ਸਰਦਾਰ ਜੀ ਗਰਮੀ 'ਚ ਲੋਕਾਂ ਦੀ ਬੁਝਾ ਰਹੇ ਪਿਆਸ

ਸਰਦਾਰ ਜੀ  ਗਰਮੀ 'ਚ ਲੋਕਾਂ ਦੀ ਬੁਝਾ ਰਹੇ ਪਿਆਸ

ਨਵੀਂ ਦਿੱਲੀ: ਬੇਸ਼ੱਕ ਦਿੱਲੀ ਨੂੰ ਦਿਲ ਵਾਲਿਆਂ ਦਾ ਸ਼ਹਿਰ ਕਿਹਾ ਜਾਂਦਾ ਹੈ, ਪਰ ਸ਼ਹਿਰ ਵਾਸੀਆਂ ਬਾਰੇ ਇੱਕ ਗੱਲ ਹੋਰ ਵੀ ਮਸ਼ਹੂਰ ਹੈ ਕਿ ਇਹ ਲੋੜ ਪਈ ਤੋਂ ਬਗ਼ੈਰ ਤਾਂ ਪਾਣੀ ਤਕ ਨਹੀਂ ਪੁੱਛਦੇ। ਪਰ ਇਹ ਸਰਦਾਰ ਜੀ ਇਸ ਧਾਰਨਾ ਨੂੰ ਆਪਣੇ ਨੇਕ ਕੰਮ ਨਾਲ ਝੂਠਾ ਪਾ ਰਹੇ ਹਨ। ਇਸੇ ਨੇਕੀ ਸਦਕਾ ਇਹ ਇੰਟਰਨੈੱਟ 'ਤੇ ਖ਼ੂਬ ਸਲਾਹੇ ਵੀ ਜਾ ਰਹੇ ਹਨ।

ਉਹ ਬੱਸ ਵਿੱਚ ਬੈਠੀਆਂ ਸਵਾਰੀਆਂ ਦੇ ਨਾਲ-ਨਾਲ ਕਈ ਰਾਹਗੀਰਾਂ ਦੀਆਂ ਵੀ ਪਾਣੀ ਵਾਲੀਆਂ ਬੋਤਲਾਂ ਭਰ ਕੇ ਦੇ ਰਹੇ ਹਨ। ਦੋ ਬਾਲਟੀਆਂ, ਦੋ-ਤਿੰਨ ਗਲਾਸ, ਇੱਕ ਸਕੂਟਰ ਦੀ ਮਦਦ ਨਾਲ ਇਸ ਬਜ਼ੁਰਗ ਸਿੱਖ ਨੇ ਮਨੁੱਖਤਾ ਦੀ ਸੇਵਾ ਦੀ ਮਿਸਾਲ ਕਾਇਮ ਤਾਂ ਕੀਤੀ ਹੀ ਹੈ ਉੱਥੇ ਇਹ ਵੀ ਸਿੱਖਿਆ ਦੇ ਰਹੇ ਹਨ ਕਿ ਕੁਝ ਚੰਗ ਕਰਨ ਲਈ ਹੋਰਾਂ ਦੇ ਸਾਥ ਦੀ ਲੋੜ ਨਹੀਂ ਸਗੋਂ ਆਪਣਾ ਦ੍ਰਿੜ ਇਰਾਦਾ ਚਾਹੀਦਾ ਹੈ।
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ