ਕੇਜਰੀਵਾਲ ਦੇ ਥੱਪੜ ਵੱਜਣ ਦੇ ਮਾਮਲੇ 'ਚ ਇੱਕ ਵਾਰ ਫੇਰ ਦਿੱਲੀ ਸਰਕਾਰ ਤੇ ਦਿੱਲੀ ਪੁਲਿਸ ਆਹਮੋ ਸਾਹਮਣੇ

ਕੇਜਰੀਵਾਲ ਦੇ ਥੱਪੜ ਵੱਜਣ ਦੇ ਮਾਮਲੇ 'ਚ ਇੱਕ ਵਾਰ ਫੇਰ ਦਿੱਲੀ ਸਰਕਾਰ ਤੇ ਦਿੱਲੀ ਪੁਲਿਸ ਆਹਮੋ ਸਾਹਮਣੇ

ਨਵੀਂ ਦਿੱਲੀ: ਬੀਤੇ ਕੱਲ੍ਹ ਦਿੱਲੀ ਦੇ ਮੋਤੀ ਬਾਗ ਇਲਾਕੇ ਵਿੱਚ ਇੱਕ ਰੋਡ ਸ਼ੋਅ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇੱਕ ਵਿਅਕਤੀ ਨੇ ਥੱਪੜ ਮਾਰ ਦਿੱਤਾ। ਇਸ ਵਿਅਕਤੀ ਦੀ ਪਛਾਣ 33 ਸਾਲਾ ਕਬਾੜ ਵਪਾਰੀ ਸੁਰੇਸ਼ ਵਜੋਂ ਹੋਈ ਹੈ। 

ਥੱਪੜ ਮਾਰਨ ਵਾਲੇ ਸੁਰੇਸ਼ ਨੂੰ ਉਸੇ ਸਮੇਂ ਆਪ ਸਮਰਥਕਾਂ ਨੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਸੀ। ਪੁਲਿਸ ਨੇ ਮੁੱਢਲੀ ਜਾਂਚ ਤੋਂ ਬਾਅਦ ਕਿਹਾ ਹੈ ਕਿ ਸੁਰੇਸ਼ ਆਮ ਆਦਮੀ ਪਾਰਟੀ ਦਾ ਹੀ ਸਮਰਥਕ ਸੀ ਜਿਸਨੇ ਪਾਰਟੀ ਦੇ ਰਵੱਈਏ ਤੋਂ ਤੰਗ ਆ ਕੇ ਕੇਜਰੀਵਾਲ ਦੇ ਥੱਪੜ ਮਾਰਿਆ ਹੈ।

ਪੁਲਿਸ ਨੇ ਫਿਲਹਾਲ ਸੁਰੇਸ਼ ਖਿਲਾਫ ਕੋਈ ਐਫਆਈਆਰ ਦਰਜ ਨਹੀਂ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਕੋਲ ਇਸ ਘਟਨਾ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ ਹੈ। 

ਪੁਲਿਸ ਦਾ ਕਗਿਣਾ ਹੈ ਕਿ ਪੁੱਛਗਿੱਛ ਵਿੱਚ ਸੁਰੇਸ਼ ਨੇ ਕਿਹਾ ਕਿ ਪਾਰਟੀ ਵੱਲੋਂ ਭਾਰਤੀ ਫੌਜ ਵਿੱਚ ਬੇਭਰੋਸਗੀ ਦਿਖਾਉਣ ਤੋਂ ਉਸ ਦੀ ਨਰਾਜ਼ਗੀ ਪਾਰਟੀ ਖਿਲਾਫ ਹੋਰ ਵੱਧ ਗਈ ਸੀ। 

ਆਪ ਦਾ ਕਹਿਣਾ ਹੈ ਕਿ ਦਿੱਲੀ ਪੁਲਿਸ ਜਾਣ ਬੁੱਝ ਕੇ ਥੱਪੜ ਮਾਰਨ ਵਾਲੇ ਨੂੰ ਪਾਰਟੀ ਦਾ ਹਿੱਸਾ ਦੱਸ ਰਹੀ ਹੈ। 

ਕੇਜਰੀਵਾਲ ਉੱਤੇ ਪਹਿਲਾਂ ਵੀ ਅਜਿਹੇ ਹਮਲੇ ਹੋ ਚੁੱਕੇ ਹਨ। ਬੀਤੇ ਕੱਲ੍ਹ ਕੇਜਰੀਵਾਲ ਰੋਡ–ਸ਼ੋਅ ਰਾਹੀਂ ਲੋਕ ਸਭਾ ਚੋਣਾਂ ਵਾਸਤੇ ਪ੍ਰਚਾਰ ਕਰ ਰਹੇ ਸਨ, ਤਦ ਅਚਾਨਕ ਇਸ ਵਿਅਕਤੀ ਨੇ ਅੱਗਿਓਂ ਦੀ ਗੱਡੀ ਉੱਤੇ ਚੜ੍ਹ ਕੇ ਮੁੱਖ ਮੰਤਰੀ ਦੇ ਥੱਪੜ ਮਾਰਿਆ। ਉੱਪ–ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਨੇ ਸ੍ਰੀ ਕੇਜਰੀਵਾਲ ਉੱਤੇ ਹੋਏ ਇਸ ਹਮਲੇ ਦਾ ਦੋਸ਼ ਭਾਜਪਾ ਸਿਰ ਮੜ੍ਹਿਆ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ