ਚੀਨ ਨੇ ਪਹਿਲੀ ਵਾਰ ਮੰਨਿਆ ਕਿ ਭਾਰਤੀ ਫੌਜ ਨਾਲ ਲੜਾਈ ਵਿਚ ਉਸਦੇ 5 ਫੌਜੀ ਮਾਰੇ ਗਏ ਸੀ

ਚੀਨ ਨੇ ਪਹਿਲੀ ਵਾਰ ਮੰਨਿਆ ਕਿ ਭਾਰਤੀ ਫੌਜ ਨਾਲ ਲੜਾਈ ਵਿਚ ਉਸਦੇ 5 ਫੌਜੀ ਮਾਰੇ ਗਏ ਸੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੀਨ ਵੱਲੋਂ ਇਹ ਮੰਨ ਲਿਆ ਗਿਆ ਹੈ ਕਿ ਗਲਵਾਨ ਵਿਚ ਹੋਈ ਲੜਾਈ 'ਚ ਉਸਦੇ 5 ਫੌਜੀ ਮਾਰੇ ਗਈ ਸੀ। ਚੀਨ ਨੇ ਇਹ ਭਾਰਤ ਨਾਲ ਹੋਏ ਸਮਝੌਤੇ ਤੋਂ ਬਾਅਦ ਮੰਨਿਆ ਹੈ। ਭਾਰਤ ਦੇ ਇਸ ਲੜਾਈ ਵਿਚ 20 ਫੌਜੀ ਮਾਰੇ ਗਏ ਸੀ। 

ਚੀਨੀ ਫੌਜ ਦੇ ਅਖਬਾਰ ਪੀਐਲਏ ਡੇਲੀ ਨੇ ਅੱਜ ਛਾਪੀ ਰਿਪੋਰਟ ਵਿਚ ਕਿਹਾ ਹੈ ਕਿ ਚੀਨ ਦੇ ਕੇਂਦਰੀ ਮਿਲਟਰੀ ਕਮਿਸ਼ਨ ਨੇ ਭਾਰਤ ਨਾਲ ਜੂਨ 2020 'ਚ ਗਲਵਾਨ ਘਾਟੀ ਵਿਚ ਹੋਈ ਲੜਾਈ 'ਚ ਕੁਰਬਾਨੀਆਂ ਦੇਣ ਵਾਲੇ 5 ਅਫਸਰਾਂ ਅਤੇ ਜਵਾਨਾਂ ਦੀ ਪਛਾਣ ਕੀਤੀ ਹੈ। 

ਮਾਰੇ ਗਏ ਜਵਾਨਾਂ ਵਿਚ ਪੀਐਲਏ ਦੀ ਸ਼ਿਨਜਿਆਂਗ ਮਿਲਟਰੀ ਕਮਾਂਡ ਦਾ ਰੈਜੀਮੈਂਟਲ ਕਮਾਂਡਰ ਕੀ ਫਾਬਾਓ ਵੀ ਸ਼ਾਮਲ ਸੀ।