ਜੱਗੀ ਜੌਹਲ ਖ਼ਿਲਾਫ਼ ਕਾਨੂੰਨ ਮੁਤਾਬਕ:ਵਿਦੇਸ਼ ਮੰਤਰਾਲਾ

ਜੱਗੀ ਜੌਹਲ ਖ਼ਿਲਾਫ਼ ਕਾਨੂੰਨ ਮੁਤਾਬਕ:ਵਿਦੇਸ਼ ਮੰਤਰਾਲਾ

ਨਵੀਂ ਦਿੱਲੀ/ਬਿਊਰੋ ਨਿਊਜ਼:
ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਸੱਤ ਸਿਆਸੀ ਕਤਲਾਂ ਦੇ ਮੁਲਜ਼ਮ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਦੇ ਕੇਸ ‘ਚ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ। ਲੁਧਿਆਣਾ ਜੇਲ੍ਹ ‘ਚ ਬੰਦ ਜੌਹਲ ਉਤੇ ਹਿਰਾਸਤ ਦੌਰਾਨ ਤਸ਼ੱਦਦ ਦੇ ਦੋਸ਼ਾਂ ਬਾਅਦ ਯੂਕੇ ਸੰਸਦ ਤੋਂ ਲੈ ਕੇ ਪੰਜਾਬ ਵਿਧਾਨ ਸਭਾ ਤਕ ਹੰਗਾਮਾ ਹੋਇਆ ਸੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਇਸ ਕੇਸ ਬਾਰੇ ਅੱਜ ਕਿਹਾ, ‘ਇਸ ਵਿਅਕਤੀ ਤੋਂ ਭਾਰਤ ‘ਚ ਖਾਸ ਵਿਅਕਤੀਆਂ ਦੇ ਕਤਲਾਂ ਦੀ ਯੋਜਨਾ  ਸਮੇਤ ਕੁੱਝ ਬੇਹੱਦ ਸੰਗੀਨ ਅਪਰਾਧਾਂ ਬਾਰੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਕਾਨੂੰਨ ਮੁਤਾਬਕ ਹੀ ਕਾਰਵਾਈ ਕੀਤੀ ਜਾ ਰਹੀ ਹੈ। ਉਸ ਦੇ ਬ੍ਰਿਟਿਸ਼ ਨਾਗਰਿਕ ਹੋਣ ਕਾਰਨ ਅਸੀਂ ਯੂਕੇ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਮੁਲਜ਼ਮ ਤਕ ਪਹੁੰਚ ਦੀ ਆਗਿਆ ਦਿੱਤੀ ਹੈ।’