'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ।।
ਸਿਆਸਤ ਦੇ ਭੇਟ ਚੜ੍ਹੀ ਵਿਨੇਸ਼ ਫ਼ੋਗਟ ਦੀ ਜਿੱਤ
ਪਾਤਸ਼ਾਹ ਜੀਆਂ ਦਾ ਪਾਵਨ ਬਚਨ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਔਰਤਾਂ ਨੂੰ ਸਮਾਜ ਦੇ ਸਿਰ ਦਾ ਤਾਜ ਬਣਾ ਦਿੰਦਾ ਏ ।
ਦਸਮ ਪਾਤਸ਼ਾਹ ਜੀ ਵੱਲੋਂ ਖ਼ਾਲਸਾ ਪ੍ਰਗਟ ਕਰਨ ਮੌਕੇ ਮਾਤਾ ਜੀ ਦੇ ਪਾਏ ਪਤਾਸਿਆਂ ਦਾ ਕਮਾਲ ਵੇਖੋ ਕਿ ਇਹ ਸਦਾ ਚਿਰ ਲਈ ਖ਼ਾਲਸੇ ਦੇ ਮਾਤਾ ਸ੍ਰੀ ਬਣ ਗਏ ! ਇਹਨਾਂ ਵਰਤਾਰਿਆਂ ਨੇ ਕੁਲ ਲੋਕਾਈ ਦੀਆਂ ਤ੍ਰੀਮਤਾਂ ਨੂੰ ਸਿੱਖ ਪੰਥ ਵਿੱਚ ਇਹਨਾਂ ਸਤਿਕਾਰਤ ਬਣਾ ਦਿੱਤਾ ਕਿ ਸਿੰਘ ਜਾਨਾ ਹੂਲ ਕਿ ਵੀ ਬੀਬੀਆਂ ਨੂੰ ਗਜ਼ਨੀ ਦੇ ਬਜ਼ਾਰਾਂ ਚੋਂ ਛੁਡਾ ਲਿਆਉੰਦੇ ਰਹੇ ! ਇਹ ਸਿੱਖਾਂ ਦੇ ਲਹੂ ਦੀ ਤਸੀਰ ਹੈ ।
ਵਿਨੇਸ਼ ਫ਼ੋਗਟ ਉਲੰਪਿਕ 2024 ਦੀ ਜਿੱਤ ਕਿ ਹਾਰੀ ਜਾਂ ਹਰਾਈ ਗਈ ਜੁਝਾਰੂ ਬੀਬੀ ਜੋ ਸੱਖਤ ਮਿਹਨਤ ਕਰਕੇ ਸਿੱਖਰ ਤੱਕ ਪਹੁੰਚੀ ! ਅਫ਼ਸੋਸ ਸਿਆਸਤ ਦੀ ਭੇਟ ਚੜ ਗਈ ! ਬੀਬੀ ਫ਼ੋਗਟ ਜਿੱਥੇ ਜਗਤ ਜੇਤੂ ਬਣਨ ਲਈ ਸੱਖਤ ਮਿਹਨਤ ਕਰ ਰਹੀ ਸੀ ! ਉੱਥੇ ਭ੍ਰਿਸ਼ਟ ਸਿਆਸਤਦਾਨਾਂ ਦੇ ਭੱਦੇ ਵਤੀਰੇ ਵਿਰੁੱਧ ਵੀ ਜੂਝ ਰਹੀ ! ਕੁਸ਼ਤੀ ਵਾਲੀਆਂ ਬੀਬੀਆਂ ਨਾਲ ਨੇਤਾਵਾਂ ਵੱਲੋਂ ਕੀਤੇ ਜਾਂਦੇ ਸਰੀਰਕ ਸ਼ੋਸ਼ਣ ਵਿਰੁੱਧ ਇਹ ਬੀਬੀ ਆਪਣੀਆਂ ਸਾਥਣਾਂ ਸਮੇਤ ਜੂਝੀ ! ਜੰਤਰ ਮੰਤਰ ਦਿੱਲੀ ਰੋਸ ਪਰਦਰਸ਼ਨ ਹੋਏ, ਧਰਨੇ ਦਿੱਤੇ, ਅੰਦੋਲਨ ਹੋਇਆ ਪਰ ਭ੍ਰਿਸ਼ਟ ਨੇਤਾਵਾਂ ਦੀ ਭ੍ਰਿਸ਼ਟ ਸੋਚ ਤੇ ਬਾਹਲ਼ਾ ਅਸਰ ਨਾ ਹੋਇਆ ! ਸ਼ਾਇਦ ਹਕੂਮਤ ਇਸ ਕਰਕੇ ਵੀ ਖਫ਼ਾ ਸੀ ਕਿ ਇਹਨਾਂ ਕੁਸ਼ਤੀ ਵਾਲੀਆ ਬੀਬੀਆਂ ਨੇ ਕਿਸਾਨ ਮੋਰਚੇ ਦੌਰਾਨ ਵੀ ਕਿਸਾਨਾਂ ਦੀ ਡੱਟਵੀਂ ਹਮਾਇਤ ਵੀ ਕੀਤੀ ਸੀ !
ਬੀਬੀ ਵਿਨੇਸ਼ ਫ਼ੋਗਟ ਨੂੰ ਸਲੂਟ ਕਰਨਾ ਬਣਦਾ ਜਿਨ ਏਨੇ ਮਾਨਸਿਕ ਦਬਾਅ ਦੌਰਾਨ ਵੀ ਸੰਘਰਸ਼ ਜਾਰੀ ਰੱਖਿਆ ਤੇ ਉਲੰਪਿਕ ਦੇ ਸਿੱਖਰ ਤੱਕ ਪਹੁੰਚੀ ! ਜਿਸ ਤਰਾਂ ਉਸ ਦੇ ਗਲ ਵਿਚ ਮੈਡਲ ਪਾਇਆ ਗਿਆ ਤੇ ਫਿਰ ਲਾਹਿਆ ਗਿਆ, ਕੁੱਲ ਲੋਕਾਈ ਜਾਣਦੀ ਏ ! ਬਾਹਲ਼ਾ ਲਿੱਖਣ ਦੀ ਲੋੜ ਨਹੀ ! ਤਗ਼ਮਾ ਤੇ ਗਲੋਂ ਲਾਹ ਹੀ ਲਿਆ ! ਫਿਰ ਇਕ ਧਿਰ ਵੱਲੋਂ ਉਸ ਵਿਰੁੱਧ ਕੂੜ ਪ੍ਰਚਾਰ ਦੀ ਹਨੇਰੀ ਲਿਆਂਦੀ ਗਈ !
ਇਕ ਵਿਸ਼ੇਸ਼ ਤਬਕਾ ਜੋ ਔਰਤ ਨੂੰ ਪੈਰ ਦੀ ਜੁੱਤੀ ਤੋਂ ਵੱਧ ਨਹੀੰ ਮੰਨਦਾ ਆਪਣੀ ਆਈ ਤੇ ਉੱਤਰ ਆਇਆ ! ਬੀਬੀ ਫ਼ੋਗਟ ਦੇ ਵੱਧੇ ਛਟਾਂਕ ਭਾਰ ਤੇ ਏਨੇ ਭੱਦੇ ਕੰਮੈਟ ਕੀਤੇ ਗਏ ਕਿ ਇਨਸਾਨੀਅਤ ਸ਼ਰਮਸ਼ਾਰ ਹੋਈ ! ਇੱਕ ਧਿਰ ਦੇ ਆਈ ਟੀ ਸੈੱਲ ਨੇ ਵਿਨੇਸ਼ ਨੂੰ ਰੱਜ ਕਿ ਟਰੋਲ ਕੀਤਾ ! ਪਰ ਭਲਾ ਹੋਵੇ ਭਲੇ ਪੁਰਖਾਂ ਦਾ ਜੋ ਬੀਬੀ ਦੇ ਹੱਕ ਚ, ਖਲੋਤੇ ! ਮਨੋਜ ਸਿੰਘ ਧੂਹਨ ਵਰਗੇ ਗੁਰ ਸਿੱਖ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਬੜਾ ਮਾਣ ਸਤਿਕਾਰ ਦਿੱਤਾ !
ਜਿਸ ਤਰਾਂ ਗੱਲ ਸ਼ੁਰੂ ਕੀਤੀ ਕਿ ਜਾਤਾਂ ਪਾਤਾਂ ਤੋਂ ਪਰੇ ਹਰ ਔਰਤ ਸਿੱਖਾਂ ਲਈ ਸਤਕਾਰਿਤ ਹੈ ਤੇ ਮਜ਼ਲੂਮ ਨਾਲ ਖਲੋਣਾ ਸਾਡੀ ਪਰੰਪਰਾ ਰਹੀ ਹੈ ! ਸਾਡੇ ਪੂਰਵਜ਼ ਬੀਬੀਆਂ ਦੇ ਸਿਰ ਕੱਜਦੇ ਰਹੇ ਆ ! ਧੰਨ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਨਾਲ ਸਾਡੀ ਜਰਮਨ ਤੋਂ ਨਿਮਾਣੀ ਜਹੀ ਕੋਸ਼ਿਸ਼ ਆ ਵਿਨੇਸ਼ ਫ਼ੋਗਟ ਨਾਲ ਖੜੀਏ ! ਸੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੀ ਰਹਿਮਤ ਨਾਲ ਸਿੰਘ ਸਾਹਿਬ ਜੀ ਹੋਣਾ ਬੇਨਤੀ ਪ੍ਰਵਾਨ ਕੀਤੀ ਹੈ । ਬੀਬੀ ਵਿਨੇਸ਼ ਫ਼ੋਗਟ ਜੀ ਨੂੰ ਮੀਰੀ ਪੀਰੀ ਦੇ ਉੱਚ ਅਸਥਾਨ ਸ੍ਰੀ ਅਕਾਲ ਤੱਖਤ ਸਾਹਿਬ ਤੋਂ ਸੋਨੇ ਦੀ ਸੁਨਹਿਰੀ ਸ੍ਰੀ ਸਾਹਿਬ ਤੇ ਗੋਲ਼ਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ! ਸ੍ਰੀ ਅਕਾਲ ਤੱਖਤ ਸਾਹਿਬ ਤੋਂ ਸਦੈਵ ਸਰਬ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦੇ ਬੋਲ ਬਾਲੇ ਬੁਲੰਦ ਹੁੰਦੇ ਰਹੇ ਹਨ ਤੇ ਹੁੰਦੇ ਰਹਿਣੇ ਹਨ !
ਸ਼ੁਕਰਾਨੇ ਸਤਿਗੁਰਾਂ ਦੇ ਜਿੰਨਾਂ ਆਪ ਬਖਸ਼ਿਸ਼ ਕਰਕੇ ਸੁਨਹਿਰੀ ਸ੍ਰੀ ਸਾਹਿਬ ਤੇ ਗੋਲ਼ਡ ਮੈਡਲ ਦੀ
ਸੇਵਾ ਆਪਣੇ ਦਾਸ ਜਾਣ ਕਰਕੇ :-
ਕੌਂਸਲਰ ਸ. ਨਿਰਮਲ ਸਿੰਘ ਹੰਸਪਾਲ ਜਰਮਨ
ਸ. ਅਰਪਿੰਦਰ ਸਿੰਘ ਸੇਖ਼ੋਂ ਜਰਮਨ
ਕੌਂਸਲਰ ਸ. ਨਰਿੰਦਰ ਸਿੰਘ ਘੋਤੜਾ ਜਰਮਨ
ਸ. ਮਨਜੀਤ ਸਿੰਘ ਭੋਗਲ ਸੰਪਾਦਕ ਪੰਜਆਬ ਜਰਮਨ
ਕੌਂਸਲਰ ਸ.ਜਸਵਿੰਦਰਪਾਲ ਸਿੰਘ ਰਾਠ ਜਰਮਨ
ਡਾ. ਸੁਰਜੀਤ ਸਿੰਘ ਜਰਮਨ
ਸ. ਹਰਜੋਤ ਸਿੰਘ ਜਰਮਨ
ਧੰਨਵਾਦ ਸਿੰਘ ਸਾਹਿਬ ਜੱਥੇਦਾਰ ਗਿਆਨੀ ਰਘਬੀਰ ਸਿੰਘ ਜੀ , ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਡਾਕਟਰ ਹੋਣਾ ਦਾ ! ਵਿਸ਼ੇਸ਼ ਧੰਨਵਾਦ ਭਾਈ ਮਨੋਜ ਸਿੰਘ ਦੂਹਨ , ਵੀਰ ਪਰਮਪਾਲ ਸਿੰਘ ਜੀ ਖ਼ਾਲਸਾ, ਕੌੰਸਲਰ ਹਰਪ੍ਰੀਤ ਕੌਰ ਤੇ ਡਾ.ਲਵਪ੍ਰੀਤ ਸਿੰਘ ਜਰਮਨੀ ਦਾ ਜਿੰਨਾਂ ਦੇ ਉੱਦਮ ਨਾਲ ਇਹ ਸ਼ੁੱਭ ਕਰਮਨ ਹੋਇਆ !
ਅਕਾਲ ਸਹਾਇ !
ਦਾਸ
ਬਿੱਟੂ ਅਰਪਿੰਦਰ ਸਿੰਘ ਸੇਖੋਂ
ਫਰੈੰਰਫੋਰਟ ਜਰਮਨੀ
Comments (0)