ਹੈਵਾਨੀਅਤ, ਦੁਰਾਚਾਰ ਤੇ ਨਸਲਵਾਦ ਵਿਚ ਜਕੜਿਆ ਮਨੁੱਖ
-ਨਿਕੋਲਸ ਕ੍ਰਿਸਟਾਫ
ਭਾਵੇਂ ਪਸ਼ੂਆਂ ਦੇ ਅਧਿਕਾਰਾਂ ਦੀ ਰਾਖੀ ਲਈ ਸਰਕਾਰਾਂ ਦੇ ਪੱਧਰ ‘ਤੇ ‘ਯਤਨ’ ਹੋ ਰਹੇ ਹਨ, ਪਸ਼ੂ ਅਧਿਕਾਰ ਸੰਗਠਨ ਵੀ ਰੌਲਾ-ਰੱਪਾ ਪਾਈ ਜਾ ਰਹੇ ਹਨ ਪਰ ਸੱਚਾਈ ਇਹ ਹੈ ਕਿ ਇਨ੍ਹਾਂ ਸਭ ਯਤਨਾਂ ਦੇ ਬਾਵਜੂਦ ਪਸ਼ੂਆਂ ‘ਤੇ ਅੱਤਿਆਚਾਰ ਨਹੀਂ ਰੁਕ ਰਹੇ। ਗਰੀਬ ਮੁਲਕਾਂ ਦੀਆਂ ਸਮੱਸਿਆਵਾਂ ਪ੍ਰਤੀ ਸਾਡੀ ਬੇਰੁਖੀ ਮੇਰੇ ਖਿਆਲ ਨਾਲ ਦੂਜਾ ਅਜਿਹਾ ਮਸਲਾ ਹੋਵੇਗਾ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਤੰਗਦਿਲ ਰਵੱਈਏ ‘ਤੇ ਰਾਇ ਬਣਾਉਣ ਨੂੰ ਮਜਬੂਰ ਕਰੇਗਾ। ਦੁਨੀਆ ਭਰ ਵਿਚ 50 ਲੱਖ ਤੋਂ ਵੱਧ ਬੱਚੇ ਇਸ ਸਾਲ ਡਾਇਰੀਆ, ਕੁਪੋਸ਼ਣ ਅਤੇ ਹੋਰ ਬਿਮਾਰੀਆਂ ਕਾਰਨ ਮੌਤ ਦੇ ਆਗੋਸ਼ ਵਿਚ ਸਮਾ ਜਾਣਗੇ। ਮੁੱਖ ਤੌਰ ‘ਤੇ ਆਪਣੀ ਸਵਾਦਿਸ਼ਟ ਪਛਾਣ ਕਾਰਨ ਅਸੀਂ ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੇ ਹਾਲ ‘ਤੇ ਹੀ ਛੱਡ ਦਿੰਦੇ ਹਾਂ। ਉਹ ਸਾਡੀ ਤਰਜੀਹ ਵਿਚ ਨਹੀਂ ਹਨ। ਉਨ੍ਹਾਂ ਦੀ ਬਦਹਾਲੀ ਦੀ ਜਿੰਮੇਵਾਰੀ ਕੋਈ ਵੀ ਚੁੱਕਣ ਨੂੰ ਤਿਆਰ ਨਹੀਂ ਹੈ। ਜਦ ਮੈਂ ਬ੍ਰਾਇਲਰ ਚਿਕਨਜ਼ ਦੇ ਕਾਰੋਬਾਰ ਵਿਚ ਮਾੜੇ ਪ੍ਰਬੰਧਨ ਦੀ ਨਿੰਦਾ ਕਰ ਰਿਹਾ ਹਾਂ ਤਾਂ ਇਹ ਦੱਸਣਾ ਜਿਕਰਯੋਗ ਹੋਵੇਗਾ ਕਿ ਸਿਰਫ 5 ਫੀਸਦੀ ਮੁਰਗੇ ਹੀ ਬੇਵਕਤ ਮਰਦੇ ਹਨ। ਇਸ ਦੀ ਤੁਲਨਾ ਵਿਚ ਸਬ-ਸਹਾਰਾ ਅਫਰੀਕਾ ਵਿਚ 7.8 ਫੀਸਦੀ ਬੱਚੇ 5 ਸਾਲ ਦੀ ਉਮਰ ਭੋਗਣ ਤੋਂ ਪਹਿਲਾਂ ਹੀ ਮਰ ਜਾਂਦੇ ਹਨ। ਇਹ ਅੰਕੜਾ ਯੂਨੀਸੈਫ ਦਾ ਹੈ। ਅਜਿਹੇ ਵਿਚ ਜਾਲਮਾਨਾ ਖੇਤੀ ਕਾਰੋਬਾਰ ਨਾਲ ਜੁੜੀਆਂ ਚਿੰਤਾਵਾਂ ਬੇਬੀ ਚਿਕਨਜ਼ ਨੂੰ ਬਚਾਉਣ ਵਿਚ ਉਨ੍ਹਾਂ ਸਰੋਕਾਰਾਂ ਤੋਂ ਜਿਆਦਾ ਪ੍ਰਭਾਵੀ ਹੋ ਸਕਦੀਆਂ ਹਨ ਜੋ ਕੌਮਾਂਤਰੀ ਭਾਈਚਾਰਾ ਅਕਸਰ ਮਨੁੱਖੀ ਬੱਚਿਆਂ ਪ੍ਰਤੀ ਦਿਖਾਉਂਦਾ ਹੈ। ਪੌਣ-ਪਾਣੀ ਤਬਦੀਲੀ ਤੀਜੀ ਅਜਿਹੀ ਕਸੌਟੀ ਹੋਵੇਗੀ ਜਿਸ ‘ਤੇ ਭਵਿੱਖ ਦੀਆਂ ਪੀੜ੍ਹੀਆਂ ਸਾਨੂੰ ਬਹੁਤ ਸਖਤੀ ਨਾਲ ਕੋਸਣਗੀਆਂ। ਸਾਡੀ ਪੀੜ੍ਹੀ ਦੀ ਲਾਪਰਵਾਹੀ ਬੇਹੱਦ ਉਲਟ ਮੌਸਮੀ ਹਾਲਾਤ ਦਾ ਕਾਰਨ ਬਣੇਗੀ। ਹੜ੍ਹ ਅਤੇ ਪ੍ਰਚੰਡ ਗਰਮ ਹਵਾਵਾਂ ਦਾ ਕਹਿਰ ਵਧੇਗਾ। ਇਸ ਨਾਲ ਇਹੀ ਤਸਵੀਰ ਬਣੇਗੀ ਕਿ 21ਵੀਂ ਸਦੀ ਦੀ ਸ਼ੁਰੂਆਤ ਦਾ ਮਨੁੱਖ ਇੰਨਾ ਸਵਾਰਥੀ ਰਿਹਾ ਕਿ ਕਾਰਬਨ ਨਿਕਾਸੀ ਘਟਾਉਣ ਨੂੰ ਲੈ ਕੇ ਉਸ ਨੇ ਛੋਟੇ-ਛੋਟੇ ਕਦਮ ਚੁੱਕਣੇ ਵੀ ਗਵਾਰਾ ਨਾ ਸਮਝੇ।
ਇਹ ਦੌਰ ਬਹੁਤ ਘਟਨਾ ਪ੍ਰਧਾਨ ਹੈ। ਅਮਰੀਕਾ ਅਤੇ ਹੋਰ ਥਾਵਾਂ ‘ਤੇ ਵਿਵਾਦਪੂਰਨ ਬੁੱਤ ਢਾਹੇ ਜਾ ਰਹੇ ਹਨ। ਇਤਿਹਾਸ ਦੀਆਂ ਧਰੋਹਰਾਂ ਦਾ ਨਵੇਂ ਸਿਰਿਓਂ ਮੁ¦ਕਣ ਹੋ ਰਿਹਾ ਹੈ। ਅਜਿਹੇ ਵਿਚ ਮੈਨੂੰ ਇਸ ਗੱਲ ਨੂੰ ਲੈ ਕੇ ਹੈਰਾਨੀ ਹੈ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਦੌਰ ਅਤੇ ਖੁਦ ਸਾਡੇ ਬਾਰੇ ਕੀ ਅਨੈਤਿਕ ਦੇਖਣਗੀਆਂ? ਅੱਜ ਦੇ ਕਿਸ ਨਾਇਕ ਨੂੰ ਖਾਰਜ ਕੀਤਾ ਜਾਵੇਗਾ?
ਕਿਸ ਦੇ ਬੁੱਤਾਂ ਨੂੰ ਢਾਹਿਆ ਜਾਵੇਗਾ? ਭਵਿੱਖ ਦੀਆਂ ਪੀੜ੍ਹੀਆਂ ਸਾਡੇ ਦਾਮਨ ‘ਤੇ ਅਨੈਤਿਕ ਧੱਬਿਆਂ ਨੂੰ ਲੈ ਕੇ ਕੀ ਰਾਇ ਬਣਾਉਣਗੀਆਂ? ਮੇਰੇ ਖਿਆਲ ਨਾਲ ਤਾਂ ਇਕ ਪਹਿਲੂ ਯਕੀਨਨ ਪਸ਼ੂਆਂ ਪ੍ਰਤੀ ਸਾਡੇ ਜਾਲਮਾਨਾ ਰੁਖ ਨਾਲ ਜੁੜਿਆ ਹੋਵੇਗਾ। ਆਧੁਨਿਕ ਸਮਾਜ ਫੈਕਟਰੀਆਂ ਵਿਚ ਪ੍ਰੋਟੀਨ ਉਤਪਾਦਨ ‘ਤੇ ਨਿਰਭਰ ਹੈ। ਕਿਫਾਇਤੀ ਹੋਣ ਦੇ ਨਾਲ-ਨਾਲ ਇਸ ਵਿਚ ਢੁੱਕਵੀਂ ਮਾਤਰਾ ਵਿਚ ਉਤਪਾਦਨ ਸੰਭਵ ਹੈ। ਹਾਲਾਂਕਿ ਇਸ ਪ੍ਰਕਿਰਿਆ ਵਿਚ ਪਸ਼ੂਆਂ ਨੂੰ ਨਾ-ਸਹਿਣਯੋਗ ਪੀੜਾ ਦੇ ਦੌਰ ਵਿਚੋਂ ¦ਘਣਾ ਪੈਂਦਾ ਹੈ।
ਬੀਤੇ ਦੋ ਸੌ ਸਾਲਾਂ ਦੌਰਾਨ ਦੁਨੀਆ ਪਸ਼ੂਆਂ ਦੇ ਅਧਿਕਾਰਾਂ ਲਈ ਹੋਰ ਜਿਆਦਾ ਸੰਵੇਦਨਸ਼ੀਲ ਬਣੀ ਹੈ। ਸਾਮੰਤਵਾਦੀ ਯੂਰਪ ਵਿਚ ਤਾਂ ਪਸ਼ੂਆਂ ‘ਤੇ ਅੱਤਿਆਚਾਰ ਨਾਲ ਸਬੰਧਤ ਕਈ ਖੇਡਾਂ ਪ੍ਰਚਲਿਤ ਰਹੀਆਂ। ਹਾਲਾਂਕਿ ਹੁਣ ਤਮਾਮ ਸੂਬੇ ਤੇ ਮੁਲਕ ਪਸ਼ੂ ਸੁਰੱਖਿਆ ਕਾਨੂੰਨ ਬਣਾ ਰਹੇ ਹਨ ਜੋ ਜਿਆਦਾ ਪ੍ਰਭਾਵੀ ਸਿੱਧ ਨਹੀਂ ਹੋ ਰਹੇ। ਮੈਕਡੋਨਾਲਡ ਵਰਗੀ ਕੰਪਨੀ ਖਾਸ ਆਂਡਿਆਂ ਵੱਲ ਮੁਖਾਤਿਬ ਹੋ ਰਹੀ ਹੈ। ਓਥੇ ਹੀ ਇਸ ‘ਤੇ ਵੀ ਕਾਨੂੰਨੀ ਬਹਿਸ ਚੱਲ ਰਹੀ ਹੈ ਕਿ ਕੀ ਕੁਝ ਥਣਧਾਰੀ ਪ੍ਰਾਣੀਆਂ ਨੂੰ ਅਦਾਲਤ ਵਿਚ ਮੁਕੱਦਮੇਬਾਜੀ ਲਈ ਖੜ੍ਹਾ ਕੀਤਾ ਜਾ ਸਕਦਾ ਹੈ। ਕੁਝ ਅਦਾਲਤੀ ਮਾਮਲਿਆਂ ਵਿਚ ਤਾਂ ਵ੍ਹੇਲ ਅਤੇ ਡਾਲਫਿਨ ਵਰਗੇ ਪ੍ਰਾਣੀਆਂ ਨੂੰ ਵੀ ਧਿਰ ਬਣਾਇਆ ਗਿਆ ਹੈ। ਪੋਪ ਫਰਾਂਸਿਸ ਕਹਿੰਦੇ ਹਨ ਕਿ ਪਸ਼ੂ ਸਵਰਗ ਵਿਚ ਜਾਂਦੇ ਹਨ। ਤਮਾਮ ਲੋਕ ਉਨ੍ਹਾਂ ਨਾਲ ਸਹਿਮਤੀ ਪ੍ਰਗਟਾਉਣਗੇ। ਦਰਅਸਲ, ਸਵਰਗ ਲੋਕ ਪਸ਼ੂਆਂ ਦੇ ਬਿਨਾਂ ਸੁੰਨਾ ਹੀ ਹੋ ਜਾਵੇਗਾ। ਅਜਿਹਾ ਨਹੀਂ ਕਿ ਲੋਕ ਪਸ਼ੂਆਂ ਨੂੰ ਪਿਆਰ ਨਹੀਂ ਕਰਦੇ। ਕਈ ਅਮੀਰ ਪਰਿਵਾਰਾਂ ਵਿਚ ਪਾਲਤੂ ਕੁੱਤੇ ਨੂੰ ਕਿਸੇ ਗਰੀਬ ਪਰਿਵਾਰ ਦੇ ਬੱਚੇ ਤੋਂ ਬਿਹਤਰ ਸਹੂਲਤਾਂ ਹਾਸਲ ਹੁੰਦੀਆਂ ਹਨ।
ਹਾਲਾਂਕਿ ਇਹ ਸਹੂਲੀਅਤ ਉਨ੍ਹਾਂ ਤਮਾਮ ਫਾਰਮ ਪਸ਼ੂਆਂ ਖਾਸ ਤੌਰ ‘ਤੇ ਪੋਲਟਰੀ ਉਦਯੋਗ ਦੇ ਪਸ਼ੂਆਂ ਨੂੰ ਨਹੀਂ ਮਿਲ ਪਾਉਂਦੀ। ਬੀਤੇ ਸਾਲ ਅਮਰੀਕਾ ਵਿਚ 9.3 ਅਰਬ ਮੁਰਗੇ ਕੱਟੇ ਗਏ। ਅਰਥਾਤ ਹਰੇਕ ਅਮਰੀਕੀ ਦੇ ਅਨੁਪਾਤ ਵਿਚ 28 ਮੁਰਗੇ। ਇਹ ਵੀ ਦੇਖ ਲਓ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਮਾਰਿਆ ਜਾਂਦਾ ਹੈ। ਸਭ ਤੋਂ ਪਹਿਲਾਂ ਮੁਰਗਿਆਂ ਦੀਆਂ ਲੱਤਾਂ ਨੂੰ ਥਾਤੂ ਨਾਲ ਬੰਨ੍ਹਿਆ ਜਾਂਦਾ ਹੈ। ਫਿਰ ਇਲੈਕਟ੍ਰਿਕ ਬਾਥ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਗਰਦਨ ਉਤਾਰਦੇ ਹਨ ਅਤੇ ਉਨ੍ਹਾਂ ਨੂੰ ਬੇਹੱਦ ਗਰਮ ਪਾਣੀ ਵਿਚ ਡੁਬੋਇਆ ਜਾਂਦਾ ਹੈ। ਇਹ ਪੂਰੀ ਪ੍ਰਕਿਰਿਆ ਬਹੁਤ ਜਾਲਮਾਨਾ ਤਰੀਕੇ ਨਾਲ ਚੱਲਦੀ ਹੈ। ਇਸ ਤੋਂ ਬਾਅਦ ਬੰਧਨ ਵਿਚ ਬੱਝੇ ਹੋਣ ਕਾਰਨ ਕੁਝ ਮੁਰਗਿਆਂ ਦੀਆਂ ਲੱਤਾਂ ਅਤੇ ਖੰਭ ਟੁੱਟ ਜਾਂਦੇ ਹਨ। ਜਦ ਇਹ ਸਿਸਟਮ ਨਾਕਾਮ ਹੋ ਜਾਂਦਾ ਹੈ ਤਾਂ ਉਹ ਆਰੀ ਦੇ ਅੱਗੇ ਜੱਦੋਜਹਿਦ ਕਰਦੇ ਹਨ। ਕਈ ਮੁਰਗੇ ਆਰੀ ਤੋਂ ਵੀ ਬਚ ਜਾਂਦੇ ਹਨ।
ਖੇਤੀ ਵਿਭਾਗ ਨੇ ਖੁਦ ਦੱਸਿਆ ਕਿ ਪਿਛਲੇ ਸਾਲ 5,26,000 ਮੁਰਗਿਆਂ ਨੂੰ ਠੀਕ ਤਰ੍ਹਾਂ ਕਤਲ ਨਹੀਂ ਕੀਤਾ ਜਾ ਸਕਿਆ ਅਤੇ ਉਨ੍ਹਾਂ ‘ਚੋਂ ਕੁਝ ਕੁ ਨੂੰ ਜਿਊਂਦੇ ਉਬਾਲ ਦਿੱਤਾ ਗਿਆ। ਕਿਸੇ ਬੱਚੇ ਨੂੰ ਤਾਂ ਪੰਛੀ ਦੇ ਖੰਭ ਤੋੜਨ ‘ਤੇ ਸਜ਼ਾ ਦਿੱਤੀ ਜਾ ਸਕਦੀ ਹੈ ਪਰ ਕਾਰਪੋਰੇਟ ਅਧਿਕਾਰੀਆਂ ਦਾ ਅਰਬਾਂ ਦੀ ਤਾਦਾਦ ਵਿਚ ਪੰਛੀਆਂ ਨੂੰ ਤੰਗ-ਪਰੇਸ਼ਾਨ ਕਰਨ ‘ਤੇ ਵੀ ਕੁਝ ਨਹੀਂ ਵਿਗੜਦਾ। ਉਹ ਆਪਣੇ ਉੱਚੇ ਰੁਤਬੇ ਅਤੇ ਪੈਸੇ-ਧੇਲੇ ਦੇ ਜੋਰ ਨਾਲ ਹਰ ਜਾਇਜ-ਨਾਜਾਇਜ ਕੰਮ ਕਰੀ ਜਾ ਰਹੇ ਹਨ। ਫੈਕਟਰੀ ਫਾਰਮਿੰਗ ਅਗਲੇਰੇ ਮੋਰਚੇ ‘ਤੇ ਤਾਇਨਾਤ ਮਨੁੱਖੀ ਕਰਮੀਆਂ ਨੂੰ ਵੀ ਨੁਕਸਾਨ ਪਹੁੰਚਾ ਰਹੀ ਹੈ। ਫਿਰ ਚਾਹੇ ਮਾਮੂਲੀ ਭੁਗਤਾਨ ਹਾਸਲ ਕਰਨ ਵਾਲੇ ਉਹ ਸੰਘਰਸ਼ਸ਼ੀਲ ਕਿਸਾਨ ਹੋਣ ਜੋ ਪਸ਼ੂ ਨੂੰ ਵੱਡਾ ਕਰ ਕੇ ਕਸਾਈਖਾਨੇ ਤਕ ਲੈ ਕੇ ਜਾਂਦੇ ਹਨ ਜਾਂ ਫਿਰ ਉਨ੍ਹਾਂ ਕਤਲਖਾਨਿਆਂ ਵਿਚ ਕੰਮ ਕਰਨ ਵਾਲੇ ਕਰਮਚਾਰੀ ਜਿਨ੍ਹਾਂ ਨੂੰ ਕਮਜੋਰ ਰੱਖਿਆ ਕਵਚ ਹਾਸਲ ਹੁੰਦਾ ਹੈ। ਹੁਣ ਉਹ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਕੇ ਬਿਮਾਰ ਪੈ ਰਹੇ ਹਨ। ਅਜਿਹੀ ਹਾਲਤ ਵਿਚ ਲੋਕਾਂ ਦਾ ਰਵੱਈਆ ਬਦਲ ਰਿਹਾ ਹੈ।
ਸੰਨ 2018 ਵਿਚ ਲਗਪਗ 8 ਫੀਸਦੀ ਅਮਰੀਕੀ ਨੌਜਵਾਨਾਂ ਨੇ ਖੁਦ ਨੂੰ ਸ਼ਾਕਾਹਾਰੀ ਦੱਸਿਆ। ਉਨ੍ਹਾਂ ਦੀ ਤੁਲਨਾ ਵਿਚ 55 ਸਾਲ ਦੀ ਉਮਰ ਤੋਂ ਵੱਧ ਦੇ ਅਮਰੀਕੀਆਂ ਦਾ ਅੰਕੜਾ ਮਹਿਜ ਦੋ ਫੀਸਦੀ ਸੀ। ਦੋ ਸਾਲ ਪਹਿਲਾਂ ਮੈਂ ਖੁਦ ਸ਼ਾਕਾਹਾਰੀ ਬਣ ਗਿਆ ਹਾਂ। ਹਾਲਾਂਕਿ ਬੇਟੀ ਦੇ ਕਹਿਣ ‘ਤੇ ਮੱਛੀ ਖਾ ਲੈਂਦਾ ਹਾਂ। ਫਿਰ ਵੀ ਮੇਰਾ ਇਹੀ ਮੰਨਣਾ ਹੈ ਕਿ ਨੈਤਿਕ ਅਤੇ ਵਾਤਾਵਰਨ ਦੇ ਲਿਹਾਜ ਨਾਲ ਅਤੇ ਮਾਸਾਹਾਰ ਦੇ ਮੁਕਾਬਲੇ ਵੱਧ ਰਹੇ ਸਵਾਦੀ ਸ਼ਾਕਾਹਾਰੀ ਬਦਲਾਂ ਨੂੰ ਦੇਖਦੇ ਹੋਏ ਆਉਣ ਵਾਲੀਆਂ ਪੀੜ੍ਹੀਆਂ ਮਾਸ ਦਾ ਇਸਤੇਮਾਲ ਘੱਟ ਕਰਨਗੀਆਂ। ਨਾਲ ਹੀ ਪਸ਼ੂਆਂ ਨਾਲ ਵੱਡੇ ਪੱਧਰ ‘ਤੇ ਕੀਤੇ ਜਾਣ ਵਾਲੇ ਅੱਤਿਆਚਾਰ ਨੂੰ ਸਾਡੀ ਬੇਪਰਵਾਹ ਪ੍ਰਵਾਨਗੀ ਵੀ ਉਨ੍ਹਾਂ ਨੂੰ ਹੈਰਾਨ ਕਰੇਗੀ। ਪ੍ਰਿੰਸਟਨ ਯੂਨੀਵਰਸਿਟੀ ਦੇ ਦਾਰਸ਼ਨਿਕ ਪੀਟਰ ਸਿੰਗਰ ਨੇ ਮੈਨੂੰ ਦੱਸਿਆ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਫੈਕਟਰੀ ਫਾਰਮ ਵਿਚ ਪਸ਼ੂਆਂ ਪ੍ਰਤੀ ਸਾਡੇ ਜਾਲਮਾਨਾ ਵਤੀਰੇ ਨੂੰ ਉਸੇ ਨਜਰੀਏ ਨਾਲ ਦੇਖਣਗੀਆਂ ਜਿਵੇਂ ਅਸੀਂ ਰੋਮਨ ਖੇਡਾਂ ਵਿਚ ਜੁਲਮਾਂ ਨੂੰ ਦੇਖਦੇ ਰਹੇ ਹਾਂ। ਉਨ੍ਹਾਂ ਨੂੰ ਹੈਰਾਨੀ ਹੋਵੇਗੀ ਕਿ ਅਰਬਾਂ ਪਸ਼ੂਆਂ ਨਾਲ ਹੋਏ ਅੱਤਿਆਚਾਰ ‘ਤੇ ਅਸੀਂ ਕਿੱਦਾਂ ਅੱਖਾਂ ‘ਤੇ ਪੱਟੀ ਬੰਨ੍ਹੀ ਬੈਠੇ ਰਹੇ।
ਭਾਵੇਂ ਪਸ਼ੂਆਂ ਦੇ ਅਧਿਕਾਰਾਂ ਦੀ ਰਾਖੀ ਲਈ ਸਰਕਾਰਾਂ ਦੇ ਪੱਧਰ ‘ਤੇ ‘ਯਤਨ’ ਹੋ ਰਹੇ ਹਨ, ਪਸ਼ੂ ਅਧਿਕਾਰ ਸੰਗਠਨ ਵੀ ਰੌਲਾ-ਰੱਪਾ ਪਾਈ ਜਾ ਰਹੇ ਹਨ ਪਰ ਸੱਚਾਈ ਇਹ ਹੈ ਕਿ ਇਨ੍ਹਾਂ ਸਭ ਯਤਨਾਂ ਦੇ ਬਾਵਜੂਦ ਪਸ਼ੂਆਂ ‘ਤੇ ਅੱਤਿਆਚਾਰ ਨਹੀਂ ਰੁਕ ਰਹੇ। ਗਰੀਬ ਮੁਲਕਾਂ ਦੀਆਂ ਸਮੱਸਿਆਵਾਂ ਪ੍ਰਤੀ ਸਾਡੀ ਬੇਰੁਖੀ ਮੇਰੇ ਖਿਆਲ ਨਾਲ ਦੂਜਾ ਅਜਿਹਾ ਮਸਲਾ ਹੋਵੇਗਾ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਤੰਗਦਿਲ ਰਵੱਈਏ ‘ਤੇ ਰਾਇ ਬਣਾਉਣ ਨੂੰ ਮਜਬੂਰ ਕਰੇਗਾ। ਦੁਨੀਆ ਭਰ ਵਿਚ 50 ਲੱਖ ਤੋਂ ਵੱਧ ਬੱਚੇ ਇਸ ਸਾਲ ਡਾਇਰੀਆ, ਕੁਪੋਸ਼ਣ ਅਤੇ ਹੋਰ ਬਿਮਾਰੀਆਂ ਕਾਰਨ ਮੌਤ ਦੇ ਆਗੋਸ਼ ਵਿਚ ਸਮਾ ਜਾਣਗੇ। ਮੁੱਖ ਤੌਰ ‘ਤੇ ਆਪਣੀ ਸਵਾਦਿਸ਼ਟ ਪਛਾਣ ਕਾਰਨ ਅਸੀਂ ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੇ ਹਾਲ ‘ਤੇ ਹੀ ਛੱਡ ਦਿੰਦੇ ਹਾਂ। ਉਹ ਸਾਡੀ ਤਰਜੀਹ ਵਿਚ ਨਹੀਂ ਹਨ। ਉਨ੍ਹਾਂ ਦੀ ਬਦਹਾਲੀ ਦੀ ਜਿੰਮੇਵਾਰੀ ਕੋਈ ਵੀ ਚੁੱਕਣ ਨੂੰ ਤਿਆਰ ਨਹੀਂ ਹੈ। ਜਦ ਮੈਂ ਬ੍ਰਾਇਲਰ ਚਿਕਨਜ਼ ਦੇ ਕਾਰੋਬਾਰ ਵਿਚ ਮਾੜੇ ਪ੍ਰਬੰਧਨ ਦੀ ਨਿੰਦਾ ਕਰ ਰਿਹਾ ਹਾਂ ਤਾਂ ਇਹ ਦੱਸਣਾ ਜਿਕਰਯੋਗ ਹੋਵੇਗਾ ਕਿ ਸਿਰਫ 5 ਫੀਸਦੀ ਮੁਰਗੇ ਹੀ ਬੇਵਕਤ ਮਰਦੇ ਹਨ। ਇਸ ਦੀ ਤੁਲਨਾ ਵਿਚ ਸਬ-ਸਹਾਰਾ ਅਫਰੀਕਾ ਵਿਚ 7.8 ਫੀਸਦੀ ਬੱਚੇ 5 ਸਾਲ ਦੀ ਉਮਰ ਭੋਗਣ ਤੋਂ ਪਹਿਲਾਂ ਹੀ ਮਰ ਜਾਂਦੇ ਹਨ। ਇਹ ਅੰਕੜਾ ਯੂਨੀਸੈਫ ਦਾ ਹੈ। ਅਜਿਹੇ ਵਿਚ ਜਾਲਮਾਨਾ ਖੇਤੀ ਕਾਰੋਬਾਰ ਨਾਲ ਜੁੜੀਆਂ ਚਿੰਤਾਵਾਂ ਬੇਬੀ ਚਿਕਨਜ਼ ਨੂੰ ਬਚਾਉਣ ਵਿਚ ਉਨ੍ਹਾਂ ਸਰੋਕਾਰਾਂ ਤੋਂ ਜਿਆਦਾ ਪ੍ਰਭਾਵੀ ਹੋ ਸਕਦੀਆਂ ਹਨ ਜੋ ਕੌਮਾਂਤਰੀ ਭਾਈਚਾਰਾ ਅਕਸਰ ਮਨੁੱਖੀ ਬੱਚਿਆਂ ਪ੍ਰਤੀ ਦਿਖਾਉਂਦਾ ਹੈ। ਪੌਣ-ਪਾਣੀ ਤਬਦੀਲੀ ਤੀਜੀ ਅਜਿਹੀ ਕਸੌਟੀ ਹੋਵੇਗੀ ਜਿਸ ‘ਤੇ ਭਵਿੱਖ ਦੀਆਂ ਪੀੜ੍ਹੀਆਂ ਸਾਨੂੰ ਬਹੁਤ ਸਖਤੀ ਨਾਲ ਕੋਸਣਗੀਆਂ। ਸਾਡੀ ਪੀੜ੍ਹੀ ਦੀ ਲਾਪਰਵਾਹੀ ਬੇਹੱਦ ਉਲਟ ਮੌਸਮੀ ਹਾਲਾਤ ਦਾ ਕਾਰਨ ਬਣੇਗੀ। ਹੜ੍ਹ ਅਤੇ ਪ੍ਰਚੰਡ ਗਰਮ ਹਵਾਵਾਂ ਦਾ ਕਹਿਰ ਵਧੇਗਾ। ਇਸ ਨਾਲ ਇਹੀ ਤਸਵੀਰ ਬਣੇਗੀ ਕਿ 21ਵੀਂ ਸਦੀ ਦੀ ਸ਼ੁਰੂਆਤ ਦਾ ਮਨੁੱਖ ਇੰਨਾ ਸਵਾਰਥੀ ਰਿਹਾ ਕਿ ਕਾਰਬਨ ਨਿਕਾਸੀ ਘਟਾਉਣ ਨੂੰ ਲੈ ਕੇ ਉਸ ਨੇ ਛੋਟੇ-ਛੋਟੇ ਕਦਮ ਚੁੱਕਣੇ ਵੀ ਗਵਾਰਾ ਨਾ ਸਮਝੇ। ਇਨ੍ਹਾਂ ਚਿੰਤਾਵਾਂ ‘ਤੇ ਮੇਰੇ ਨਾਲ ਸੰਵਾਦ ਵਿਚ ਬ੍ਰਾਊਨ ਯੂਨੀਵਰਸਿਟੀ ਵਿਚ ਭੌਤਿਕੀ ਦੇ ਪ੍ਰੋਫੈਸਰ ਬਰੈਡ ਮਾਸਟਰਨ ਨੇ ਕਿਹਾ, ‘ਸੌ ਸਾਲਾਂ ਵਿਚ ਸਾਡੀ ਪੀੜ੍ਹੀ ਨੂੰ 19ਵੀਂ ਸਦੀ ਦੇ ਨਸਲਵਾਦੀਆਂ ਵਰਗਾ ਜਾਂ ਉਨ੍ਹਾਂ ਤੋਂ ਵੀ ਬਦਤਰ ਮੰਨਿਆ ਜਾਵੇਗਾ’।
ਪੌਣ-ਪਾਣੀ ਤਬਦੀਲੀ ਨਾਲ ਨਜਿੱਠਣ ਵਿਚ ਅਸਫਲਤਾ ਇਸ ਦੀ ਵਜ੍ਹਾ ਹੋਵੇਗੀ ਜਿਸ ਕਾਰਨ ਅਸੀਂ ਭਵਿੱਖ ਦੀਆਂ ਪੀੜ੍ਹੀਆਂ ਨੂੰ ਵਿਰਾਸਤ ਵਿਚ ਇਕ ਬਦਹਾਲ ਗ੍ਰਹਿ ਸੌਂਪਾਂਗੇ। ਇਸ ਲਈ ਮੈਂ ਇਤਿਹਾਸ ਦੀ ਪੁਨਰ-ਸਮੀਖਿਆ ਅਤੇ ਦਿੱਗਜਾਂ ਦੇ ਬੁੱਤ ਹਟਾਉਣ ਲਈ ਤਿਆਰ ਹਾਂ ਪਰ ਇਹ ਵੀ ਓਨਾ ਹੀ ਮਹੱਤਵਪੂਰਨ ਹੈ ਕਿ ਅਸੀਂ ਆਪਣੀ ਨੈਤਿਕ ਗੈਰ-ਦੂਰਦਰਸ਼ਿਤਾ ‘ਤੇ ਡੂੰਘਾਈ ਨਾਲ ਸੋਚ-ਵਿਚਾਰ ਕਰ ਕੇ ਉਸ ਨੂੰ ਦੂਰ ਕਰਨ ਦਾ ਯਤਨ ਕਰੀਏ ਕਿਉਂਕਿ ਇਸ ਦੇ ਲਈ ਅਜੇ ਵੀ ਵਕਤ ਹੈ।
-(ਲੇਖਕ ‘ਦਿ ਨਿਊਯਾਰਕ ਟਾਈਮਜ਼‘ ਦਾ ਕਾਲਮਨਵੀਸ ਹੈ)
Comments (0)