ਸਕੂਲ 'ਚ ਦਸਤਾਰ ਸਜਾ ਕੇ ਆਉਣ 'ਤੇ ਪਾਬੰਦੀ ਬਾਰੇ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ

ਸਕੂਲ 'ਚ ਦਸਤਾਰ ਸਜਾ ਕੇ ਆਉਣ 'ਤੇ ਪਾਬੰਦੀ ਬਾਰੇ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ

ਅੰਮ੍ਰਿਤਸਰ: ਹੋਲੀ ਹਾਰਟ ਸਕੂਲ ਲੋਹਾਰਕਾ ਰੋਡ 'ਚ ਸਿੱਖ ਵਿਦਿਆਰਥੀਆਂ 'ਤੇ ਦਸਤਾਰ ਸਜਾ ਕੇ ਆਉਣ ਦੀ ਪਾਬੰਦੀ ਲਗਾਉਣ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਅਹੁਦੇਦਾਰ ਸਕੂਲ ਪਹੁੰਚੇ ਅਤੇ ਸਕੂਲ ਪ੍ਰਬੰਧਨ ਦੇ ਇਸ ਨਾਦਰਸ਼ਾਹੀ ਫਰਮਾਨ ਦਾ ਵਿਰੋਧ ਕੀਤਾ।

ਸਕੂਲ ਮੈਨੇਜਮੈਂਟ ਵਲੋਂ ਸਿੱਖ ਵਿਦਿਆਰਥੀਆਂ ਨੂੰ ਆਪਣੇ ਸਟਾਈਲ ਅਨੁਸਾਰ ਸਿਰਫ਼ 5 ਮੀਟਰ ਦੀ ਪੱਗ ਬੰਨ੍ਹਣ ਦਾ ਹੁਕਮ ਦਿੱਤਾ ਗਿਆ। ਇਸ ਦੇ ਨਾਲ ਹੀ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਵੀ ਦਾੜ੍ਹੀ 'ਤੇ ਫਿਕਸੋ ਲਗਾ ਕੇ ਬੰਨ੍ਹਣ ਲਈ ਕਿਹਾ ਗਿਆ। ਤੀਸਰੇ ਫਰਮਾਨ 'ਚ ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਸਕੂਲ ਦੀ ਮੁੱਖ ਭਾਸ਼ਾ ਅੰਗਰੇਜ਼ੀ ਹੈ, ਇਸ ਲਈ ਸਾਰੇ ਵਿਦਿਆਰਥੀ ਅੰਗਰੇਜ਼ੀ 'ਚ ਹੀ ਸਕੂਲ ਕੰਪਲੈਕਸ 'ਚ ਗੱਲਬਾਤ ਕਰਨਗੇ।

ਵਿਦਿਆਰਥੀਆਂ ਨੇ ਦੱਸਿਆ ਕਿ ਜੇਕਰ ਕੋਈ ਹਿੰਦੀ ਵਿਚ ਗੱਲਬਾਤ ਕਰਦਾ ਹੈ ਤਾਂ ਉਸ ਖ਼ਿਲਾਫ਼ ਐਕਸ਼ਨ ਨਹੀਂ ਲਿਆ ਜਾਂਦਾ। ਜੇਕਰ ਵਿਦਿਆਰਥੀ ਪੰਜਾਬੀ 'ਚ ਗੱਲ ਕਰਦੇ ਹਨ ਤਾਂ ਉਨ੍ਹਾਂ ਦੇ ਨੰਬਰ ਕੱਟ ਦਿੱਤੇ ਜਾਂਦੇ ਹਨ। ਇਹ ਸਰਾਸਰ ਗ਼ਲਤ ਹੈ। 

ਇਸ ਮਾਮਲੇ 'ਚ ਦਖ਼ਲ ਦੇਣ ਪਰਮਜੀਤ ਸਿੰਘ ਅਕਾਲੀ ਜੱਥਾ ਖਾਲਸਾ ਸੁਲਤਾਨਪੁਰ ਲੋਧੀ ਨਾਲ ਸਤਿਕਾਰ ਕਮੇਟੀ ਦੇ ਭਾਈ ਸੁਰਜੀਤ ਸਿੰਘ ਨੇ ਜਥੇਬੰਦੀ ਦੇ ਅਹੁਦੇਦਾਰਾਂ ਨਾਲ ਸਕੂਲ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ