ਪੰਜਾਬ ਅਤੇ ਬੰਗਾਲ ਦੀ ਵੰਡ - ਕੁਝ ਅਣਕਹੀਆਂ ਕਹਾਣੀਆਂ (ਅਨੁਵਾਦ - ਕੇ.ਐੱਸ. ਚੱਠਾ) (ਲੜੀ ਨੰਬਰ 1)

ਪੰਜਾਬ ਅਤੇ ਬੰਗਾਲ ਦੀ ਵੰਡ - ਕੁਝ ਅਣਕਹੀਆਂ ਕਹਾਣੀਆਂ (ਅਨੁਵਾਦ - ਕੇ.ਐੱਸ. ਚੱਠਾ) (ਲੜੀ ਨੰਬਰ 1)

ਵਿਸ਼ੇਸ਼:
ਜਦੋਂ ਵੀ ਭਾਰਤ ਦੀ ਆਜ਼ਾਦੀ ਅਤੇ ਪਾਕਿਸਤਾਨ ਦੇ ਨਿਰਮਾਣ ਦੀ ਗੱਲ ਚੱਲਦੀ ਹੈ ਤਾਂ ਪੰਜਾਬ ਦਾ ਸੰਤਾਪ ਦਿਲ ਦਹਿਲਾ ਦੇਣ ਵਾਲੇ ਕੀਰਨੇ ਪਾਉਣੇ ਸ਼ੁਰੂ ਕਰ ਦਿੰਦਾ ਹੈ। ਸਾਡੇ ਬਹੁਤ ਸਾਰੇ ਪਾਠਕ ਹਾਲੇ ਤੱਕ ਇਸ ਸਿੱਟੇ ਤੋਂ ਕੋਹਾਂ ਦੂਰ ਹਨ ਕਿ ਵੰਡ ਭਾਰਤ ਦੀ ਹੋਈ ਕਿ ਪੰਜਾਬ ਦੀ? ਇਸ ਬਾਰੇ ਇੱਕ ਖੋਜੀ ਲੇਖਕ ਨਰਿੰਦਰ ਸਿੰਘ ਸਰੀਲਾ ਨੇ ਬਹੁਤ ਅਹਿਮ ਕਿਤਾਬ 'ਦ ਗ੍ਰੇਟ ਗੇਮ' ਲਿਖੀ ਹੈ ਜਿਸਦੇ ਕੁਝ ਅੰਸ਼ ਅਸੀਂ ਆਪਣੇ ਪਾਠਕਾਂ ਦੀ ਜਾਣਕਾਰੀ ਲਈ ਲੜੀਵਾਰ ਛਾਪਾਂਗੇ।  ਇਸ ਲੜੀ ਦੀ ਪਹਿਲੀ ਕੜੀ ਅੱਜ ਤੁਹਾਡੇ ਰੂਬਰੂ ਕਰਦੇ ਹੈ। 

(ਲੜੀ-1)
ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਬਰਤਾਨੀਆ ਅਤੇ ਸੋਵੀਅਤ ਸੰਘ ਰੂਸ ਵਿਚਕਾਰ ਛਿੜੀ ਹੋਈ ਮੱਧ ਏਸ਼ੀਆ ਦੀ ਜੰਗ ਤੋਂ। ਇਹ ਜੰਗ ਇਕ ਸਿਆਸੀ ਅਤੇ ਕੂਟਨੀਤਕ ਟਕਰਾਅ ਸੀ ਜੋ 19ਵੀਂ ਸਦੀ ਦੇ ਬਹੁਤੇ ਸਮੇਂ ਬ੍ਰਿਟਿਸ਼ ਸਾਮਰਾਜ ਅਤੇ ਰੂਸੀ ਸਾਮਰਾਜੀ ਮਨਸੂਬਿਆਂ ਦਰਮਿਆਨ ਮੱਧ ਅਫ਼ਗਾਨਿਸਤਾਨ ਅਤੇ ਦੱਖਣੀ ਏਸ਼ੀਆ ਦੇ ਗੁਆਂਢੀ ਇਲਾਕਿਆਂ ਉੱਤੇ ਕਬਜ਼ੇ ਨੂੰ ਲੈ ਕੇ ਚੱਲੀ। ਰੂਸ ਨੂੰ ਮੱਧ ਏਸ਼ੀਆ ਵਿੱਚ ਬਰਤਾਨਵੀ ਕਬਜ਼ੇ ਅਤੇ ਵਪਾਰਕ ਅਤੇ ਫੌਜੀ ਪ੍ਰਭਾਵ ਤੋਂ ਡਾਹਢਾ ਭਿਆਨਕ ਡਰ ਲੱਗਦਾ ਸੀ।  ਇਸ ਤਰਾਂ ਦੱਖਣ ਏਸ਼ੀਆ ਖਿੱਤੇ ਵਿੱਚ ਹਾਲਤ ਕਾਫੀ ਵਿਸਫੋਟਕ ਬਣੇ ਹੋਏ ਸਨ।  ਪਰ ਗੱਲ ਇਹ ਨਹੀਂ ਕਿ ਬਰਤਾਨੀਆ ਕਿਸੇ ਤਰਾਂ ਦੇ ਖਦਸ਼ੇ ਤੋਂ ਰਹਿਤ ਇਸ ਖਿੱਤੇ 'ਚ ਸੌਖਿਆਂ ਹੀ ਸਾਮਰਾਜੀ ਤਾਕਤ ਜਮਾਈ ਬੈਠਾ ਹੋਵੇ।  ਰੂਸ ਨੇ ਆਪਣੇ ਖੁਫੀਆ ਮਹਿਕਮੇ ਰਾਹੀਂ ਦੱਖਣ ਏਸ਼ੀਆ 'ਚ ਖਾਸ ਕਰਕੇ ਪੰਜਾਬ ਅਤੇ ਭਾਰਤ 'ਤੇ ਆਪਣੀਆਂ ਅੱਖਾਂ ਟਿਕਾਈਆਂ ਹੋਈਆਂ ਸਨ।  ਇਸ ਗੱਲ ਤੋਂ ਬਰਤਾਨੀਆ ਰੂਸ ਦੀ ਭਾਰਤ ਵੱਲ ਨੂੰ ਵੱਧ ਰਹੀ ਨਕਲੀ ਹਰਕਤ ਦੇਖ ਕੇ ਡਰ ਗਿਆ ਸੀ।  ਬਰਤਾਨਵੀ ਸਾਮਰਾਜ ਲਈ ਭਾਰਤ ਮਹਾਰਾਣੀ ਦੇ ਤਾਜ 'ਚ ਇੱਕ ਬੇਸ਼ਕੀਮਤੀ ਗਹਿਣੇ ਵਾਂਗ ਸੀ।  ਇਸ ਗਹਿਣੇ ਦੀ ਰਾਖੀ ਲਈ ਬਰਤਾਨਵੀ ਸਾਮਰਾਜ ਇੱਕ ਵਾਰੀ ਤਾਂ ਲਗਭਗ ਪੱਬਾਂ ਭਾਰ ਹੋ ਗਿਆ।  ਇਹ ਉਸ ਲਈ ਜਰੂਰੀ ਵੀ ਸੀ।  ਬਰਤਾਨੀਆ ਨੇ ਭਾਰਤ ਦੇ ਸਾਰੇ ਪਹਿਲੂਆਂ ਦੀ ਸੁਰੱਖਿਆ ਲਈ ਇਸਨੂੰ ਸਰਵੋਤਮ ਪਹਿਲ ਦੇਣੀ ਸ਼ੁਰੂ ਕਰ ਦਿੱਤੀ ਅਤੇ "ਮਹਾਨ ਖੇਡ" (ਦ ਗ੍ਰੇਟ ਗੇਮ) ਮੁੱਖ ਤੌਰ 'ਤੇ ਕਿਵੇਂ (ਸੰਭਵ ਤੌਰ 'ਤੇ) ਰੂਸੀ ਧਮਕੀ ਦੇ ਜਵਾਬ ਵੱਜੋਂ ਖੇਡੀ ਜਾਣੀ ਸ਼ੁਰੂ ਹੋਈ ਇਹ ਬਹੁਤ ਹੀ ਦਿਲਚਸਪ ਵਾਰਤਾ ਹੈ। 
 
'ਮਹਾਨ ਖੇਡ' (ਦ ਗ੍ਰੇਟ ਗੇਮ) 12 ਜਨਵਰੀ 1830 ਨੂੰ ਸ਼ੁਰੂ ਹੁੰਦੀ ਹੈ ਜਦੋਂ ਭਾਰਤ ਦੇ ਕੰਟਰੋਲ ਬੋਰਡ ਦੇ ਪ੍ਰਧਾਨ ਲਾਰਡ ਐਲਨਬਰੋ ਵੱਲੋਂ ਬੁਖਾਰਾ ਦੇ ਅਮੀਰਾਤ ਦੇ ਨਵੇਂ ਵਪਾਰਕ ਮਾਰਗ ਨੂੰ ਸਥਾਪਤ ਕਰਨ ਲਈ ਪੇਸ਼ਕਦਮੀ ਅਰੰਭੀ ਗਈ।  ਇਸੇ ਵੇਲੇ ਲਾਰਡ ਵਿਲੀਅਮ ਬੈਂਟਿਨਕ ਨੇ ਬਰਤਾਨਵੀ ਭਾਰਤ ਦੇ ਗਵਰਨਰ ਜਨਰਲ ਦੀ ਜ਼ਿੰਮੇਵਾਰੀ ਸੰਭਾਲੀ।  ਇਸ ਦਾ ਮਨੋਰਥ ਸਭ ਤੋਂ ਪਹਿਲਾਂ ਬਰਤਾਨੀਆ ਲਈ ਅਫ਼ਗਾਨਿਸਤਾਨ ਦੇ ਅਮੀਰਾਤ 'ਤੇ ਕਬਜ਼ਾ ਕਰਨ ਦਾ ਇਰਾਦਾ ਬਣਾਉਣਾ ਅਤੇ ਇਸ ਨੂੰ ਅੰਗਰੇਜ਼ੀ ਰਾਜ ਲਈ ਢਾਲ ਬਣਾਉਣਾ ਸੀ।  ਉਸ ਤੋਂ ਬਾਅਦ ਤੁਰਕੀ ਦੇ ਓਟੋਮਨ ਸਾਮਰਾਜ, ਫ਼ਾਰਸੀ ਸਾਮਰਾਜ ਅਤੇ ਬੁਖਾਰਾ ਦੇ ਅਮੀਰਾਤ ਨੂੰ ਦੋਵੇਂ ਸਾਮਰਾਜਾਂ ਦੇ ਵਿਚਕਾਰ ਬਫਰ ਸਟੇਟਾਂ ਦੇ ਤੌਰ 'ਤੇ ਇਸਤੇਮਾਲ ਕਰਨਾ ਸੀ।  ਇਸ ਦੇ ਪਿੱਛੇ ਰੂਸ ਨੂੰ ਫ਼ਾਰਸ ਦੀ ਖਾੜੀ ਜਾਂ ਹਿੰਦ ਮਹਾਸਾਗਰ 'ਤੇ ਆਜ਼ਾਦ ਵਪਾਰਕ ਸਹੂਲਤਾਂ ਪੈਦਾ ਕਰਕੇ ਬੰਦਰਗਾਹ ਹਾਸਲ ਕਰਨ ਤੋਂ ਰੋਕ ਕੇ ਭਾਰਤੀ ਕਾਲੋਨੀ ਦੀ ਰੱਖਿਆ ਅਤੇ ਬਰਤਾਨੀਆ ਦੇ ਸਮੁੰਦਰੀ ਵਪਾਰਕ ਰੂਟਾਂ ਨੂੰ ਬਚਾਉਣ ਦੀ ਯੋਜਨਾ ਤਿਆਰ ਕਰ ਲਈ ਗਈ ਸੀ।  ਬਰਤਾਨਵੀ ਹੁਕਮਰਾਨਾਂ ਮੁਤਾਬਿਕ ਜੇ ਰੂਸ ਨੂੰ ਅਫਗਾਨਿਸਤਾਨ ਦੇ ਅਮੀਰਾਤ ਦਾ ਕਬਜ਼ਾ ਮਿਲ ਜਾਂਦਾ, ਤਾਂ ਇਹ ਭਾਰਤ 'ਤੇ ਰੂਸੀ ਹਮਲੇ ਲਈ ਸਟੇਜਿੰਗ ਪੋਸਟ ਦੇ ਰੂਪ ਵਿਚ ਵਰਤਿਆ ਜਾ ਸਕਦਾ ਸੀ। 

ਨੇਪੋਲੀਅਨ ਨੇ ਰੂਸ ਦੇ ਉਸ ਸਮੇਂ ਦੇ ਜ਼ਾਰ ਅਲੈਗਜ਼ੈਂਡਰ ਪਹਿਲੇ ਨੂੰ ਭਾਰਤ ਉੱਤੇ ਸਾਂਝੇ ਤੌਰ 'ਤੇ ਫਰਾਂਸ-ਰੂਸ ਹਮਲੇ ਦੀ ਪੇਸ਼ਕਸ਼ ਕੀਤੀ ਸੀ।  ਬਰਤਾਨੀਆ ਵੱਲੋਂ ਭਵਿੱਖ 'ਚ ਰੂਸ ਅਤੇ ਉਸ ਦੇ ਸਹਿਯੋਗੀਆਂ ਖਿਲਾਫ ਕੀਤੀ ਜਾਣ ਵਾਲੀ ਕਿਸੇ ਫੌਜੀ ਕਾਰਵਾਈ ਤੋਂ ਡਰਦੇ ਹੋਏ 1801 ਵਿਚ ਉਸ ਨੇ ਬ੍ਰਿਟਿਸ਼ ਸਾਮਰਾਜ ਦੇ ਸਭ ਤੋਂ ਕਮਜ਼ੋਰ ਹਿੱਸੇ ਨੂੰ ਫ਼ਤਹ ਕਰਨ ਦਾ ਕਰਾਰ ਵੀ ਦਿੱਤਾ ਸੀ।  ਇਸ ਬਾਰੇ ਨੈਪੋਲੀਅਨ ਨੇ ਖੁਦ ਆਪ ਪਹਿਲਾ ਕਦਮ ਚੁੱਕਣ ਦਾ ਫੈਸਲਾ ਕੀਤਾ।  ਉਸਨੇ ਡੈਨ ਕੋਸੈਕ ਟਰੌਪਸ, ਕੈਵੇਲਰੀ ਜਨਰਲ ਵਸੀਲੀ ਪੈਤਰੋਵਿਕ ਓਰਲੋਵ ਨੂੰ ਲਿਖਿਆ ਕਿ ਉਹ ਓਰੇਨਬਰਗ ਦੇ ਮੱਧ ਏਸ਼ੀਆਈ ਇਲਾਕੇ ਉੱਤੇ ਕਬਜ਼ਾ ਕਰਨ ਲਈ ਤਿਆਰ ਆਪਣੀਆਂ ਫੌਜਾਂ ਤਿਆਰ ਕਰੇ ਅਤੇ ਉਸ ਤੋਂ ਬਾਅਦ ਉਥੋਂ ਭਾਰਤ ਉੱਤੇ ਹਮਲਾ ਕੀਤਾ ਜਾਏਗਾ।  ਪਰ ਪੌਪ ਦੇ ਕਤਲ ਕਾਰਨ ਇਹ ਹਮਲਾ ਕਦੇ ਹੋ ਨਾ ਸਕਿਆ। 

1807 ਵਿੱਚ, ਨੇਪੋਲੀਅਨ ਨੇ ਭਾਰਤ ਉੱਤੇ ਹਮਲਾ ਕਰਨ ਲਈ ਰੂਸ ਨੂੰ ਮਨਾਉਣ ਦੇ ਇਰਾਦੇ ਨਾਲ, ਫਾਰਸ ਨੂੰ ਫਰਾਂਸੀਸੀ ਫੌਜੀ ਮਿਸ਼ਨ ਉੱਤੇ ਜਨਰਲ ਕਲਾਉਡ ਮੈਥਿਊ ਅਤੇ ਕਾਉਂਟ ਗਾਰਡਨ ਨੂੰ ਭੇਜਿਆ।  ਇਸਦੇ ਪ੍ਰਤੀਕਰਮ ਵਜੋਂ, ਬਰਤਾਨੀਆ ਨੇ 1808 ਵਿੱਚ ਆਪਣੇ ਕੂਟਨੀਤਕ ਮਿਸ਼ਨਾਂ ਨੂੰ ਫ਼ੌਜੀ ਸਲਾਹਕਾਰ ਮਾਊਂਟਸਟੂਆਰਟ ਐਲਫਿਨਸਟਨ ਦੇ ਨਾਲ, ਫਾਰਸ ਅਤੇ ਅਫਗਾਨਿਸਤਾਨ ਭੇਜ ਦਿੱਤਾ।  ਇਸ ਨਾਲ ਫਰਾਂਸ ਅਤੇ ਸੰਭਾਵਤ ਰੂਸੀ ਧਮਕੀ ਟੁੱਟਦੀ ਸੀ।  ਹਾਲਾਂਕਿ, ਬਰਤਾਨੀਆ ਨੂੰ ਭਾਰਤ ਦੀ ਰੱਖਿਆ ਸੰਬੰਧੀ ਇਸ ਕਦਮ ਤੋਂ ਕੋਈ ਵੀ ਭਰੋਸਾ ਨਹੀਂ ਮਿਲ ਸਕਿਆ।  1810 ਵਿਚ, ਲੈਫਟੀਨੈਂਟ ਹੈਨਰੀ ਪੋਟਿੰਗਰ ਅਤੇ ਕੈਪਟਨ ਚਾਰਲਸ ਕ੍ਰਿਸਟੀ ਨੇ ਨਕੂਕੀ (ਬਲੋਚਿਸਤਾਨ) ਤੋਂ ਮੁਸਲਮਾਨਾਂ ਦੇ ਭੇਸ ਵਿਚ ਇਸਫਾਹਨ (ਮੱਧ ਪਰਸੀਆ) ਦੀ ਜਾਸੂਸੀ ਦੀ ਮੁਹਿੰਮ ਚਲਾਈ।  ਇਹ ਮੁਹਿੰਮ ਈਸਟ ਇੰਡੀਆ ਕੰਪਨੀ ਦੁਆਰਾ ਫੰਡ ਕੀਤੀ ਗਈ ਸੀ ਅਤੇ ਬਲੋਚਿਸਤਾਨ ਅਤੇ ਪਰਸ਼ੀਆ ਦੇ ਖੇਤਰਾਂ ਦੀ ਫੌਜੀ ਮੈਪਿੰਗ ਕਰਨਾ ਇਸ ਦੇ ਕਾਰਜਾਂ 'ਚ ਸ਼ਾਮਲ ਸੀ ਕਿਉਂਕਿ ਇਸ ਰਸਤੇ ਤੋਂ ਫਰਾਂਸੀਸੀ ਫੌਜ ਦੁਆਰਾ ਭਾਰਤ ਉੱਤੇ ਹਮਲੇ ਕੀਤੇ ਜਾ ਰਹੇ ਸਨ।  1812 ਵਿਚ ਰੂਸ ਦੇ ਤਬਾਹਕੁੰਨ ਫਰਾਂਸੀਸੀ ਹਮਲੇ ਅਤੇ ਫਰਾਂਸੀਸੀ ਫ਼ੌਜ ਦੇ ਢਹਿਣ ਤੋਂ ਬਾਅਦ ਬਰਤਾਨਵੀ ਭਾਰਤ ਨੂੰ  ਫ਼ਾਰਸ ਤੋਂ ਹੋਣ ਵਾਲੇ ਸੰਭਾਵਿਤ ਹਮਲੇ ਦਾ ਖਤਰਾ ਪੂਰੀ ਤਰ੍ਹਾਂ ਦੂਰ ਹੋ ਗਿਆ। 

ਪੂਰੀ ਇੱਕ ਸਦੀ ਚੱਲੇ ਇਸ ਰਾਜਨੀਤਿਕ ਅਤੇ ਰਣਨੀਤਕ ਖੇਡ ਦਾ ਨਤੀਜਾ 1 ਮਾਰਚ, 1895 ਨੂੰ ਗ੍ਰੇਟ ਬ੍ਰਿਟੇਨ ਅਤੇ ਰੂਸ ਵਿਚਕਾਰ ਪੱਤਰ ਵਿਹਾਰ ਦੇ ਰੂਪ 'ਚ ਸੀਮਤ ਹੋ ਕੇ ਰਹਿ ਗਿਆ ਸੀ ਜਿਸ ਵਿਚ ਬਰਤਾਨਵੀ ਅਤੇ ਰੂਸੀ ਖੇਤਰਾਂ ਨੂੰ ਪਰਿਭਾਸ਼ਿਤ ਕਰ ਦਿੱਤਾ ਗਿਆ।  ਇਸ ਤਰਾਂ ਬਰਤਾਨਵੀ ਹਾਕਮਾਂ ਨੇ ਰੂਸ ਦੇ ਪੈਰਾਂ 'ਚ ਪੱਕੇ ਤੌਰ 'ਤੇ ਜੂੜ ਪਾ ਦਿੱਤਾ।  ਰੂਸੀ ਇਲਾਕੇ ਨੂੰ ਇੱਕ ਘੇਰੇ ਵਿਚ ਬੰਨ੍ਹ ਦਿੱਤਾ ਗਿਆ ਸੀ।  ਜੋ ਸਾਰੀ-ਕੁਲ ਝੀਲ ਦੇ ਪੂਰਬ ਵੱਲ ਸਥਿਤ ਹੈ, ਜਿਸ ਕਾਰਣ ਝੀਲ ਦੇ ਪੂਰਬ ਵੱਲ ਗਲਿਆਰਾ ਅਤੇ ਉੱਤਰੀ ਕਿਨਾਰੇ ਦੀ ਨਿਸ਼ਾਨਦੇਹੀ ਹੋ ਸਕੀ।  ਇਸ ਹੱਦ ਨੂੰ ਬਾਅਦ ਵਿਚ ਇੱਕ ਮਿਸ਼ਰਤ ਕਮਿਸ਼ਨ ਦੁਆਰਾ ਹੋਰ ਸੌੜਾ ਕਰ ਦਿੱਤਾ ਗਿਆ ਸੀ।  ਮਹਾਨ ਖੇਡ ਨੂੰ 10 ਸਤੰਬਰ 1895 ਨੂੰ ਪਮੀਰ ਸਰਹੱਦੀ ਕਮਿਸ਼ਨ ਦੇ ਪ੍ਰੋਟੋਕੋਲ ਤੇ ਹਸਤਾਖਰ ਨਾਲ ਖ਼ਤਮ ਕਰਨ ਦਾ ਪ੍ਰਸਤਾਵ ਵੀ ਪਾਸ ਕਰ ਦਿੱਤਾ ਗਿਆ ਸੀ, ਜਦੋਂ ਅਫਗਾਨਿਸਤਾਨ ਅਤੇ ਰੂਸੀ ਸਾਮਰਾਜ ਦੇ ਵਿਚਕਾਰ ਦੀ ਸਰਹੱਦ ਪਰਿਭਾਸ਼ਿਤ ਕੀਤੀ ਗਈ ਸੀ।  ਨਤੀਜਾ ਇਹ ਸੀ ਕਿ ਅਫਗਾਨਿਸਤਾਨ ਦੋ ਤਾਕਤਾਂ ਦਰਮਿਆਨ ਬਫਰ ਸਟੇਟ ਬਣ ਗਿਆ।  ਇਹ ਸਹਿਮਤੀ ਕੀਤੀ ਗਈ ਸੀ ਕਿ ਅਮੂ ਦਰਿਆ ਅਫਗਾਨਿਸਤਾਨ ਅਤੇ ਰੂਸੀ ਸਾਮਰਾਜ ਦਰਮਿਆਨ ਸਰਹੱਦ ਬਣ ਜਾਵੇਗੀ।  ਰੂਸ ਨੇ ਟੈਗਿਰੱਬਾਸ਼ ਨੂੰ ਛੱਡ ਕੇ, ਪਾਮਿਰ ਪਰਬਤ ਲੜੀ ਦਾ ਪੂਰਾ ਕਬਜ਼ਾ ਛੱਡ ਦਿਤਾ, ਜਿਹੜਾ ਬਾਅਦ ਵਿੱਚ ਅਫਗਾਨ-ਚੀਨ ਸਮਝੌਤੇ ਦਾ ਕਾਰਨ ਬਣਿਆ।  ਅਧਿਕਾਰਕ ਨਕਸ਼ੇ 'ਤੇ ਰੂਸ ਦੇ ਸਮਰਾਟ ਨਿਕੋਲਸ ਦੂਜੇ ਦੇ ਸਨਮਾਨ ਵਿਚ ਨਿਕੋਲਸ ਰੇਂਜ ਦੀ ਵਰਤੋਂ ਕਰਨ ਲਈ ਸਹਿਮਤੀ ਵੀ ਕੀਤੀ ਗਈ।  ਇਹ ਸਹਿਮਤੀ ਬਰਤਾਨੀਆ ਨਾਲ ਸਮਝੌਤੇ ਦੇ ਬਦਲੇ ਵਿੱਚ ਦਿੱਤੀ ਗਈ ਸੀ, ਜਿਹੜੀ ਰੂਸ ਨੂੰ ਰਾਣੀ ਪ੍ਰਤੀ ਜਵਾਬਦੇਹ ਬਣਾਉਂਦੀ ਸੀ।  ਇਹ ਐਗਰੀਮੈਂਟ ਇੰਗਲੈਂਡ ਦੀ ਰਾਣੀ ਵਿਕਟੋਰੀਆ ਦੇ ਸਨਮਾਨ ਵਿੱਚ ਲੇਕ ਜ਼ੋਰਕੁਲ ਦਾ ਨਾਮ ਲੇਕ ਵਿਕਟੋਰੀਆ ਕਰ ਦੇਣ ਕਾਰਨ ਪ੍ਰਸਿੱਧ ਹੋਇਆ। 
(ਬਾਕੀ ਅਗਲੇ ਹਫਤੇ)