ਸਿੱਖਾ ਦੇ ਖਿਲਾਫ ਰਚੀ ਗਈ ਇਕ ਵੱਡੀ ਸਾਜਿਸ਼.............?

ਸਿੱਖਾ ਦੇ ਖਿਲਾਫ ਰਚੀ ਗਈ  ਇਕ ਵੱਡੀ ਸਾਜਿਸ਼.............?

 "ਇੱਕ ਹੀ ਕਾਫੀ - ਹੋਰ ਤੋਂ ਮੁਆਫੀ" .........?

ਦਿੱਲੀ ਕੰਮ ਕਰਨ ਦੇ ਦੌਰਾਨ ਇੱਕ ਅਫਸਰ ਨਾਲ ਗੱਲ ਹੋਈ, ਮੈਂ ਸੁਭਾਵਿਕ ਜਿਹਾ ਪੁੱਛਿਆ ਕਿ "ਸਿਸਟਮ ਨੂੰ ਸਿੱਖਾਂ ਤੋਂ ਕੀ ਤਕਲੀਫ ਹੈ?

 ਉਹ ਤਾਂ ਮੁਲਕ ਦੀ ਤਰੱਕੀ 'ਚ ਹਿੱਸਾ ਹੀ ਪਾ ਰਹੇ ਨੇ, ਅੰਨ ਉਗਾਉਂਦੇ ਨੇ, ਫੌਜ 'ਚ ਨੌਕਰੀ ਕਰਦਿਆਂ ਜਾਨਾਂ ਦਿੰਦੇ ਨੇ. ਨਾਲੇ ਪੁੰਨ ਦਾਨ ਕਰਕੇ ਗਰੀਬਾਂ ਲਈ ਲੰਗਰ ਵੀ ਲਾਉਂਦੇ ਨੇ, ਹਰ ਔਖੇ ਸੌਖੇ ਸਮੇਂ ਮਦਦ ਲਈ ਬਹੁੜਦੇ ਨੇ ਅਤੇ ਕਰਾਈਮ ਰੇਟ ਵੀ ਸਿੱਖਾਂ 'ਚ ਸਭ ਤੋਂ ਘੱਟ ਐ."  ਉਹਨੇ ਜਵਾਬ ਦਿੱਤਾ, "ਇਹ ਗੱਲ ਨੀ! ਭਾਰਤੀ ਸਿਸਟਮ ਵਾਸਤੇ ਸਿੱਖਾਂ ਨੂੰ ਦਬਾਅ 'ਚ ਰੱਖਣਾ ਜਰੂਰੀ ਹੈ, ਇੰਜ ਨਾ ਕੀਤਾ ਜਾਵੇ ਤਾਂ ਇਹ ਆਪਣੇ ਆਪ ਨੂੰ ਮਹਾਰਾਜੇ ਸਮਝਣ ਲੱਗ ਜਾਂਦੇ ਨੇ, ਦੂਜੀਆਂ ਕੌਮਾਂ ਇਹਨਾਂ ਤੋਂ ਊਈਂ ਭੈਅ ਖਾਂਦੀਆਂ ਨੇ, ਇਹਨਾਂ ਦੀ ਸਿਰ 'ਤੇ ਪੱਗੜ ਵਾਲੀ ਵੱਖਰੀ ਜਿਹੀ ਪਹਿਚਾਣ ਐ, ਬਾਦਸ਼ਾਹਤ ਇਹਨਾਂ ਦੇ ਖੂਨ 'ਚ ਐ, ਇਹਨਾਂ ਦਾ ਕੋਈ ਪਤਾ ਨਹੀਂ ਕਦੋ ਦਿੱਲੀ 'ਤੇ ਆ ਕਬਜਾ ਕਰਨ. ਇਹਨਾਂ ਦੇ ਕੁਦਰਤੀ ਹਾਸੇ ਤੋਂ ਵੀ ਐਂ ਲੱਗਦੈ ਜਿਵੇਂ ਇਹ ਸਾਨੂੰ ਮਜਾਕ ਕਰ ਰਹੇ ਹੋਣ."

ਉਸ ਅਫਸਰ ਨਾਲ ਲੰਮੀ ਗਲਬਾਤ ਹੋਈ, ਦੁਪਹਿਰ ਦੀ ਰੋਟੀ ਦੇ ਟਾਈਮ ਅਕਸਰ ਹੁੰਦੀ ਸੀ, ਆਲ ਇੰਡੀਆ ਰੇਡੀਓ ਦੇ ਸਾਹਮਣੇ ਯੋਜਨਾ ਭਵਨ 'ਚ ਬੈਠਦਾ ਸੀ ਉਹ. ਇਸੇ ਗਲਬਾਤ ਦੇ ਅਗਲੇ ਪੜਾਅ 'ਚ ਉਹ ਕਹਿੰਦਾ ਕਿ ਪੰਜਾਬ 'ਚ "ਦੋ ਹੀ ਕਾਫੀ - ਹੋਰ ਤੋਂ ਮੁਆਫੀ" ਦਾ ਨਾਅਰਾ ਕਾਮਯਾਬ ਕਰਨ ਲਈ ਇੱਕ ਖਾਸ ਅਤੇ ਵੱਡਾ ਬਜਟ ਖਰਚਿਆ ਗਿਆ ਸੀ. ਜਿਸ ਨੂੰ 35 ਸਾਲ ਲਗਾਤਾਰ ਪ੍ਰਚਾਰਿਆ ਗਿਆ. ਇਹ ਨਾਅਰਾ ਇੰਨੇ ਜ਼ਬਰਦਸਤ ਤਰੀਕੇ ਪ੍ਰਚਾਰਿਆ ਗਿਆ ਕਿ "ਦੋ ਹੀ ਕਾਫੀ..." ਦੀ ਥਾਂਵੇਂ ਸਿੱਖ "ਇੱਕ ਹੀ ਕਾਫੀ - ਹੋਰ ਤੋਂ ਮੁਆਫੀ" 'ਤੇ ਆ ਗਏ. ਹੁਣ ਉਹ ਆਪਣੇ "ਇੱਕ" ਬੱਚੇ ਨੂੰ ਬਚਾਉਣ ਲਈ ਸਾਰੀ ਉਮਰ ਤਰਲੋ ਮੱਛੀ ਹੁੰਦੇ ਰਹਿੰਦੇ ਹਨ ਅਤੇ "ਡਿਫੈਂਸਿਵ" ਹੋ ਕੇ ਵਿਚਰਦੇ ਹਨ. ਇਹ ਕਹਿੰਦਿਆਂ ਉਸਦੇ ਚਿਹਰੇ 'ਤੇ ਜੇਤੂ ਜਿਹੀ ਮੁਸਕਰਾਹਟ ਖੇਡ ਰਹੀ ਸੀ.ਅਫਸਰ ਦੀ ਗੱਲ 'ਚ ਕਾਫੀ ਦਮ ਸੀ. 1991 ਦੀ ਮਰਦਮ ਸ਼ੁਮਾਰੀ 'ਚ ਪੰਜਾਬ ਦੇ 14 ਸਾਲ ਦੀ ਉਮਰ ਤੋਂ ਲੈ ਕੇ 28 ਸਾਲ ਦੀ ਉਮਰ ਤੱਕ ਦੇ ਨੌਜਵਾਨਾਂ ਦੀ ਗਿਣਤੀ 41 ਲੱਖ 54 ਹਜ਼ਾਰ ਸੀ ਜਿਹੜੀ 2001 ਦੇ ਅੰਕੜਿਆਂ ਮੁਤਾਬਕ 13 ਲੱਖ ਘਟ ਕੇ 28 ਲੱਖ 81 ਹਜ਼ਾਰ ਰਹਿ ਗਈ ਸੀ. 2021 ਦੀ ਮਰਦਮ ਸ਼ੁਮਾਰੀ ਦੌਰਾਨ ਇਹ ਗਿਣਤੀ 20 ਲੱਖ ਤੋਂ ਵੀ ਘਟ ਜਾਣ ਦਾ ਖਦਸ਼ਾ ਹੈ... ਅਤੇ ਹੋਰ ਵੀਹ ਸਾਲਾਂ ਬਾਅਦ ਕੀ ਹੋਊਗਾ? ਤੁਸੀਂ ਆਪ ਹੀ ਸੋਚ ਲਵੋ!

 

ਸੁਰਿੰਦਰ ਸਿੰਘ