ਬਰਾਤੀਆਂ ਨਾਲ ਭਰੀ ਬਸ ਨਹਿਰ 'ਚ ਡਿਗੀ; 24 ਮੌਤਾਂ

ਬਰਾਤੀਆਂ ਨਾਲ ਭਰੀ ਬਸ ਨਹਿਰ 'ਚ ਡਿਗੀ; 24 ਮੌਤਾਂ

ਬੂੰਦੀ: ਰਾਜਸਥਾਨ ਦੇ ਬੂੰਦੀ ਜ਼ਿਲ੍ਹੇ 'ਚ ਇਕ ਬਰਾਤੀਆਂ ਨਾਲ ਭਰੀ ਬਸ ਅੱਜ ਸਵੇਰੇ ਨਹਿਰ 'ਚ ਡਿੱਗ ਗਈ। ਇਸ ਹਾਦਸੇ 'ਚ 24 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। 

ਪ੍ਰਾਪਤ ਜਾਣਕਾਰੀ ਮੁਤਾਬਕ ਇਹ ਬਰਾਤ ਕੋਟਾ ਤੋਂ ਸਵਾਈਮਾਧੋਪੁਰ ਜਾ ਰਹੀ ਸੀ। ਬੱਸ 'ਚ 30 ਲੋਕ ਸਵਾਰ ਦੱਸੇ ਜਾ ਰਹੇ ਹਨ। ਪ੍ਰਤੱਖ ਦਰਸ਼ੀਆਂ ਮੁਤਾਬਕ ਹਾਦਸੇ ਦਾ ਕਾਰਨ ਬਸ ਦੀ ਤੇਜ਼ ਰਫਤਾਰ ਬਣੀ ਹੈ।