ਭਾਰਤੀ ਮੂਲ ਦੇ ਰਾਜਸੀ ਆਗੂ ਅਮੀਸ਼ ਸ਼ਾਹ ਨੇ ਐਰੀਜ਼ੋਨਾ ਵਿਧਾਨ ਸਭਾ ਤੋਂ ਦਿੱਤਾ ਅਸਤੀਫਾ

ਭਾਰਤੀ ਮੂਲ ਦੇ ਰਾਜਸੀ ਆਗੂ ਅਮੀਸ਼ ਸ਼ਾਹ ਨੇ ਐਰੀਜ਼ੋਨਾ ਵਿਧਾਨ ਸਭਾ ਤੋਂ ਦਿੱਤਾ ਅਸਤੀਫਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕਾਂਗਰਸ ਸੀਟ ਲਈ ਜੋਰ ਅਜਮਾਈ ਕਰ ਰਹੇ ਭਾਰਤੀ-ਅਮਰੀਕੀ ਅਮੀਸ਼ ਸ਼ਾਹ ਨੇ ਐਰੀਜ਼ੋਨਾ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ। 46 ਸਾਲਾ ਸ਼ਾਹ ਨੇ ਪਿਛਲੇ ਸਾਲ ਡੈਮੋਕਰੈਟਿਕ ਉਮੀਦਵਾਰ ਵਜੋਂ  ਰਾਜ ਦੇ ਫਸਟ ਕਾਂਗਰੈਸ਼ਨਲ ਡਿਸਟ੍ਰਿਕਟ ਤੋਂ ਉਮੀਦਵਾਰੀ ਦੀ ਦੌੜ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਸੀ ਜੋ ਸੀਟ ਇਸ ਸਮੇ ਰਿਪਬਲੀਕਨ ਆਗੂ ਡੇਵਿਡ ਸ਼ਵੀਕਰਟ ਕੋਲ ਹੈ। ਇਸ ਸੀਟ ਤੋਂ ਸ਼ਾਹ ਜੋ ਪਿਛਲੇ 15 ਸਾਲਾਂ ਤੋਂ ਡਾਕਟਰੀ ਖੇਤਰ ਵਿਚ ਸੇਵਾਵਾਂ ਨਿਭਾਅ ਰਹੇ ਹਨ ਤੋਂ ਇਲਾਵਾ 6 ਹੋਰ ਡੈਮੋਕਰੈਟਿਕ ਉਮੀਦਵਾਰ ਵਜੋਂ ਨਾਮਜ਼ਦਗੀ ਦੌੜ ਵਿਚ ਸ਼ਾਮਲ ਹਨ। ਸ਼ਾਹ ਨੇ ਕਿਹਾ ਹੈ ਕਿ ਜੇਕਰ ਉਹ ਸਫਲ ਹੁੰਦੇ ਹਨ ਤਾਂ ਹੋਰ ਮੁੱਦਿਆਂ ਤੋਂ ਇਲਾਵਾ ਸਿੱਖਿਆ, ਸਰਵ ਵਿਆਪਕ ਸਿਹਤ ਸੰਭਾਲ , ਵਰਕਰਾਂ ਲਈ ਉਚਿੱਤ ਮਜਦੂਰੀ ਤੇ ਗਰਭਪਾਤ ਪਹੁੰਚ ਉਨਾਂ ਦੇ ਮੁੱਖ ਮੁੱਦੇ ਹੋਣਗੇ।