ਅਦਾਲਤ ਦੀ ਬੇ-ਇਨਸਾਫੀ ਅਖੇ ਬਾਬਰੀ ਮਸਜਿਦ ਡਿਗੀ ਹੀ ਨਹੀਂ

ਅਦਾਲਤ ਦੀ ਬੇ-ਇਨਸਾਫੀ ਅਖੇ ਬਾਬਰੀ ਮਸਜਿਦ ਡਿਗੀ ਹੀ ਨਹੀਂ

ਭਗਵੇਂਵਾਦੀਆਂ ਦੇ ਝੂਠ ਤੇ ਕਪਟ ਨੂੰ ਅਦਾਲਤ ਨੇ ਦਿੱਤੀ ਮਾਨਤਾ
ਸੰਘ ਪਰਿਵਾਰ ਨੇ ਬਾਬਰੀ ਮਸਜਿਦ ਭੰਨਣ ਲਈ ਸਾਬਕਾ ਫੌਜੀਆਂ ਦੀ ਮਦਦ ਨਾਲ ਹਿੰਸਕ ਜਥੇ ਤਿਆਰ ਕੀਤੇ
ਲੇਖਕ ਨੀਲੰਜਨ ਮੁਖੋਪਾਧਿਆਏ ਆਪਣੀ ਕਿਤਾਬ 'ਆਰਐਸਐਸ: ਦਿ ਆਈਕਾਨਸ ਆਫ਼ ਇੰਡੀਅਨ ਰਾਈਟ' ਵਿਚ ਲਿਖਦੇ ਹਨ ਕਿ ਸਾਜਿਸ਼ ਸੰਘ ਦੇ ਚੋਟੀ ਦੇ ਨੇਤਾ ਮੋਰੋਪੰਤ ਪਿੰਗਲੇ ਨੇ ਬਣਾਈ
ਆਰਐਸਐਸ ਮੁਖੀ ਬਾਲਾ ਸਾਹਬ ਦਿਉਰਸ ਨੂੰ ਇਸ ਬਾਰੇ ਪੂਰੀ ਜਾਣਕਾਰੀ ਸੀ ਕਿ ਇਹ ਸਭ ਕਿਵੇਂ ਵਾਪਰਨਾ ਹੈ
ਕੋਬਰਾ ਪੋਸਟ ਦੇ ਅਨੁਸਾਰ, ਦਸੰਬਰ 1992 ਤੋਂ  ਪੂਰੀ ਯੋਜਨਾ ਲਗਭਗ ਅੱਠ-ਨੌ ਮਹੀਨੇ ਪਹਿਲਾਂ ਬਣਾਈ ਗਈ
ਯੋਜਨਾ ਦੇ ਤਹਿਤ  38 ਬਹੁਤ ਹੀ ਭਰੋਸੇਮੰਦ ਅਤੇ ਮਿਹਨਤੀ ਆਰਐਸਐਸ ਦੇ ਵਲੰਟੀਅਰਾਂ ਨੌਜਵਾਨਾਂ ਨੂੰ ਦੇਸ਼ ਭਰ ਤੋਂ  ਚੁਣਿਆ ਗਿਆ  
ਜੂਨ 1992 ਵਿੱਚ, ਗੁਜਰਾਤ ਦੇ 'ਸਰਖੇਜ' ਖੇਤਰ ਵਿੱਚ ਇੱਕ ਮਹੀਨੇ ਦੀ ਉਹਨਾਂ ਨੂੰ ਸਖਤ ਫੌਜੀ ਸਿਖਲਾਈ ਦਿਤੀ ਗਈ


ਆਸ਼ੂਤੋਸ਼ ਪੱਤਰਕਾਰ
ਅਜਿਹਾ ਲਗਦਾ ਹੈ ਕਿ ਹੁਣ ਦੇਸ਼ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਾਬਰੀ ਮਸਜਿਦ ਕਦੇ  ਡਿੱਗੀ ਹੀ ਨਹੀਂ । ਇੱਕ ਝੂਠ ਜੋ   6 ਦਸੰਬਰ 1992 ਤੋਂ ਭਗਵੇਂਵਾਦੀਆਂ ਵਲੋਂ ਬੋਲਿਆ ਜਾ ਰਿਹਾ ਸੀ, ਨੂੰ ਹੁਣ ਅਦਾਲਤ ਨੇ ਮਾਨਤਾ ਦੇ ਦਿੱਤੀ ਹੈ। ਅਦਾਲਤ ਦਾ ਤਰਕ ਹੈ ਕਿ ਉਸਦੈ ਸਾਹਮਣੇ ਬਾਬਰੀ ਮਸਜਿਦ ਨੂੰ ਮਲੀਆਮੇਟ ਕਰਨ ਦੇ ਜੋ ਤਥ ਪੇਸ਼ ਕੀਤੇ ਉਹ ਨਾਕਾਫੀ ਸਨ।ਇਹ ਤਥ ਇਹ ਨਹੀਂ ਦਰਸਾਉਂਦੇ ਕਿ ਬਾਬਰੀ ਮਸਜਿਦ ਨੂੰ ਸਾਜਿਸ਼ ਤਹਿਤ ਢਾਹਿਆ ਗਿਆ ਹੈ । ਦੂਸਰੇ ਪਾਸੇ ਸੀਬੀਆਈ ਸੁੱਤੀ ਹੋਈ ਸੀ ਜਾਂ  ਕਹਿ ਲਓ ਕਿ ਸੀਬੀਆਈ  ਜਿਸ ਨੂੰ ਸੁਪਰੀਮ ਕੋਰਟ ਨੇ 2014 ਤੋਂ ਪਹਿਲਾਂ ਹੀ 'ਪਿੰਜਰੇ ਤੋਤਾ' ਦਸਿਆ ਹੈ ਅਤੇ ਜੋ ਹੁਣ ਤਕ ਹਿੰਦੂਤਵ ਦਾ ਇਕ ਖਰੀਦਿਆ ਗੁਲਾਮ ਬਣ ਚੁਕੀ ਹੈ। ਸੀਬੀਆਈ ਉਹੀ ਕਰਦੀ ਹੈ ਜੋ ਉਸਦੇ ਪ੍ਭੂ ਸਤਾ ਉਪਰ ਕਾਬਜ ਪ੍ਰਬੰਧ ਹੁਕਮ ਦਿੰਦਾ ਹੈ। ਜੇ ਸੀਬੀਆਈ ਸਪੱਸ਼ਟ ਸਬੂਤ ਪੇਸ਼ ਨਹੀਂ ਕਰਦੀ ਤਾਂ ਅਦਾਲਤ  ਇਨਸਾਫ ਕਿਵੇਂ ਕਰੇਗੀ ।ਪਰ ਅਦਾਲਤ ਇਤਿਹਾਸ  ਨੂੰ ਕਿਵੇ ਝੁਠਲਾ ਸਕਦੀ ਹੈ। ਬਾਬਰੀ ਮਸਜਿਦ ਨੂੰ ਮਲੀਆਮੇਟ ਕਰਨ ਦੌਰਾਨ ਵਾਪਰੀਆਂ ਹਿੰਸਕ ਘਟਨਾਵਾਂ ਪਿਛੇ ਸੰਘ ਪਰਿਵਾਰ ਹੈ । ਇਸ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ। ਇਤਿਹਾਸ ਨਿਰਪਖ ਹੈ,ਉਹ ਸੰਘ ਪਰਿਵਾਰ ਨੂੰ ਕਿਵੇਂ ਮਾਫ ਕਰੇਗਾ? ਉਹ ਵਾਰ-ਵਾਰ ਸੰਘ ਪਰਿਵਾਰ ਦੇ ਮੱਥੇ ਉਪਰ ਲਿਖੇਗਾ ਕਿ ਬਾਬਰੀ ਮਸਜਿਦ ਨੂੰ ਮਲੀਆਮੇਟ ਕਰਨ ਦੀ ਸਾਜ਼ਿਸ਼ ਉਸਨੇ ਰਚੀ  ਅਤੇ ਸੰਵਿਧਾਨ ਦੀਆਂ ਧਜੀਆਂ ਉਡਾਈਆਂ । 
ਬਾਬਰੀ ਮਸਜਿਦ ਨੂੰ ਢਾਹੇ ਜਾਣ ਦੀ ਸਾਜ਼ਿਸ਼ ਦੇ ਸਬੂਤ ਖਿੰਡੇ ਹੋਏ ਹਨ। ਉਨ੍ਹਾਂ ਨੂੰ ਸਿਰਫ ਚੁਣਨ ਦੀ ਜ਼ਰੂਰਤ ਹੈ। 6 ਦਸੰਬਰ 1992 ਨੂੰ ਇਸ ਮੌਕੇ ਮੌਜੂਦ ਹਰ ਪੱਤਰਕਾਰ ਜਾਣਦਾ ਸੀ ਕਿ ਕਿਵੇਂ ਬਾਬਰੀ ਮਸਜਿਦ ਨੂੰ  ਮਲੀਆਮੇਟ ਕੀਤਾ ਗਿਆ । ਅਦਾਲਤ ਦੇ ਫੈਸਲੇ ਤੋਂ ਬਾਅਦ ਵੀ, ਮੇਰਾ ਮੰਨਣਾ ਹੈ ਕਿ ਸੰਘ ਪਰਿਵਾਰ ਦੀ ਅਗਵਾਈ ਵਿਚ ਬਾਬਰੀ ਨੂੰ ਢਾਹੁਣ ਦੀ ਸਾਜਿਸ਼ ਰਚੀ ਗਈ ਸੀ। ਸੰਘ ਪਰਿਵਾਰ ਨੂੰ ਇਹ ਚਿੰਤਾ ਸੀ ਕਿ ਜੇਕਰ ਕਾਰ ਸੇਵਕ ਬਾਬਰੀ ਮਸਜਿਦ ਨੂੰ ਢਾਹੇ ਬਿਨਾਂ ਵਾਪਸ ਆ ਗਏ ਤਦ  ਰਾਮ ਮੰਦਰ ਦੀ ਲਹਿਰ ਖਤਮ ਹੋ ਜਾਵੇਗੀ ਅਤੇ ਜੇ ਕਾਰ ਸੇਵਕਾਂ ਨੂੰ ਦੁਬਾਰਾ ਅਯੁੱਧਿਆ ਆਉਣ ਲਈ ਕਿਹਾ ਗਿਆ ਤਾਂ ਉਹ ਨਹੀਂ ਆਉਣਗੇ। ਮਸ਼ਹੂਰ ਪੱਤਰਕਾਰ ਅਤੇ ਲੇਖਕ ਨੀਲੰਜਨ ਮੁਖੋਪਾਧਿਆਏ ਆਪਣੀ ਕਿਤਾਬ 'ਆਰਐਸਐਸ: ਦਿ ਆਈਕਾਨਸ ਆਫ਼ ਇੰਡੀਅਨ ਰਾਈਟ' ਵਿਚ ਲਿਖਦੇ ਹਨ ਕਿ ਇਸ ਚਿੰਤਾ ਨੇ ਸੰਘ ਨੂੰ ਬਾਬਰੀ ਮਸਜਿਦ ਨੂੰ ਮਲੀਆਮੇਟ ਕਰਨ  ਦੀ ਸਾਜਿਸ਼ ਰਚਣ ਲਈ ਮਜਬੂਰ ਕੀਤਾ। ਇਸ ਸਾਜਿਸ਼ ਦੀ ਪੂਰੀ ਰੂਪ ਰੇਖਾ ਉਸ ਸਮੇਂ ਸੰਘ ਦੇ ਚੋਟੀ ਦੇ ਨੇਤਾਵਾਂ ਵਿਚੋਂ ਇਕ ਆਗੂ ਮੋਰੋਪੰਤ ਪਿੰਗਲੇ ਦੁਆਰਾ ਬਣਾਈ ਗਈ ਸੀ। ਆਰਐਸਐਸ ਮੁਖੀ ਬਾਲਾ ਸਾਹਬ ਦਿਉਰਸ ਨੂੰ ਇਸ ਬਾਰੇ ਪੂਰੀ ਜਾਣਕਾਰੀ ਸੀ ਕਿ ਇਹ ਸਭ ਕਿਵੇਂ ਵਾਪਰਨਾ ਹੈ ।
ਨੀਲੰਜਨ ਮੁਖੋਪਾਧਿਆਏ ਲਿਖਦੇ ਹਨ, 'ਪਿੰਗਲੇ ਨੇ' ਆਰਐਸਐਸ ਅਤੇ ਬਜਰੰਗ ਦਲ ਦੇ ਕਾਰਕੁਨਾਂ ਵਿਚੋਂ ਪੰਜਾਹ ਲੋਕਾਂ ਨੂੰ ਚੁਣਿਆ ।ਇਹ ਉਹੀ ਪੰਜਾਹ ਲੋਕ ਸਨ ਜੋ 6 ਦਸੰਬਰ 1992 ਨੂੰ ਸਭ ਤੋਂ ਪਹਿਲਾਂ ਬਾਬਰੀ ਮਸਜਿਦ ਦੇ ਵਿਵਾਦਗ੍ਰਸਤ ਖੇਤਰ ਵਿੱਚ ਦਾਖਲ ਹੋਏ ਸਨ ਅਤੇ ਭੀੜ ਨੂੰ ਮਸਜਿਦ ਨੂੰ ਭੰਨਣ ਦੀ ਪ੍ਰੇਰਣਾ ਦਿਤੀ।  ਉਸਦੇ ਅਨੁਸਾਰ, ਪਿੰਗਲੇ ਉਸ ਦਿਨ ਬਾਬਰੀ ਮਸਜਿਦ ਨੇੜੇ ਇੱਕ ਆਸ਼ਰਮ ਵਿੱਚ ਮੌਜੂਦ ਸੀ। ਹਾਲਾਂਕਿ ਉਹ ਇਕ ਪਲ ਲਈ ਬਾਹਰ ਨਹੀਂ ਆਇਆ, ਪਰ ਉਸਦੇ ਵਰਕਰ ਉਸ ਨੂੰ ਹਰ ਸਕਿੰਟ ਦੀ ਖ਼ਬਰ ਦੇ ਰਹੇ ਸਨ। ਪਿੰਗਲੇ ਸਾਰੀ ਕਾਰਵਾਈ ਦਾ ਕਮਾਂਡਰ-ਇਨ-ਚੀਫ਼ ਸੀ। ਇਨ੍ਹਾਂ ਵਰਕਰਾਂ ਨੂੰ  ਸਪਸ਼ਟ ਆਦੇਸ਼ ਸੀ ਕਿ ਕਿਸੇ ਨੂੰ ਵੀ ਇਸ ਬਾਰੇ ਜਾਣਕਾਰੀ ਨਹੀਂ ਹੋਣੀ ਚਾਹੀਦੀ ਅਤੇ ਢਾਂਚੇ ਨੂੰ ਢਾਹੁਣ ਲਈ ਜਿਵੇਂ ਹਨੇਰੇ ਵਿਚ ਆਏ ਸਨ ਤੇ ਢਾਂਚਾ ਢਾਉਣ ਬਾਅਦ, ਉਹ 'ਹਨੇਰੇ ਵਿੱਚ ਅਲੋਪ ਹੋ ਜਾਣਗੇ' ਇਹ ਕੁਰਬਾਨੀ ਉਨ੍ਹਾਂ ਲੋਕਾਂ ਦੁਆਰਾ ਰਾਮ ਮੰਦਰ ਲਹਿਰ ਅਤੇ ਰਾਮ ਮੰਦਰ ਦੀ ਉਸਾਰੀ ਲਈ ਕਰਨੀ ਪਵੇਗੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਲੋਕ ਕੌਣ ਸਨ ਅਤੇ ਉਹ ਕਿੱਥੋਂ ਆਏ ਸਨ, ਨੀਲੰਜਨ ਦੀ ਕਿਤਾਬ ਦਾ ਦਾਅਵਾ ਹੈ।ਨੀਲੰਜਨ ਨੂੰ ਪੂਰਾ ਯਕੀਨ ਹੈ ਕਿ ਸਾਰੀ ਯੋਜਨਾ ਬਹੁਤ ਹੀ ਗੁਪਤ ਪੱਧਰ 'ਤੇ ਬਣਾਈ ਗਈ ਸੀ।ਨੀਲੰਜਨ ਦੀ ਕਿਤਾਬ ਦੇ ਅਨੁਸਾਰ, ਇਸ ਯੋਜਨਾ ਵਿੱਚ ਹਰ ਕਿਸੇ ਦੀ ਭੂਮਿਕਾ ਸਪਸਟ ਸੀ ।ਸਾਰਿਆਂ ਨੇ ਆਪਣੀ ਭੂਮਿਕਾ ਨਿਭਾਈ । ਨੀਲੰਜਨ ਦੇ ਇਸ ਤਥ ਦੀ ਪੁਸ਼ਟੀ ਬਾਬਰੀ ਮਸਜਿਦ  ਦੀ ਜਾਂਚ ਲਈ ਬਣੀ ਲਿਬਰਹਾਨ ਕਮਿਸ਼ਨ ਦੀ ਰਿਪੋਟ ਕਰਦੀ ਹੈ। ਲਿਬਰਹਾਨ ਕਮਿਸ਼ਨ ਲਿਖਦਾ ਹੈ ਕਿ ਬਾਬਰੀ ਮਸਜਿਦ ਕਾਂਡ ਸੋਚੀ ਸਮਝੀ ਸਾਜ਼ਿਸ਼ ਸੀ।ਲਿਬਰਹਾਨ ਕਮਿਸ਼ਨ ਲਿਖਦਾ ਹੈ, 'ਬਾਬਰੀ ਮਸਜਿਦ ਨੂੰ ਮਲੀਆਮੇਟ ਕਰਨਾ ਇਕ ਯੋਜਨਾਬੱਧ ਸਾਜ਼ਿਸ਼ ਸੀ। 'ਕਮਿਸ਼ਨ ਦਾ ਮੰਨਣਾ ਹੈ ਕਿ ਉਮਾ ਭਾਰਤੀ ਨੇ ਖ਼ੁਦ ਕਮਿਸ਼ਨ ਦੀ ਮੌਜੂਦਗੀ ਵਿਚ ਇਸ ਗਲ ਨੂੰ ਕਬੂਲਿਆ ਸੀ। ਕਮਿਸ਼ਨ ਇਹ ਵੀ ਕਹਿੰਦਾ ਹੈ,  ਇਹ ਨਹੀਂ ਮੰਨਿਆ ਜਾ ਸਕਦਾ ਕਿ ਸੰਘ ਪਰਿਵਾਰ ਦੀ ਸਾਜਿਸ਼ ਬਾਰੇ ਵਾਜਪਾਈ, ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਨੂੰ ਪਤਾ ਨਹੀਂ ਸੀ।"ਪਰ ਇਹ ਸਾਰੇ ਵੱਡੇ ਆਗੂ ਅਦਾਲਤ ਅਤੇ ਮੀਡੀਆ ਦੇ ਸਾਹਮਣੇ ਇਸ ਸਾਜਿਸ਼ ਤੋਂ ਮੁਕਰਦੇ ਰਹੇ ਹਨ। 

ਕੋਬਰਾਪੋਸਟ ਸਟਿੰਗ ਆਪ੍ਰੇਸ਼ਨ
ਇਸ ਸਾਜਿਸ਼ ਦਾ ਸਭ ਤੋਂ ਵੱਡਾ ਪਰਦਾਫਾਸ਼ ਕੋਬਰਾਪੋਸਟ ਦੇ ਸਟਿੰਗ ਆਪ੍ਰੇਸ਼ਨ ਰਾਹੀਂ ਹੋਇਆ ਹੈ। ਕਈ ਮਹੀਨਿਆਂ ਬਾਅਦ, ਕੋਬਰਾਪੋਸਟ ਦੀ ਇੱਕ ਟੀਮ ਨੇ ਭਾਜਪਾ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਰਾਮ ਜਨਮ ਭੂਮੀ ਅੰਦੋਲਨ ਦੇ ਵੱਡੇ ਨੇਤਾਵਾਂ ਨਾਲ ਗੱਲਬਾਤ ਨੂੰ ਆਪਣੇ ਸਟਿੰਗ ਅਪਰੇਸ਼ਨ ਰਾਹੀਂ ਕੈਮਰਿਆਂ ਵਿੱਚ ਕੈਦ ਕੀਤਾ। ਕੁੱਲ 23 ਲੋਕਾਂ ਦੇ ਕੈਮਰੇ 'ਵਿਚ ਬਿਆਨ ਦਰਜ ਕਰਾਏ ਕਿ ਬਾਬਰੀ ਮਸਜਿਦ ਨੂੰ ਢਾਹੁਣ ਦੀ ਕਾਰਵਾਈ ਕਿਵੇ ਕੀਤੀ ਗਈ। ਇਸ ਨੂੰ ਕਿਵੇਂ ਅੰਜ਼ਾਮ ਦਿੱਤਾ ਗਿਆ।ਵਿਨੇ ਕਟਿਆਰ, ਉਮਾ ਭਾਰਤੀ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਚੰਪਤ ਰਾਏ ਦੇ ਬਿਆਨ ਵੀ ਕੈਮਰੇ ਵਿਚ ਕੈਦ ਹਨ। ਕੋਬਰਾ ਪੋਸਟ ਦੇ ਅਨੁਸਾਰ, ਦਸੰਬਰ 1992 ਤੋਂ  ਪੂਰੀ ਯੋਜਨਾ ਲਗਭਗ ਅੱਠ-ਨੌ ਮਹੀਨੇ ਪਹਿਲਾਂ ਬਣਾਈ ਗਈ ਸੀ।ਇਸ ਯੋਜਨਾ ਦੇ ਤਹਿਤ  38 ਬਹੁਤ ਹੀ ਭਰੋਸੇਮੰਦ ਅਤੇ ਮਿਹਨਤੀ ਆਰਐਸਐਸ ਦੇ ਵਲੰਟੀਅਰਾਂ ਨੌਜਵਾਨਾਂ ਨੂੰ ਦੇਸ਼ ਭਰ ਤੋਂ  ਚੁਣਿਆ ਗਿਆ ਸੀ । ਕੋਬਰਾਪੋਸਟ ਦੇ ਅਨੁਸਾਰ, ਜੂਨ 1992 ਵਿੱਚ, ਗੁਜਰਾਤ ਦੇ 'ਸਰਖੇਜ' ਖੇਤਰ ਵਿੱਚ ਇੱਕ ਮਹੀਨੇ ਦੀ ਉਹਨਾਂ ਨੂੰ ਸਖਤ ਫੌਜੀ ਸਿਖਲਾਈ ਦਿਤੀ ਗਈ । ਇਹ ਸਿਖਲਾਈ ਦੋ ਕਿਸਮਾਂ ਦੀ ਸੀ । ਫੌਜ ਦੇ ਸਾਬਕਾ ਸੀਨੀਅਰ ਅਧਿਕਾਰੀਆਂ ਦੁਆਰਾ ਮਿਲਟਰੀ ਸਿਖਲਾਈ ਦਿੱਤੀ ਗਈ ਸੀ । ਇਸ ਸਿਖਲਾਈ ਦੌਰਾਨ ਇਮਾਰਤ ਨੂੰ ਤੋੜਨ ਲਈ ਵਰਤੇ ਗਏ ਹਥਿਆਰ, ਉਪਕਰਣਾਂ ਦੀ ਵਰਤੋਂ ਬਾਰੇ ਅਭਿਆਸ ਕਰਵਾਇਆ ਗਿਆ।  ਦੂਜੀ ਸਿਖਲਾਈ ਦਾ ਮਕਸਦ ਸੀ ਕਿ ਅਖੌਤੀ ਕਾਰ ਸੇਵਕਾਂ ਦਾ ਬਰੇਨਵਾਸ਼ ਕਰਨਾ ਤੇ ਭੀੜ ਨੂੰ ਭੜਕਾਉਣਾ । ਇਹ ਸਿਖਲਾਈ ਆਚਾਰੀਆ ਧਰਮਿੰਦਰ, ਪ੍ਰਵੀਨ ਤੋਗੜੀਆ, ਅਸ਼ੋਕ ਸਿੰਘਲ ਵਰਗੇ ਵੱਡੇ ਨੇਤਾਵਾਂ ਨੇ ਦਿੱਤੀ। ਇਹ ਕਾਰਵਾਈ ਇਸੇ ਤਰ੍ਹਾਂ ਦੀ ਸੀ ਜਿਵੇ ਜਿਹਾਦੀ ਆਪਣੇ ਸ਼ਿਕਾਰ ਦੇ ਲਈ ਵਿਉਂਤਬੰਦੀ ਕਰਦੇ ਹਨ।
ਇਹ ਸਕੁਐਡ ਅਸਲ ਵਿਚ ਲੀਡਰਸ਼ਿਪ ਦਾ ਸਿਰਜਿਆ  ਸੀ.ਜਿਸ ਨੂੰ ਬਾਅਦ ਵਿਚ ਇਕ ਵੱਡੀ ਫੌਜ ਵਿਚ ਬਦਲਣਾ ਪਿਆ। ਇਸਦਾ ਨਾਮ 'ਲਕਸ਼ਮਣ ਸੈਨਾ' ਰੱਖਿਆ ਗਿਆ ਸੀ। ਇਨ੍ਹਾਂ 38 ਲੋਕਾਂ ਦੀ ਸਿਖਲਾਈ ਅਤੇ ਮਾਨਸਿਕ ਤਾਕਤ ਲਈ ਅਯੁੱਧਿਆ ਦੇ 'ਨੀਲਾ ਟੀਲਾ' ਖੇਤਰ ਵਿਚ ਮਾਰਕ ਡਰਿਲ ਕਰਵਾਈ ਗਈ । ਜਦੋਂ ਪੂਰਾ ਯਕੀਨ ਹੋ ਗਿਆ, ਇਨ੍ਹਾਂ ਵਿੱਚੋਂ 7 ਲੋਕਾਂ ਨੂੰ ਅਯੁੱਧਿਆ ਵਿੱਚ ਰਾਮ ਕਥਾ ਕੁੰਜ ਦੇ ਤਹਿਖ਼ਾਨੇ ਵਿੱਚ ਇੱਕ ਗੁਪਤ ਮੀਟਿੰਗ ਲਈ ਬੁਲਾਇਆ ਗਿਆ । ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਸੰਘ ਦੇ ਬਹੁਤ ਸਾਰੇ ਲੋਕਾਂ ਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ । ਇਸ ਮੀਟਿੰਗ ਵਿੱਚ  ਪਹਿਲੀ ਵਾਰ, ਸਿਖਲਾਈ ਦਾ ਉਦੇਸ਼ ਅਤੇ ਟੀਚਾ ਦੱਸਿਆ ਗਿਆ ਤੇ ਉਨ੍ਹਾਂ ਨੂੰ ਲਕਸ਼ਮਣ ਸੈਨਾ ਬਣਾਉਣ ਲਈ ਕਿਹਾ ਗਿਆ । ਇਸ ਸੈਨਾ ਵਿੱਚ ਕੁੱਲ 1200 ਵਰਕਰ ਭਰਤੀ ਕੀਤੇ ਗਏ ਸਨ। ਵਿਸ਼ਵ ਹਿੰਦੂ ਪ੍ਰੀਸ਼ਦ ਦੀ ਤਰਫੋਂ ਚੰਪਤ ਰਾਏ ਬਾਂਸਲ ਨੂੰ ਇਸ ਟੁਕੜੀ ਨਾਲ ਤਾਲਮੇਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਜਿਸ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ।
ਭਗਵੀ ਫੌਜ ਵਿਚ ਦਸ ਦਸ ਆਦਮੀਆਂ ਦੀਆਂ ਟੀਮਾਂ ਬਣਾਈਆਂ ਉਹਨਾਂ ਦਾ ਇਕ ਨੇਤਾ ਨਿਯੁਕਤ ਕੀਤਾ ਗਿਆ ਅਤੇ ਇਹ ਹਦਾਇਤ ਕੀਤੀ ਗਈ ਸੀ ਕਿ ਉਹ ਸਿਰਫ ਆਪਣੇ ਆਗੂ ਦੀ ਹੀ ਗੱਲ ਸੁਣਨਗੇ।.6 ਦਸੰਬਰ ਦੌਰਾਨ ਸਭ ਤੋਂ ਅੱਗੇ ਇਹਨਾਂ 38 ਲੋਕਾਂ ਨੇ ਰਹਿਣਾ ਸੀ ।  ਇਹ ਵੀ ਕਿਹਾ ਗਿਆ ਕਿ ਜਿਵੇਂ ਹੀ 'ਜੈ ਸ਼ੇਸ਼ਵਤਾਰ' ਤਿੰਨ ਵਾਰ ਨਾਰਾ ਲਗੇ ਤਾਂ ਟੀਮ ਯੋਜਨਾਬੱਧ ਤਰੀਕੇ ਨਾਲ ਬਾਬਰੀ ਮਸਜਿਦ ਵਿਚ ਦਾਖਲ ਹੋ ਭੰਨਤੋੜ ਕਰਨੀ ਸ਼ੁਰੂ ਕਰ ਦੇਵੇ।.6 ਦਸੰਬਰ ਨੂੰ, ਦੁਪਿਹਰ 12 ਵਜੇ, ਜੈ ਸ਼ੇਸ਼ਵਤਾਰਾ ਦਾ ਜੈਕਾਰਾ ਲਗਦੇ ਹੀ ਭੰਨ ਤੋੜ ਸ਼ੁਰੂ ਹੋ ਗਈ। ਪੰਜ ਵਜੇ ਸਾਰਾ ਢਾਂਚਾ ਮਲੀਆਮੇਟ ਕਰ ਦਿੱਤਾ। ਦੁਪਹਿਰ 2.30 ਵਜੇ ਬਾਬਰੀ ਮਸਜਿਦ ਦਾ ਪਹਿਲਾ ਗੁੰਬਦ ਟੁੱਟ ਗਿਆ ਅਤੇ ਮੁੱਖ ਗੁੰਬਦ 4.40 ਵਜੇ ਢਹਿ ਗਿਆ।ਇਸ ਅਪਰੇਸ਼ਨ ਵਿਚ ਬਹੁਤ ਸਾਰੀ ਭਗਵੀ ਫੌਜ ਵੀ ਜ਼ਖ਼ਮੀ ਹੋਈ ।ਹਮਲਾ ਬਾਰਾਂ ਵਜੇ ਸ਼ੁਰੂ ਹੋਣ ਤੋਂ ਠੀਕ ਪਹਿਲਾਂ, ਬਾਬਰੀ ਢਾਂਚੇ ਨੂੰ ਡੇਗੇ ਜਾਣ ਦੀ ਰਿਕਾਰਡਿੰਗ ਕਰਨ ਵਾਲੇ ਪੱਤਰਕਾਰਾਂ, ਕੈਮਰਾਮੈਨ ਅਤੇ ਵੀਡੀਓਗ੍ਰਾਫ਼ਰਾਂ ਉੱਤੇ ਭਗਵੀ ਸੈਨਾ ਵਲੋਂ ਹਮਲਾ ਕੀਤਾ ਗਿਆ ਤਾਂ ਜੋ ਜੋ ਬਾਬਰੀ ਮਸਜਿਦ ਢਾਹੇ ਜਾਣ ਦੀ ਤਸਵੀਰ ਅਤੇ ਰਿਕਾਰਡਿੰਗ ਨਾ  ਕੀਤੀ ਜਾਵੇ । ਇਸ ਹਮਲੇ ਤੋਂ ਪਹਿਲਾਂ ਅਯੁੱਧਿਆ ਵਿਚ ਸਾਰੀਆਂ ਟੈਲੀਫੋਨ ਲਾਈਨਾਂ ਕੱਟੀਆਂ ਗਈਆਂ ਸਨ ਤਾਂ ਕਿ ਬਾਹਰੀ ਦੁਨੀਆ ਨੂੰ ਇਸ ਕਾਰਵਾਈ ਬਾਰੇ ਕੋਈ ਜਾਣਕਾਰੀ ਨਾ ਮਿਲ ਸਕੇ। ਇਸ ਪੂਰੇ ਆਪ੍ਰੇਸ਼ਨ ਦਾ ਨਾਮ 'ਆਪ੍ਰੇਸ਼ਨ ਰਾਮ ਜਨਮ ਭੂਮੀ' ਰੱਖਿਆ ਗਿਆ। ਕੋਬਰਾ ਪੋਸਟ ਦੀਆਂ ਸਾਰੀਆਂ ਟੇਪਾਂ ਅਜੇ ਵੀ ਮੌਜੂਦ ਹਨ ਅਤੇ ਵੇਖੀਆਂ ਜਾ ਸਕਦੀਆਂ ਹਨ।

ਇਸ ਸਾਜ਼ਿਸ਼ ਦਾ ਸੁਰਾਗ ਇੰਟੈਲੀਜੈਂਸ ਏਜੰਸੀ ਇੰਟੈਲੀਜੈਂਸ ਬਿਉਰੋ ਦੇ ਸਾਬਕਾ ਸੰਯੁਕਤ ਡਾਇਰੈਕਟਰ ਐਮ ਕੇ ਧਰ ਦੀ ਕਿਤਾਬ “ਓਪਨ ਸਿਕ੍ਰੇਟਸ” ਵਿਚ ਵੀ ਮਿਲਦਾ ਹੈ। ਧਰ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ ਉਹ ਸੰਘ ਪਰਿਵਾਰ ਦਾ ਮਹਾਨ ਸਮਰਥਕ ਸੀ। ਉਸ ਨੂੰ ਸੰਘ ਪਰਿਵਾਰ ਦੀ ਇਕ ਮੀਟਿੰਗ ਦੀ ਗੁਪਤ ਰਿਕਾਰਡਿੰਗ ਲਈ ਫਰਵਰੀ 1992 ਵਿਚ ਬਿਉਰੋ ਤੋਂ ਆਦੇਸ਼ ਮਿਲੇ ਸਨ। ਉਸ ਨੇ ਸਾਰੀ ਮੁਲਾਕਾਤ ਦੀ ਗੁਪਤ ਢੰਗ ਨਾਲ ਆਡੀਓ-ਵੀਡੀਓ ਰਿਕਾਰਡਿੰਗ ਕੀਤੀ। ਉਸਨੇ ਇਸ ਮੁਲਾਕਾਤ ਦੀਆਂ ਟੇਪਾਂ ਆਪਣੇ ਬੌਸ ਨੂੰ ਸੌਂਪ ਦਿੱਤੀਆਂ। ਉਸਦੀ ਜਾਣਕਾਰੀ ਅਨੁਸਾਰ ਇਹ ਟੇਪਾਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਅਤੇ ਗ੍ਰਹਿ ਮੰਤਰੀ ਐਸ ਬੀ ਚਵਾਨ ਨੂੰ ਵੀ ਸੁਣਾਈਆਂ ਗਈਆਂ ਸਨ।ਧਰ ਦਾ ਕਹਿਣਾ ਹੈ ਕਿ ਉਹ ਟੇਪ ਸੁਣਨ ਤੋਂ ਬਾਅਦ ਉਸਦਾ ਸੰਘ ਪਰਿਵਾਰ ਤੋਂ ਮੋਹ ਭੰਗ ਹੋ ਗਿਆ ਸੀ। ਉਸ ਬੈਠਕ ਤੋਂ ਇਹ ਸਾਫ ਹੋ ਗਿਆ ਸੀ ਕਿ 6 ਦਸੰਬਰ ਦੀ ਘਟਨਾ ਪਹਿਲਾਂ ਤੋਂ ਯੋਜਨਾਬੱਧ ਸੀ।ਧਰ ਦੇ ਅਨੁਸਾਰ, ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਹੀ ਸੰਘ ਪਰਿਵਾਰ ਨੇ ਸਖ਼ਤ ਰੁਖ ਅਪਣਾ ਲਿਆ ਅਤੇ ਦੇਸ਼ ਦੀ ਰਾਜਨੀਤੀ ਵਿੱਚ ਆਉਣ ਲਈ ਕੋਈ ਵੀ ਕਦਮ ਚੁੱਕਣ ਲਈ ਤਿਆਰ ਸੀ। 
ਸਵਾਲ ਇਹ ਉੱਠਦਾ ਹੈ ਕਿ ਜਦੋਂ ਇੰਨੇ ਜ਼ਿਆਦਾ ਸਬੂਤ ਹਨ ਤਾਂ ਸੰਘ ਪਰਿਵਾਰ ਅਤੇ ਭਾਜਪਾ ਦੇ ਵੱਡੇ ਨੇਤਾ ਕਿਵੇਂ ਮੁਕਤ ਹੋ ਸਕਦੇ ਹਨ। ਅਦਾਲਤ ਦੀ ਕਾਰਵਾਈ ਨੇ ਉਸ ਨੂੰ ਮਾਫ ਕਰ ਦਿੱਤਾ, ਪਰ ਕੀ ਇਤਿਹਾਸ ਉਸਨੂੰ ਮੁਆਫ਼ ਕਰੇਗਾ? ਮੇਰਾ ਆਪਣਾ ਵਿਸ਼ਵਾਸ ਹੈ ਕਿ ਸਮੇਂ ਦੇ ਬੀਤਣ ਨਾਲ ਇਤਿਹਾਸ ਸੰਘ ਪਰਿਵਾਰ, ਭਾਜਪਾ ਦੇ ਨੇਤਾਵਾਂ ਦਾ ਮੁੜ ਮੁਲਾਂਕਣ ਕਰੇਗਾ ਅਤੇ ਫਿਰ ਇਹ ਉਨ੍ਹਾਂ ਪ੍ਰਤੀ ਅਤਿ ਨਿਰਦਈ ਹੋਵੇਗਾ। ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਫ਼ਸੋਸ ਹੋਵੇਗਾ ਕਿ ਅਜਿਹਾ ਕਿਉਂ ਕੀਤਾ ਗਿਆ.?