ਕਿਸਾਨੀ ਅੰਦੋਲਨ ਜੁਝਾਰੂ ਕਿਰਤੀ ਲੋਕਾਂ ਦਾ ਅੰਦੋਲਨ

ਕਿਸਾਨੀ ਅੰਦੋਲਨ ਜੁਝਾਰੂ ਕਿਰਤੀ ਲੋਕਾਂ ਦਾ ਅੰਦੋਲਨ

ਅਰੁੰਧਤੀ ਰਾਇ                     

ਦਿੱਲੀ ਵਿਚ ਟਿੱਕਰੀ ਬਾਰਡਰ ਤੋਂ ਸੰਬੋਧਨ 

ਮੈਨੂੰ ਇੱਥੇ ਬਹੁਤ ਪਹਿਲਾਂ ਆਉਣਾ ਚਾਹੀਦਾ ਸੀ ਪਰ ਮੈਂ ਇਸ ਲਈ ਨਹੀਂ ਆਈ ਤਾਂ ਕਿ ਮੋਦੀ ਸਰਕਾਰ ਤੁਹਾਨੂੰ ਮੇਰੇ ਕਾਰਣ ਕੋਈ ਨਾਮ ਨਾ ਦੇਕੇ ਬਦਨਾਮ ਨਾ ਕਰੇ। ਤੁਹਾਨੂੰ ਅੱਤਵਾਦੀ, ਨਕਸਲ ਜਾਂ ਮਾਓਵਾਦੀ ਨਾ ਆਖੇਹ। ਇਹ ਮੇਰੇ ਨਾਲ ਪਹਿਲਾਂ ਵੀ ਬਹੁਤ ਵਾਰ ਹੋਇਆ ਹੈ। ਮੈਂ ਨਹੀਂ  ਚਾਹੁੰਦੀ ਸੀ ਕਿ ਜੋ ਮੈਨੂੰ ਕਿਹਾ ਗਿਆ , ਉਹ ਤੁਹਾਨੂੰ ਵੀ ਕਿਹਾ ਜਾਵੇ , ਜਿਵੇਂ ਟੁਕੜੇ ਟੁਕੜੇ ਗੈਂਗ, ਖਾਨ ਮਾਰਕੀਟ ਗੈਂਗ , ਮਾਓਵਾਦੀ ਆਦਿ । ਮੈਂਂ ਨਹੀਂ ਚਾਹੁੰਦੀ ਸੀ  ਕਿ ਇਹ ਨਾਮ  ਦਰਬਾਰੀ ਮਨੂ ਮੀਡੀਆ ਦੁਆਰਾ ਤੁਹਾਡੇ 'ਤੇ  ਇਹ ਨਾਮ  ਨਾ ਥੋਪੇ ਜਾਣ । ਪਰ ਉਨ੍ਹਾਂ ਨੇ ਤੁਹਾਡਾ ਪਹਿਲਾਂ ਹੀ ਨਾਮਕਰਨ ਕਰ ਦਿਤਾ ਹੈ,ਖਾਲਿਸਤਾਨੀ ਤੇ ਨਕਸਲਵਾਦੀ । ਤੁਹਾਨੂੰ ਇਸ ਲਈ ਮੁਬਾਰਕਾਂ।

ਮੈਂ ਇਹ ਗਲ ਯਕੀਨ ਨਾਲ ਕਹਿੰਦੀ ਹਾਂ ਕਿ ਇਸ ਅੰਦੋਲਨ ਨੂੰ ਹਰਾਇਆ ਨਹੀਂ ਜਾ ਸਕਦਾ, ਕਿਉਂਕਿ ਇਹ ਮਿਹਨਤੀ , ਕਿਰਤੀ ਤੇ ਜਿੰਦਾ ਦਿਲ ਲੋਕਾਂ ਦੀ ਇੱਕ ਲਹਿਰ ਹੈ । ਤੁਸੀਂ ਹਾਰ ਨਹੀਂ ਸਕਦੇ । ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਪੂਰੇ ਦੇਸ਼ ਨੂੰ ਤੁਹਾਡੇ ਤੋਂ ਉਮੀਦਾਂ ਹਨ। ਸਾਰਾ ਦੇਸ਼ ਵੇਖ ਰਿਹਾ ਹੈ ਕਿ ਜੂਝਨ ਵਾਲੇ ਦਿੱਲੀ ਤਕ ਪਹੁੰਚ ਗਏ ਹਨ ਅਤੇ ਇਹ ਲੋਕ ਹਾਰਨ ਵਾਲੇ ਨਹੀਂ ਹਨ । ਇਕ ਵਾਰ ਫਿਰ ਤੁਹਾਨੂੰ ਸਭ  ਨੂੰ ਇਸ ਲਈ ਮੁਬਾਰਕਾਂ।ਮੇਰੇ ਕੋਲ ਬਹੁਤ ਸਾਰੇ ਲੋਕਾਂ ਦੇ ਸਾਹਮਣੇ ਬੋਲਣ ਦਾ ਤਜਰਬਾ ਨਹੀਂ ਹੈ, ਫਿਰ ਵੀ ਮੈਂ ਇਹ ਕਹਿਣਾ ਚਾਹਾਂਗੀ ਕਿ ਅਸੀਂ ਪਿਛਲੇ 20 ਸਾਲਾਂ ਤੋਂ ਜੋ ਵੀ ਲਿਖ ਰਹੇ ਸੀ , ਅਸੀਂ ਅਖਬਾਰਾਂ ਅਤੇ ਕਿਤਾਬਾਂ ਵਿਚ ਪੜ੍ਹ ਰਹੇ ਸੀ , ਇਸ ਕਿਸਾਨੀ ਲਹਿਰ ਨੇ ਇਸ ਨੂੰ ਜ਼ਮੀਨੀ ਹਕੀਕਤ ਬਣਾ ਦਿੱਤਾ ਹੈ। ਇਸ ਅੰਦੋਲਨ ਨੇ ਇਸ ਦੇਸ਼ ਦੇ ਹਰ ਆਦਮੀ , ਹਰ ਔਰਤ ਨੂੰ ਸਮਝਾਇਆ ਹੈ ਕਿ ਇਸ ਦੇਸ਼ ਵਿਚ ਕੀ ਵਾਪਰ ਰਿਹਾ ਹੈ। ਹਰ ਚੋਣ ਤੋਂ ਪਹਿਲਾਂ, ਇਹ ਲੋਕ ਤੁਹਾਡੇ ਨਾਲ ਖੜੇ ਹੁੰਦੇ ਹਨ, ਤੁਹਾਡੇ ਤੋਂ ਵੋਟਾਂ ਮੰਗਦੇ ਹਨ ਅਤੇ ਚੋਣਾਂ ਦੇ  ਖਤਮ ਹੁੰਦੇ ਹੀ  ਉਹ  ਸਿੱਧੇ ਅੰਬਾਨੀ, ਅਡਾਨੀ, ਪਤੰਜਲੀ ਅਤੇ ਬਾਹਰਲੀਆਂ ਵੱਡੀਆਂ ਕੰਪਨੀਆਂ  ਦੀ ਝੋਲੀ ਵਿਚ ਬੈਠ ਜਾਂਦੇ ਹਨ।

ਜੇ ਅਸੀਂ ਇਸ ਦੇਸ਼ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਬ੍ਰਿਟਿਸ਼ ਹਕੂਮਤ ਤੋਂ ਆਜ਼ਾਦੀ ਲੈਣ ਤੋਂ ਬਾਅਦ ਇਸ ਦੇਸ਼ ਵਿਚ ਕਿੰਨੀਆਂ ਲਹਿਰਾਂ ਲੜੀਆਂ ਜਾ ਰਹੀਆਂ ਸਨ। 60 ਦੇ ਦਹਾਕੇ ਵਿੱਚ, ਲੋਕ ਮਜ਼ਦੂਰਾਂ ਦੇ ਹੱਕਾਂ ਲਈ ਜ਼ਿਮੀਂਦਾਰੀ ਨੂੰ ਖਤਮ ਕਰਨ ਲਈ ਅੰਦੋਲਨ ਕਰ ਰਹੇ ਸਨ। ਪਰ ਇਹ ਸਾਰੀਆਂ ਲਹਿਰਾਂ ਆਪਣੀਆਂ ਸਰਕਾਰਾਂ ਵਲੋਂ ਕੁਚਲ ਦਿੱਤੀਆਂ ਗਈਆਂ।

80 ਵਿਆਂ ਅਤੇ ਇਸ ਤੋਂ ਅੱਗੇ ਕਿਰਤੀ ਲੋਕਾਂ ਦੇ ਹਕਾਂ ਲਈ ਲੜਾਈ ਲੜੀ ਹੀ ਨਹੀਂ ਗਈ। ਹਾਲਾਂ ਕਿ ਕਿਰਤੀ ਤੇ ਮਜਦੂਰਾਂਂ ਦਾ ਉਜਾੜਾ ਹੋਇਆ। ਅੱਜ ਤੁਹਾਡੇ ਨਾਲ ਜੋ ਹੋ ਰਿਹਾ ਹੈ ਜਾਂ ਹੋਣ ਵਾਲਾ ਹੈ ਉਹ ਜੋ ਅੱਜ ਸਾਡੇ ਨਾਲ ਵਾਪਰ ਰਿਹਾ ਹੈ ਜਾਂ ਵਾਪਰਨ ਜਾ ਰਿਹਾ ਹੈ , ਉਹ ਆਦਿਵਾਸੀਆਂ ਨਾਲ ਬਹੁਤ ਪਹਿਲਾਂ ਸ਼ੁਰੂ ਹੋ ਗਿਆ ਸੀ ।ਬਸਤਰ ਵਿਚ  ਨਕਸਲੀ ਅਤੇ ਮਾਓਵਾਦੀ ਕੀ ਕਰ ਰਹੇ ਹਨ, ਉਹ ਕਿਉਂ ਲੜ ਰਹੇ ਹਨ ? ਉਹ ਇਸ ਲਈ ਲੜ ਰਹੇ ਹਨ ,ਕਿਉਂਕਿ ਆਦਿਵਾਸੀਆਂ ਦੀਆਂ ਜ਼ਮੀਨਾਂ ਅਤੇ ਉਨ੍ਹਾਂ ਦੇ ਪਹਾੜ ਅਤੇ ਨਦੀਆਂ ਵੱਡੀਆਂ ਕੰਪਨੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੇ ਘਰ ਫੂਕੇ ਗਏ ਹਨ। ਉਨ੍ਹਾਂ ਨੂੰ ਉਨ੍ਹਾਂ ਦੇ ਆਪਣੇ ਪਿੰਡਾਂ ਵਿੱਚੋਂ ਬਾਹਰ ਕਢ ਦਿੱਤਾ ਗਿਆ। ਪਿੰਡਾਂ ਦੇ ਪਿੰਡ ਖ਼ਤਮ ਕਰ ਦਿੱਤੇ ਗਏ। ਜਿਵੇਂ ਨਰਮਦਾ ਦੀ ਲੜਾਈ ਸੀ।

ਹੁਣ ਉਹ ਵੱਡੇ ਕਿਸਾਨਾਂ ਨਾਲ ਵੀ ਇਹੀ ਸਰਕਾਰੀ ਖੇਡ ਖੇਡੀ ਜਾ ਰਹੀ ਹੈ। ਅੱਜ ਦੇਸ਼ ਦੇ ਕਿਸਾਨ ਵੀ ਇਸ ਅੰਦੋਲਨ ਵਿਚ ਸ਼ਾਮਲ ਹਨ ਅਤੇ ਮਜ਼ਦੂਰ ਵੀ। ਇਸ ਅੰਦੋਲਨ ਨੇ ਦੇਸ਼ ਨੂੰ ਏਕਤਾ ਦੇ ਅਰਥ ਸਮਝਾਏ ਹਨ। ਇਹ ਸਰਕਾਰ ਸਿਰਫ ਦੋ ਕੰਮ ਸਹੀ ਢੰਗ ਨਾਲ  ਕਰਨਾ  ਜਾਣਦੀ ਹੈ ਕਿ ਇਕ ਲੋਕਾਂ ਨੂੰ ਵੰਡਣਾ ਕਿਵੇਂ ਹੈ ਅਤੇ ਫਿਰ ਉਹਨਾਂ ਨੂੰ ਵੰਡਕੇ ਸਟੇਟ ਦੇ ਡੰਡੇ ਨਾਲ  ਕੁਚਲਣਾ ਕਿਵੇਂ ਹੈ। ਇਸ ਲਹਿਰ ਨੂੰ ਤੋੜਨ, ਵੰਡਣ ਅਤੇ ਖਰੀਦਣ ਲਈ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਹਨ। ਪਰ ਅਜਿਹਾ ਨਹੀਂ ਹੋ ਸਕੇਗਾ।

ਸਰਕਾਰ ਨੇ ਸਾਫ਼ ਤੌਰ 'ਤੇ ਕਿਹਾ ਹੈ ਕਿ ਕਾਨੂੰਨ ਵਾਪਸ ਨਹੀਂ ਲਏ ਜਾਣਗੇ ਅਤੇ ਤੁਸੀਂ ਇਹ ਵੀ ਸਾਫ ਕਰ ਦਿੱਤਾ ਹੈ ਕਿ ਤੁਸੀਂ ਵਾਪਸ ਨਹੀਂ ਜਾਓਗੇ। ਅੱਗੇ ਕੀ ਹੋਵੇਗਾ, ਇਹ ਕਿਵੇਂ ਹੋਵੇਗਾ - ਸਾਨੂੰ ਇਹ ਵੇਖਣਾ ਹੋਵੇਗਾ। ਪਰ ਬਹੁਤ ਸਾਰੇ ਲੋਕ ਤੁਹਾਡੇ ਨਾਲ ਹਨ। ਇਹ ਲੜਾਈ ਸਿਰਫ ਕਿਸਾਨਾਂ ਦੀ ਲੜਾਈ ਨਹੀਂ ਹੈ।ਸਮੁਚੇ ਦੇਸ ਦੇ ਲੋਕਾਂ ਦਾ ਯੁਧ ਹੈ। ਸਰਕਾਰ ਇਸ ਨੂੰ ਪਸੰਦ ਕਰਦੀ ਹੈ ਜਦੋਂ ਔਰਤਾਂ ਔਰਤਾਂ  ਦੇ ਲਈ ਲੜਦੀਆਂ ਹਨ; ਦਲਿਤ ਦਲਿਤਾਂ ਲਈ ਲੜਦੇ ਹਨ; ਕਿਸਾਨ  ਕਿਸਾਨਾਂ ਲਈ ਲੜਦੇ ਹਨ , ਮਜ਼ਦੂਰ ਮਜਦੂਰਾਂ ਲਈ ਲੜਦੇ ਹਨ। ਸਰਕਾਰ ਚੰਗੀ ਮਹਿਸੂਸ ਕਰਦੀ ਹੈ ,ਕਿਉਂਂਕ ਇਹ ਅੰਦੋਲਨ ਵਿਸ਼ਾਲ ਲੋਕ ਲਹਿਰ ਵਿਚ ਨਹੀਂ ਬਦਲ ਸਕਦੇ। ਜਦੋਂ ਸਾਰੇ ਇਕੱਠੇ ਹੁੰਦੇ ਹਨ ਤਾਂ ਸਟੇਟ ਲਈ ਇੱਕ ਬਹੁਤ ਵੱਡਾ ਖ਼ਤਰਾ ਪੈਦਾ ਹੁੰਦਾ ਹੈ।

ਇਸ ਤਰ੍ਹਾਂ ਦੀ ਲਹਿਰ ਦੁਨੀਆ ਵਿੱਚ ਕਿਤੇ ਵੀ ਨਹੀਂ ਦਿਖ ਰਹੀ , ਜਿਵੇਂ ਤੁਸੀਂ ਪੈਦਾ ਕੀਤੀ ਹੈ। ਇਸ ਕਰਕੇ ਤੁਸੀਂ ਸਾਰੇ ਇਸ ਲਈ ਵਧਾਈ ਦੇ ਪਾਤਰ ਹੋ। ਉਨ੍ਹਾਂ ਕੋਲ ਨਾ ਸਿਰਫ ਅੰਬਾਨੀ , ਅਡਾਨੀ ਜਾਂ ਪਤੰਜਲੀ ਹੈ, ਬਲਕਿ ਉਨ੍ਹਾਂ ਕੋਲ ਇਸ ਤੋਂ ਵੀ ਜ਼ਿਆਦਾ ਖ਼ਤਰਨਾਕ ਚੀਜ਼ ਹੈ ਅਤੇ ਇਹ ਗੋਦੀ ਮੀਡੀਆ ਹੈ।

ਇਕੱਲੇ ਅੰਬਾਨੀ ਦੇ 27 ਮੀਡੀਆ ਚੈਨਲ ਹਨ। ਉਹ ਸਾਨੂੰ ਖ਼ਬਰ ਨਹੀਂ ਦਿੰਦੇ ,ਸਰਕਾਰੀ ਕੂੜ ਪ੍ਰਚਾਰ ਤੇ ਝੂਠ ਪਰੋਸਦੇ ਹਨ । ਮੀਡੀਆ ਵਿਚ ਸਿਰਫ ਅਤੇ ਸਿਰਫ ਕਾਰਪੋਰੇਟ ਮਸ਼ਹੂਰੀ ਕਰਦੇ ਹਨ। ਉਹ ਸਾਨੂੰ ਖ਼ਬਰਾਂ ਨਹੀਂ ਦੇਂਂਦੇ , ਸਾਡੇ ਲਈ ਸੰਘਰਸ਼ ਕਰਨ ਵਾਲਿਆਂ ਨੂੰ  ਘਟੀਆ ਨਾਮ ਦੇ ਕੇ ਬਦਨਾਮ ਕਰਦੇ ਹਨ ਤਾਂ ਜੋ ਅਸੀਂ ਆਪਣੇ ਹਕਾਂ ਲਈ ਇਕਮੁਠ ਨਾ ਹੋ ਸਕੀਏ। ਸੋ ਇਸ ਗੋਦੀ ਮੀਡੀਆ ਦੀ ਬਹੁਤ ਖਤਰਨਾਕ ਭੂਮਿਕਾ ਹੈ।ਇਸ ਦੇਸ਼ ਵਿੱਚ 400 ਤੋਂ ਵੱਧ ਚੈਨਲ ਹਨ। ਜਦੋਂ ਕੋਰੋਨਾ ਦੇਸ਼ ਆਇਆ, ਤਾਂ ਇਸ ਮੀਡੀਆ ਨੇ ਮੁਸਲਮਾਨਾਂ ਨਾਲ ਕੀ ਨਹੀਂ ਕੀਤਾ ? ਕਿੰਨਾ ਝੂਠ ਬੋਲਿਆ ਗਿਆ - ਕੋਰੋਨਾ ਜੇਹਾਦ , ਕੋਰੋਨਾ ਜੇਹਾਦ। ਹੁਣ ਉਹੀ ਚੀਜ਼ ਤੁਹਾਡੇ ਨਾਲ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਲੋਕ ਆਏ ਹਨ ! ਬਿਨਾ ਕਿਸੇ ਮਾਸਕ ਦੇ ਪਹੁੰਚੇ ਹਨ !! ਇਸ ਕਾਰਣ ਕੋਰੋਨਾ ਵਡੀ ਮਾਤਰਾ ਵਿਚ ਫੈਲੇਗਾ !!!

ਇਹ ਸਰਕਾਰ ਜੋ ਵੀ ਕਾਨੂੰਨ ਲਿਆਉਂਦੀ ਹੈ, ਉਹ ਰਾਤ ਨੂੰ ਲਿਆਉਂਦੀ ਹੈ।ਅੱਧੀ ਰਾਤ ਨੂੰ ਪ੍ਰਦਰਸ਼ਨ, ਜੀਐੱਸਟੀ ਬਿਨਾਂ ਕਿਸੇ ਗੱਲਬਾਤ ਦੇ , ਤਾਲਾਬੰਦੀ ਸਿਰਫ ਚਾਰ ਘੰਟਿਆਂ ਦੇ ਨੋਟਿਸ ਤੇ ਕੀਤੀ ਗਈ ਸੀ ਅਤੇ ਬਿਨਾਂ ਕਿਸੇ ਗੱਲਬਾਤ ਦੇ ਕਿਸਾਨਾਂ ਲਈ ਕਾਨੂੰਨ ਬਣਾਏ ਗਏ ਸਨ।ਕਿਸੇ ਨਾਲ ਕੋਈ ਗੱਲਬਾਤ ਨਹੀਂ  ਕੀਤੀ। ਪਹਿਲਾਂ ਆਰਡੀਨੈਂਸ ਲਿਆਂਦਾ ਗਿਆ, ਹੁਣ ਕਹਿੰਦੇ ਨੇ ਆਓ ਆਪਾਂ ਗੱਲ ਕਰੀਏ।ਸਾਰੇ ਕੰਮ ਉਲਟ ਤੇ ਗੈਰ ਕਨੂੰਨੀ ਤਰੀਕਿਆਂ ਨਾਲ ਕੀਤੇ ਜਾ ਰਹੇ ਹਨ। ਗੱਲਬਾਤ ਤਾਂ ਕਨੂੰਨ ਬਣਨ ਤੋਂ ਪਹਿਲਾਂ ਹੋਣੀ ਚਾਹੀਦੀ ਸੀ।

ਅਸੀਂ ਸਾਰੇ ਤੁਹਾਡੇ ਨਾਲ ਹਾਂ।ਅਸੀਂ ਸਭ ਨੇ ਮਿਲ ਕੇ ਲੜਨਾ ਹੈ। ਇਹ ਸਿਰਫ ਇਨ੍ਹਾਂ ਤਿੰਨ ਕਾਨੂੰਨਾਂ ਬਾਰੇ ਹੀ ਨਹੀਂ, ਇਹ ਇਕ ਵਿਸ਼ਾਲ ਲੜਾਈ ਹੈ। ਪਰ ਹੁਣ ਸਰਕਾਰ ਨੂੰ ਇਸ ਕਾਨੂੰਨ ਨੂੰ ਵਾਪਸ ਲੈਣਾ ਪਏਗਾ ਅਤੇ ਇਹ ਅੰਦੋਲਨ ਜਿਤ ਵਲ ਵਧੇਗਾ।