ਕੈਨੇਡਾ ਚ’ ਭਾਰਤੀ ਮੂਲ ਦੇ ਸਚਿਨ ਕਦਮ ਨਾਮੀਂ ਵਿਅਕਤੀ ਦੀ ਪਾਣੀ ਚ ਡੁੱਬਣ ਨਾਲ ਮੋਕੇ ਤੇ ਮੌਤ

ਕੈਨੇਡਾ ਚ’ ਭਾਰਤੀ ਮੂਲ ਦੇ ਸਚਿਨ ਕਦਮ ਨਾਮੀਂ ਵਿਅਕਤੀ ਦੀ ਪਾਣੀ ਚ ਡੁੱਬਣ ਨਾਲ ਮੋਕੇ ਤੇ ਮੌਤ

ਅੰਮ੍ਰਿਤਸਰ ਟਾਈਮਜ਼

ਨਿਊਯਾਰਕ/ਐਡਮਿੰਟਨ, 27 ਜੁਲਾਈ (ਰਾਜ ਗੋਗਨਾ/ ਕੁਲਤਰਨ ਪਧਿਆਣਾ)— ਬੀਤੇਂ ਦਿਨ ਕੈਨੇਡੀਅਨ ਦੇ ਸੂਬੇ ਅਲਬਰਟਾ ਦੇ ਐਡਮਿੰਟਨ ਸ਼ਹਿਰ ਵਿਖੇ ਇਕ ਭਾਰਤੀ ਮੂਲ ਦੇ 42 ਸਾਲਾਂ ਸਚਿਨ ਕਦਮ ਦੀ ਪਾਣੀ ਚ ਡੁੱਬਣ ਨਾਲ ਮੌਤ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ।ਦੱਸਿਆ ਜਾਂਦਾ ਹੈ ਕਿ  42 ਸਾਲਾਂ ਸਚਿਨ ਕਦਮ ਬਤੌਰ ਇਕ ਵੈਲਡਰ ਦਾ ਕੰਮ ਕਰਦਾ ਸੀ ਅਤੇ ਆਪਣੇ ਪਰਿਵਾਰ ਸਮੇਤ ਸੰਨ  2014 ਚ’ ਭਾਰਤ ਤੋਂ ਕੈਨੇਡਾ ਆਇਆ ਸੀ। ਆਈਲੈਂਡ ਲੇਕ (Astotin Lake at Elk Island Park) ਵਿਖੇ ਪੈਡਲ ਬੋਟਿੰਗ ਕਰਦੇ ਹੋਏ, ਉਸ ਦੀ ਡੁੱਬਣ ਨਾਲ ਮੌਤ ਹੋ ਗਈ ਹੈ, ਉਹ ਆਪਣੇ ਪਿਛੇ ਇੱਕ ਛੋਟੀ ਬੇਟੀ ਅਤੇ ਪਤਨੀ ਛੱਡ ਗਿਆ ਹੈ। ਮ੍ਰਿਤਕ ਸਚਿਨ ਦੇ ਦੋਸਤਾ ਮੁਤਾਬਕ ਉਹ ਇੱਕ ਵਧੀਆ ਤੈਰਾਕ ਅਤੇ ਮਿਲਣਸਾਰ ਇਨਸਾਨ ਸੀ। ਇੱਥੇ ਜਿਕਰਯੋਗ ਹੈ ਕਿ ਹਰ ਸਾਲ ਕੈਨੇਡਾ ਦੇ ਵਿੱਚ ਦਰਜਨਾਂ ਦੇ ਕਰੀਬ ਲੋਕਾ ਦੀਆਂ ਮੌਤਾ ਪਾਣੀ ਚ ਡੁੱਬਣ ਦੇ  ਕਾਰਨ ਹੋ ਜਾਂਦੀਆ ਹਨ।