ਚੰਡੀਗੜ੍ਹ ਦੇ ਏਲਾਂਟੇ ਮਾਲ ਵਿੱਚ ਈਦ ਮੌਕੇ ਬੰਬ ਦੀ ਅਫਵਾਹ ਪੁਲਿਸ ਨੇ ਘੜੀ ਸੀ!

ਚੰਡੀਗੜ੍ਹ ਦੇ ਏਲਾਂਟੇ ਮਾਲ ਵਿੱਚ ਈਦ ਮੌਕੇ ਬੰਬ ਦੀ ਅਫਵਾਹ ਪੁਲਿਸ ਨੇ ਘੜੀ ਸੀ!

ਚੰਡੀਗੜ੍ਹ: ਚੰਡੀਗੜ੍ਹ ਦੇ ਅਹਿਮ ਵਪਾਰਕ ਕੇਂਦਰ ਏਲਾਂਟੇ ਮਾਲ ਵਿੱਚ ਅੱਜ ਬੰਬ ਹੋਣ ਦੀ ਖਬਰ ਬਾਅਦ ਸਾਰੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਉੱਥੋਂ ਬਾਹਰ ਕੱਢ ਕੇ ਚੰਡੀਗੜ੍ਹ ਪੁਲਿਸ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਦੌਰਾਨ ਏਲਾਂਟੇ ਮਾਲ ਦੇ ਨਜ਼ਦੀਕ ਦੇ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ। ਪਰ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਸਾਰੀ ਕਾਰਵਾਈ ਪੁਲਿਸ ਦੀ ਆਪਣੀ ਕਹਾਣੀ ਸੀ ਤੇ ਪੁਲਿਸ ਵੱਲੋਂ ਕਿਸੇ ਅਜਿਹੇ ਖਤਰੇ ਨਾਲ ਨਜਿੱਠਣ ਲਈ ਇਹ ਮੋਕ ਡ੍ਰਿਲ ਕੀਤੀ ਗਈ ਸੀ। 

ਪੁਲਿਸ ਵੱਲੋਂ ਅੱਜ ਈਦ ਦੇ ਦਿਨ ਮੌਕੇ ਕੀਤੀ ਗਈ ਅਜਿਹੀ ਕਾਰਵਾਈ ਨਾਲ ਜਿੱਥੇ ਸ਼ਹਿਰ ਅੰਦਰ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਉੱਡ ਰਹੀਆਂ ਹਨ ਉੱਥੇ ਹੀ ਦਹਿਸ਼ਤ ਦਾ ਵੀ ਮਾਹੌਲ ਪਸਰ ਗਿਆ ਸੀ। ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਪੁਲਿਸ ਨੇ ਅੱਜ ਦੇ ਦਿਨ ਨੂੰ ਹੀ ਇਸ ਮੋਕ ਡ੍ਰਿਲ ਲਈ ਕਿਉਂ ਚੁਣਿਆ, ਜਿਸ ਦਿਨ ਮੁਸਲਮਾਨ ਧਰਮ ਦਾ ਪਵਿੱਤਰ ਦਿਹਾੜਾ ਈਦ ਸੀ।