ਦੀਪ ਸਿੱਧੂ ਨੂੰ ਮਿਲੀ ਜ਼ਮਾਨਤ

ਦੀਪ ਸਿੱਧੂ ਨੂੰ ਮਿਲੀ ਜ਼ਮਾਨਤ

ਦੀਪ ਸਿੱਧੂ  ਨੂੰ ਢਾਈ ਮਹੀਨੇ ਬਾਅਦ  ਮਿਲੀ ਜ਼ਮਾਨਤ।

ਅੰਮ੍ਰਿਤਸਰ ਟਾਈਮਜ ਬਿਉਰੋ

ਚੰਡੀਗੜ੍ਹ:  ਲਾਲ ਕਿਲ੍ਹਾ ਦੇ ਤਵਾਰੀਖ਼ੀ ਵਰਤਾਰੇ ਦੌਰਾਨ ਛੱਬੀ ਜਨਵਰੀ ਦੇ ਵਾਕਿਆਤ ਦੇ ਦੋਸ਼ ਤਹਿਤ ਪੁਲਿਸ ਹਿਰਾਸਤ ਵਿੱਚ ਬੰਦ ਦੀਪ ਸਿੱਧੂ ਦੀ ਜ਼ਮਾਨਤ ਵਧੀਕ ਸੈਸ਼ਨ ਜੱਜ ਨੀਲੋਫ਼ਰ ਆਬਿਦਾ ਪਰਵੀਨ ਦੀ ਅਦਾਲਤ ਵਿੱਚ ਮਨਜ਼ੂਰ ਹੋ ਗਈ ਹੈ। ਦੀਪ ਸਿੱਧੂ 08 ਫ਼ਰਵਰੀ ਤੋਂ ਤਿਹਾੜ ਜੇਲ੍ਹ ਨੰਬਰ 07 ਵਿੱਚ ਬੰਦ ਸੀ। ਦੀਪ ਸਿੱਧੂ ਦੀ ਅਦਾਲਤੀ ਪੈਰਵਾਈ ਕਰ ਰਹੇ ਵਕੀਲ ਅਭਿਸ਼ੇਕ ਗੁਪਤਾ, ਹਰਿੰਦਰ ਸਿੰਘ ਖੋਸਾ ਅਤੇ ਉਹਨਾਂ ਭਰਾ ਮਨਦੀਪ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਦੀਪ ਸਿੱਧੂ ਜਲਦੀ ਹੀ ਤਿਹਾੜ ਜੇਲ੍ਹ ਤੋਂ ਬਾਹਰ ਆ ਜਾਵੇਗਾ।ਇਸ ਖ਼ਬਰ ਨਾਲ ਨੋਜਵਾਨਾ ਵਿਚ ਖੁਸ਼ੀ ਦਾ ਮਹੌਲ ਹੈ। ਨੌਜਵਾਨਾਂ ਨਾਲ ਕੀਤੀ ਗੱਲਬਾਤ ਤੋਂ ਪਤਾ ਚਲਦਾ ਹੈ ਕੀ ਕਿਸਾਨੀ ਮੋਰਚਾ ਇਕ ਵਾਰ ਫੇਰ ਸਿਖਰ ਤੇ ਹੋਵੇਗਾ। ਦੱਸਣਯੋਗ ਹੈ ਕਿ 26 ਜਨਵਰੀ ਤੋਂ ਬਾਅਦ ਕਿਸਾਨੀ ਸੰਘਰਸ਼ ਨੂੰ ਦਬਾਉਣ ਦੀਆਂ ਲਗਾਤਾਰ ਹਕੂਮਤ ਵੱਲੋਂ ਕੋਸ਼ਿਸ਼ਾ ਕੀਤੀਆਂ ਜਾ ਰਹੀਆਂ ਹਨ।