ਸਰ ਛੋਟੂ ਰਾਮ ਦਾ ਪੋਤਾ ਕਿਸਾਨਾਂ ਦੇ ਸਮਰਥਨ ਵਿਚ ਭਾਜਪਾ ਤੋਂ ਬਾਗੀ ਹੋਇਆ
ਅੰਮ੍ਰਿਤਸਰ ਟਾਈਮਜ਼ ਬਿਊਰੋ
ਕਿਸਾਨ ਸੰਘਰਸ਼ ਨੇ ਭਾਜਪਾ ਦੀ ਸਿਆਸਤ ਵਿਚ ਹਿਲਜੁਲ ਸ਼ੁਰੂ ਕਰ ਦਿੱਤੀ ਹੈ। ਹਰਿਆਣਾ ਦੇ ਉੱਚ ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਬੀਰੇਂਦਰ ਸਿੰਘ ਖੁੱਲ੍ਹ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸਮਰਥਨ ਵਿਚ ਆ ਗਏ ਹਨ। ਬੀਰੇਂਦਰ ਸਿੰਘ ਨੇ ਸ਼ੁਕਰਵਾਰ ਨੂੰ ਝੱਜਰ ਜ਼ਿਲ੍ਹੇ 'ਚ ਕਿਸਾਨਾਂ ਦੇ ਸਮਰਥਨ ਵਿਚ ਹੋਏ ਧਰਨੇ 'ਚ ਸ਼ਮੂਲੀਅਤ ਕੀਤੀ ਅਤੇ ਕਿਹਾ ਕਿ ਇਹ ਸੰਘਰਸ਼ ਹੁਣ 'ਸਭ ਦਾ ਸੰਘਰਸ਼' ਬਣ ਗਿਆ ਹੈ।
ਇਹ ਧਰਨਾ ਸਰ ਛੋਟੂ ਰਾਮ ਮੰਚ ਵੱਲੋਂ ਲਾਇਆ ਗਿਆ ਸੀ। ਬੀਰੇਂਦਰ ਸਿੰਘ ਸਰ ਛੋਟੂ ਰਾਮ ਦਾ ਪਤਾ ਹੈ। ਸਰ ਛੋਟੂ ਰਾਮ ਨੂੰ 1947 ਤੋਂ ਪਹਿਲੇ ਪੰਜਾਬ ਵਿਚ ਕਿਸਾਨਾਂ ਦੇ ਹਰਮਨ ਪਿਆਰੇ ਆਗੂ ਵਜੋਂ ਜਾਣਿਆ ਜਾਂਦਾ ਹੈ ਜੋ ਹਮੇਸ਼ਾ ਕਿਸਾਨਾਂ ਦੇ ਪੱਖ ਵਿਚ ਸੰਘਰਸ਼ ਕਰਦੇ ਰਹੇ ਅਤੇ ਕਿਸਾਨਾਂ ਦੀ ਅਗਵਾਈ ਕਰਦੇ ਰਹੇ। ਬੀਰੇਂਦਰ ਸਿੰਘ ਦਾ ਮੁੰਡਾ ਬੀਜੇਂਦਰ ਸਿੰਘ ਇਸ ਸਮੇਂ ਹਿਸਾਰ ਤੋਂ ਭਾਜਪਾ ਦਾ ਐਮਪੀ ਹੈ।
ਬੀਰੇਂਦਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਦਿਲ ਦੀ ਬਹੁਤ ਇੱਛਾ ਹੈ ਕਿ ਉਹ ਦਿੱਲੀ ਦੀਆਂ ਸਰਹੱਦਾਂ 'ਤੇ ਧਰਨਾ ਲਾਈ ਬੈਠੇ ਕਿਸਾਨਾਂ ਕੋਲ ਜਾਵੇ।
Comments (0)