ਪੰਜਾਬ ਦੇ ਡੀਜੀਪੀ ਦੀ ਨਿਯੁਕਤੀ ਖਿਲਾਫ ਦਰਜ ਅਪੀਲ ਮਨਜ਼ੂਰ ਹੋਈ

ਪੰਜਾਬ ਦੇ ਡੀਜੀਪੀ ਦੀ ਨਿਯੁਕਤੀ ਖਿਲਾਫ ਦਰਜ ਅਪੀਲ ਮਨਜ਼ੂਰ ਹੋਈ
ਡੀਜੀਪੀ ਦਿਨਕਰ ਗੁਪਤਾ

ਚੰਡੀਗੜ੍ਹ: ਭਾਰਤ ਸਰਕਾਰ ਦੇ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ (ਸੀਏਟੀ) ਨੇ ਪੰਜਾਬ ਦੇ ਪੁਲਿਸ ਮੁਖੀ (ਡੀਜੀਪੀ) ਦਿਨਕਰ ਗੁਪਤਾ ਦੀ ਨਿਯੁਕਤੀ ਖਿਲਾਫ ਦਰਜ ਕਰਵਾਈ ਗਈ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਹੈ। ਫਿਲਹਾਲ ਨਿਯੁਕਤੀ ਨੂੰ ਰੱਦ ਕਰਨ ਬਾਰੇ ਫੈਂਸਲਾ ਰਾਖਵਾਂ ਰੱਖਿਆ ਗਿਆ ਹੈ। 

ਜ਼ਿਕਰਯੋਗ ਹੈ ਕਿ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਖਿਲਾਫ ਇਸ ਦੌੜ 'ਚ ਸ਼ਾਮਲ ਆਈਪੀਐਸ ਅਫਸਰ ਮੁਹੰਮਦ ਮੁਸਤਫਾ ਅਤੇ ਸਿੱਧਾਰਥ ਚੱਟੋਪਾਧਿਆ ਨੇ ਅਪੀਲ ਦਰਜ ਕੀਤੀ ਸੀ। ਮੁਸਤਫਾ ਦਾ ਕਹਿਣਾ ਸੀ ਕਿ ਉਹ ਅਹੁਦੇ ਲਈ ਕਾਬਲੀਅਤ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਸਨ ਪਰ ਉਹਨਾਂ ਨੂੰ ਨਿਯੁਕਤ ਨਹੀਂ ਕੀਤਾ ਗਿਆ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।