ਅਜੀਤ ਡੋਭਾਲ ਬਣੇ ਰਾਸ਼ਟਰੀ ਸੁਰੱਖਿਆ ਸਲਾਹਕਾਰ

ਅਜੀਤ ਡੋਭਾਲ ਬਣੇ ਰਾਸ਼ਟਰੀ ਸੁਰੱਖਿਆ ਸਲਾਹਕਾਰ
ਅਜੀਤ ਡੋਭਾਲ

ਨਵੀਂ ਦਿੱਲੀ: ਐੱਨ ਡੀ ਏ ਦੀ ਪਿਛਲੇ ਸਰਕਾਰ 'ਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਹੇ ਅਜੀਤ ਡੋਭਾਲ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਫਿਰ ਤੋਂ ਭਰੋਸਾ ਜਤਾਇਆ ਹੈ। ਉਨ੍ਹਾ ਨੂੰ ਦੋਬਾਰਾ ਅਗਲੇ 5 ਸਾਲ ਲਈ ਐੱਨ ਐੱਸ ਏ ਨਿਯੁਕਤ ਕਰ ਦਿੱਤਾ ਹੈ। ਐਕਸਟੈਂਸ਼ਨ ਤੋਂ ਇਲਾਵਾ ਸੁਰੱਖਿਆ 'ਚ ਯੋਗਦਾਨ ਨੂੰ ਦੇਖਦੇ ਹੋਏ ਡੋਭਾਲ ਨੂੰ ਕੈਬਨਿਟ ਮੰਤਰੀ ਦਾ ਦਰਜਾ ਵੀ ਦਿੱਤਾ ਗਿਆ ਹੈ। 

ਡੋਭਾਲ ਭਾਰਤ ਦੀ ਖੂਫੀਆ ਅਜੈਂਸੀ ਰਾਅ ਦੇ ਮੁਖੀ ਰਹਿ ਚੁੱਕੇ ਹਨ। ਅਜੀਤ ਡੋਭਾਲ ਦੀ ਦੇਖ ਰੇਖ ਹੇਠ ਹੀ ਕਸ਼ਮੀਰ ਵਿੱਚ ਆਮ ਲੋਕਾਂ 'ਤੇ ਪੈਲੇਟ ਗੰਨਾਂ ਦੀ ਵਰਤੋਂ ਕੀਤੀ ਗਈ ਜਿਸ ਖਿਲਾਫ ਦੁਨੀਆ ਭਰ ਵਿੱਚ ਲੋਕਾਂ ਨੇ ਆਪਣਾ ਵਿਰੋਧ ਦਰਜ ਕਰਵਾਉਂਦਿਆਂ ਇਸ ਨੂੰ ਮਨੁੱਖੀ ਹੱਕਾਂ ਦਾ ਘਾਣ ਦੱਸਿਆ ਸੀ। 

ਦੱਸ ਦਈਏ ਕਿ ਡੋਭਾਲ ਧਰਮ ਯੁੱਧ ਮੋਰਚੇ ਦੌਰਾਨ ਦਰਬਾਰ ਸਾਹਿਬ ਦੇ ਅੰਦਰ ਰਹਿ ਕੇ ਭਾਰਤ ਲਈ ਖੂਫੀਆ ਜਾਣਕਾਰੀ ਇਕੱਤਰ ਕਰਦਾ ਰਿਹਾ ਸੀ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ