ਅਨੰਤਨਾਗ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਕਤਲ

ਅਨੰਤਨਾਗ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਕਤਲ
ਗੁਲ ਮੁਹੰਮਦ ਮੀਰ

ਅਨੰਤਨਾਗ: ਕਸ਼ਮੀਰ ਦੇ ਅਨੰਤਨਾਗ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਤੇ ਅਨੰਤਨਾਗ ਜ਼ਿਲ੍ਹੇ ਦੇ ਪਾਰਟੀ ਮੀਤ ਪ੍ਰਧਾਨ ਗੁਲ ਮੁਹੰਮਦ ਮੀਰ ਉਰਫ਼ ਅਟਲ (60) ਦਾ ਕਤਲ ਕਰ ਦਿੱਤਾ ਗਿਆ। ਅੱਜ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਵੈਰੀਨਾਗ ਇਲਾਕੇ ਵਿੱਚ ਕਤਲ ਕਰ ਦਿੱਤਾ ਗਿਆ। ਪਾਰਟੀ ਨੇ ਦੋਸ਼ ਲਾਇਆ ਹੈ ਕਿ ਰਾਜਪਾਲ ਸਤਿਆ ਪਾਲ ਮਲਿਕ ਦੀ ਅਗਵਾਈ ਵਿੱਚ ਰਾਸ਼ਟਰਪਤੀ ਸ਼ਾਸਨ ਅਧੀਨ ਚੱਲ ਰਹੀ ਸੂਬਾ ਸਰਕਾਰ ਨੇ ਕਤਲ ਹੋਏ ਆਗੂ ਦੀ ਸੁਰੱਖਿਆ ਵਾਪਿਸ ਲੈ ਲਈ ਸੀ। 

ਇਸ ਕਤਲ ਪਿੱਛੇ ਕਸ਼ਮੀਰੀ ਖਾੜਕੂਆਂ ਦਾ ਹੱਥ ਦੱਸਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਰਾਤੀਂ 10:00 ਵਜੇ ਨੌਗਾਮ ’ਚ ਕਤਲ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਗੁਲ ਮੁਹੰਮਦ ਮੀਰ ਦੀ ਛਾਤੀ ਤੇ ਢਿੱਡ ਵਿੱਚ ਗੋਲੀਆਂ ਲੱਗੀਆਂ।

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਐੱਮਐੱਲਸੀ ਸੋਫ਼ੀ ਯੂਸਫ਼ ਨੇ ਗੁਲ ਮੁਹੰਮਦ ਦੀ ਮੌਤ ਦੀ ਪੁਸ਼ਟੀ ਕੀਤੀ। ਗੁਲ ਮੁਹੰਮਦ ਨੇ ਸਾਲ 2008 ਤੇ 2014 ਦੌਰਾਨ ਡੁਰੂ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ ਪਰ ਹਾਰ ਗਏ ਸਨ।
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ