ਭਾਜਪਾ ਦੀ ਵੈੱਬਸਾਈਟ 'ਤੇ ਪਰੋਸਿਆ ਗਿਆ ਗਾਂ ਦਾ ਮੀਟ

ਭਾਜਪਾ ਦੀ ਵੈੱਬਸਾਈਟ 'ਤੇ ਪਰੋਸਿਆ ਗਿਆ ਗਾਂ ਦਾ ਮੀਟ
ਦਿੱਲੀ ਭਾਜਪਾ ਵੈੱਬਸਾਈਟ ਦਾ ਹੈਕਿੰਗ ਮਗਰੋਂ ਲਿਆ ਗਿਆ ਚਿੱਤਰ

ਨਵੀਂ ਦਿੱਲੀ: ਅੱਜ ਜਦੋਂ ਸ਼ਾਮ ਨੂੰ ਭਾਰਤ ਦੇ ਰਾਸ਼ਟਰਪਤੀ ਭਵਨ ਵਿੱਚ ਨਰਿੰਦਰ ਮੋਦੀ ਅਤੇ ਉਹਨਾਂ ਦੇ ਵਜ਼ੀਰ ਆਪਣੇ ਅਹੁਦਿਆਂ ਦੀ ਸਹੁੰ ਚੁੱਕ ਰਹੇ ਸਨ ਤਾਂ ਉਸੇ ਸਮੇਂ ਭਾਜਪਾ ਦੀ ਦਿੱਲੀ ਇਕਾਈ ਦੀ ਵੈੱਬਸਾਈਟ ਨੂੰ ਕਿਸੇ ਵੱਲੋਂ ਹੈਕ ਕਰ ਲਿਆ ਗਿਆ ਤੇ ਉਸ ਉੱਤੇ ਗਾਂ/ਮੱਝ ਦੇ ਮੀਟ (ਬੀਫ) ਦੀਆਂ ਤਸਵੀਰਾਂ ਪਾ ਦਿੱਤੀਆਂ ਗਈਆਂ।



ਇਸ ਹੈਕਿੰਗ ਦੀ ਜ਼ਿੰਮੇਵਾਰੀ "Shadow_V1P3R" ਵੱਲੋਂ ਲਈ ਗਈ ਹੈ। ਹੈੱਕਰਾਂ ਨੇ ਵੈਬਸਾਈਟ ਉੱਤੇ ਪਏ ਪਾਰਟੀ ਆਗੂਆਂ, ਇਤਿਹਾਸ ਅਤੇ ਸੰਵਿਧਾਨ ਦੇ ਵੇਰਵਿਆਂ ਵਿੱਚ ਤਬਦੀਲੀਆਂ ਕੀਤੀਆਂ। 

ਬੀਜੀਪੇ ਦੀ ਆਈਟੀ ਇਕਾਈ ਇਸ ਗੜਬੜ ਨੂੰ ਠੀਕ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ