ਸਪਾ-ਬਸਪਾ ਗਠਜੋੜ ਕਰਨ ਦਾ ਕੋਈ ਲਾਭ ਨਹੀਂ ਮਿਲਿਆ: ਮਾਇਆਵਤੀ

ਸਪਾ-ਬਸਪਾ ਗਠਜੋੜ ਕਰਨ ਦਾ ਕੋਈ ਲਾਭ ਨਹੀਂ ਮਿਲਿਆ: ਮਾਇਆਵਤੀ

ਨਵੀਂ ਦਿੱਲੀ: ਬਸਪਾ ਸੁਪਰੀਮੋ ਮਾਇਅਵਤੀ ਨੇ ਕਿਹਾ ਕਿ ਐੱਸ ਪੀ-ਬਸਪਾ ਦਾ ਗਠਜੋੜ ਕਰਨ ਨਾਲ ਕੋਈ ਲਾਭ ਨਹੀਂ ਹੋਇਆ। ਯਾਦਵਾਂ ਦੇ ਵੋਟ ਗਠਜੋੜ ਨੂੰ ਨਹੀਂ ਮਿਲੇ। ਯਾਦਵ ਨੇਤਾਵਾਂ ਨੇ ਗਠਜੋੜ ਦੇ ਖਿਲਾਫ਼ ਕੰਮ ਕੀਤਾ। ਇਹ ਗੱਲ ਮਾਇਅਵਤੀ ਨੇ  ਯੂ ਪੀ ਸਾਂਸਦਾਂ ਅਤੇ ਲੋਕ ਸਭਾ ਉਮੀਦਵਾਰਾਂ ਦੇ ਨਾਲ ਮੀਟਿੰਗ 'ਚ ਕਹੀ।

ਉਹਨਾ ਕਿਹਾ ਕਿ ਜੇਕਰ ਯਾਦਵਾਂ ਦੀਆਂ ਵੋਟਾਂ ਗਠਜੋੜ ਨੂੰ ਮਿਲਦੀਆਂ ਤਾਂ ਫਿਰ ਅਖਿਲੇਸ਼ ਯਾਦਵ ਦੇ ਪਰਵਾਰ ਦੇ ਲੋਕ ਚੋਣ ਨਾ ਹਾਰਦੇ।

ਸਮਾਜਵਾਦੀ ਪਾਰਟੀ ਦੇ ਲੋਕਾਂ ਨੇ ਕਈ ਜਗ੍ਹਾ 'ਤੇ ਗਠਜੋੜ ਖਿਲਾਫ਼ ਕੰਮ ਕੀਤਾ ਹੈ। ਇਸ ਦੌਰਾਨ ਮੁਸਲਮਾਨਾਂ ਨੇ ਸਾਡਾ ਪੂਰਾ ਸਾਥ ਦਿੱਤਾ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ