ਭਾਰਤੀ ਖੇਡ ਜਗਤ ਦੇ ਸੱਤ ਸਟਾਰ

ਭਾਰਤੀ ਖੇਡ ਜਗਤ ਦੇ ਸੱਤ ਸਟਾਰ

ਖੇਡ ਸੰਸਾਰ   

ਪ੍ਰੋਫੈਸਰ ਜਤਿੰਦਰ ਬੀਰ ਨੰਦਾ

ਜਦੋਂ ਇਸ ਸਾਲ ਹੋਈਆਂ ਉਲੰਪਿਕ-2020 ਨੂੰ ਯਾਦ ਕੀਤਾ ਜਾਵੇਗਾ ਤਾਂ ਸਹਿਜੇ ਹੀ ਮਨ ਵਿਚ ਬਣੇ ਖੇਡਾਂ ਦੇ ਬਣੇ ਸਤ ਸਟਾਰਾਂ ਨੂੰ ਖੇਡ ਜਗਤ ਵਿਚ  ਯਾਦ ਕੀਤਾ ਜਾਵੇਗਾ।

ਪੀ.ਵੀ. ਸਿੰਧੂ-ਬੈਡਮਿੰਟਨ ਜਗਤ ਦੀ ਸਭ ਤੋਂ ਉੱਚੀ ਚੋਟੀ ਖੇਡ ਜਗਤ ਵਿਚ ਪੀ.ਵੀ. ਸਿੰਧੂ ਹੈ ਜਿਸ ਨੇ ਲਗਾਤਾਰ ਦੋ ਵਾਰੀ ਮੈਡਲ ਜਿੱਤੇ ਹਨ। ਉਸ ਦੇ ਮਾਂ ਬਾਪ ਦੋਵੇ ਕੌਮੀ ਪੱਧਰ ਦੇ ਖਿਡਾਰੀ ਹਨ। ਇਸ ਤਰ੍ਹਾਂ ਘਰ ਵਿਚੋਂ ਹੀ ਖੇਡਾਂ ਦੀ ਗੁੜ੍ਹਤੀ ਮਿਲੀ ਹੈ। ਉਸ ਦਾ ਪਿਤਾ ਹਰ ਰੋਜ਼ ਸਕੂਟਰ ਚਲਾ ਕੇ 70 ਮੀਲ ਆਪਣੀ ਲਾਡਲੀ ਨੂੰ ਸਿਖਲਾਈ ਕੇਂਦਰ 'ਤੇ ਛੱਡ ਕੇ ਅਉਂਦਾ ਸੀ। ਇਸ ਤਰ੍ਹਾਂ ਉਸ ਦੇ ਪਿਤਾ ਨੇ ਸਾਰਾ ਸਮਾਂ ਉਸ ਦੇ ਬੈਡਮਿੰਟਨ ਕੈਰੀਅਰ 'ਤੇ ਲਾਇਆ ਹੈ। ਉਨ੍ਹਾਂ ਦੇ ਇਨਾਮਾਂ ਸਨਮਾਨਾਂ ਦੀ ਸੂੁਚੀ ਬਹੁਤ ਲੰਮੀ ਹੈ ਜੋ ਪੀ. ਵੀ. ਸਿੰਧੁੂ ਨੂੰ ਮਿਲੇ ਹਨ। ਉਹ ਵਿਸ਼ਵ ਜੇਤੂ ਵੀ ਰਹਿ ਚੁੱਕੀ ਹੈ। ਪਰ ਹੁਣ ਜਦ ਉਹ ਦੋ ਵਾਰੀ ਉਲੰਪਿਕ ਮੈਡਲ ਜੇਤੂ ਬਣ ਗਈ ਹੈ ਤਾਂ ਉਹ ਉਸ ਚੋਟੀ 'ਤੇ ਪਹੁੰਚ ਗਈ ਹੈ ਜਿਥੇ ਅਸਾਧਾਰਨ ਖਿਡਾਰੀ ਹੀ ਪੰਹੁਚ ਸਕਦਾ। ਖੇਡ ਜਗਤ ਵਿਚ ਇਸ ਦੀ ਮਿਸਾਲ ਇਕ ਵਿਅਕਤੀ ਦੇ ਤੌਰ 'ਤੇ ਦੋ ਲਗਾਤਾਰ ਮੈਡਲ ਜਿੱਤਣਾ ਬਹੁਤ ਘੱਟ ਮਿਲਦੀ ਹੈ। ਪੀ.ਵੀ. ਸਿੰਧੂ ਨੇ ਰੀਓ ਉਲੰਪਿਕ-2016 ਵਿਚ ਚਾਂਦੀ ਦਾ ਮੈਡਲ ਭਾਰਤ ਦੀ ਝੋਲੀ ਵਿਚ ਪਾਇਆ ਸੀ ਹੁਣ ਉਸ ਨੇ ਇਸ ਵਿਚ ਨਿਰੰਤਰਤਾ ਰੱਖਦੇ ਹੋਏ ਕਾਂਸੀ ਦਾ ਮੈਡਲ ਦੇਸ਼ ਨੂੰ ਅਰਪਣ ਕੀਤਾ ਹੈ।

ਮੀਰਾ ਬਾਈ ਚਾਨੂੰ-ਕਾਫੀ ਲੰਮੇ ਸਮੇਂ ਤੋਂ ਅਭਿਆਸ ਕਰ ਰਹੀ ਮੀਰਾ ਬਾਈ ਚਾਨੂੰ ਨੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਸਭ ਤੋਂ ਪਹਿਲਾ ਭਾਰਤ ਨੂੰ ਪਹਿਲੇ ਦਿਨ ਹੀ ਚਾਂਦੀ ਦਾ ਮੈਡਲ ਜਿੱਤ ਕੇ ਇਹ ਸੰਦੇਸ਼ ਦਿੱਤਾ ਹੈ ਕਿ ਬਿਨਾ ਵਸੀਲਿਆਂ ਤੇ ਸਾਧਨਾਂ ਦੇ ਬਾਵਜੂਦ ਲੜਕੀਆਂ ਆਪਣਾ ਸੁਪਨਾ ਪੂਰਾ ਕਰ ਸਕਦੀਆਂ ਹਨ। ਪਹਿਲਾ ਕਦਮ ਚੁੱਕਣ ਦੀ ਲੋੜ ਹੈ ਸਾਧਨ ਆਪਣੇ-ਆਪ ਬਣਦੇ ਜਾਂਦੇ ਹਨ। ਚਾਂਦੀ ਦਾ ਮੈਡਲ ਜਿੱਤਣ ਤੋਂ ਬਾਅਦ ਉਸ ਨੇ ਹਾਈਵੇਅ ਤੇ ਜਾਂਦੇ ਟਰੱਕਾਂ ਵਾਲਿਆਂ ਨੂੰ ਇਕ ਪਾਰਟੀ ਦਿੱਤੀ ਹੈ ਜਿਹੜੇ ਉਸ ਨੂੰ ਹਰ ਰੋਜ਼ ਆਪਣਾ ਧਰਮ ਸਮਝਕੇ ਸਿਖਲਾਈ ਕੇਂਦਰ ਲੈ ਕੇ ਜਾਂਦੇ ਸਨ। ਮਨੀਪੁਰ ਦੀ ਚਾਰ ਫੁੱਟ 11 ਇੰਚ ਲੰਮੀ ਇਸ ਨਾਰੀ ਨੇ 202 ਕਿਲੋ ਭਾਰ ਚੁੱਕ ਕੇ ਭਾਰਤ ਲਈ ਮੈਡਲਾਂ ਦਾ ਰਾਹ ਖੋਲ੍ਹਿਆ।ਲਵਲੀਨਾ ਬੋਰਗੋਹੇਨ -ਜਦੋਂ ਸਾਡੇ ਸਾਰੇ ਤੀਰ ਅੰਦਾਜ਼ ਅਤੇ ਖਾਸ ਤੌਰ 'ਤੇ ਬਹੁਤ ਚਰਚਿਤ ਨਾਂਅ ਮੈਰੀਕਾਮ ਦੇਸ਼ ਲਈ ਕੋਈ ਮੈਡਲ ਨਾ ਲਿਆ ਸਕੀ ਤਾਂ ਆਸਾਮ ਦੀ ਲਵਲੀਨਾ ਨੇ ਖੁਸ਼ੀ ਦੀ ਇਕ ਕਿਰਨ ਸਾਡੇ ਲਈ ਪੈਦਾ ਕਰ ਦਿੱਤੀ ਤੇ ਆਪਣੇ ਵਿਰੋਧੀ ਨੂੰ ਮੁੱਕਿਆਂ ਨਾਲ ਮਾਤ ਦੇ ਕੇ ਕਾਂਸੀ ਦਾ ਤਗਮਾ ਦੇਸ਼ ਦੀ ਝੋਲੀ ਵਿਚ ਪਾਇਆ।

ਰਵੀ ਕੁਮਾਰ ਦਾਹੀਆ-ਸੂਰਜ ਕਦੇ ਲੁਕ ਕੇ ਨਹੀਂ ਰਹਿ ਸਕਦੇ। ਜਦੋਂ ਭਾਰਤ ਕੁਝ ਲਗਾਤਾਰ ਹੋ ਰਹੀਆਂ ਹਾਰਾਂ ਸਦਕੇ ਖੜੋਤ ਦੀ ਸਥਿਤੀ 'ਤੇ ਜਾ ਰਿਹਾ ਸੀ ਤਾਂ ਰਵੀ ਦੀਆਂ ਤੇਜ਼ ਕਿਰਨਾਂ ਨੇ ਭਾਰਤ ਨੂੰ ਹੋਸ਼ ਵਿਚ ਲਿਆਂਦਾ। ਹਰਿਆਣਾ ਦੇ ਨਾਹਰੀ ਪਿੰਡ ਦਾ ਇਹ ਪਹਿਲਵਾਨ 23 ਸਾਲ ਦੀ ਉਮਰ ਦਾ ਇਕ ਬਹੁਤ ਹੀ ਪ੍ਰਤਿਭਾ ਦਾ ਮਾਲਕ ਹੈ, ਉਸ ਨੇ ਆਪਣੇ ਪਹਿਲੇ ਮੈਚ ਵਿਚ ਕੋਲੰਬੀਆ ਦੇ ਆਪਣੇ ਤੋਂ ਵੀ ਤਗੜੇ ਦਿਸਣ ਵਾਲੇ ਪਹਿਲਵਾਨ ਉਰਬਾਨ ਨੂੰ 13-2 ਨਾਲ ਹਰਾਇਆ, ਫਿਰ ਕੁਆਟਰ ਫਾਈਨਲ ਵਿਚ ਬੁਲਗਾਰੀਆ ਦੇ ਜੋਰਜੀ 14-4 ਨਾਲ ਹਾਰ ਦਿੱਤੀ। ਅਗਲੇ ਦੌਰ ਵਿਚ ਭਾਵੇਂ ਰਵੀ ਕਜ਼ਾਕਿਸਤਾਨ ਦੇ ਨੂਰੀਸਲਾਮ ਤੋਂ 2-9 ਨਾਲ ਪਿੱਛੇ ਜਾ ਰਿਹਾ ਸੀ ਤਾਂ ਉਸ ਸਮੇਂ ਰਵੀ ਆਪਣੀ ਪੂਰੀ ਲਾਲੀ 'ਤੇ ਆਇਆ ਤੇ ਵਿਰੋਧੀ ਦੇ ਮੋਢੇ ਲੁਆ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਉਹ ਰੂਸ ਦੇ ਪਹਿਲਵਾਨ ਤੋਂ 4-7 ਨਾਲ ਹਾਰ ਗਿਆ ਪਰ ਦੇਸ਼ ਲਈ ਚਾਂਦੀ ਦਾ ਤਗਮਾ ਝੋਲੀ ਵਿਚ ਪਾਇਆ।

ਇਸ ਤੋਂ ਬਿਨਾਂ ਇਕ ਚੋਟੀ ਦੀ ਤਰ੍ਹਾਂ ਉਭਰਨ ਵਾਲੇ ਪਹਿਲਵਾਨਾਂ ਵਿਚੋਂ ਬਜਰੰਗ ਪੂਨੀਆ ਦਾ ਨਾਂ ਵਿਸ਼ੇਸ਼ ਹੈ। ਇਸ ਆਕਾਸ਼ ਵਿਚ ਸੁਨਹਿਰੀ ਕਿਰਨਾਂ ਵੰਡਣ ਵਾਲੇ ਨੀਰਜ ਚੋਪੜਾ ਵੀ ਹੁਣ ਸ਼ਾਮਿਲ ਹੋ ਗਏ ਹਨ। ਉਸ ਨੇ ਜੈਵਲਿਨ ਥ੍ਰੋਅ ਵਿਚ ਬੜਾ ਕ੍ਰਾਂਤੀਕਾਰੀ ਪ੍ਰਵੇਸ਼ ਕੀਤਾ ਹੈ ਤੇ ਇਸ ਖੇਤਰ ਵਿਚ ਸੋਨੇ ਦਾ ਮੈਡਲ ਗਲ਼ ਪਾ ਕੇ ਦੇਸ਼ ਦਾ ਮਾਣ ਵਧਾਇਆ ਹੈ। ਹਾਕੀ ਦੇ ਸਾਡੇ ਸਾਰੇ ਖਿਡਾਰੀ ਹੁਣ ਚਮਕਣ ਵਾਲੇ ਸਿਤਾਰੇ ਬਣ ਗਏ ਹਨ। ਪੰਜਾਬ ਵਿਚ ਹੁਣ ਹਾਕੀ ਦੇ ਦਿਨ ਆ ਗਏ ਹਨ।