ਏਐਸਆਈ ਰਿਪੋਰਟ ਦੇ ਹਵਾਲੇ ਨਾਲ ਬਾਬਰੀ ਮਸਜਿਦ ਥੱਲੇ ਮੰਦਿਰ ਸਾਬਿਤ ਕਰਨ ਦੀ ਕੋਸ਼ਿਸ਼

ਏਐਸਆਈ ਰਿਪੋਰਟ ਦੇ ਹਵਾਲੇ ਨਾਲ ਬਾਬਰੀ ਮਸਜਿਦ ਥੱਲੇ ਮੰਦਿਰ ਸਾਬਿਤ ਕਰਨ ਦੀ ਕੋਸ਼ਿਸ਼

ਨਵੀਂ ਦਿੱਲੀ: ਬਾਬਰੀ ਮਸਜਿਦ-ਰਾਮ ਮੰਦਿਰ ਮਾਮਲੇ ਦੀ ਸੁਪਰੀਮ ਕੋਰਟ ਵਿੱਚ ਚੱਲ ਰਹੀ ਸੁਣਵਾਈ ਦੌਰਾਨ ਬੀਤੇ ਕੱਲ੍ਹ ਰਾਮਲੱਲਾ ਧਿਰ ਦੇ ਵਕੀਲ ਸੀ ਐੱਸ ਵੈਦਿਆਨਾਥਨ ਨੇ ਅਦਾਲਤ ਨੂੰ ਕਿਹਾ ਕਿ ਭਾਰਤ ਦੇ ਪੁਰਾਤਨ ਪਦਾਰਥ ਸਰਵੇਖਣ (Archeological Survey of India) ਵੱਲੋਂ ਕੀਤੀ ਖੋਜ ਦੌਰਾਨ ਵਿਵਾਦਿਤ ਜਗ੍ਹਾ ਦੀ ਪਟਾਈ ਦੌਰਾਨ ਮਿਲੇ ਸਮਾਨ ਤੋਂ ਪਤਾ ਲੱਗਦਾ ਹੈ ਕਿ ਬਾਬਰੀ ਮਸਜਿਦ ਦੀ ਥਾਂ ਪਹਿਲਾਂ ਕੋਈ ਪੁਰਤਾਨ ਮੰਦਿਰ ਵਰਗੀ ਇਮਾਰਤ ਮੋਜੂਦ ਸੀ। ਅਦਾਲਤ ਨੇ ਵਕੀਲ ਨੂੰ ਪੁੱਛਿਆ ਕਿ ਉਹ ਜ਼ਮੀਨ ਹੇਠੋਂ ਮਿਲੇ ਇਮਾਰਤ ਦੇ ਚਿੰਨ੍ਹਾਂ ਨੂੰ ਇੱਕ ਧਾਰਮਿਕ ਇਮਾਰਤ ਨਾਲ ਕਿਵੇਂ ਜੋੜ ਰਹੇ ਹਨ।

ਵਕੀਲ ਵਿੱਦਿਆਨਾਥਨ ਨੇ ਆਪਣੇ ਤਰਕ ਨੂੰ ਮਜ਼ਬੂਤ ਕਰਨ ਲਈ ਏਐੱਸਆਈ ਦੀ ਰਿਪੋਰਟ ਵਿੱਚ ਦੱਸੇ ਗਏ ਇੱਕ ਪਰਨਾਲੇ ਦਾ ਜ਼ਿਕਰ ਕਰਦਿਆਂ ਉਸ ਨੂੰ ਮੰਦਿਰ ਦੇ ਸ਼ਿਵ ਲਿੰਗ ਨਾਲ ਸਬੰਧਿਤ ਪਰਨਾਲਾ ਦੱਸਿਆ। 

ਇਸ ਕੇਸ ਦੀ ਸੁਣਵਾਈ ਕਰ ਰਹੇ ਭਾਰਤ ਦੀ ਸੁਪਰੀਮ ਕੋਰਟ ਦੇ ਮੁੱਖ ਜੱਜ ਰੰਜਨ ਗੋਗੋਈ ਦੀ ਅਗਵਾੲ ਿਵਾਲੇ ਮੇਜ ਨੇ ਵਕੀਲ ਵੈਦਿਆਨਾਥਨ ਦੇ ਇਹਨਾਂ ਤਰਕਾਂ ‘ਤੇ ਅੱਗੋਂ ਸਵਾਲ ਖੜ੍ਹੇ ਕੀਤਾ ਤੇ ਸਾਰੀ ਸੁਣਵਾਈ ਦੌਰਾਨ ਵਕੀਲ ਵੈਦਿਆਨਾਥਨ ਨੇ ਜੱਜਾਂ ਨੂੰ ਇਸ ਗੱਲ ‘ਤੇ ਯਕੀਨ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਬਾਬਰੀ ਮਸਜਿਦ ਵਾਲੀ ਥਾਂ ‘ਤੇ ਮੁਗਲ ਕਾਲ ਤੱਕ ਇਕ ਵਿਸ਼ਾਲ ਇਮਾਰਤ ਮੋਜੂਦ ਸੀ ਜੋ ਇੱਕ ਮੰਦਿਰ ਸੀ। ਇਸ ਲਈ ਵਕੀਲ ਵੈਦਿਆਨਾਥਨ ਨੇ ਏਐੱਸਆਈ ਰਿਪੋਰਟ ਨੂੰ ਆਪਣੇ ਤਰਕ ਦਾ ਅਧਾਰ ਬਣਾਇਆ ਅਤੇ ਇਸ ਤੋਂ ਇਲਾਵਾ ਮਸਜਿਦ ਦੇ ਖੰਭਿਆਂ ‘ਤੇ ਹਿੰਦੂ ਦੇਵਤਿਆਂ ਦੀਆਂ ਤਸਵੀਰਾਂ ਉੱਕਰੀਆਂ ਹੋਣ ਦਾ ਵੀ ਦਾਅਵਾ ਕੀਤਾ। ਜੱਜਾਂ ਨੇ ਵੈਦਿਆਨਾਥਨ ਨੂੰ ਇਹਨਾਂ ਤਸਵੀਰਾਂ ਦੇ ਸਬੂਤ ਪੇਸ਼ ਕਰਨ ਲਈ ਕਿਹਾ ਹੈ।