ਦਲਿਤਾਂ ਵੱਲੋਂ ਦਲਿਤ ਨੌਜਵਾਨ ਨੂੰ ਥਮਲੇ ਨਾਲ ਬੰਨ੍ਹ ਕੇ ਜਿਉਂਦੇ ਸਾੜ੍ਹਿਆ ਗਿਆ

ਦਲਿਤਾਂ ਵੱਲੋਂ ਦਲਿਤ ਨੌਜਵਾਨ ਨੂੰ ਥਮਲੇ ਨਾਲ ਬੰਨ੍ਹ ਕੇ ਜਿਉਂਦੇ ਸਾੜ੍ਹਿਆ ਗਿਆ
ਜਸਪ੍ਰੀਤ

ਮਾਨਸਾ: ਮਾਨਸਾ ਜ਼ਿਲ੍ਹੇ ਵਿੱਚ ਇੱਕ ਚੋਲਾਂ ਦੇ ਸ਼ੈਲਰ 'ਚ 16 ਸਾਲਾਂ ਦੇ ਮੁੰਡੇ ਨੂੰ ਜਿਉਂਦੇ ਬੰਨ੍ਹ ਕੇ ਅੱਗ ਲਾ ਸਾੜ੍ਹ ਦਿੱਤਾ ਗਿਆ। ਦਲਿਤ ਪਰਿਵਾਰ ਨਾਲ ਸਬੰਧਿਤ ਇਸ ਮੁੰਡੇ ਨੂੰ ਅੱਗ ਲਾ ਕੇ ਸਾੜ੍ਹਨ ਵਾਲੇ ਦੋਸ਼ੀ ਵੀ ਦਲਿਤ ਹੀ ਸਨ। ਇਸ ਕਤਲ ਮਾਮਲੇ 'ਚ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਮਾਨਸਾ ਦੇ ਐੱਸਐੱਚਓ ਸੁਖਜੀਤ ਸਿੰਘ ਨੇ ਕਿਹਾ, "ਸਾਡੀ ਜਾਂਚ ਮੁਤਾਬਿਕ ਜਸਪ੍ਰੀਤ ਸਿੰਘ ਨੂੰ ਪਹਿਲਾਂ ਰੱਸੀ ਦੀ ਮਦਦ ਨਾਲ ਥਮਲੇ ਨਾਲ ਬੰਨ੍ਹਿਆ, ਫੇਰ ਉਸ 'ਤੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ।" ਐਸਐਸਪੀ ਮਾਨਸਾ ਨੇ ਦੱਸਿਆ ਕਿ ਇਸ ਕਤਲ ਮਾਮਲੇ 'ਚ ਤਿੰਨ ਦੋਸ਼ੀਆਂ ਜਸ਼ਨ ਸਿੰਘ, ਗੁਰਜੀਤ ਸਿੰਘ ਅਤੇ ਰਾਜੂ ਨੂੰ ਗ੍ਰਿਫਤਾਰ ਕੀਤਾ ਹੈ।

ਐਸਐਚਓ ਨੇ ਦੱਸਿਆ, "ਜਸਪ੍ਰੀਤ ਦੇ ਵੱਡੇ ਭਰਾ ਕੁਲਵਿੰਦਰ ਸਿੰਘ ਨੇ ਦੋ ਸਾਲ ਪਹਿਲਾਂ ਦੋਸ਼ੀ ਜਸ਼ਨ ਦੀ ਭੈਣ ਨਾਲ ਘਰਦਿਆਂ ਦੀ ਮਰਜ਼ੀ ਬਿਨ੍ਹਾ ਘਰੋਂ ਭਜਾ ਕੇ ਵਿਆਹ ਕਰਵਾਇਆ ਸੀ। ਇਹ ਦੋਵੇਂ ਉਦੋਂ ਤੋਂ ਬੁਢਲਾਡਾ ਵਿਖੇ ਹੀ ਰਹਿ ਰਹੇ ਹਨ ਤੇ ਆਪਣੇ ਮਾਪਿਆਂ ਦੇ ਘਰ ਨਹੀਂ ਪਰਤੇ। ਉਹਨਾਂ ਕੋਲ ਇੱਕ ਬੱਚਾ ਵੀ ਹੈ। ਜਸ਼ਨ ਦੇ ਪਰਿਵਾਰ ਮੁਤਾਬਿਕ ਜਸਪ੍ਰੀਤ ਉਸਨੂੰ ਉਸਦੀ ਭੈਣ ਬਾਰੇ ਮਜ਼ਾਕ ਕਰਕੇ ਚਿੜ੍ਹਾਉਂਦਾ ਰਹਿੰਦਾ ਸੀ।"

ਜਸਪ੍ਰੀਤ ਦੇ ਪਿਤਾ ਸੂਰਤ ਸਿੰਘ ਨੇ ਦੱਸਿਆ ਕਿ ਸ਼ੁਕਰਵਾਰ ਰਾਤ ਨੂੰ ਜਸ਼ਨ, ਉਸਦਾ ਭਰਾ ਗੁਰਜੀਤ ਅਤੇ ਉਹਨਾਂ ਦਾ ਮਿੱਤਰ ਰਾਜੂ ਉਹਨਾਂ ਦੇ ਘਰ ਆਏ ਤੇ ਜਸਪ੍ਰੀਤ ਨੂੰ ਨਾਲ ਲੈ ਗਏ। ਉਹਨਾਂ ਕਿਹਾ ਕਿ ਜਦੋਂ ਕਾਫੀ ਸਮੇਂ ਤੱਕ ਜਸਪ੍ਰੀਤ ਵਾਪਸ ਨਹੀਂ ਆਇਆ ਤਾਂ ਉਹ ਨੇੜਲੇ ਪੁਲਿਸ ਥਾਣੇ ਗਏ ਤੇ ਜਸਪ੍ਰੀਤ ਦੀ ਭਾਲ ਸ਼ੁਰੂ ਕੀਤੀ। ਭਾਲ ਕਰਦਿਆਂ ਜਸਪ੍ਰੀਤ ਦੀ ਲਾਸ਼ ਚੋਲਾਂ ਦੇ ਸ਼ੈਲਰ ਵਿੱਚ ਮਿਲੀ। ਐਤਵਾਰ ਨੂੰ ਲਾਸ਼ ਦੇ ਪੋਸਟਮਾਰਟਮ ਮਗਰੋਂ ਅੰਤਿਮ ਸੰਸਕਾਰ ਕੀਤਾ ਗਿਆ। 

ਪੰਜਾਬ ਸਟੇਟ ਐਸਸੀ ਕਮਿਸ਼ਨ ਦੀ ਮੁਖੀ ਤਜਿੰਦਰ ਕੌਰ ਨੇ ਕਿਹਾ ਕਿ ਕਮਿਸ਼ਨ ਉਹਨਾਂ ਮਾਮਲਿਆਂ ਵਿੱਚ ਹੀ ਦਖਲ ਦਿੰਦਾ ਹੈ ਜਿੱਥੇ ਮਸਲਾ ਦਲਿਤ ਅਤੇ ਹੋਰ ਜਾਤ ਦਾ ਹੋਵੇ। 

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਨੇ ਕਿਹਾ ਕਿ ਉਹ ਉਹਨਾਂ ਮਾਮਲਿਆਂ ਵਿੱਚ ਹੀ ਦਖਲਅੰਦਾਜ਼ੀ ਕਰਦੇ ਹਨ ਜਿੱਥੇ ਮਾਮਲਾ ਦਲਿਤ ਹੋਰ ਉੱਚ ਜਾਤੀਆਂ ਦਾ ਹੋਵੇ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।