ਮਲੇਸ਼ੀਆਂ ਵਿਚ ਮਨਾਇਆ ਗਿਆ ਵਿਸਾਖੀ ਦਾ ਤਿਉਹਾਰ

ਮਲੇਸ਼ੀਆਂ ਵਿਚ ਮਨਾਇਆ ਗਿਆ ਵਿਸਾਖੀ ਦਾ ਤਿਉਹਾਰ

ਅੰਮ੍ਰਿਤਸਰ ਟਾਈਮਜ ਬਿਉਰੋ

ਮਲੇਸ਼ੀਆ :  ਵਿਸਾਖੀ ਦਾ ਤਿਉਹਾਰ ਵਿਸ਼ਵ ਭਰ ਵਿਚ ਸਿੱਖ ਕੌਮ ਦੁਆਰਾ ਬਹੁਤ ਹੀ ਸ਼ਰਧਾਂ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਮਲੇਸ਼ੀਆ ਦੇ ਸ਼ਹਿਰ ਕੁਆਲਾਲੰਪੁਰ ਵਿਚ ਸਥਿਤ ਗੁਰਦੁਆਰਾ ਪੋਲਿਸ ਜਿਸ ਵਿਚ ਵਿਸਾਖੀ ਦਾ ਤਿਉਹਾਰ ਸੰਗਤਾਂ ਸਾਬਕਾ ਫ਼ੌਜੀਆਂ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ। ਪੋਲਿਸ ਗੁਰੂ ਘਰ ਦੀ ਸਥਾਪਨਾ 1890  ਵਿਚ ਕੁਆਲਾਲੰਪੁਰ ਦੀ ਸਿੱਖ ਸੰਗਤਾਂ ਦੁਆਰਾ ਕੀਤੀ ਗਈ ਸੀ । 12 ਮੈਂਬਰੀ ਪ੍ਰਧਾਨ ਸਰਦਾਰ ਅਵਤਾਰ ਸਿੰਘ ਜਿਓ ਅਤੇ ਡਾ. ਦਾਤੋ ਸ਼ੀਨ ਸਵਿੰਦਰ ਸਿੰਘ ਠੱਕਰਵਾਲ ਅਤੇ ਮਲੇਸ਼ੀਆ ਦੀ ਸਮੂਹ ਸਿੱਖ ਸੰਗਤ ਨੇ ਹਾਜ਼ਰੀ ਭਰੀ ਅਤੇ ਗੁਰੂ ਘਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ । ਡਾ ਸਵਿੰਦਰ ਸਿੰਘ ਠੱਕਰਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮਲੇਸ਼ੀਆ ਵਿੱਚ ਪਹਿਲੀ ਵਾਰ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ, ਇਸ  ਵਿਸਾਖੀ ਦੇ ਤਿਉਹਾਰ ਉਤੇ ਇਕ ਵਿਲੱਖਣ ਗੱਲ ਇਹ ਸੀ ਕਿ ਆਰਮੀ ਅਤੇ ਨੇਵੀ ਦੇ ਰਿਟਾਇਰਡ ਅਫ਼ਸਰਾਂ ਵੱਲੋਂ ਇਸ ਮੌਕੇ ਉੱਤੇ ਪਰੇਡ ਕੀਤੀ ਗਈ । ਦੱਸਣਯੋਗ ਹੈ ਕਿ ਗੁਰਦੁਆਰਾ ਸਾਹਿਬ ਪੁਲੀਸ ਹਾਈ ਸਟ੍ਰੀਟ, ਦੇ ਨਾਮ ਤੋਂ ਜਾਣਿਆ ਜਾਂਦਾ ਸੀ, ਕੁਆਲਾਲੰਪੁਰ ਵਿੱਚ ਬਣਾਇਆ ਜਾਣ ਵਾਲਾ ਦੂਜਾ ਪੁਲੀਸ ਗੁਰਦੁਆਰਾ ਹੈ. ਇਹ ਗੁਰਦੁਆਰਾ ਸੰਨ 1898 ਵਿੱਚ ਫੈਡਰਟੇਡ ਮਲੇਸ਼ੀਆ ਸਟੇਟਸ ਪੁਲਿਸ (ਐਫ. ਐੱਸ. ਐਸ. ਪੁਲੀਸ) ਦੁਆਰਾ ਬਣਾਇਆ ਗਿਆ ਸੀ.ਇਸ ਗੁਰਦੁਆਰੇ ਦੀ ਦੇਖ-ਰੇਖ ਅਤੇ ਗ੍ਰੰਥੀ ਦੀ ਤਨਖਾਹ ਸ਼ੁਰੂ ਵਿਚ, ਅੰਸ਼ਿਕ ਤੌਰ ਤੇ ਐਫਐਮਐਸ ਪੁਲੀਸ ਅਤੇ ਬਾਅਦ ਵਿਚ 1969 ਤਕ ਮਲੇਸ਼ੀਆ ਦੇ ਪੁਲੀਸ ਵਿਭਾਗ ਦੁਆਰਾ ਦਿੱਤੀ ਜਾਂਦੀ ਸੀ। 1910 ਵਿਚ, ਨਾਭਾ, ਪੰਜਾਬ ਦੇ ਗੁਰੂਸਰ ਜੈਲਕਾ ਪਿੰਡ ਦੇ ਮਰਹੂਮ ਬਾਬਾ ਸ਼ਾਮ ਸਿੰਘ ਨੂੰ ਇਸ ਗੁਰਦੁਆਰਾ ਸਾਹਿਬ ਵਿਚ ਪਹਿਲੇ ਗ੍ਰੰਥੀ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ 1910 ਤੋਂ 1966 ਤੱਕ ਲਗਭਗ 56 ਵਰ੍ਹੇ ਇਸ ਗੁਰਦੁਆਰਾ ਸਾਹਿਬ ਵਿੱਚ ਇੱਕ ਗ੍ਰੰਥੀ ਵਜੋਂ ਸੇਵਾ ਨਿਭਾਈ।1910 ਵਿਚ, ਨਾਭਾ, ਪੰਜਾਬ ਦੇ ਗੁਰੂਸਰ ਜੈਲਕਾ ਪਿੰਡ ਦੇ ਮਰਹੂਮ ਬਾਬਾ ਸ਼ਾਮ ਸਿੰਘ ਨੂੰ ਇਸ ਗੁਰਦੁਆਰਾ ਸਾਹਿਬ ਵਿਚ ਪਹਿਲੇ ਗ੍ਰੰਥੀ ਨਿਯੁਕਤ ਕੀਤਾ ਗਿਆ ਸੀ। ਉਸਨੇ 1910 ਤੋਂ 1966 ਤੱਕ ਲਗਭਗ 56 ਵਰ੍ਹੇ ਇਸ ਗੁਰਦੁਆਰਾ ਸਾਹਿਬ ਵਿੱਚ ਇੱਕ ਗ੍ਰੰਥੀ ਵਜੋਂ ਸੇਵਾ ਨਿਭਾਈ।