ਪੁਲਸ ਦੀ ਬੇਲੋੜੀ ਧੱਕੇਸ਼ਾਹੀ ਨੇ ਲਿਆ ਹਿੰਸਕ ਰੂਪ; ਨਿਹੰਗ ਸਿੰਘਾਂ ਤੇ ਪੁਲਸ ਦਰਮਿਆਨ ਟਕਰਾਅ

ਪੁਲਸ ਦੀ ਬੇਲੋੜੀ ਧੱਕੇਸ਼ਾਹੀ ਨੇ ਲਿਆ ਹਿੰਸਕ ਰੂਪ; ਨਿਹੰਗ ਸਿੰਘਾਂ ਤੇ ਪੁਲਸ ਦਰਮਿਆਨ ਟਕਰਾਅ

ਪਟਿਆਲਾ: ਪੰਜਾਬ ਵਿਚ ਕਰਫਿਊ ਦੌਰਾਨ ਪੁਲਸ ਵੱਲੋਂ ਕੀਤੀ ਜਾਂਦੀ ਬੇਲੋੜੀ ਧੱਕੇਸ਼ਾਹੀ ਅੱਜ ਹਿੰਸਕ ਰੂਪ ਲੈ ਗਈ ਜਦੋਂ ਪਟਿਆਲਾ ਵਿਚ ਸਬਜ਼ੀ ਮੰਡੀ ਜਾ ਰਹੇ ਨਿਹੰਗ ਸਿੰਘਾਂ ਦੀ ਪੁਲਸ ਨਾਲ ਹਿੰਸਕ ਝੜਪ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਪੁਲਸ ਮੁਲਾਜ਼ਮ ਅਤੇ ਨਿਹੰਗ ਸਿੰਘਾਂ ਦਰਮਿਆਨ ਹੋਈ ਝੜਪ 'ਚ ਇਕ ਪੁਲਸ ਮੁਲਾਜ਼ਮ ਦੀ ਬਾਂਹ ਵੱਡੀ ਗਈ ਹੈ ਜਿਸਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਲਿਜਾਇਆ ਗਿਆ ਹੈ।

ਨੌਰ ਪਟਿਆਲਾ ਰੋਡ ਸਥਿਤ ਸਬਜ਼ੀ ਮੰਡੀ ਵਿਖੇ ਅੱਜ ਸਵੇਰੇ ਵਾਪਰੀ। ਆਪਣੀ ਕਾਰ ਵਿਚ ਸਬਜ਼ੀ ਖਰੀਦਣ ਜਾ ਰਹੇ ਨਿਹੰਗ ਸਿੰਘਾਂ ਨੂੰ ਪੁਲਸ ਨੇ ਮੰਡੀ ਵਿਚ ਜਾਣ ਤੋਂ ਰੋਕਿਆ ਤਾਂ ਉੱਥੇ ਬਹਿਸ ਹੋ ਗਈ ਜਿਸ 'ਤੇ ਪੁਲਸ ਨੇ ਹਮਲਾਵਰ ਹੁੰਦਿਆਂ ਨਿਹੰਗ ਸਿੰਘਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੇ ਜਵਾਬ ਵਜੋਂ ਨਿਹੰਗ ਸਿੰਘਾਂ ਨੇ ਆਪਣੇ ਗਾਤਰੇ ਪਾਈਆਂ ਕਿਰਪਾਨਾਂ ਨਾਲ ਪੁਲਸ ਦੇ ਹਮਲੇ ਦਾ ਜਵਾਬ ਦਿੱਤਾ। ਇਸ ਤੋਂ ਬਾਅਦ ਨਿਹੰਗ ਸਿੰਘ ਉੱਥੋਂ ਨਿਕਲ ਗਏ। ਇਸ ਝੜਪ ਵਿਚ ਐਸ.ਐਚ.ਓ ਸਦਰ ਪਟਿਆਲਾ ਦੇ ਵੀ ਜ਼ਖਮੀ ਹੋਣ ਦੀ ਖਬਰ ਹੈ। 

ਤਾਜ਼ਾ ਜਾਣਕਾਰੀ ਮੁਤਾਬਕ ਗੁਰਦੁਆਰਾ ਸਾਹਿਬ ਬਲਵੇੜਾ ਵਿਖੇ ਪੁਲਿਸ ਨੇ ਪੂਰੀ ਤਰ੍ਹਾਂ ਘੇਰਾ ਬੰਦੀ ਕਰ ਲਈ ਹੈ ਤੇ ਮਾਹੌਲ ਤਣਾਅ ਗ੍ਰਸਤ ਬਣ ਗਿਆ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।