ਕਰਾਚੀ ਸਥਿਤ ਪਾਕਿਸਤਾਨ ਸਟਾਕ ਐਕਸਚੈਂਜ ਦੀ ਇਮਾਰਤ 'ਤੇ ਵੱਡਾ ਹਮਲਾ

ਕਰਾਚੀ ਸਥਿਤ ਪਾਕਿਸਤਾਨ ਸਟਾਕ ਐਕਸਚੈਂਜ ਦੀ ਇਮਾਰਤ 'ਤੇ ਵੱਡਾ ਹਮਲਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਸਥਿਤ ਪਾਕਿਸਤਾਨ ਸਟਾਕ ਐਕਸਚੇਂਜ ਦੇ ਦਫਤਰ 'ਤੇ ਕੁੱਝ ਦੇਰ ਪਹਿਲਾਂ ਹਥਿਆਰਬੰਦ ਹਮਲਵਾਰਾਂ ਵੱਲੋਂ ਹਮਲਾ ਕੀਤਾ ਗਿਆ। ਸੁਰੱਖਿਆ ਫੋਰਸਾਂ ਨਾਲ ਹੋਏ ਮੁਕਾਬਲੇ ਵਿਚ ਚਾਰ ਹਮਲਾਵਰ ਮਰਨ ਦੀ ਜਾਣਕਾਰੀ ਹੈ।

ਪ੍ਰਤੱਖਦਰਸ਼ੀਆਂ ਦੇ ਦੱਸਣ ਮੁਤਾਬਕ ਇਹ ਹਮਲਾਵਰ ਗ੍ਰਨੇਡ ਸੁੱਟਦੇ ਅਤੇ ਗੋਲੀਆਂ ਚਲਾਉਂਦੇ ਇਮਾਰਤ ਵਿਚ ਦਾਖਲ ਹੋਏ। ਇਹ ਇਮਾਰਤ ਉੱਚ ਸੁਰੱਖਿਆ ਘੇਰੇ ਵਿਚ ਆਉਂਦੀ ਹੈ ਅਤੇ ਇਸ ਇਮਾਰਤ ਵਿਚ ਕਈ ਵੱਡੇ ਬੈਂਕਾਂ ਦੇ ਮੁੱਖ ਦਫਤਰ ਵੀ ਹਨ।

ਹੁਣ ਤਕ ਚਾਰ ਹਮਲਾਵਰਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਪਾਕਿਸਤਾਨ ਵਿਚ ਐਂਬੂਲੈਂਸਾਂ ਦੀ ਸੇਵਾ ਕਰਨ ਵਾਲੀ ਈਦੀ ਫਾਉਂਡੇਸ਼ਨ ਦੇ ਮੁਖੀ ਫੈਸਲ ਈਦੀ ਨੇ ਹਮਲੇ ਵਾਲੀ ਥਾਂ ਦੇ ਨੇੜੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਦੋ ਹਮਲਾਵਰ ਇਮਾਰਤ ਦੇ ਮੁੱਖ ਦਰਵਾਜੇ 'ਤੇ ਹੀ ਮਾਰੇ ਗਏ ਸਨ ਜਦਕਿ ਦੋ ਉੱਥੇ ਜ਼ਖਮੀ ਹੋ ਗਏ ਸੀ ਜੋ ਬਾਅਦ ਵਿਚ ਇਮਾਰਤ ਦੇ ਅੰਦਰ ਪਹੁੰਚ ਕੇ ਮਰੇ।