ਸਿੱਖਾਂ ਦੀਆਂ ‘ਟਾਰਗੇਟ ਕੀਲਿੰਗ’ ਵਿਰੁੱਧ ਵਿਦੇਸ਼ੀ ਸਿੱਖ ਆਪੋ-ਆਪਣੀਆਂ ਮੁਲਕਾਂ ਦੀਆਂ ਅਦਾਲਤਾਂ ਵਿਚ ਕੇਸ ਪਾ ਦੇਣ ਤਾਂ ਇਹ ਜ਼ਬਰ ਹੋ ਸਕਦੈ ਬੰਦ: ਮਾਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 11 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- “ਇੰਡੀਆਂ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਦੀ ਕੈਬਨਿਟ ਵਿਚ ਸਾਮਿਲ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ, ਵਿਕਾਸ ਯਾਦਵ, ਨਿੱਖਿਲ ਗੁਪਤਾ ਵੱਲੋਂ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ, ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਕਰਵਾਏ ਗਏ ਹਨ, ਇਥੋ ਤੱਕ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਉਤੇ ਨਿਊਯਾਰਕ ਵਿਚ ਹਮਲਾ ਕਰਨ ਦੀ ਸਾਜਿਸ ਰਚੀ ਗਈ ਅਤੇ ਇਹ ਸਿੱਖਾਂ ਦੀ ਟਾਰਗੇਟ ਕੀਲਿੰਗ ਅਜੇ ਵੀ ਜਾਰੀ ਹਨ । ਜੇਕਰ ਇਸ ਜ਼ਬਰ ਜੁਲਮ ਵਿਰੁੱਧ ਸਭ ਮੁਲਕਾਂ ਵਿਚ ਵਿਚਰਣ ਵਾਲੇ ਸਿਰਕੱਢ ਸਿੱਖ ਅਤੇ ਉਥੋ ਦੇ ਮਨੁੱਖੀ ਅਧਿਕਾਰ ਸੰਗਠਨ, ਉਥੋ ਦੀਆਂ ਅਦਾਲਤਾਂ ਵਿਚ ਕੇਸ ਪਾ ਦੇਣ ਤਾਂ ਉਨ੍ਹਾਂ ਉਤੇ ਇਨ੍ਹਾਂ ਅਦਾਲਤਾਂ ਵਿਚ ਮੁਕੱਦਮੇ ਚੱਲ ਸਕਦੇ ਹਨ ਅਤੇ ਇਨ੍ਹਾਂ ਕਾਤਲਾਂ ਦੀਆਂ ਕੌਮਾਂਤਰੀ ਕਾਨੂੰਨਾਂ ਅਨੁਸਾਰ ਅਦਾਲਤਾਂ ਰਾਹੀ ਸਜਾਵਾਂ ਦਿਵਾਉਣ ਵਿਚ ਵੱਡੀ ਮਦਦ ਮਿਲ ਸਕਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਤੇ ਖੂਫੀਆ ਏਜੰਸੀਆਂ ਵੱਲੋ ਕੈਨੇਡਾ, ਅਮਰੀਕਾ, ਬਰਤਾਨੀਆ, ਪਾਕਿਸਤਾਨ, ਹਰਿਆਣਾ, ਪੰਜਾਬ ਵਿਚ ਕੀਤੇ ਜਾ ਰਹੇ ਟਾਰਗੇਟ ਕਤਲਾਂ ਉਤੇ ਬਾਹਰਲੇ ਮੁਲਕਾਂ ਵਿਚ ਵਿਚਰਣ ਵਾਲੇ ਸਿੱਖਾਂ ਨੂੰ ਆਪੋ ਆਪਣੀਆ ਅਦਾਲਤਾਂ ਵਿਚ ਇਸ ਕਤਲੇਆਮ ਵਿਰੁੱਧ ਪਟੀਸ਼ਨਾਂ ਤੇ ਕੇਸ ਪਾਉਣ ਦੀ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਵਸਿੰਗਟਨ ਪੋਸਟ ਅਤੇ ਗਾਰਡੀਅਨ ਵਰਗੇ ਕੌਮਾਂਤਰੀ ਪੱਧਰ ਦੇ ਵੱਡੇ ਅਖ਼ਬਾਰਾਂ ਨੇ ਇੰਡੀਆਂ ਦੇ ਗ੍ਰਹਿ ਵਜੀਰ ਅਮਿਤ ਸ਼ਾਹ ਨੂੰ ਸਿੱਖਾਂ ਦੀ ਟਾਰਗੇਟ ਕੀਲਿੰਗ ਲਈ ਜਿੰਮੇਵਾਰ ਠਹਿਰਾਅ ਦਿੱਤਾ ਹੈ, ਜਿਸ ਵਿਸੇ ਤੇ ਮੈਂ ਸੰਖੇਪ ਵਿਚ ਅੰਗਰੇਜੀ ਵਿਚ ਲਿਖਿਆ ਹੈ, ਜਿਸ ਤੋ ਤੱਥਾਂ ਸਹਿਤ ਉਪਰੋਕਤ ਹੋਏ ਕਤਲਾਂ ਦੀ ਜਾਣਕਾਰੀ ਦੁਨੀਆ ਭਰ ਦੀਆਂ ਕੌਮਾਂ ਤੇ ਮੁਲਕਾਂ ਨੂੰ ਪ੍ਰਾਪਤ ਹੋਵੇਗੀ ।
ਸ. ਮਾਨ ਨੇ ਸਿੱਖਾਂ ਨਾਲ ਮੋਦੀ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਵੱਲੋ 1947 ਤੋ ਲੈਕੇ ਅੱਜ ਤੱਕ ਕੀਤੇ ਜਾਂਦੇ ਆ ਰਹੇ ਜ਼ਬਰ ਜੁਲਮ, ਬੇਇਨਸਾਫੀਆਂ ਸੰਬੰਧੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੰਜੀਦਗੀ ਭਰੀ ਅਪੀਲ ਕਰਦੇ ਹੋਏ ਕਿਹਾ ਕਿ ਹੁਕਮਰਾਨਾਂ ਦੇ ਜ਼ਬਰ ਜੁਲਮਾਂ ਦਾ ਇੰਤਹਾ ਹੋ ਚੁੱਕਾ ਹੈ, ਹੁਣ ਇਹ ਜ਼ਬਰ ਬਰਦਾਸਤ ਨਹੀ ਹੋ ਸਕਦਾ । ਇਸ ਲਈ ਜਥੇਦਾਰ ਸਾਹਿਬ ਸਮੁੱਚੇ ਖ਼ਾਲਸਾ ਪੰਥ ਨਾਲ ਸੰਬੰਧਤ ਸਮਾਜਿਕ, ਧਾਰਮਿਕ, ਰਾਜਨੀਤਿਕ ਅਤੇ ਸਮੁੱਚੀ ਨੌਜਵਾਨੀ ਨੂੰ ਮੀਰੀ-ਪੀਰੀ ਦੇ ਇਸ ਮਹਾਨ ਇਤਿਹਾਸਿਕ ਸਥਾਂਨ ਤੇ ਸੰਸਥਾਂ ਦੀ ਅਗਵਾਈ ਹੇਠ ਇਕੱਤਰ ਕਰਕੇ ਕੌਮਾਂਤਰੀ ਕਾਨੂੰਨਾਂ, ਨਿਯਮਾਂ ਅਨੁਸਾਰ ਇਸ ਵਿਸੇ ਨੂੰ ਕੌਮਾਂਤਰੀ ਅਦਾਲਤਾਂ ਵਿਚ ਲਿਜਾਣ ਲਈ ਕੌਮ ਵਿਚ ਵਿਚਰ ਰਹੇ ਸੂਝਵਾਨ ਵਕੀਲਾਂ ਅਤੇ ਵਿਦਵਾਨਾਂ ਦੀ ਸਹਾਇਤਾ ਲੈਕੇ ਸਮੁੱਚੀ ਕੌਮ ਦੀ ਅਗਵਾਈ ਵੀ ਕਰਨ ਅਤੇ ਸਮੁੱਚੀ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾਂ ਹੇਠ ਇਕੱਤਰ ਕਰਨ ਵਿਚ ਯੋਗਦਾਨ ਵੀ ਪਾਉਣ ।
Comments (0)