦੋਂ ਸ਼ੱਬੀਰ ਆਪਣੇ ਘਰ ਤੋਂ ਬਾਹਰ ਗਿਆ ਸੀ। ਸ਼ੱਬੀਰ ਦੇ 18 ਵਰ੍ਹਿਆਂ ਦੇ ਪੁੱਤ ਸਲਮਾਨ ਨੇ ਦੱਸਿਆ, "ਘਰੋਂ ਬਾਹਰ ਜਾਣ ਤੋਂ ਕੁੱਝ ਸਮੇਂ ਬਾਅਦ ਦੋ ਬੰਦੇ ਉਹਨਾਂ ਨੂੰ ਜ਼ਖਮੀ ਹਾਲਤ ਵਿਚ ਸਕੂਟਰ 'ਤੇ ਲੈ ਕੇ ਆਏ। ਉਹਨਾਂ ਦੱਸਿਆ ਕਿ ਇਹਨਾਂ ਨਾਲ ਕੁੱਟਮਾਰ ਕੀਤੀ ਗਈ ਹੈ। ਕੁੱਟਮਾਰ ਨਾਲ ਉਹਨਾਂ ਦੇ ਸਿਰ ਅਤੇ ਲੱਤਾਂ 'ਤੇ ਸੱਟਾਂ ਲੱਗੀਆਂ ਹੋਈਆਂ ਸਨ।"

ਦੱਸ ਦਈਏ ਕਿ ਹੁਣ ਤੱਕ ਦਿੱਲੀ ਹਿੰਸਾ ਵਿਚ 42 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਸੈਂਕੜੇ ਲੋਕ ਜ਼ਖਮੀ ਹੋਏ ਹਨ।