ਦਿੱਲੀ ਦੇ ਸਕੂਲਾਂ ਵਿੱਚ ਬੱਚਿਆਂ ਨੂੰ 'ਦੇਸ਼-ਭਗਤੀ' ਦਾ ਪਾਠ ਪੜ੍ਹਾਉਣਗੇ ਕੇਜਰੀਵਾਲ

ਦਿੱਲੀ ਦੇ ਸਕੂਲਾਂ ਵਿੱਚ ਬੱਚਿਆਂ ਨੂੰ 'ਦੇਸ਼-ਭਗਤੀ' ਦਾ ਪਾਠ ਪੜ੍ਹਾਉਣਗੇ ਕੇਜਰੀਵਾਲ

ਨਵੀਂ ਦਿੱਲੀ: ਜਿੱਥੇ ਅੱਜ ਭਾਰਤ ਵਿੱਚ ਦੇਸ਼-ਭਗਤੀ ਉੱਤੇ ਇੱਕ ਵੱਡੀ ਬਹਿਸ ਚੱਲ ਰਹੀ ਹੈ ਅਤੇ ਭਾਰਤ ਵਿੱਚ ਘੱਟਗਿਣਤੀ ਕੌਮਾਂ ਅਤੇ ਭਾਈਚਾਰਿਆਂ ਨੂੰ ਦਬਾਉਣ ਲਈ ਦੇਸ਼ ਭਗਤੀ ਦੇ ਅਜੈਂਡੇ ਨੂੰ ਵਰਤਣ ਦੇ ਦੋਸ਼ ਲੱਗਦੇ ਹਨ ਜਿਸ ਰਾਹੀਂ ਭਾਰਤ ਦੀ ਬਹੁਗਿਣਤੀ ਨੂੰ ਇਹਨਾਂ ਵਰਗਾਂ 'ਤੇ ਜ਼ੁਲਮ ਕਰਨ ਲਈ ਇੱਕਮੁੱਠ ਕਰ ਲਿਆ ਜਾਂਦਾ ਹੈ ਅਤੇ ਅੱਜ ਦੇ ਸਮੇਂ ਭਾਜਪਾ ਦੀ ਅਗਵਾਈ ਵਾਲੀ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਜਿਵੇਂ ਦੇਸ਼-ਭਗਤੀ ਦੇ ਨਾਂ ਹੇਠ ਵੱਖਰੀਆਂ ਵਿਚਾਰਧਾਰਾਵਾਂ ਖਿਲਾਫ ਸਖਤੀ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਅਤੇ ਦੇਸ਼-ਭਗਤੀ ਨੂੰ ਸਭ ਤੋਂ ਉੱਚ ਦਰਜਾ ਦੇ ਕੇ ਬਾਕੀ ਮਨੁੱਖੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ ਉੱਥੇ ਹੁਣ ਇੱਕ ਨਵੀਂ ਰਾਜਨੀਤੀ ਦਾ ਭੁਲੇਖਾ ਪਾੳੇੁਣ ਵਾਲੀ ਆਮ ਆਦਮੀ ਪਾਰਟੀ ਵੀ ਇਸ ਦੇਸ਼-ਭਗਤੀ ਦੇ ਅਜੈਂਡੇ ਨੂੰ ਮਜ਼ਬੂਤ ਕਰਨ ਦੇ ਰਾਹ ਤੁਰ ਰਹੀ ਹੈ। ਆਪ ਦੀ ਦਿੱਲੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਅਗਲੇ ਵਿੱਦਿਅਕ ਸਾਲ ਤੋਂ ਬੱਚਿਆਂ ਨੂੰ 'ਦੇਸ਼-ਭਗਤੀ' ਦਾ ਪਾਠ ਪੜ੍ਹਾਇਆ ਜਾਵੇਗਾ।

ਟਵਿੱਟਰ 'ਤੇ ਇਸ ਗੱਲ ਦਾ ਐਲਾਨ ਕਰਦਿਆਂ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹਵਾਲੇ ਨਾਲ ਲਿਖਿਆ ਕਿ ਦਿੱਲੀ ਦੇ ਸਕੂਲਾਂ ਵਿੱਚ ਅਗਲੇ ਸਾਲ ਤੋਂ 'ਦੇਸ਼-ਭਗਤੀ ਪਾਠਕ੍ਰਮ' ਲਾਗੂ ਕੀਤਾ ਜਾਵੇਗਾ। 

ਮਨੀਸ਼ ਸਿਸੋਦੀਆ ਦੇ ਇਸ ਬਿਆਨ ਨੂੰ ਬਾਅਦ ਵਿੱਚ ਅਰਵਿੰਦ ਕੇਜਰੀਵਾਲ ਨੇ ਵੀ ਸਾਂਝਾ ਕੀਤਾ।