ਗੁਰਦੁਆਰਾ ਸਾਹਿਬ 'ਤੇ ਹਮਲੇ 'ਚ 25 ਮੌਤਾਂ, 8 ਜ਼ਖਮੀ; ਆਈਐਸਆਈਐਸ ਨੇ ਲਈ ਜ਼ਿੰਮੇਵਾਰੀ

ਗੁਰਦੁਆਰਾ ਸਾਹਿਬ 'ਤੇ ਹਮਲੇ 'ਚ 25 ਮੌਤਾਂ, 8 ਜ਼ਖਮੀ; ਆਈਐਸਆਈਐਸ ਨੇ ਲਈ ਜ਼ਿੰਮੇਵਾਰੀ

ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਸਥਿਤ ਗੁਰਦੁਆਰਾ ਸਾਹਿਬ 'ਤੇ ਅੱਜ ਹੋਏ ਹਮਲੇ 'ਚ ਮ੍ਰਿਤਕਾਂ ਦੀ ਗਿਣਤੀ 25 ਹੋ ਗਈ ਹੈ ਜਦਕਿ 8 ਦੇ ਕਰੀਬ ਲੋਕ ਗੰਭੀਰ ਜ਼ਖਮੀ ਹਨ। ਅਫਗਾਨ ਅਤੇ ਨੇਟੋ ਫੌਜਾਂ ਵੱਲੋਂ ਸਾਂਝੀ ਕਾਰਵਾਈ ਕਰਦਿਆਂ ਚਾਰ ਹਮਲਾਵਰਾਂ ਨੂੰ ਮਾਰ ਦਿੱਤਾ ਗਿਆ ਹੈ। ਆਈਐਸਆਈਐਸ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਤਾਲਿਬਾਨ ਪਹਿਲਾਂ ਹੀ ਬਿਆਨ ਦੇ ਚੁੱਕਿਆ ਸੀ ਕਿ ਉਸਦਾ ਇਸ ਹਮਲੇ ਨਾਲ ਕੋਈ ਸਬੰਧ ਨਹੀਂ ਹੈ।

ਇਸ ਹਮਲੇ ਮੌਕੇ ਗੁਰਦੁਆਰਾ ਸਾਹਿਬ ਵਿਚ ਸਮਾਗਮ ਚੱਲ ਰਿਹਾ ਸੀ ਤੇ 200 ਦੇ ਕਰੀਬ ਸੰਗਤਾਂ ਦਾ ਇਕੱਠ ਸੀ। ਇਹ ਹਮਲਾ ਸਵੇਰੇ 08.30 ਵਜੇ ਦੇ ਕਰੀਬ ਹੋਇਆ। ਹਮਲਾਵਰਾਂ ਨੂੰ ਖਤਮ ਕਰਨ ਲਈ ਲਗਭਗ 6 ਘੰਟੇ ਲੰਬੀ ਕਾਰਵਾਈ ਚੱਲੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।