ਬਿਹਾਰ ਵਿਚ ਲਾਲੂ ਦੇ ਚਿਰਾਗ ਅੱਗੇ ਠੁੱਸ ਹੋ ਰਹੀ ਹੈ ਮੋਦੀ ਲਹਿਰ

ਬਿਹਾਰ ਵਿਚ ਲਾਲੂ ਦੇ ਚਿਰਾਗ ਅੱਗੇ ਠੁੱਸ ਹੋ ਰਹੀ ਹੈ ਮੋਦੀ ਲਹਿਰ
ਲਾਲੂ ਪ੍ਰਸਾਦ ਯਾਦਵ ਆਪਣੇ ਪੁੱਤਰ ਤੇਜਸਵੀ ਯਾਦਵ ਨਾਲ

ਅੰਮ੍ਰਿਤਸਰ ਟਾਈਮਜ਼ ਬਿਊਰੋ

ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਸ਼ੁਰੂਆਤੀ ਰੁਝਾਨਾਂ ਤੋਂ ਇਹ ਸੰਕੇਤ ਮਿਲ ਰਹੇ ਹਨ ਕਿ ਇਸ ਵਾਰ ਬਿਹਾਰ ਵਿਚ ਮੋਦੀ-ਨਿਤਿਸ਼ ਗਠਜੋੜ ਨੂੰ ਲਾਲੂ ਪ੍ਰਸਾਦ ਯਾਦਵ ਦੇ ਪੁੱਤਰ ਤੇਜਸਵੀ ਯਾਦਵ ਤੋਂ ਹਾਰ ਦਾ ਸਾਹਮਣਾ ਕਰਨਾ ਪਵੇਗਾ। ਭਾਵੇਂ ਕਿ ਅਜੇ ਵੋਟਾਂ ਦੀ ਗਿਣਤੀ ਚਲ ਰਹੀ ਹੈ ਪਰ ਸ਼ੁਰੂਆਤੀ ਰੁਝਾਨਾਂ ਵਿਚ ਤੇਜਸਵੀ ਯਾਦਵ ਦੀ ਅਗਵਾਈ ਵਾਲੀ ਆਰਜੇਡੀ ਅਤੇ ਕਾਂਗਰਸ ਦੇ ਗਠਜੋੜ ਨੂੰ ਸਰਕਾਰ ਬਣਾਉਣ ਲਈ ਲੋੜੀਂਦੀਆਂ 122 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਖਬਰ ਲਿਖੇ ਜਾਣ ਤਕ ਆਰਜੇਡੀ ਦੀ ਅਗਵਾਈ ਵਾਲਾ ਗਠਜੋੜ 116 ਸੀਟਾਂ 'ਤੇ ਅੱਗੇ ਚਲ ਰਿਹਾ ਹੈ ਜਦਕਿ ਭਾਜਪਾ-ਜੇਡੀਯੂ ਗਠਜੋੜ 95 ਸੀਟਾਂ 'ਤੇ ਅੱਗੇ ਚਲ ਰਿਹਾ ਹੈ। ਭਾਜਪਾ ਦੇ ਗਠਜੋੜ ਤੋਂ ਅਲੱਗ ਹੋ ਕੇ ਚੋਣ ਲੜ ਰਹੀ ਰਾਮ ਵਿਲਾਸ ਪਾਸਵਾਨ ਦੇ ਪੁੱਤਰ ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ 8 ਸੀਟਾਂ 'ਤੇ ਅੱਗੇ ਚਲ ਰਹੀ ਹੈ। 7 ਸੀਟਾਂ 'ਤੇ ਹੋਰ ਪਾਰਟੀਆਂ ਦੇ ਉਮੀਦਵਾਰ ਅੱਗੇ ਚਲ ਰਹੇ ਹਨ।