ਅਮਰੀਕਾ 'ਚ ਕਾਲੇ ਨੌਜਵਾਨ ਦੇ ਕਤਲ ਮਗਰੋਂ ਲੋਕਾਂ ਦਾ ਰੋਹ ਭੜਕਿਆ; 25 ਸ਼ਹਿਰਾਂ ਵਿਚ ਲਾਇਆ ਕਰਫਿਊ

ਅਮਰੀਕਾ 'ਚ ਕਾਲੇ ਨੌਜਵਾਨ ਦੇ ਕਤਲ ਮਗਰੋਂ ਲੋਕਾਂ ਦਾ ਰੋਹ ਭੜਕਿਆ; 25 ਸ਼ਹਿਰਾਂ ਵਿਚ ਲਾਇਆ ਕਰਫਿਊ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਮਰੀਕਾ ਦੇ ਸੂਬੇ ਮੀਨੇਸੋਟਾ ਦੇ ਸ਼ਹਿਰ ਮੀਨੇਪੋਲਿਸ ਵਿਚ ਪੁਲਸ ਵੱਲੋਂ ਕਤਲ ਕੀਤੇ ਗਏ ਨਿਹੱਥੇ ਕਾਲੇ ਰੰਗ ਦੇ ਨੌਜਵਾਨ ਜੋਰਜ ਫਲੋਏਡ ਦੇ ਕਤਲ ਬਾਅਦ ਭੜਕਿਆ ਲੋਕਾਂ ਦਾ ਰੋਹ ਸਾਰੇ ਅਮਰੀਕਾ ਵਿਚ ਫੈਲਸ ਗਿਆ ਹੈ। ਅਮਰੀਕਾ ਦੇ 16 ਸੂਬਿਆਂ ਦੇ 25 ਸ਼ਹਿਰਾਂ ਵਿਚ ਕਰਫਿਊ ਲਾ ਦਿੱਤਾ ਗਿਆ ਹੈ। ਕਈ ਥਾਵਾਂ 'ਤੇ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਦਰਮਿਆਨ ਹਿੰਸਕ ਝੜਪਾਂ ਵੀ ਹੋਈਆਂ। 

ਇਹਨਾਂ ਵਿਰੋਧ ਪ੍ਰਦਰਸ਼ਨਾਂ ਦਾ ਕੇਂਦਰ ਬਣੇ ਮੀਨੇਸੋਟਾ ਸੂਬੇ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਨੈਸ਼ਨਲ ਗਾਰਡ ਤੈਨਾਤ ਕਰ ਦਿੱਤੇ ਹਨ। ਇਸ ਤੋਂ ਇਲਾਵਾ ਅੱਠ ਹੋਰ ਸੂਬਿਆਂ ਵਿਚ ਨੈਸ਼ਨਲ ਗਾਰਡ ਤੈਨਾਤ ਕਰ ਦਿੱਤੇ ਗਏ ਹਨ। 

ਅਮਰੀਕੀ ਰਾਸ਼ਟਰਪਤੀ ਦੇ ਦਫਤਰ ਅਤੇ ਘਰ ਵਾਈਟ ਹਾਊਸ ਦੇ ਬਾਹਰ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਪੁਲਸ ਦੀ ਮਦਦ ਵਾਸਤੇ ਨੈਸ਼ਨਲ ਗਾਰਡ ਨੂੰ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ। ਇਹ ਹੁਕਮ ਫੌਜ ਦੇ ਸਕੱਤਰ ਵੱਲੋਂ ਦਿੱਤੇ ਗਏ ਹਨ। 

ਕਿਹੜੇ ਸ਼ਹਿਰਾਂ ਵਿਚ ਲੱਗਿਆ ਕਰਫਿਊ
ਕੈਲੀਫੋਰਨੀਆ: ਬੇਵਰਲੀ ਹਿਲਸ, ਲੋਸ ਐਂਜਲਸ

ਕੋਲੋਰਾਡੋ: ਡੈਨਵਰ

ਫਲੋਰੀਡਾ: ਮੀਆਮੀ

ਜੋਰਜੀਆ: ਐਟਲਾਂਟਾ

ਇਲੀਨੋਇਸ: ਸ਼ਿਕਾਗੋ

ਕੇਨਟੱਕੀ: ਲੋਇਸਵਿਲ

ਮੀਨੇਸੋਟਾ: ਮੀਨੇਪੋਲਿਸ, ਸੈਂਟ ਪੋਲ

ਨਿਊਯਾਰਕ: ਰੋਚੇਸਟਰ

ਓਹੀਓ: ਸਿਨਸਿਨਾਟੀ, ਕਲੀਵਲੈਂਡ, ਕੋਲੰਬਸ, ਡੇਟਨ, ਟੋਲੇਡੋ

ਓਰੇਗਨ: ਯੂਜੀਨ, ਪੋਰਟਲੈਂਡ

ਪੈਂਸਲਵੇਨੀਆ: ਫਿਲਾਡੇਲਫੀਆ, ਪੀਟਸਬਰਗ

ਸਾਊਥ ਕੈਰੋਲੀਨਾ: ਚਾਰਸਟਨ, ਕੋਲੰਬੀਆ

ਟੇਨੇਸੀ: ਨੈਸ਼ਵੀਲ

ਯੂਟਾਹ: ਸਾਲਟ ਲੇਕ ਸਿਟੀ

ਵਾਸ਼ਿੰਗਟਨ: ਮਿਲਵਾਊਕੀ