ਕੇਸਰੀ ਲਹਿਰ ਸ਼ੁਰੂ ਕਰਨ ਵਾਲਾ ਯੋਧਾ ਭਾਈ ਬਲਵੰਤ ਸਿੰਘ ਰਾਜੋਆਣਾ

ਕੇਸਰੀ ਲਹਿਰ ਸ਼ੁਰੂ ਕਰਨ ਵਾਲਾ ਯੋਧਾ ਭਾਈ ਬਲਵੰਤ ਸਿੰਘ ਰਾਜੋਆਣਾ

ਜੂਝਾਰੂਆਂ ਦੇ ਬੋਲ, ਪੰਥ 'ਤੇ ਪਹਿਰਾ

ਭਾਈ ਸਾਹਿਬ ਭਾਈ ਬਲਵੰਤ ਸਿੰਘ ਰਾਜੋਆਣਾ 2012 ਤੋਂ ਲੈਕੇ ਅੱਜ ਤੱਕ ਹਰ ਵੋਟ ਸਮੇਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਉਣ ਲਈ ਕਹਿੰਦੇ ਹਨ। ਇਹ ਗੱਲ ਪੰਥਕ ਪਿੜ ਵਿੱਚ ਵਿਚਰਦੇ ਹਰ ਇੱਕ ਸਿੰਘ ਨੂੰ ਪਤਾ ਹੈ।ਓਹਨਾਂ ਅੰਦਰ ਜਿਹੜੀ ਨਫਰਤ ਜਿਹੜਾ ਗੁੱਸਾ ਕਾਂਗਰਸ ਲਈ ਹੈ ਓਹ ਹਰ ਸਿੱਖ ਅੰਦਰ ਹੋਣਾ ਚਾਹੀਦਾ ਸੀ। ਓਸ ਦਾ ਬਦਲ ਓਸ ਨੂੰ ਟੱਕਰ ਦੇਣ ਲਈ ਓਹ ਹਮੇਸ਼ਾ ਹੀ ਪੰਥਕ ਧਿਰਾਂ ਨੂੰ ਮਜ਼ਬੂਤ ਹੋਣ ਦਾ ਸੁਨੇਹਾ ਵੀ ਦਿੰਦੇ ਰਹੇ ਹਨ। 2011 ਵਿੱਚ ਜਦੋਂ ਬਹੁਤੇ ਪੰਥਕ ਕਹਾਉਣ ਵਾਲਿਆਂ ਨੂੰ ਭਾਈ ਸਾਹਿਬ ਅਤੇ ਬੇਅੰਤ ਕਤਲ ਕਾਂਡ ਵਾਲੇ ਬਾਕੀ ਸਿੰਘਾਂ ਦਾ ਪਤਾ ਤੱਕ ਨਹੀਂ ਸੀ ਓਦੋਂ ਵੀ ਭਾਈ ਸਾਹਿਬ ਨੇ ਆਪਣੀ ਸੋਚ ਸਪੱਸ਼ਟ ਰੱਖੀ ਸੀ ਕੇ ਆਪਾਂ ਕਾਂਗਰਸ ਨੂੰ ਹਰਾਉਣਾ ਹੈ। ਓਹਨਾਂ ਦੀਆਂ ਚਿੱਠੀਆਂ ਓਹਨਾਂ ਦੀ ਵੈੱਬਸਾਈਟ ਤੇ ਪਈਆਂ ਸਨ। ਪੰਥਕ ਧਿਰਾਂ ਤੋਂ ਓਹ ਕਿਉਂ ਨਿਰਾਸ਼ ਸਨ/ਹਨ ਇਹ ਵੀ ਓਹਨਾਂ ਚਿੱਠੀਆਂ ਵਿਚ ਲਿਖਿਆ ਹੋਇਆ ਸੀ। 

 ਇਹ ਸਾਡੀ ਬਾਹਰ ਬੈਠਿਆਂ ਦੀ ਕਮਜ਼ੋਰੀ ਹੈ ਕੇ ਅਸੀ ਪਿਛਲੇ 35 ਸਾਲਾਂ ਚ ਕਾਂਗਰਸ ਦਾ ਬਦਲ ਕੋਈ ਪਰਪੱਕ ਪੰਥਕ ਧਿਰ ਨਹੀਂ ਉਸਾਰ ਸਕੇ ਪੰਜਾਬ ਦੀ ਧਰਤੀ ਤੇ। ਪਹਿਲਾਂ ਲੋਕਾਂ ਕੋਲ ਕਾਂਗਰਸ ਦਾ ਬਦਲ ਬਾਦਲ ਦਲ ਸੀ ਤੇ ਹੁਣ ਬਾਦਲ ਦਲ ਤੇ ਆਪ ਹਨ। ਔਰ ਰਾਜੋਆਣੇ ਦੇ ਕਹਿਣ ਦੇ ਬਾਵਜੂਦ ਵੀ ਜਿਆਦਾ ਵੋਟ ਦੇਖਿਓ ਪੈਣੀ ਕੀਹਨੂੰ ਆ । ਸਭ ਕੁਛ ਸਪੱਸ਼ਟ ਹੋ ਜਾਣਾ। ਸੋ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਓਹਨਾਂ ਦੇ ਸੁਨੇਹੇ ਨੂੰ ਮੈਂ ਨਿੱਜੀ ਤੌਰ ਤੇ ਮਾੜਾ ਨਹੀਂ ਸਮਝਦਾ ਓਹਨਾਂ ਦਾ ਅਧਿਕਾਰ ਹੈ। ਔਰ ਸ਼੍ਰੋਮਣੀ ਅਕਾਲੀ ਦਲ ਬਚਣਾ ਚਾਹੀਦਾ ਹੈ ਏਸ ਮਸਲੇ ਤੇ ਸਾਰੇ ਇਕਮਤ ਹਨ। ਹਾਂ ਬਾਦਲ ਦਲ ਦੇ ਕੀਤੇ ਜ਼ੁਲਮਾਂ ਗ਼ਦਾਰੀਆਂ ਨਾਲ ਗੁੱਸਾ/ਨਫਰਤ ਬਰਕਰਾਰ ਰਹੇਗੀ ਜਦ ਤੱਕ ਓਹ ਸ਼ਹੀਦ ਕੀਤੇ ਹਰ ਸਿੱਖ ਦੇ ਘਰ ਜਾਕੇ ਮਾਫ਼ੀ ਮੰਗ ਕੇ ਨਹੀਂ ਆਉਂਦੇ। ਜਦ ਤੱਕ 2007 ਤੋਂ 2017 ਤੱਕ ਝੂਠੇ ਕੇਸਾਂ ਚ ਗਿਰਫ਼ਤਾਰ ਕੀਤੇ ਹਰ ਸਿੱਖ ਨੂੰ ਬਰੀ ਨਹੀਂ ਕਰਵਾਉਂਦੇ। 

ਭਾਈ ਰਾਜੋਆਣਾ ਵਾਰੇ ਗਲਤ ਬੋਲਣ ਦਾ ਅਧਿਕਾਰ ਓਹਨਾਂ ਚੋਂ ਕਿਸੇ ਨੂੰ ਨਹੀਂ ਜੀਹਨੇ ਪੰਥ ਲਈ ਕੁਛ ਨਹੀਂ ਕੀਤਾ। ਹਾਂ ਜਿਹੜੇ ਪੰਥਕ ਜੁਝਾਰੂ ਸੂਰਮੇ ਜੀਹਨਾਂ ਜੇਲਾਂ ਕੱਟੀਆਂ, ਐਕਸ਼ਨ ਕੀਤੇ ਹਨ ਓਹ ਬਿਆਨ ਦੇਣ ਏਸ ਮਸਲੇ ਤੇ। ਓਹਨਾਂ ਦਾ ਹੱਕ ਬਣਦਾ। ਬਾਕੀ ਕੌਣ ਹੁੰਦੇ ਗਲਤ ਬੋਲਣ ਵਾਲੇ  ? 

ਰਾਜੋਆਣਾ ਸਰਦਾਰ 27 ਸਾਲ ਤੋਂ ਜੇਲੀਂ ਬੈਠਾ , ਅਪਣਾ ਕੇਸ ਨਾ ਲੜਨ ਵਾਲਾ , ਜੱਜਾਂ ਸਾਹਮਣੇ ਖਲੋ ਕੇ ਆਪਣੇ ਕੀਤੇ ਕੰਮ ਨੂੰ ਮਨਜ਼ੂਰ ਕਰਨ ਵਾਲਾ ਭਾਈ ਸੁੱਖੇ  ਭਾਈ ਜਿੰਦੇ ਤੋਂ ਬਾਅਦ ਪੰਥ ਵਿਚ ਪਹਿਲਾ ਸੂਰਮਾ ਹੋਇਆ ਹੈ।ਜਿਸ ਬਾਪੂ ਜਸਵੰਤ ਸਿੰਘ ਦੇ ਭੋਗ ਤੇ ਭਾਈ ਰਾਜੋਆਣਾ 27 ਸਾਲ ਬਾਅਦ ਜੇਲੋਂ ਬਾਹਰ ਆਇਆ ਸੀ, ਓਹਨੇ ਪੰਥ ਲਈ ਕੀ ਕੀ ਵਾਰਿਆ ? ਇਕਲੌਤਾ ਜਵਾਨ ਪੁੱਤਰ, 18 ਸਾਲਾਂ ਦਾ ਸਿਰਦਾਰ ਹਰਪਿੰਦਰ ਸਿੰਘ ਗੋਲਡੀ, ਖਾਲਿਸਤਾਨ ਕਮਾਂਡੋ ਫੋਰਸ ਦਾ ਜੁਝਾਰੂ ਜਿਹੜਾ ਕੌਮ ਦੇ ਗਲੋਂ ਗੁਲਾਮੀ ਵਾਲਾ ਰੱਸਾ ਲਾਹੁਣ ਤੁਰਿਆ ਕਦੇ ਘਰ ਨਹੀਂ ਮੁੜਿਆ। 25 ਜੂਨ 1992 8 ਘੰਟੇ ਦੇ ਗਹਿਗੱਚ ਮੁਕਾਬਲੇ ਤੋਂ ਬਾਅਦ ਸੂਰਮਾ ਸ਼ਹੀਦ ਹੋ ਗਿਆ ਸੀ। ਕਿਉਂਕਿ ਭਰਾ ਜੁਝਾਰੂ ਸੀ, ਹੱਥ ਨਹੀਂ ਸੀ ਆ ਰਿਹਾ ਇਸ ਕਰਕੇ 19 ਸਾਲਾਂ ਦੀ ਵੱਡੀ ਭੈਣ ਅਮਨਦੀਪ ਕੌਰ ਨੂੰ ਪੁਲਿਸ ਦੀਆਂ ਕਾਲੀਆਂ ਬਿੱਲੀਆਂ ਨੇ ਚੁੱਕ ਕੇ 21 ਜਨਵਰੀ 1992 ਨੂੰ ਸ਼ਹੀਦ ਕਰ ਦਿੱਤਾ ਸੀ। ਸਭ ਤੋਂ ਛੋਟੀ ਕਮਲਦੀਪ ਕੌਰ ਰਾਜੋਆਣਾ ਨੇ ਓਹ ਸਮਾਂ ਹੱਡੀ ਹੰਢਾਇਆ ਅਤੇ ਜਿਵੇਂ ਦਿਨ ਕੱਟੇ ਓਹੀ ਜਾਣਦੇ ਹਨ। ਜੂਝਾਰੂਆਂ ਦੇ ਦਰਦ ਉਹ ਹੀ ਸਮਝ ਸਕਦੇ ਜਿਨ੍ਹਾਂ ਨੂੰ ਪੰਥ ਨਾਲ ਪਿਆਰ ਹੈ।

         ਕਮਲਜੀਤ ਸਿੰਘ ਸ਼ਹੀਦਸਰ