ਏਐਫਐੱਸਐੱਸ ਵੱਲੋਂ ਫਾਰਮੇਸੀ ਬਲਾਕ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਦਿੱਤਾ ਮੰਗ ਪੱਤਰ

ਏਐਫਐੱਸਐੱਸ ਵੱਲੋਂ ਫਾਰਮੇਸੀ ਬਲਾਕ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਦਿੱਤਾ ਮੰਗ ਪੱਤਰ
ਮੁਖੀ ਵਿਦਿਆਰਥੀ ਭਲਾਈ ਨੂੰ ਮੰਗ ਪੱਤਰ ਦਿੰਦੇ ਹੋਏ ਏਐਫਐੱਸਐੱਸ ਦੇ ਨੁਮਾਂਇੰਦੇ

ਚੰਡੀਗੜ੍ਹ: ਵਿਦਿਆਰਥੀ ਜਥੇਬੰਦੀ ਅਕਾਦਮਿਕ ਫੋਰਮ ਆਫ਼ ਸਿੱਖ ਸਟੂਡੈਂਟਸ, ਪੰਜਾਬ ਯੂਨੀਵਰਸਿਟੀ ਵੱਲੋਂ ਅੱਜ ਡੀਨ ਵਿਦਿਆਰਥੀ ਭਲਾਈ ਨੂੰ ਫਾਰਮੇਸੀ ਬਲਾਕ ਦੀਆਂ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਲਈ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਉਹਨਾਂ ਵੱਲੋਂ ਵਿਭਾਗ ਦੇ ਆਲੇ ਦੁਆਲੇ ਦੀ ਸਫ਼ਾਈ, ਢੁੱਕਵੀਆਂ ਥਾਵਾਂ 'ਤੇ ਫੁੱਲ ਅਤੇ ਛਾਂ ਦਾਰ ਬੂਟੇ ਲਗਾਉਣਾ, ਵਿਭਾਗਾਂ ਵਿਚਲੀਆਂ ਲੈਬਾਂ ਦੇ ਰਹਿੰਦ-ਖੂੰਦ ਦਾ ਸਹੀ ਤਰ੍ਹਾਂ ਨਿਪਟਾਰਾ ਕਰਨਾ  ਅਤੇ ਕੰਟੀਨ 'ਤੇ ਬੈਠਣ ਲਈ ਕੁਰਸੀਆਂ ਅਤੇ ਸ਼ੈੱਡ ਦਾ ਢੁੱਕਵਾਂ ਪ੍ਰਬੰਧ ਕਰਨਾ ਅਹਿਮ ਮੰਗਾਂ ਰੱਖੀਆਂ ਗਈਆਂ। 

ਜਥੇਬੰਦੀ ਦੇ ਨੁਮਾਇੰਦੇ ਪਰਮਵੀਰ ਸਿੰਘ ਵੱਲੋਂ ਦੱਸਿਆ ਗਿਆ ਕਿ ਡੀਨ ਵਿਦਿਆਰਥੀ ਭਲਾਈ ਪ੍ਰੋਫੈਸਰ ਇਮੈਨੂਅਲ ਨਾਹਰ ਵੱਲੋਂ ਇਹਨਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ।  

ਉਹਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਯੂਨੀਵਰਸਿਟੀ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਥੇਬੰਦੀ ਨੂੰ ਦੱਸ ਸਕਦੇ ਹਨ ਕਿਉਂਕਿ ਜਥੇਬੰਦੀ ਕੈਂਪਸ ਵਿਚਲੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਮੇਸ਼ਾਂ ਵਚਨਬੱਧ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ