ਪੰਜਾਬ ਦੇ ਲੋਕਾਂ ਦਾ ਸੰਘਰਸ਼ਸ਼ੀਲ ਇਤਿਹਾਸ

ਪੰਜਾਬ ਦੇ ਲੋਕਾਂ ਦਾ ਸੰਘਰਸ਼ਸ਼ੀਲ ਇਤਿਹਾਸ

 ਕੁਲਬੀਰ ਸਿੰਘ

ਇਕ ਅਗਿਆਤ ਇਤਿਹਾਸਕਾਰ ਦਾ ਕਥਨ ਹੈ  " Geography is the mother of history" ਕੇ ਭੂਗੋਲ ਇਤਿਹਾਸ ਦੀ ਮਾਂ ਹੁੰਦਾ ਹੈ। ਸੋ ਪੰਜਾਬ ਭੂਗੋਲਿਕ ਤੌਰ ਤੇ ਇਕ ਮਹੱਤਵਪੂਰਨ ਸਥਾਨ ਤੇ ਹੌਣ ਕਰਕੇ ਇਤਿਹਾਸ ਦਾ ਅਜੋੜ ਹਿੱਸਾ ਰਿਹਾ ਹੈ। ਨਾਲ ਹੀ ਜੁਰਮ ਅਤੇ ਧੱਕੇ ਖਿਲਾਫ ਖੜਾ ਹੋਣਾ ਵੀ ਪੰਜਾਬ ਦੀ ਮੁੱਢ ਤੋ ਹੀ ਫਿਤਰਤ ਰਹੀ ਹੈ। ਜਿੰਨੀ- ਜਿੰਨੀ ਜੁਰਮ ਤੇ ਧੱਕੇ ਦੀ ਧਾਰ ਤੇਜ ਹੁੰਦੀ ਗਈ, ਪੰਜਾਬ ਦੇ ਸ਼ੇਰ-ਦਿਲ ਲੋਕਾ ਦਾ ਜਮਾਲ ਉਨ੍ਹਾਂ ਹੀ ਨਿਖਰਦਾ ਗਿਆ, ਜੋਕਿ ਮੌਜੂਦਾ ਸੰਘਰਸ਼ ਵਿੱਚ ਆਪਾ ਸਾਫ ਵੇਖ ਸਕਦੇ ਹਾਂ। ਲੋਕ ਕਿਸ ਤਰ੍ਹਾਂ ਨਾਲ ਨਿੱਝੀ ਸਵਾਰਥਾਂ ਤੋਂ ਉਪਰ ਨਿਕਲ , ਸ਼ੁੱਧ ਹਿਰਦਿਆ ਨਾਲ ਸੰਘਰਸ਼ ਦਾ ਹਿੱਸਾ ਬਣਨ ਲਈ ਯਤਨਸ਼ੀਲ ਹਨ।

    ਪੰਜਾਬ ਕਦੀ ਵੀ ਚਾਰ ਦਹਾਕੇ ਸ਼ਾਤੀ ਵਿਚ ਬਸਰ ਨਾ ਕਰ ਸਕਿਆ। ਸਮੇਂ-ਸਮੇਂ ਇੱਥੇ ਰਹਿਣ ਵਾਲੇ ਵਾਰਿਸਾ ਨੂੰ ਇੱਥੇ ਰਹਿਣ ਦਾ ਮੁੱਲ ਆਪਣੇ ਖੂਨ ਨਾਲ ਤਾਰਨਾ ਪੈਦਾ ਰਿਹਾ ਹੈ। ਕਦੀ ਇੱਥੇ ਜਲਿਆਂਵਾਲਾ ਗੋਲੀ ਕਾਢ ਵਾਪਰਿਆ, ਫਿਰ ਸੰਤਾਲੀ ਦਾ ਸੰਤਾਪ ਹਢਾਉਣਾ ਪਿਆ, ਫਿਰ 84 ਦੀ ਅਕਿਹ ਪੀੜ ਜਰਨੀ ਪਈ। ਇਸ ਤਰ੍ਹਾਂ ਸਮੇਂ-ਸਮੇਂ ਪੰਜਾਬ ਦੇ ਲੋਕ ਗਾਹੇ - ਵਗਾਹੇ ਮੁਹਿੰਮਾਂ ਦਾ ਹਿੱਸਾ ਬਣਦੇ ਰਹੇ। ਇਹ ਕਥਨ ਬਿਲਕੁਲ ਦਰੁਸਤ ਹੈ ਕੇ " ਪੰਜਾਬ ਦੇ ਜੰਮਿਆ ਨੂੰ ਨਿੱਤ ਮੁਹਿੰਮਾਂ " । ਸੋ ਪੰਜਾਬ ਦੀ ਧਰਤੀ ਤੇ ਰਹਿਣ ਦਾ ਅਰਥ ਹੈ ਸਦਾ ਘੋੜਿਆ ਦੀਆ ਕਾਠੀਆ ਤੇ ਰਹਿਣਾ।

ਪ੍ਰੋ. ਪੂਰਨ ਸਿੰਘ ਦੀ ਇਹ ਗੱਲ ਬਿਲਕੁਲ ਦਰੁਸਤ ਹੈ ਕਿ ਪੰਜਾਬ ਦੇ ਲੋਕ ਕਿਸੇ ਦੀ ਟੈਅ ਨਹੀ ਜਰਦੇ , ਪਿਆਰ ਨਾਲ ਇਹ ਕਰਨ ਗੁਲਾਮੀ। ਝੂਠੇ ਵਿਸ਼ਵਾਸ ਵਿਚ ਅਤੇ ਦਿਖਾਵੇ ਦੇ ਪਿਆਰ ਵਿਚ ਆ ਗੁਲਾਮੀ ਦਾ ਜੂਲਾ, ਇਨ੍ਹਾਂ ਸਾਫ ਦਿਲ ਲੋਕਾਂ ਨੇ ਆਪਣੇ ਗਲੇ ਆਪ ਪਾਇਆ। ਉਹ ਆਪਾ 47 ਸਮੇਂ ਵੇਖ ਹੀ ਆਏ ਹਾਂ, ਜਿਸਦਾ ਸੰਤਾਪ ਅੱਜ ਤੱਕ ਹੱਡੀ ਹਢਾ ਰਹੇ ਹਾਂ। ਜਿਸਦੇ ਕਾਰਨ ਸਾਨੂੰ ਆਪਣੀ ਧਰਤੀ ਤੇ ਹੀ ਗੁਲਾਮਾਂ ਵਾਗਰ ਰੁਲਣਾ ਪੈ ਰਿਹਾ ਹੈ। 

ਸੋ ਪੰਜਾਬ ਦੇ ਲੋਕਾਂ ਨੂੰ ਨੀਤੀਵਾਨ ਹੋਣਾ ਚਾਹੀਦਾ ਹੈ ਅਤੇ ਕੇਂਦਰ ਦੀ ਬਹੁ-ਪਰਤੀ ਮਨੋਦਸ਼ਾ ਦੇ ਸੂਖਸ਼ਮ ਅਤੇ ਸਥੂਲ ਸਾਰੇ ਪਹਿਲੂਆਂ ਤੋਂ ਵਾਕਿਫ ਹੋਣਾ ਚਾਹੀਦਾ ਹੈ। ਸਾਝੀ ਲਿਡਰਸ਼ਿਪ ਵਾਲਾ ਮਾਡਲ ਅਪਣਾਉਣਾ ਚਾਹੀਦਾ ਹੈ। ਜਿਸ ਵਿਚ ਕੋਈ ਇਕ ਵਿਅਕਤੀ ਵਿਸ਼ੇਸ਼ ਨਾ ਹੋਵੇ। ਇਸ ਤਰ੍ਹਾਂ ਨੀਤੀਵਾਨ ਹੋਇਆ ਹੀ ਪੰਜਾਬ ਦੇ ਲੋਕੀ ਕਿਸੇ ਸਮੇਂ ਆਪਣੇ ਕੌਮੀ ਘਰ ਦੀ ਤਾਘ ਪੂਰੀ ਕਰ ਸਕਣਗੇ।