ਪੰਜਾਬ ਵਿੱਚ ਹੈਰੋਈਨ ਵੇਚਦਾ ਭਾਰਤੀ ਬੀਐੱਸਐੱਫ ਦਾ ਜਵਾਨ ਗ੍ਰਿਫਤਾਰ

ਪੰਜਾਬ ਵਿੱਚ ਹੈਰੋਈਨ ਵੇਚਦਾ ਭਾਰਤੀ ਬੀਐੱਸਐੱਫ ਦਾ ਜਵਾਨ ਗ੍ਰਿਫਤਾਰ

ਅੰਮ੍ਰਿਤਸਰ: ਪੰਜਾਬ ਵਿੱਚ ਨਸ਼ੇ ਦੀ ਸਮਗਲਿੰਗ 'ਚ ਭਾਰਤੀ ਸੁਰੱਖਿਆ ਬਲਾਂ ਖਾਸ ਕਰਕੇ ਬੀਐੱਸਐੱਫ ਦੇ ਜਵਾਨਾਂ ਦੀ ਸ਼ਮੂਲੀਅਤ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਪਰ ਅੱਜ ਇੱਕ ਬੀਐੱਸਐੱਫ ਦਾ ਜਵਾਨ ਨਸ਼ੇ ਦੀ ਸਮਗਲਿੰਗ ਦੇ ਮਾਮਲੇ 'ਚ ਫੜਿਆ ਵੀ ਗਿਆ ਹੈ। ਪੰਜਾਬ ਪੁਲਿਸ ਦੀ ਐੱਸਟੀਐੱਫ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਚਾਰ ਲੋਕਾਂ ਨੂੰ 305 ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਸੀ ਜਿਹਨਾਂ ਦੱਸਿਆ ਕਿ ਉਹ ਇਸ ਹੈਰੋਇਨ ਬੀਐੱਸਐੱਫ ਦੇ ਜਵਾਨ ਸੁਸ਼ੀਲ ਕੁਮਾਰ ਤੋਂ ਲੈ ਕੇ ਆਉਂਦੇ ਸਨ। 

ਸੁਸ਼ੀਲ ਕੁਮਾਰ ਭਾਰਤ-ਪਾਕਿਸਤਾਨ ਸਰਹੱਦ 'ਤੇ ਭਿੱਖੀਵਿੰਡ ਵਿੱਚ ਬਣੀ ਚੌਂਕੀ 'ਤੇ ਤੈਨਾਤ ਸੀ। ਜਾਣਕਾਰੀ ਮੁਤਾਬਿਕ ਸਾਲ 2018 ਵਿੱਚ ਜਦੋਂ ਇਹ ਨੌਕਰੀ ਕਰ ਰਿਹਾ ਸੀ ਤਾਂ ਉਸ ਵੇਲੇ ਇਸ ਨੂੰ 4 ਕਿੱਲੋ ਹੈਰੋਇਨ ਬਰਾਮਦ ਹੋਈ ਸੀ ਅਤੇ ਹੁਣ ਉਹ ਅੰਮ੍ਰਿਤਸਰ ਵਿੱਚ ਹੈਰੋਇਨ ਵੇਚਣ ਆਇਆ ਸੀ। ਇਸ ਕੋਲੋਂ ਇੱਕ ਕਿੱਲੋ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। 

ਪੁਲਿਸ ਦਾ ਕਹਿਣਾ ਹੈ ਕਿ ਇਸ ਭਾਰਤੀ ਸਿਪਾਹੀ ਦੇ ਲਿੰਕ ਪਾਕਿਸਤਾਨ ਦੇ ਤਸਕਰਾਂ ਨਾਲ ਹੋ ਸਕਦੇ ਹਨ। ਐੱਸ.ਟੀ.ਐੱਫ ਨੇ ਬੀ.ਐੱਸ.ਐੱਫ ਦੇ ਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ