ਵਿਦੇਸ਼ਾਂ ਦੀਆਂ ਖਾਲਿਸਤਾਨੀ ਜਥੇਬੰਦੀਆਂ ਨੇ ਕੌਮੀ ਅਜ਼ਾਦੀ ਲਈ ਲੜਦੇ ਜੁਝਾਰੂਆਂ ਦੀ ਚੜਦੀ ਕਲਾ ਲਈ ਐਲਾਨਿਆ 17 ਦਸੰਬਰ ਨੂੰ ਅਰਦਾਸ ਦਿਵਸ 

ਵਿਦੇਸ਼ਾਂ ਦੀਆਂ ਖਾਲਿਸਤਾਨੀ ਜਥੇਬੰਦੀਆਂ ਨੇ ਕੌਮੀ ਅਜ਼ਾਦੀ ਲਈ ਲੜਦੇ ਜੁਝਾਰੂਆਂ ਦੀ ਚੜਦੀ ਕਲਾ ਲਈ ਐਲਾਨਿਆ 17 ਦਸੰਬਰ ਨੂੰ ਅਰਦਾਸ ਦਿਵਸ 

ਕੌਮੀ ਅਜ਼ਾਦੀ ਲਈ ਲੜਦੇ ਸਿੱਖ ਜੁਝਾਰੂ ਕੌਮ ਦਾ ਮਾਣ ਹਨ ਅਤੇ ਸਮੁੱਚੀ ਕੌਮ ਉਹਨਾਂ ਦੇ ਨਾਲ ਖੜੀ ਹੈ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਲੰਡਨ - ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲ ਰਹੇ ਸਿੱਖ ਸੰਘਰਸ਼ ਦੌਰਾਨ ਹਜਾਰਾਂ ਸਿੱਖ ਨੌਜਵਾਨ ਸ਼ਹੀਦ ਹੋ ਚੁੱਕੇ ਹਨ ਅਤੇ ਕਈ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹਨ । ਸਿੱਖ ਕੌਮ ਤੇ ਭਾਰਤੀ ਨਿਜ਼ਾਮ ਵੱਲੋਂ ਅਜਿਹਾ ਜ਼ੁਲਮ ਢਾਹਿਆ ਗਿਆ ਕਿ ਹਿਟਲਰ, ਅਬਦਾਲੀ, ਮੀਰ ਮੰਨੂ ਵਰਗਿਆਂ ਦੇ ਜ਼ੁਲਮ ਵੀ ਬੌਣੇ ਹੋ ਗਏ। ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਵੱਡੀ ਪੱਧਰ ਤੇ ਸ਼ਹੀਦ ਕੀਤਾ ਗਿਆ। ਸਿੱਖ ਸੰਘਰਸ਼ ਵਿੱਚ ਜਿੱਥੇ ਇੱਕ ਹਿੱਸਾ ਸੰਘਰਸ਼ ਦੌਰਾਨ ਸ਼ਹੀਦ ਹੋ ਗਿਆ, ਦੂਸਰੇ ਹਿੱਸੇ ਨੇ ਪੁਲਿਸ ਦਾ ਭਾਰੀ ਤਸ਼ੱਦਦ ਝੱਲਿਆ ਅਤੇ ਲੰਬਾ ਅਰਸਾ ਜੇਲ੍ਹਾਂ ਵਿੱਚ ਬਤੀਤ ਕੀਤਾ । ਜੰਗੀ ਪੈਂਤੜੇ ਅਨੁਸਾਰ ਸੰਘਰਸ਼ ਨੂੰ ਚਲਦਾ ਰੱਖਣ ਲਈ ਕਈ ਸਿੰਘ ਵਿਦੇਸ਼ ਚਲੇ ਗਏ ਜੋ ਕਿ ਮੌਜੂਦਾ ਸੰਘਰਸ਼ ਦਾ ਤੀਸਰਾ ਬੜਾ ਅਹਿਮ ਹਿੱਸਾ ਹੈ । 

ਅੱਜ ਬਦਲੇ ਹੋਏ ਕੌਮਾਂਤਰੀ ਹਾਲਾਤਾਂ ਕਾਰਨ ਅਤੇ ਸਰਕਾਰੀ ਪ੍ਰਭਾਵ ਅਧੀਨ ਇਸ ਹਿੱਸੇ ਦੀ ਗੱਲ ਬੜੀ ਘੱਟ ਕੀਤੀ ਜਾਂਦੀ ਹੈ । ਸਿੱਖ ਸੰਘਰਸ਼ ਦੀ ਜੋਬਨ ਰੁੱਤੇ ਹਰ ਖਾਲਿਸਤਾਨੀ ਜਥੇਬੰਦੀ ਜਾਂ ਵਿਅਕਤੀ ਵਿਸ਼ੇਸ਼ ਇਸ ਤੀਸਰੇ ਹਿੱਸੇ ਦਾ ਹਾਮੀ ਅਤੇ ਸਮਰਥਕ ਅਖਵਾਇਆ ਕਰਦਾ ਸੀ । ਸਿੱਖ ਸੰਘਰਸ਼ ਦਾ ਇਹ ਹਿੱਸਾ ਜਲਾਵਤਨੀ ਵਿੱਚ ਰਹਿ ਰਹੇ ਜੁਝਾਰੂ ਸਿੱਖ ਜਥੇਬੰਦੀਆਂ ਦੇ ਆਗੂ ਹਨ ਜੋ ਲੰਬੇ ਸਮੇਂ ਤੋ ਖਾਲਿਸਤਾਨ ਦੀ ਪ੍ਰਾਪਤੀ ਲਈ ਯਤਨਸ਼ੀਲ ਰਹੇ ਹਨ । ਪਿਛਲੇ ਸਮੇਂ ਵਿੱਚ ਵਿਦੇਸ਼ਾਂ ਵਿੱਚ ਰਹਿ ਰਹੇ ਅਤੇ ਜਲਾਵਤਨੀ ਕੱਟ ਰਹੇ ਆਗੂਆਂ ਨੂੰ ਭਾਰਤ ਸਰਕਾਰ ਵੱਲੋਂ ਬਹੁਤ ਵੱਡਾ ਖਤਰਾ ਜਾਣ ਕੇ ਉਹਨਾਂ ਉੱਤੇ ਹਮਲੇ ਕਰਵਾਏ ਗਏ ਜਿਨ੍ਹਾਂ ਵਿੱਚ ਇਸੇ ਸਾਲ ਪਾਕਿਸਤਾਨ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਹੋਈ ਅਤੇ ਭਾਈ ਲਖਬੀਰ ਸਿੰਘ ਰੋਡੇ ਉੱਤੇ ਵੀ ਹਮਲਾ ਕਰਨ ਦੀ ਭਾਰਤ ਦੀ ਗੀਦੀ ਅਤੇ ਕਾਇਰ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਗਈ ਸੀ, ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ । ਚੜਦੀ ਜਵਾਨੀ ਸੰਘਰਸ਼ ਵਿੱਚ ਸ਼ਾਮਲ ਹੋ ਕੇ ਭਾਈ ਵਧਾਵਾ ਸਿੰਘ ਜਥੇਦਾਰ ਬੱਬਰ ਖਾਲਸਾ ਇੰਟਰਨੈਸ਼ਨਲ, ਭਾਈ ਰਣਜੀਤ ਸਿੰਘ ਨੀਟਾ ( ਜੰਮੂ) ਮੁਖੀ ਖਾਲਿਸਤਾਨ ਜਿੰਦਾਬਾਦ ਫੋਰਸ, ਭਾਈ ਗਜਿੰਦਰ ਸਿੰਘ ਦਲ ਖਾਲਸਾ ਅਤੇ ਭਾਈ ਮਹਿਲ ਸਿੰਘ ਬੱਬਰ ਖਾਲਸਾ ਇੰਟਰਨੈਸ਼ਨਲ ਅੱਜ ਵੀ ਖਾਲਿਸਤਾਨ ਦੀ ਪਰਾਪਤੀ ਲਈ ਯਤਨਸ਼ੀਲ ਹਨ । ਸਿੱਖ ਜਥੇਬੰਦੀਆਂ ਭਾਈ ਅਮਰੀਕ ਸਿੰਘ ਗਿੱਲ , ਭਾਈ ਕੁਲਦੀਪ ਸਿੰਘ ਚਹੇੜੂ ਸਿੱਖ ਫੈਡਰੇਸ਼ਨ ਇੰਗਲੈਂਡ , ਭਾਈ ਜੋਗਾ ਸਿੰਘ ਬੱਬਰ ਅਕਾਲੀ ਆਰਗੇਨਾਈਜ਼ੇਸ਼ਨ ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ,ਭਾਈ ਨਿਰਮਲ ਸਿੰਘ ਸੰਧੂ ਯੂਨਾਈਟਿਡ ਖਾਲਸਾ ਦਲ ਯੇ,ਕੇ , ਭਾਈ ਤਰਸੇਮ ਸਿੰਘ ਦਿਓਲ ਬ੍ਰਿਟਿਸ਼ ਸਿੱਖ ਕੌਂਸਲ ਯੂ,ਕੇ , ਭਾਈ ਬਲਵਿੰਦਰ ਸਿੰਘ ਵੁਲਵਰਹੈਂਪਟਨ, ਭਾਈ ਚਰਨ ਸਿੰਘ ਧਰਮਯੁੱਧ ਜਥਾ ਦਮਦਮੀ ਟਕਸਾਲ ਯੂ,ਕੇ , ਭਾਈ ਗੁਰਦੇਵ ਸਿੰਘ ਚੌਹਾਨ ਸ਼੍ਰੋਮਣੀ ਅਕਾਲੀ ਦਲ ਯੂ,ਕੇ ,ਭਾਈ ਗੁਰਦਿਆਲ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ,ਕੇ ,ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ ਕੋ ਕੋਅਰਡੀਨੇਟਰ ਵਰਲਡ ਸਿੱਖ ਪਾਰਲੀਮੈਂਟ, ਜਥੇਦਾਰ ਰੇਸ਼ਮ ਸਿੰਘ ਬੱਬਰ, ਜਥੇਦਾਰ ਸਤਨਾਮ ਸਿੰਘ ਬੱਬਰ , ਬੱਬਰ ਖਾਲਸਾ ਜਰਮਨੀ , ਭਾਈ ਗੁਰਮੀਤ ਸਿੰਘ ਖਨਿਆਣ ਪ੍ਰਧਾਨ , ਭਾਈ ਗੁਰਦਿਆਲ ਸਿੰਘ ਲਾਲੀ ਸਿੱਖ ਫੈਡਰੇਸ਼ਨ ਜਰਮਨੀ , ਭਾਈ ਲਖਵਿੰਦਰ ਸਿੰਘ ਮੱਲੀ ਪ੍ਰਧਾਨ ਇਟਰਨੈਸ਼ਨਲ ਸਿੱਖ ਫੈਡਰੇਸ਼ਨ , ਭਾਈ ਹੀਰਾ ਸਿੰਘ ਮੱਤੇਵਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਮਿ੍ਰਤਸਰ ਜਰਮਨੀ ਭਾਈ ਗੁਰਪਾਲ ਸਿੰਘ ਬੱਬਰ ਖਾਲਸਾ ਇੰਟਰਨੈਸ਼ਨਲ, ਭਾਈ ਗੁਰਮੀਤ ਸਿੰਘ ਬੱਗਾ, ਭਾਈ ਰਘਬੀਰ ਸਿੰਘ ਕੋਹਾੜ ਪ੍ਰਧਾਨ ਇੰਟਰਨੈਸ਼ਨਲ ਸਿੱਖ ਕੌਂਸਲ ਫਰਾਸ , ਭਾਈ ਕਸ਼ਮੀਰ ਸਿੰਘ ਬਾਬਾ ਫੈਡਰੇਸ਼ਨ ਫਰਾਂਸ, ਭਾਈ ਸਤਨਾਮ ਸਿੰਘ ਚੜ੍ਹਦੀ ਕਲਾ ਸੇਵਕ ਜਥਾ ਫਰਾਂਸ ਭਾਈ ਰਮਨਜੀਤ ਸਿੰਘ ਬੱਬਰ ਖਾਲਸਾ ਇੰਟਰਨੈਸ਼ਨਲ, ਭਾਈ ਚੈਨ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਰਪ ਭਾਈ ਬਸੰਤ ਸਿੰਘ ਪੰਜਹੱਥਾ ਸਿੱਖ ਕੌਂਸਲ ਫਰਾਂਸ , ਭਾਈ ਸ਼ਮਿੰਦਰ ਸਿੰਘ ਅਖੰਡ ਕੀਰਤਨੀ ਜਥਾ ਫਰਾਂਸ ,

 ਪਿਰਥੀਪਾਲ ਸਿੰਘ ਪਟਵਾਰੀ ਸਿੱਖ ਫੈਡਰੇਸ਼ਨ ਫਰਾਂਸ , ਬੈਲਜੀਆਮ ,ਭਾਈ ਮਨਜੋਤ ਸਿੰਘ ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜੀਆਮ ਭਾਈ ਕੁਲਦੀਪ ਸਿੰਘ (wsp)ਬੈਲਜੀਅਮ , ਭਾਈ ਜਸਵਿੰਦਰ ਸਿੰਘ , ਪੰਜਾਬ ਰਾਈਟਸ ਔਰਗੇਨਾਈਜੇਸ਼ਨ ਬੈਨਾਲਕਸ , ਭਾਈ ਹਰਜੀਤ ਸਿੰਘ , ਹਰਜੋਤ ਸਿੰਘ ਸਿੱਖ ਕਮਿਊਨਟੀ ਬੈਨਾਲਕਸ ਹਾਲੈਡ ਜਥੇਦਾਰ ਕਰਮ ਸਿੰਘ ਅਖੰਡ ਕੀਰਤਨੀ ਜਥਾ ਹਾਲੈਡ

ਸਵਿਟਜ਼ਰਲੈਂਡ :-ਭਾਈ ਪਿ੍ਰਤਪਾਲ ਸਿੰਘ ਹਿਮਊਨ ਰਾਈਟਸ ਦਲ ਖਾਲਸਾ ,ਮਾਸਟਰ ਕਰਨ ਸਿੰਘ ਹਾਈਜੈਕਰ ਭਾਈ ਹਰਵਿੰਦਰ ਸਿੰਘ ਖਾਲਸਾ ਸਿੱਖ ਫੈਡਰੇਸ਼ਨ ਸਵਿਟਜ਼ਰਲੈਂਡ ਭਾਈ ਰਵਿੰਦਰ ਸਿੰਘ ਪਿੰਕਾ ਹਾਈਜੈਕਰ ਨੇ ਐਲਾਨ ਕੀਤਾ ਹੈ ਕਿ ਅਸੀਂ ਉਹਨਾਂ ਦੀ ਪੰਥ ਪ੍ਰਤੀ ਸੇਵਾ ਅਤੇ ਸੰਘਰਸ਼ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕਰਦੇ ਹਾਂ ਅਤੇ ਕਾਇਰ ਭਾਰਤ ਸਰਕਾਰ ਵੱਲੋਂ ਲੁਕ ਕੇ ਉਹਨਾਂ ਉੱਤੇ ਕੀਤੇ ਜਾ ਰਹੇ ਵਾਰਾਂ ਮੌਕੇ ਉਹਨਾਂ ਨਾਲ ਖੜ੍ਹੇ ਹਾਂ ।  

 ਦੁਨੀਆਂ ਭਰ ਵਿੱਚ ਸਥਾਪਤ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਵਲੋਂ ਇਹਨਾਂ ਜੁਝਾਰੂਆਂ ਦੀ ਚੜ੍ਹਦੀ ਕਲਾ, ਸੁਰੱਖਿਆ ਅਤੇ ਸਿਹਤਯਾਬੀ ਵਾਸਤੇ 17 ਦਸੰਬਰ ਐਤਵਾਰ ਨੂੰ ਅਰਦਾਸ ਦਿਵਸ ਮਨਾਉਣ ਦਾ ਸਿੱਖ ਨੂੰ ਸੱਦਾ ਦਿੱਤਾ ਗਿਆ ਹੈ। ਸਿੱਖ ਸੰਗਤਾਂ ਨੂੰ ਸਨਿਮਰ ਅਪੀਲ ਕੀਤੀ ਗਈ ਹੈ ਕਿ ਇਸ ਦਿਨ ਸਥਾਨਕ ਗੁਰਦਵਾਰ ਸਾਹਿਬ ਵਿੱਚ ਅਰਦਾਸ ਕੀਤੀ ਜਾਵੇ । ਜਲਦੀ ਹੀ ਕੌਮ ਦੇ ਮਾਣ ਇਹਨਾਂ ਜੁਝਾਰੂ ਸਿੱਖ ਆਗੂਆਂ ਦੇ ਹੱਕ ਵਿੱਚ ਅਵਾਜ ਬਲੰਦ ਕਰਨ ਲਈ ਪ੍ਰੋਗਰਾਮ ਉਲੀਕੇ ਜਾਣਗੇ ।