ਹੋਣਹਾਰ ਵਿਦਿਆਰਥੀਆਂ ਲਈ ਗੁਰਦੁਆਰਾ ਸਾਹਿਬ ਫਰੀਮੌਂਟ ਵਲੋਂ ਐਵਾਰਡ ਤੇ ਵਜੀਫ਼ੇ

ਹੋਣਹਾਰ ਵਿਦਿਆਰਥੀਆਂ ਲਈ ਗੁਰਦੁਆਰਾ ਸਾਹਿਬ ਫਰੀਮੌਂਟ ਵਲੋਂ ਐਵਾਰਡ ਤੇ ਵਜੀਫ਼ੇ

ਫਰੀਮੌਂਟ/ਏ.ਟੀ. ਨਿਊਜ਼ : ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਤੇ ਗੁਰਦੁਆਰਾ ਸਾਹਿਬ ਫਰੀਮੌਂਟ ਨੇ ਹੋਣਹਾਰ ਵਿਦਿਆਰਥੀਆਂ ਲਈ ਐਵਾਰਡ ਦੇਣ ਦਾ ਫੈਸਲਾ ਲਿਆ ਹੈ। ਸੁਪਰੀਮ ਕੌਂਸਲ ਮੈਂਬਰ ਭਾਈ ਜਸਵਿੰਦਰ ਸਿੰਘ ਜੰਡੀ ਨੇ ਕਿਹਾ ਕਿ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ (financial aid) ਵੀ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੇ ਅੱਗੇ ਯੂਨੀਵਰਸਿਟੀਆਂ ਵਿੱਚ ਦਾਖਲਾ ਜਾਂ ਨੌਕਰੀ ਲੈਣ ਲਈ ਇਸ ਤਰ੍ਹਾਂ ਦੇ ਐਵਾਰਡ ਸਹਾਈ ਹੁੰਦੇ ਹਨ। ਇਸ ਨਾਲ ਸਾਡੀ ਨੌਜਵਾਨ ਪੀੜ੍ਹੀ ਗੁਰੂ-ਘਰ ਨਾਲ ਵੀ ਜੁੜਦੀ ਹੈ ਤੇ ਉਨ੍ਹਾਂ ਨੂੰ ਮਾਣ ਵੀ ਹੁੰਦਾ ਹੈ ਕਿ ਸਾਡੀ ਕਿਸੇ ਧਾਰਮਿਕ ਸੰਸਥਾਂ ਨੇ ਉਨ੍ਹਾਂ ਦੇ ਹੁਨਰ ਨੂੰ ਪਹਿਚਾਣਿਆ ਹੈ। 
ਵਿਦਿਆਰਥੀ ਜਿਹੜੇ ਹੇਠ ਲਿਖੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਉਹ bit.ly/fgs-awards 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। awards@fremontgurdwara.org ਜਾਂ 510-480-0065 ਤੇ ਕਾਲ ਵੀ ਕੀਤੀ ਜਾ ਸਕਦੀ ਹੈ। 

ਸ਼ਰਤਾਂ :
ਜੇ ਤੁਹਾਡੀ ਉਮਰ 13 ਤੋਂ 21 ਸਾਲ ਵਿਚਕਾਰ ਹੈ
ਤੁਸੀਂ ਸਾਨਫਰਾਂਸਿਸਕੋ, ਬੇ-ਏਰੀਆ ਦੇ ਵਾਸੀ ਹੋ।
ਮੌਜੂਦਾ ਜੀਪੀਏ 3.5 ਜਾਂ ਇਸ ਤੋਂ ਵੱਧ ਹੈ।
ਇਸੇ ਸਾਲ ਵਿਚ ਘੱਟੋ ਘੱਟ 100 ਘੰਟੇ ਕਮਿਊਨਿਟੀ ਸੇਵਾ ਕੀਤੀ ਹੈ।
ਐਸ.ਐਸ.ਏ ਜਾਂ ਪੰਥਕ ਜਥੇਬੰਦੀ ਲਈ ਕੰਮ ਕੀਤਾ ਹੈ।
ਜ਼ੋਨਲ, ਸੂਬਾ ਜਾਂ ਕੌਮੀ ਪੱਧਰ 'ਤੇ ਭਾਸ਼ਣ ਅਤੇ ਡੀਬੇਟ ਟੀਮ ਵਿਚ ਹਿੱਸਾ ਲਿਆ ਹੈ।
ਸਪੈਸ਼ਲ ਕੇਸ : ਪੀ.ਐਚ.ਡੀ. ਵਿਦਿਆਰਥੀ ਅਰਜ਼ੀ ਦੇਣ ਲਈ ਯੋਗ ਹਨ।