ਸਰੂਪ ਛਾਪਣ ਸਬੰਧੀ ਥਮਿੰਦਰ ਸਿੰਘ ਆਨੰਦ ਨੇ ਰੱਖਿਆ ਆਪਣਾ ਪੱਖ

ਸਰੂਪ ਛਾਪਣ ਸਬੰਧੀ ਥਮਿੰਦਰ ਸਿੰਘ ਆਨੰਦ ਨੇ ਰੱਖਿਆ ਆਪਣਾ ਪੱਖ

ਸਾਰਾ ਦੋਸ਼ ਮਰਹੂਮ ਜਥੇਦਾਰ ਵੇਦਾਂਤੀ ਦੇ ਸਿਰ ਮੜਿਆ 

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ:  ਅਮਰੀਕਾ ਨਿਵਾਸੀ ਥਮਿੰਦਰ ਸਿੰਘ ਅਨੰਦ ਜਿਸ ਵਲੋ ਵਾਧੂ ਲਗਾ ਮਾਤਰਾ ਲਗਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਪਵਾਏ ਗਏ ਸਨ ਨੇ ਆਪਣਾ ਸ਼ਪਸ਼ਟੀਕਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਜ ਦਿੱਤਾ ਹੈ । ਆਪਣੇ ਸ਼ਪਸ਼ਟੀਕਰਨ ਵਿਚ ਉਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ  ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਪ੍ਰੇਰਿਤ ਕੀਤਾ ਸੀ।

ਮਿੰਦਰ ਸਿੰਘ ਸ਼ਪਸ਼ਟੀਕਰਨ ਤੋਂ ਪਹਿਲਾਂ ਇਕ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ , ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਜਗਤਾਰ ਦੇ ਅਕਾਲ ਚਲਾਣੇ ਤੋਂ ਬਾਅਦ ਸਿੰਘ ਜਾਚਕ ਨੂੰ ਵੀ ਭੇਜਿਆ ਸੀ ।ਇਨ੍ਹਾਂ ਦੋਨਾਂ ਪੱਤਰਾਂ ਵਿਚ ਵਰਤੀ ਗਈ ਸ਼ਬਦਾਵਲੀ, ਤਰੀਕਾਂ , ਮਿਸਾਲਾਂ  ਤੇ ਵਰਤੇ ਗਏ ਹਵਾਲੇ ਲਗਪਗ ਇੱਕੋ ਜਿਹੇ ਹਨ । ਆਪਣੇ ਅਮਰੀਕਾ ਦੇ ਅੰਤਲੇ ਦੌਰੇ ਮੌਕੇ ਜਿਆਦਾਤਰ ਹਵਾਲੇ ਲਗਭਗ ਇਕ ' ਤੇ ਸੰਭਾਵੀ ਬੀੜ ਦੇ ਆਪਣੇ ਲਿਖਤੀ ਜਿਹੇ ਹੀ ਹਨ । ਥਮਿੰਦਰ ਸਿੰਘ ਨੇ ਜਥੇਦਾਰ ਨੂੰ ਭੇਜੇ ਪੱਤਰ ਵਿਚ ਜਥੇਦਾਰ ਵੇਦਾਂਤੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਸ ਨੂੰ ਜਥੇਦਾਰ ਵੇਦਾਂਤੀ ਨੇ ਉਨ੍ਹਾਂ ਨੂੰ ਰਜਿਸਟਰ , ਡਿਸਕ ਤੇ ਪੈਨ ਡਰਾਇਵ ਆਪ ਦਿੱਤੀ ਸੀ,ਤੇ ਕਿਹਾ ਸੀ ਕਿ ਇਹ ਕਾਰਜ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਕਰਨਾ। ਥਾਮਿੰਦਰ ਸਿੰਘ ਨੇ ਅੱਗੇ ਕਿਹਾ ਕਿ, ਜਥੇਦਾਰ ਵੇਦਾਂਤੀ ਨੇ  ਆਪਣੇ ਅਮੈਰਿਕਾ ਦੇ ਅੰਤਲੇ ਦੌਰੇ ਮੌਕੇ  ਤੇ ਸੰਭਾਵੀ ਬੀੜ ਦੇ ਆਪਣੇ ਲਿਖਤੀ ਖਰੜੇ ਦੀ ਕਾਪੀ,ਵਿਸੇ ਪੈਨ ਡਰਾਇਵ ਸਮੇਤ ਸਾਰੇ ਖੋਜ਼ ਕਾਰਜ ਦੇ ਕੰਪਿਊਟਰ ਦੀ ਡਿਸਕ ਸੋਪੀ ਸੀ ਜਿਸ ਵਿਚ ਉਨਾਂ ਵਲੋਂ ਵਾਚੀਆਂ 448 ਤੋ ਵਧ ਹੱਥ ਲਿਖਤ ਬੀੜਾ ਦੀਆਂ ਵੀਡੀਓ ਕਾਪੀਆਂ ਹਨ । ਜਿੰਨ੍ਹਾਂ ਵਿਚ ਸ੍ਰੀ ਕਰਤਾਰਪੁਰ ਸਾਹਿਬ ਵਾਲੀ ਬੀੜ , ਭਾਈ ਬਿੱਧੀਚੰਦ ਵਾਲੀ ਸੁਰਸਿੰਘ ਵਾਲੀ ਬੀੜ ਜੋ ਬਿਲਾਵਲ ਰਾਗ ਤਕ ਹੈ , ਬਾਬਾ ਦੀਪ ਸਿੰਘ ਦੇ ਨਾਮ ਨਾਲ ਜੋੜੀ ਜਾਂਦੀ ਅਕਾਲ ਤਖ਼ਤ ਸਾਹਿਬ ਵਾਲੀ ਸੁਨਹਿਰੀ ਬੀੜ , ਭਾਈ ਮਨੀ ਸਿੰਘ ਦੇ ਨਾਮ ਨਾਲ ਜੋੜੀ ਜਾਂਦੀ ਦਿੱਲੀ ਵਾਲੀ ਬੀੜ ਦਾ ਨਾਮ ਵਿਸ਼ੇ ਮਹੱਤਵ ਰਖਦਾ ਹੈ । ਥਮਿੰਦਰ ਸਿੰਘ ਨੇ ਲਿਖਿਆ ਕਿ ਜਥੇਦਾਰ ਵੇਦਾਂਤੀ ਅਕਸਰ ਉਸ ਨਾਲ ਮਨ ਦੀ ਵੇਦਨਾਂ ਸਾਂਝੀ ਕਰਦਿਆਂ ਕਿਹਾ ਕਰਦੇ ਸਨ ਕਿ ਸ਼ਰਧਾਲੂ , ਕਾਤਿਬ ਲਿਖਾਰੀਆਂ ਤੇ ਛਾਪੇਖਾਨੇ ਦੀਆਂ ਉਕਾਈਆਂ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵਿਚ 5000 ( ਪੰਜ ਹਜਾਰ ) ਤੋ ਵਧ ਲਫਜੀ ਲਗ ਮਾਤਰੀ ਪਾਠ ਭੇਦ ਹੋ ਚੁੱਕੇ ਹਨ । ਉਸ ਨੇ ਕਿਹਾ ਕਿ ਇਸੇ ਤਰਾਂ ਨਾਲ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲਿਆਂ ਨੇ ਸ੍ਰੀ ਕਰਤਾਰਪੁਰੀ ਬੀੜ ਤੇ ਦਮਦਮੀ ਬੀੜ ਵਿਚ 1960 ਵਿਚ 1500 ਤੋ ਵਧ ਪਾਠ ਭੇਦ ਪ੍ਰਗਟਾਏ ਸਨ । ਥਮਿੰਦਰ ਸਿੰਘ ਨੇ ਅਗੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਰਾਹੀ_ ਜਦ ਸੰਪਾਦਨਾ ਦਾ ਕਾਰਜ ਆਰੰਭਿਆ ਤਾ ਉਨਾਂ ਵਲੋਂ ਵੀ ਵਿਵਸਥਾ ਦੇ ਅਧੀਨ ਇਹ ਸਾਰਾ ਕਾਰਜ ਸਪੰਨ ਕੀਤਾ ਗਿਆ ਸੀ । ਵਿਜ ਵਿਚ ਇਕ ਤਰਤੀਬਕ ਸੰਪਾਦਨ ਵਿਧੀ , ਵਿਸ਼ੇਸ਼ ਲਿਖਣ ਸ਼ੈਲੀ , ਵਿਸੇ ਤਰਾਂ ਦੀ ਸਿਰਲੇਖ ਵਿਧੀ , ਵਿਸੇ ਗੁਰਬਾਣੀ ਵਿਆਕਰਣ , ਜੁਮਲਾ ਤਰਤੀਬ , ਮੰਗਲਾਚਰਣ ਤਰਤੀਬ , ਲਿਖਤ ਵਿਚ ਸੋਧ ਕਰਨਾ ( ਭਾਵ ਪਰੂਫ ਰੀਡਿੰਗ ਸ਼ੁਧ , ਸ਼ੁਧ ਕੀਚੈ ) ਅਤੇ ਲਿਪੀਅੰਤਰਣ ( ਭਗਤ ਬਾਣੀਆਂ ਦੀ ) ਆਦਿ ਨੂੰ ਵਿਸ਼ਿਆਂ ਨੂੰ ਧਿਆਨ ਵਿਚ ਰਖਿਆ ਗਿਆ । ਥਮਿੰਦਰ ਸਿੰਘ ਨੇ ਸਵਾਲ ਕੀਤਾ ਕਿ ਸ਼੍ਰੋਮਣੀ ਕਮੇਟੀ ਨੇ ਇਨਾਂ ਨੂੰ ਧਿਆਨ ਵਿਚ ਰਖ ਕੇ ਬੀੜ ਦੀ ਛਪਾਈ ਦਾ ਪ੍ਰੰਬਧ ਕੀਤਾ ? ਉਸ ਨੇ ਸ਼੍ਰੋਮਣੀ ਕਮੇਟੀ ਨੂੰ ਕਟਿਹਰੇ ਵਿਚ ਖੜਾ ਕਰਦਿਆਂ ਕਿਹਾ ਕਿ ਪੰਥ ਵਿਚ ਪਈ ਦੁਬਿਧਾ ਲਈ ਜਿੰਮੇਵਾਰ ਕੋਣ ਹੈ ? ਥਮਿੰਦਰ ਸਿੰਘ ਨੇ ਕਿਹਾ ਕਿ 1952 ਵਿਚ ਸ਼੍ਰੋਮਣੀ ਕਮੇਟੀ ਨੇ ਸਾਰੇ ਮੰਗਲਾਚਰਣ ਇਕ ਤਰਤੀਬ ਵਿਚ ਉਪਰ ਛਾਪ ਕੇ ਪਾਵਨ ਬੀੜ ਦੀ ਪ੍ਰਕਾਸ਼ਨਾ ਕੀਤੀ ਸੀ ਲੱਖਾਂ ਰੁਪਏ ਖਰਚ ਕੇ ਬਲਾਕ ਬਨਵਾਏ ਗਏ ਸਨ । ਫਿਰ ਆਪ ਹੀ ਸਿਆਸੀ ਪ੍ਰਭਾਵ ਹੇਠ ਮੰਗਲ ਬਦਲ ਦਿੱਤੇ ਗਏ ਸਨ । ਥਮਿੰਦਰ ਸਿੰਘ ਨੇ ਜਥੇਦਾਰ ਨੂੰ ਸੰਬੋਧਨ ਹੁੰਦੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛਾਪਣ ਦੇ ਅਧਿਕਾਰ ਸਿਰਫ ਸ਼੍ਰੋਮਣੀ ਕਮੇਟੀ ਦੇ ਪਾਸ ਹਨ । 70-80 ਸਾਲ ਵਿਚ ਵਿਦੇਸ਼ਾਂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਦਾ ਨਿਰਣਾਇਕ ਫੈਸਲਾ ਸ਼੍ਰੋਮਣੀ ਕਮੇਟੀ ਨੇ ਲਿਆ ? ਥਮਿੰਦਰ ਸਿੰਘ ਨੇ ਕਿਹਾ ਕਿ ਦੁਨੀਆਂ ਭਰ ਦੇ ਵਖ ਵਖ ਭਾਸ਼ਾਵਾਂ  ਬੋਲਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਦੇ ਹਨ । ਕੀ ਸ਼੍ਰੋਮਣੀ ਕਮੇਟੀ ਨੇ ਦੁਨੀਆਂ ਦੀਆਂ ਭਾਸ਼ਾਵਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਵਲ ਧਿਆਨ ਦਿੱਤਾ ।

ਇਸ ਸਪਸ਼ਟੀਕਰਨ ਨੂੰ ਪੜ੍ਹ ਕੇ ਇੰਜ ਮਹਿਸੂਸ ਹੋਇਆ ਕਿ ਜਿਵੇਂ ਥਮੰਦਿਰ ਸਿੰਘ ਆਨੰਦ ਨੇ ਆਪਣਾ ਸਾਰਾ  ਕਸੂਰ ਮਰਹੂਮ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਸਿਰ ਮੜ੍ਹ ਕੇ ਖ਼ੁਦ ਸੁਰਖਰੂ ਹੋਣਾ ਚਾਹੁੰਦਾ ਹੈ । ਇਥੇ ਇਹ ਵੀ ਦੱਸਣਯੋਗ ਹੈ ਕਿ ਇਕ ਪੱਤਰ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਾਮ ਤੇ ਪਹਿਲਾਂ ਹੀ ਆ ਚੁੱਕਾ ਹੈ ਜਿਸ ਵਿਚ ਕਾਫੀ ਕੁਝ ਥਮਿੰਦਰ ਸਿੰਘ ਦੇ ਸ਼ਪਸ਼ਟੀਕਰਨ ਦੇ ਨਾਲ ਮਿਲਦਾ ਹੈ । ਥਮਿੰਦਰ ਸਿੰਘ ਦੇ ਇਸ ਸਪੱਸ਼ਟੀਕਰਨ ਨੇ ਪੰਥ ਵਿੱਚ ਇੱਕ ਹੋਰ ਅਣਸੁਲਝੇ  ਮਸਲੇ ਨੂੰ ਉਜਾਗਰ ਕਰਕੇ ਰੱਖ ਦਿੱਤਾ ਹੈ ਕਿਉਂਕਿ  ਕਸੂਰਵਾਰ ਉਸ ਇਨਸਾਨ ਨੂੰ ਠਹਿਰਾਇਆ ਗਿਆ ਹੈ ਜੋ ਇਸ ਦੁਨੀਆਂ ਵਿੱਚ ਹੀ ਨਹੀਂ ਹੈ ।