ਪੰਜਾਬ ਦੇ ਬਜ਼ਟ 'ਤੇ ਮੋਟੀ ਮੋਟੀ ਨਜ਼ਰ; ਮੁਲਾਜ਼ਮਾਂ ਦੀ ਉਮਰ ਹੱਦ 58 ਸਾਲ ਕੀਤੀ, ਖੇਤ ਮਜ਼ਦੂਰਾਂ ਦੀ ਕਰਜਾ ਮੁਆਫੀ ਲਈ 520 ਕਰੋੜ ਰੁ.

ਪੰਜਾਬ ਦੇ ਬਜ਼ਟ 'ਤੇ ਮੋਟੀ ਮੋਟੀ ਨਜ਼ਰ; ਮੁਲਾਜ਼ਮਾਂ ਦੀ ਉਮਰ ਹੱਦ 58 ਸਾਲ ਕੀਤੀ, ਖੇਤ ਮਜ਼ਦੂਰਾਂ ਦੀ ਕਰਜਾ ਮੁਆਫੀ ਲਈ 520 ਕਰੋੜ ਰੁ.

ਚੰਡੀਗੜ੍ਹ: ਪੰਜਾਬ ਸਰਕਾਰ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਪੰਜਾਬ ਵਿਧਾਨ ਸਭਾ ਵਿਚ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਚੌਥਾ ਬਜਟ ਪੇਸ਼ ਕੀਤਾ। ਇਹ ਬਜਟ 1.54 ਕਰੋੜ ਰੁਪਏ ਦਾ ਸੀ। ਇਸ ਬਜਟ ਵਿਚ ਸਰਕਾਰ ਨੇ ਕੋਈ ਨਵਾਂ ਟੈਕਸ ਨਹੀਂ ਲਾਇਆ ਹੈ। 

ਮੁੱਖ ਐਲਾਨ:
1. ਅਜ਼ਾਦੀ ਘੁਲਾਟੀਆਂ ਨੂੰ ਪਹਿਲ ਦੇ ਅਧਾਰ 'ਤੇ ਮੋਟਰ ਕਨੈਕਸ਼ਨ ਦਿੱਤੇ ਜਾਣਗੇ, ਘਰਾਂ ਦੀ ਅਲਾਟਮੈਂਟ ਵਿਚ ਤਿੰਨ ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ ਤੇ ਉਹਨਾਂ ਨੂੰ ਸੂਬੇ ਦੀਆਂ ਸੜਕਾਂ 'ਤੇ ਲੱਗੇ ਟੋਲ ਦੇਣ ਤੋਂ ਛੋਟ ਦਿੱਤੀ ਗਈ ਹੈ। 

2. ਬੁੱਢੇ ਨਾਲੇ ਦੀ ਸਫਾਈ ਲਈ 650 ਕਰੋੜ ਰੁਪਏ, ਪਟਿਆਲਾ ਦੀਆਂ ਛੋਟੀ ਅਤੇ ਵੱਡੀ ਨਦੀ ਦੀ ਸਫਾਈ ਲਈ 60 ਕਰੋੜ ਰੁਪਏ

3. ਸ਼ਹਿਰੀ ਗਰੀਬਾਂ ਲਈ 5,000 ਨਵੇਂ ਘਰ ਬਣਾਏ ਜਾਣਗੇ।

4. ਐਸਸੀ, ਬੀਪੀਐਲ ਅਤੇ ਅਜ਼ਾਦੀ ਘੁਲਾਟੀਏ ਪਰਿਵਾਰਾਂ ਨੂੰ ਬਿਜ਼ਲੀ ਸਬਸਿਡੀ ਲਈ 1705 ਕਰੋੜ ਰੁਪਏ ਰੱਖੇ ਗਏ ਹਨ।

5. ਸਰਹੱਦੀ ਇਲਾਕੇ ਅਤੇ ਕੰਢੀ ਇਲਾਕੇ ਦੇ ਵਿਕਾਸ ਲਈ 100 ਕਰੋੜ ਰੁਪਏ ਰੱਖੇ ਹਨ।

6. ਯੂਨੀਵਰਸਿਟੀਆਂ ਨੂੰ ਦਿੱਤੀ ਜਾਂਦੀ ਗ੍ਰਾਂਟ ਇਨ ਏਡ ਵਿਚ 6 ਫੀਸਦੀ ਵਾਧਾ

7. ਪੱਟੀ ਵਿਚ ਵਕਾਲਤ ਦਾ ਕਾਲਜ ਅਤੇ ਪਟਿਆਲਾ ਵਿਚ ਓਪਨ ਯੂਨੀਵਰਸਿਟੀ ਖੋਲ੍ਹੀ ਜਾਵੇਗੀ

8. ਪੰਜਾਬ ਵਿਚ 19 ਨਵੀਆਂ ਆਈਟੀਆਈ ਬਣਾਉਣ ਲਈ 75 ਕਰੋੜ ਰੁਪਏ ਤੇ 5 ਸਰਕਾਰੀ ਪੋਲੀਟੈਕਨਿਕ ਕਾਲਜਾਂ ਲਈ 41 ਕਰੋੜ ਰੁਪਏ ਰੱਖੇ ਗਏ ਹਨ।

9. ਸਾਰੇ ਜ਼ਿਲ੍ਹਾ ਹਸਪਤਾਲਾਂ ਵਿਚ ਆਈਸੀਯੂ ਲਈ 15 ਕਰੋੜ ਰੁਪਏ ਰੱਖੇ ਗਏ ਹਨ।

10. ਸਮਾਰਟ ਸਿਟੀ ਪ੍ਰੋਜੈਕਟ ਅਧੀਨ ਲੁਧਿਆਣਾ ਅਤੇ ਅੰਮ੍ਰਿਤਸਰ ਨੂੰ 104 ਕਰੋੜ ਰੁਪਏ ਅਤੇ 76 ਕਰੋੜ ਰੁਪਏ ਦਿੱਤੇ ਜਾਣਗੇ।

11. 100 ਕਰੋੜ ਰੁਪਏ ਦੀ ਰਕਮ ਨਾਲ 4150 ਜਮਾਤਾਂ ਬਣਾਈਆਂ ਜਾਣਗੀਆਂ।

12. ਸਕੂਲ ਇਮਾਰਤਾਂ ਦੀ ਮੁਰੰਮਤ ਲਈ 75 ਕਰੋੜ ਰੁਪਏ

13. ਸਰਕਾਰੀ ਸਕੂਲਾਂ ਵਿਚ ਡਿਜੀਟਲ ਸਿੱਖਿਆ ਦੇਣ ਲਈ 100 ਕਰੋੜ ਰੁਪਏ

14. 12ਵੀਂ ਤੱਕ ਸਰਕਾਰੀ ਸਕੂਲਾਂ ਵਿਚ ਸਕੂਲੀ ਸਿੱਖਿਆ ਮੁਫਤ 

15. ਅਨੰਦਪੁਰ ਸਾਹਿਬ ਤੋਂ ਬੰਗਾ ਤਕ 54 ਕਿਲੋਮੀਟਰ ਸੜਕ ਦਾ ਨਿਰਮਾਣ। ਗੁਰੂ ਤੇਗ ਬਹਾਦਰ ਮਾਰਗ ਨਾਂ ਰੱਖਿਆ ਜਾਵੇਗਾ।

16. ਗੁਰੂ ਤੇਗ ਬਹਾਦਰ ਪਾਤਸ਼ਾਹ ਦੇ 400 ਸਾਲਾ ਪ੍ਰਕਾਸ਼ ਪੁਰਬ ਲਈ 25 ਕਰੋੜ ਰੁਪਏ 

17. ਸਮਾਜ ਸੁਰੱਖਿਆ ਸਕੀਮਾਂ ਦੀ ਰਕਮ 2165 ਕਰੋੜ ਰੁਪਏ ਤੋਂ ਵਧਾ ਕੇ 2388 ਕਰੋੜ ਰੁਪਏ ਕਰਨ ਦਾ ਐਲਾਨ

18. ਪੰਜਾਬ ਦੇ ਹਰ ਜ਼ਿਲ੍ਹੇ ਵਿਚ ਬਜ਼ੁਰਗ ਆਸ਼ਰਮ ਬਣਾਏ ਜਾਣਗੇ

19. ਮੱਤੇਵਾੜਾ (ਲੁਧਿਆਣਾ), ਬਠਿੰਡਾ ਅਤੇ ਰਾਜਪੁਰਾ ਵਿਚ 1000 ਏਕੜ ਜ਼ਮੀਨ 'ਤੇ ਤਿੰਨ ਉਦਯੋਗਿਕ ਪਾਰਕ ਉਸਾਰੇ ਜਾਣਗੇ। ਫਤਹਿਗੜ੍ਹ ਸਾਹਿਬ ਦੇ ਵਜ਼ੀਰਾਬਾਦ ਵਿਚ ਫਾਰਮਾ ਕੰਪਨੀਆਂ ਦਾ ਪਾਰਕ ਉਸਾਰਿਆ ਜਾਵੇਗਾ।

20. ਸਾਰੇ ਉਦਯੋਗਿਕ ਫੋਕਲ ਪੁਆਇੰਟਾਂ ਲਈ 131 ਕਰੋੜ ਰੁਪਏ

21. ਉਦਯੋਗਾਂ ਨੂੰ ਬਿਜਲੀ ਸਬਸਿਡੀ ਲਈ 2267 ਕਰੋੜ ਰੁਪਏ

22. ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਲਈ 100 ਕਰੋੜ ਰੁਪਏ

23. ਰੁਜਗਾਰ ਪੈਦਾ ਕਰਨ ਲਈ 324 ਕਰੋੜ ਰੁਪਏ

24. ਫਸਲੀ ਕਰਜ਼ੇ ਮੁਆਫੀ ਲਈ 2000 ਕਰੋੜ ਰੁਪਏ ਜਿਸ ਵਿਚ 520 ਕਰੋੜ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫੀ ਲਈ ਰੱਖੇ ਗਏ

25. ਫਾਜ਼ਿਲਕਾ ਦੇ ਸੱਪਾਂਵਾਲੀ ਵਿਚ ਪਸ਼ੂਆਂ ਦੇ ਇਲਾਜ ਦਾ ਕਾਲਜ 

26. ਫਸਲਾਂ ਦੀ ਰਹਿੰਦ ਖੂੰਹਦ ਸਾਂਭਣ ਲਈ 20 ਕਰੋੜ ਰੁਪਏ

27. ਖੇਤੀ ਵਿਭਿੰਨਤਾ ਲਈ 200 ਕਰੋੜ ਰੁਪਏ

28. ਕਿਸਾਨਾਂ ਨੂੰ ਬਿਜਲੀ ਸਬਸਿਡੀ ਲਈ 8725 ਕਰੋੜ ਰੁਪਏ

29. ਗੁਰਦਾਸਪੁਰ ਅਤੇ ਬਲਾਚੌਰ ਵਿਚ ਖੇਤੀਬਾੜੀ ਕਾਲਜਾਂ ਦਾ ਨਿਰਮਾਣ

30. ਪਾਣੀ ਬਚਾਓ ਪੈਸਾ ਬਚਾਓ ਸਕੀਮ ਦੀ ਸ਼ੁਰੂਆਤ

31. ਪੇਂਡੂ ਵਿਕਾਸ ਲਈ 3830 ਕਰੋੜ ਰੁਪਏ ਅਤੇ ਸ਼ਹਿਰੀ ਵਿਕਾਸ ਲਈ 5026 ਕਰੋੜ ਰੁਪਏ

32. ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਉਮਰ ਹੱਦ 58 ਸਾਲ ਕੀਤੀ।