"ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ"

ਮਨੁੱਖੀ ਜੀਵਨ ਦਾ ਧੁਰਾ ਉਸ ਦੀ ਸੋਚ  

 ਸਰਬਜੀਤ ਕੌਰ ਸਰਬ

               "ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ"  ਗੁਰੂ ਨਾਨਕ ਸਾਹਿਬ ਮਨ ਨੂੰ 'ਸਚਿਆਰਾ' ਕਰਨ ਦਾ ਤਰੀਕਾ ਦੱਸ ਰਹੇ ਹਨ। ਨਾਨਕ ਪਾਤਸ਼ਾਹ ਜੀ ਗੁਰਸਿੱਖੀ ਦਾ ਮੁੱਢਲਾ ਨਿਯਮ ਅਕਾਲ ਪੁਰਖ ਦੀ ਰਜ਼ਾ ਵਿਚ ਤੁਰਨਾ ਨੂੰ ਆਖ ਰਹੇ ਹਨ ਜਿਸ 'ਤੇ ਚੱਲ ਕੇ ਮਨੁੱਖ ਅਨੰਦ ਦੀ ਪ੍ਰਾਪਤੀ ਕਰਦਾ ਹੈ। ਮਨੁੱਖੀ ਜੀਵਨ ਦਾ ਧੁਰਾ ਉਸ ਦੀ ਸੋਚ ਮੰਨੀ ਜਾਂਦੀ ਹੈ ਜੋ ਉਸ ਦੇ ਜੀਵਨ ਨੂੰ ਚੰਗੇ ਜਾਂ ਮਾੜੇ ਰਸਤੇ ਉੱਤੇ ਲੈ ਕੇ ਤੁਰ ਪੈਂਦੀ ਹੈ। ਇਸ ਸੋਚ ਵਿਚੋਂ ਹੀ ਮਨੁੱਖ ਦੇ  ਸਰੀਰਿਕ  ਢਾਂਚੇ ਦਾ ਵਿਕਾਸ ਹੁੰਦਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਗੁਰਬਾਣੀ  ਮਨੁੱਖੀ ਜੀਵਨ ਨੂੰ ਸਿੱਧੇ ਰਸਤੇ ਹੀ ਨਹੀਂ ਪਾਉਂਦੀ  ਸਗੋਂ ਉਸ ਦੀ  ਸੋਚ ਨੂੰ ਅਕਾਲ ਪੁਰਖ ਨਾਲ ਜੋੜ ਕੇ ਉਸ ਦੇ ਅੰਦਰੂਨੀ ਮਾਨਸਿਕਤਾ ਦਾ ਵਿਕਾਸ ਕਰ ਕੇ ਇਕ ਤੰਦਰੁਸਤੀ ਵਾਲਾ ਜੀਵਨ ਬਖ਼ਸ਼ਦੀ ਹੈ । ਸਿੱਖ ਕੌਮ ਭਾਗਸ਼ਾਲੀ ਕੌਮ ਹੈ, ਜਿਸ ਕੋਲ  ਧੁਰ ਕੀ ਬਾਣੀ ਦਾ ਅਨਮੋਲ ਖ਼ਜ਼ਾਨਾ ਹੈ, ਤੇ  ਇਸ ਅਨਮੋਲ ਖ਼ਜ਼ਾਨੇ ਵਿੱਚ  ਹਰ ਇੱਕ ਪੀੜ ਦੀ ਦਵਾਈ ਹੈ ਜੋ ਮਨੁੱਖ ਨੂੰ ਮਾਨਸਿਕ ਤੌਰ ਉੱਤੇ ਮਜ਼ਬੂਤ ਅਤੇ ਸਹਿਣਸ਼ੀਲਤਾ ਵਾਲਾ ਬਣਾਉਂਦੀ ਹੈ, ਜਿਸ ਨਾਲ ਮਨੁੱਖ ਦੀ ਮਾਨਸਿਕ ਸਥਿਤੀ  ਮਜ਼ਬੂਤ ਹੁੰਦੀ ਹੈ ਤਦ ਉਸ ਨੂੰ ਸਰੀਰਿਕ ਤੌਰ ਤੇ ਕੋਈ ਵੀ ਬਿਮਾਰੀ ਨਹੀਂ ਲੱਗਦੀ ਜੇਕਰ ਮਨੁੱਖ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ ਤਾਂ ਉਸ ਨੂੰ ਅੰਦਰੂਨੀ ਸਰੀਰਿਕ ਬਿਮਾਰੀਆਂ ਜਕੜ ਲੈਂਦੀਆਂ ਹਨ  । ਗੁਰਬਾਣੀ ਦਾ ਇਹ ਫੁਰਮਾਨ ਹੈ "ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ" ਜਦੋਂ ਅਸੀਂ ਗੁਰਬਾਣੀ ਦੀ ਇਸ ਪੰਕਤੀ ਨੂੰ ਗਹਿਰਾਈ ਵਿਚ ਸੋਚਦੇ ਹਾਂ, ਤਦ ਸਾਡੇ ਸਾਹਮਣੇ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਸਾਡੇ ਸੋਚਣ ਨਾਲ ਕੁਝ ਵੀ ਨਹੀਂ ਹੋਣਾ  ਬੇਸ਼ੱਕ ਅਸੀਂ ਲੱਖਾਂ ਵਾਰ ਉਸ ਚੀਜ਼ ਬਾਰੇ ਸੋਚ ਲਈਏ  । ਸੋਚ ਨਾਲੋਂ ਮਨੁੱਖ ਨੂੰ ਕਿਰਤ ਸੱਚ ਦੀ ਕਰਨੀ ਚਾਹੀਦੀ ਹੈ ਜਿਸ ਵਿੱਚ ਉਸ ਨੂੰ ਮਾਨਸਿਕ ਸਕੂਨ ਮਿਲੇ  ਅਤੇ ਉਸ ਦੀ ਮਾਨਸਿਕ ਭਟਕਣਾ ਖ਼ਤਮ ਹੋ ਜਾਵੇ ਪਰ ਇਹ ਸਭ ਕੁਝ ਤਾਂ ਹੀ ਸੰਭਵ ਹੈ ਜੇਕਰ ਅਸੀਂ ਗੁਰਬਾਣੀ ਨੂੰ  ਪੜ੍ਹ ਕੇ ਉਸ ਉੱਤੇ ਵਿਚਾਰ ਕਰਦੇ ਹਾਂ  ।
                                                            ਨਿਰਭਰਤਾ ਹੀ ਅਸਲ ਜੀਵਨ
ਕੁਦਰਤ ਦੀ ਬਣਾਈ ਇਸ ਕਾਇਨਾਤ ਵਿੱਚ  ਹਰ ਕੋਈ ਇੱਕ ਦੂਜੇ ਉੱਤੇ ਨਿਰਭਰ ਹੈ ਜਿਵੇਂ  ਰੁੱਖ ਤਾਂ ਹੀ ਵੱਡੇ ਹੋ ਸਕਦੇ ਹਾਂ ਜੇ ਮਨੁੱਖ ਉਸ ਨੂੰ ਨਾ ਕੱਟੇ , ਮਨੁੱਖ ਇਸ ਧਰਤੀ ਉੱਤੇ ਸਾਹ ਤਾਂ ਹੀ ਲੈ ਸਕਦਾ ਹੈ ਜੇਕਰ ਰੁੱਖ ਹੋਣਗੇ ਜੇ ਇਸ ਧਰਤੀ ਉੱਤੇ ਰੁੱਖ ਹੀ ਨਾ ਰਹੇ ਤਾਂ ਮਨੁੱਖ ਦਾ ਇਸ ਧਰਤੀ ਉੱਤੇ ਰਹਿਣਾ ਅਸੰਭਵ ਹੈ  ਕਿਉਂ ਕੀ ਸਾਫ਼ ਹਵਾ ਨਾ ਮਿਲਣ ਦੇ ਕਾਰਨ ਹੀ ਮਨੁੱਖ ਦਾ ਸਰੀਰ ਬਿਮਾਰੀਆਂ ਨਾਲ ਜਕੜਿਆ ਹੋਇਆ ਹੈ  । ਬੇਸ਼ੱਕ ਸਾਇੰਸ ਨੇ ਤਰੱਕੀ ਕਰ ਲਈ ਹੈ ਪਰ ਇਸ ਤਰੱਕੀ ਵਿੱਚ  ਮਨੁੱਖ ਦਾ ਆਪਣਾ ਸਰੀਰ ਦਿਨ ਪ੍ਰਤੀ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਹੈ  । ਜਿਵੇਂ ਸਾਇੰਸ ਨੇ ਤਰੱਕੀ ਕਰ ਕੇ ਨਵੀਆਂ ਕਾਢਾਂ ਕੱਢ ਲਈਆਂ  ਉਵੇਂ ਹੀ ਮਨੁੱਖੀ ਸਰੀਰ ਵਿੱਚ ਅਨੇਕਾਂ ਨਵੀਆਂ ਬੀਮਾਰੀਆਂ ਨੇ ਆਪਣਾ ਘਰ ਬਣਾ ਲਿਆ ਹੈ  ।ਜੇਕਰ ਅਸੀਂ ਆਪਣੇ ਆਲੇ ਦੁਆਲੇ ਅੱਜ ਦੇ ਸਮੇਂ ਵਿਚ ਝਾਤ ਮਾਰਦੇ ਹਾਂ  ਤਦ ਸਾਡੇ ਸਾਹਮਣੇ ਨਵ ਜੰਮੇ ਬੱਚੇ ਵੀ ਕਿਸੇ ਨਾ ਕਿਸੇ ਤਰ੍ਹਾਂ ਦੀ  ਬਿਮਾਰੀ ਲੈ ਕੇ ਪੈਦਾ ਹੁੰਦੇ ਹਨ ,ਸਭ ਤੋਂ ਪਹਿਲੀ ਗੱਲ  ਜੇਕਰ ਜਨਮ ਦੇਣ ਵਾਲੀ ਮਾਂ ਹੀ  ਸਰੀਰਿਕ ਤੇ ਮਾਨਸਿਕ ਪੱਖੋਂ ਕਮਜ਼ੋਰ ਹੋਵੇ ਤਦ ਉਹ ਕਦੇ ਵੀ ਇੱਕ ਤੰਦਰੁਸਤ ਬੱਚੇ ਨੂੰ ਜਨਮ ਨਹੀਂ ਦੇ ਸਕਦੀ । ਸਮੇਂ ਦੀ ਦੌੜ ਵਿੱਚ  ਅਤੇ ਫੈਸ਼ਨ ਦੇ ਦਿਖਾਵੇ ਕਾਰਨ  ਅੱਜ ਦੀਆਂ 90/ ਕੁੜੀਆਂ  ਚੰਗੀ ਖੁਰਾਕ ਨਹੀਂ ਲੈਂਦੀਆਂ  ਜਿਸ ਦੇ ਨਤੀਜੇ ਉਨ੍ਹਾਂ ਨੂੰ  ਵਿਆਹ ਤੋਂ ਬਾਅਦ ਭੁਗਤਣੇ ਪੈਂਦੇ ਹਨ  । ਇੱਕ ਚੰਗੀ ਖੁਰਾਕ ਵਿਚ ਵੀ ਇਕ ਚੰਗੀ ਸਿਹਤ ਦਾ ਰਹੱਸ ਹੈ , ਪਰ ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ  ਅੱਜ ਅਸੀਂ ਜੋ ਵੀ ਖੁਰਾਕ ਖਾਂਦੇ ਹਾਂ  ਉਸ ਵਿੱਚ ਵੀ ਰਸਾਇਣਿਕ ਪਦਾਰਥਾਂ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ  ਇਸੇ ਕਾਰਨ ਗੱਲ ਉੱਥੇ ਹੀ ਪਹੁੰਚ ਜਾਂਦੀ ਹੈ ਕਿ ਅਸੀਂ ਖ਼ੁਦ ਕੁਦਰਤੀ ਸਰੋਤਾਂ ਨੂੰ ਐਨਾ ਜ਼ਿਆਦਾ ਗੰਧਲਾ ਕਰ ਦਿੱਤਾ ਹੈ ਜਿਸ ਦੇ ਕਾਰਨ  ਅਸੀਂ ਅੱਜ ਦਿਨ ਪ੍ਰਤੀ ਦਿਨ ਮੌਤ ਦੇ ਕਿਨਾਰੇ ਜਾ ਰਹੇ ਹਾਂ , ਸਭ ਤੋਂ ਪਹਿਲਾਂ ਸਾਨੂੰ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਜਿਸ ਵਿੱਚ ਉਸ ਕੁਦਰਤ ਦਾ ਵਾਸ ਹੈ  ਜੇਕਰ ਇਹ ਕੁਦਰਤ ਸਾਫ਼ ਰਹੇਗੀ ਤਾਂ ਹੀ ਸਾਡਾ ਸਰੀਰ ਤੰਦਰੁਸਤ ਰਹੇਗਾ । ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਕਰਨ ਸਮੇਂ  ਉਨ੍ਹਾਂ ਨੂੰ ਹਮੇਸ਼ਾ ਸਾਫ ਸੁਥਰੇ ਪਾਣੀ ਵਿੱਚ ਧੋ ਲੈਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਉਪਰ ਪਈ ਮਿੱਟੀ ਸਾਫ਼ ਹੋ ਜਾਵੇ । ਡਿਜੀਟਲ ਭਾਰਤ ਵਿਚ ਬੇਸ਼ੱਕ  ਤਕਨੀਕ ਬਹੁਤ ਜ਼ਿਆਦਾ ਵਧ ਗਈ ਹੈ ਪਰ  ਇਸ ਨੇ ਮਨੁੱਖੀ ਸਰੀਰ ਵਿੱਚ ਬਿਮਾਰੀਆਂ  ਦਾ ਆਗਮਨ ਵੀ ਕਰ ਦਿੱਤਾ ਹੈ ।ਅਜੋਕੇ ਸਮੇਂ ਵਿੱਚ ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਬੀਤੇ ਦਿਨਾਂ ਵਿੱਚ ਬਹੁਤ ਸਾਰੇ ਨੌਜਵਾਨ  ਜੋ ਸਿਹਤ ਪੱਖੋਂ ਤੰਦਰੁਸਤ ਨਜ਼ਰ ਆਉਂਦੇ ਸਨ  ਉਹ ਵੀ ਦਿਲ ਦਾ ਦੌਰਾ ਪੈਣ ਕਾਰਨ  ਦੁਨੀਆਂ ਤੋਂ ਰੁਖਸਤ ਹੋਏ ਹਨ ,ਅਜਿਹੇ ਨੌਜਵਾਨਾਂ ਦੀ ਮੌਤ  ਦਾ ਕੀ ਕਾਰਨ ਮੰਨਿਆ ਜਾ ਸਕਦਾ ਹੈ ਇਸ ਬਾਰੇ ਕੁਝ ਵੀ ਕਹਿਣਾ ਸਪਸ਼ਟ ਨਹੀਂ  ।ਨਵਜੰਮੇ ਬੱਚੇ  ਦਿਲ ਵਿੱਚ ਛੇਦ ਲੈ ਕੇ ਪੈਦਾ ਹੋ ਰਹੇ ਹਨ , ਜਾਂ ਫੇਰ ਉਨ੍ਹਾਂ ਦਾ ਜਨਮ ਸਮੇਂ ਤੋਂ ਪਹਿਲਾਂ ਹੋ ਰਿਹਾ ਹੈ  ਇਸ ਸਭ ਦਾ ਕਾਰਨ ਇੱਕੋ ਇੱਕ  ਸਾਹਮਣੇ ਇਹ ਹੀ ਆਉਂਦਾ ਹੈ ਕਿ  ਗਰਭ ਅਵਸਥਾ ਦੌਰਾਨ ਔਰਤ ਵੱਲੋਂ ਸਹੀ ਖ਼ੁਰਾਕ  ਦਾ ਸੇਵਨ ਨਹੀਂ ਕੀਤਾ ਗਿਆ ਮੰਨਿਆ ਜਾਂਦਾ ਹੈ ।ਇਸ ਲਈ ਇਹ ਜ਼ਰੂਰੀ ਹੈ ਕਿ ਔਰਤ ਨੂੰ  ਅਜਿਹੇ ਸਮੇਂ ਦੌਰਾਨ  ਚੰਗੀ ਖੁਰਾਕ ਦੇ ਨਾਲ ਨਾਲ  ਮਾਨਸਿਕ ਸਥਿਤੀ ਵੀ ਸਹੀ ਹੋਣੀ ਚਾਹੀਦੀ ਹੈ  ।

 ਉਪਰੋਕਤ ਸਾਰੀਆਂ ਗੱਲਾਂ ਦਾ ਨਿਚੋੜ  ਇਹ ਹੀ ਨਿਕਲਦਾ ਹੈ ਕਿ  ਸਭ ਤੋਂ ਪਹਿਲਾਂ ਸਾਨੂੰ ਆਪਣਾ ਆਲਾ ਦੁਆਲਾ ਸਾਫ ਸੁਥਰਾ  ਰੱਖਣਾ ਚਾਹੀਦਾ ਹੈ ,ਤਾਂ ਜੋ ਕਿਸੇ ਵੀ ਤਰ੍ਹਾਂ ਦੇ ਨਵੇਂ ਵਿਸ਼ਾਣੂ ਪੈਦਾ ਨਾ ਹੋਣ । ਬਹੁਤਾਤ ਮਾਤਰਾ ਵਿੱਚ ਰੁੱਖ ਲਾਉਣੇ ਸ਼ੁਰੂ ਕਰ ਦੇਣੇ ਚਾਹੀਦੇ ਹਨ  ਤਾਂ ਜੋ ਧਰਤੀ ਉੱਤੇ ਹਵਾ ਦੀ ਮਾਤਰਾ ਵਧ ਸਕੇ , ਖੇਤੀ ਆਰਗੈਨਿਕ ਢੰਗ ਨਾਲ ਕੀਤੀ ਜਾਵੇ  ਬੇਸ਼ੱਕ ਉਸ ਦੀ ਪੈਦਾਵਾਰ ਘੱਟ ਹੁੰਦੀ ਹੈ ਪਰ ਇਸ ਢੰਗ ਨਾਲ ਕੀਤੀ ਹੋਈ ਖੇਤੀ  ਸਰੀਰ ਲਈ ਲਾਹੇਵੰਦ ਹੈ  ਕਿਉਂ ਕੀ ਇਸ ਵਿਚ ਰਸਾਇਣਕ ਖਾਦਾਂ ਦੀ ਵਰਤੋਂ ਨਾ ਮਾਤਰ ਹੁੰਦੀ ਹੈ । ਅਤੇ ਸਭ ਤੋਂ ਅਹਿਮ ਗੱਲ  ਇਨਸਾਨ ਨੂੰ ਗੁਰਬਾਣੀ ਦੇ ਲੜ  ਲੱਗਣਾ ਚਾਹੀਦਾ ਹੈ  ਤਾਂ ਜੋ ਉਸ ਨੂੰ ਮਾਨਸਿਕ  ਸ਼ਕਤੀ ਮਿਲ ਸਕੇ  ।