ਪੀਐਮ ਕੇਅਰ ਫੰਡ ਅਤੇ ਸੀਐਮ ਰਿਲੀਫ ਫੰਡਾਂ ਦਰਮਿਆਨ ਨੋਕ ਝੋਕ

ਪੀਐਮ ਕੇਅਰ ਫੰਡ ਅਤੇ ਸੀਐਮ ਰਿਲੀਫ ਫੰਡਾਂ ਦਰਮਿਆਨ ਨੋਕ ਝੋਕ

ਨਵੀਂ ਦਿੱਲੀ: ਕੋਰੋਨਾਵਾਇਰਸ ਆਫਤ ਨਾਲ ਨਜਿੱਠਣ ਲਈ ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੂਬਿਆਂ ਦੇ ਮੁੱਖ ਮੰਤਰੀਆਂ ਵੱਲੋਂ ਬਣਾਏ ਗਏ ਆਪੋ-ਆਪਣੇ ਫੰਡ ਪਹਿਲਾਂ ਹੀ ਵਿਵਾਦਾਂ ਵਿਚ ਸਨ ਉੱਥੇ ਹੁਣ ਇਹਨਾਂ ਫੰਡਾਂ ਨਾਲ ਨਵਾਂ ਵਿਵਾਦ ਜੁੜ ਗਿਆ ਹੈ। ਭਾਰਤ ਦੀ ਕਾਰਪੋਰੇਟ ਅਫੇਅਰਸ ਮਨਿਸਟਰੀ ਨੇ ਸਾਫ ਕੀਤਾ ਹੈ ਕਿ ਮੋਜੂਦਾ ਕਾਨੂੰਨ ਮੁਤਾਬਕ ਕਾਰਪੋਰੇਟ ਸੋਸ਼ਲ ਰਿਸਪੋਂਸੀਬਿਲਟੀ ਵਿਚ ਸਿਰਫ ਉਸੇ ਰਕਮ ਨੂੰ ਹੀ ਮੰਨਿਆ ਜਾਵੇਗਾ ਜਿਹੜੀ ਪੀਐਮ ਕੇਅਰ ਫੰਡ ਵਿਚ ਦਿੱਤੀ ਜਾਵੇਗੀ।

ਦੱਸ ਦਈਏ ਕਿ ਵਪਾਰਕ ਅਦਾਰਿਆਂ ਨੂੰ ਸੀਐਸਆਰ ਅਧੀਨ ਇਕ ਬੱਝਵੀਂ ਰਕਮ ਸਮਾਜਿਕ ਕਾਰਜਾਂ ਵਿਚ ਖਰਚਣੀ ਲਾਜ਼ਮੀ ਹੁੰਦੀ ਹੈ। ਦੋ ਹਫਤੇ ਪਹਿਲਾਂ ਭਾਰਤ ਦੀ ਕਾਰਪੋਰੇਟ ਅਫੈਅਰਸ ਮਨਿਸਟਰੀ ਨੇ ਐਲਾਨ ਕੀਤਾ ਸੀ ਕਿ ਪੀਐਮ ਕੇਅਰ ਫੰਡ ਵਿਚ ਕੰਪਨੀਆਂ ਵੱਲੋਂ ਦਿੱਤੇ ਪੈਸੇ ਨੂੰ ਸੀਐਸਆਰ ਵਜੋਂ ਮੰਨਿਆ ਜਾਵੇਗਾ। 

ਇਸ ਫੈਂਸਲੇ ਨੂੰ ਭਾਰਤ ਵਿਚ ਸੱਤਾ ਦੇ ਕੇਂਦਰੀਕਰਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹੁਣ ਜਦੋਂ ਸੀਐਮ ਫੰਡਾਂ ਵਿਚ ਦਿੱਤਾ ਪੈਸਾ ਸੀਐਸਆਰ ਵਿਚ ਨਹੀਂ ਮੰਨਿਆ ਜਾਵੇਗਾ ਤਾਂ ਕੰਪਨੀਆਂ ਇਸ ਦੀ ਬਜਾਏ ਪੀਐਮ ਕੇਅਰ ਫੰਡ ਵਿਚ ਮਦਦ ਦੇਣ ਨੂੰ ਪਹਿਲ ਦੇਣਗੀਆਂ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।