ਇਤਿਹਾਸ ਨੂੰ ਮਿਟਾਉਣ ਦੀਆਂ ਕੋਹਝੀਆਂ ਚਾਲਾਂ

ਇਤਿਹਾਸ ਨੂੰ ਮਿਟਾਉਣ ਦੀਆਂ ਕੋਹਝੀਆਂ ਚਾਲਾਂ

ਦਲਿਤਾਂ ਤੇ ਘੱਟ ਗਿਣਤੀਆਂ ਲਈ ਹੋਰ ਔਖੇ ਸਮਿਆਂ ਦੇ ਸੰਕੇ
ਮਹਾਰਾਸ਼ਟਰ ਸੂਬੇ ਵਿੱਚ ਸ਼ਹਿਰਾਂ ਵਿੱਚ ਹੋ ਰਹੀਆਂ ਹਿੰਸਕ ਝੜਪਾਂ ਦਾ ਵਰਤਾਰਾ ਕੋਈ ਨਵਾਂ ਨਹੀਂ। ਤਿੰਨ ਕੁ ਸਾਲ ਪਹਿਲਾਂ ਰਾਜਸੀ ਰਾਜ ਪਲਟੇ ਨਾਲ ਭਾਰਤੀ ਜਨਤਾ ਪਾਰਟੀ ਦੇ ਰੂਪ ਵਿੱਚ ਦਿੱਲੀ ਦਰਬਾਰ ਉੱਤੇ ਕੱਟੜਵਾਦੀ ਹਿੰਦੂ ਜਮਾਤ ਰਾਸ਼ਟਰੀ ਸੋਇਮ ਸੰਘ ਦਾ ਕਬਜਾ ਹੋਣਾ ਅਜਿਹੀਆਂ ਵਾਰਦਾਤਾਂ ਵੱਧਣ ਦਾ ਸਪੱਸ਼ਟ ਸੁਨੇਹਾ ਸੀ। ਗੁਜਰਾਤ ਦੇ ਮੁੱਖ ਮੰਤਰੀ ਵਜੋਂ ਮੁਸਲਮਾਨਾਂ ਦੇ ਕਤਲੇਆਮ ਦੇ ਸਰਪ੍ਰਸਤ ਨਰਿੰਦਰ ਮੋਦੀ ਦੀ ਵੋਟਾਂ ਦੇ ਬਲਬੂਤੇ ਇਤਿਹਾਸਕ ਚੜ੍ਹਤ ਪਿੱਛੇ ਲੁਕੇ ਆ ਰਹੇ ‘ਤਾਨਾਸ਼ਾਹੀ ਸ਼ਾਸ਼ਕ’ ਦਾ ਬਹਿਤਆਂ ਨੂੰ ਚਿੱਤ ਚੇਤਾ ਨਹੀਂ ਸੀ। ਪੁਣੇ ‘ਚ ਫੈਲੀ ਜਾਤੀ ਹਿੰਸਾ ਦਾ ਅਸਰ ਪੂਰੇ ਮਹਾਰਾਸ਼ਟਰ ‘ਚ ਦਿਖਣ ਤੋਂ ਇਲਾਵਾ ਹਿੰਸਾ ਦੇ ਮਾਮਲੇ ਦੀ ਬੁੱਧਵਾਰ ਨੂੰ ਭਾਰਤੀ ਸੰਸਦ ‘ਚ ਗੂੰਜ ਦਲਿਤਾਂ ਤੇ ਘੱਟ ਗਿਣਤੀਆਂ ਉੱਤੇ ਸਰਕਾਰੀ ਸ਼ਹਿ ਉੱਤੇ ਹਿੰਸਾ ਵਿਰੁਧ ਚਿਤਾਵਨੀ ਹੈ। ਵੈਸੇ ਮੋਦੀ ਸਰਕਾਰ ਦੇ ਬਣਨ ਨਾਲ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਦਲਿਤਾਂ ਵਿਰੁਧ ਜਿਹੜੀ ਲਹਿਰ ਕਿਸੇ ਨਾ ਕਿਸੇ ਤਰ੍ਹਾਂ ਲਗਾਤਾਰ ਪ੍ਰਗਟ ਹੁੰਦੀ ਆ ਰਹੀ ਹੈ, ਤਾਜ਼ਾ ਹਿੰਸਾ ਉਸਦਾ ਹੀ ਸਪੱਸ਼ਟ ਪ੍ਰਗਟਾ ਕਿਹਾ ਜਾ ਸਕਦਾ ਹੈ। ਪਿਛਲੇ ਵਰ੍ਹੇ ਹਿੰਦੂ ਕੱਟੜਵਾਦਆਂ ਨੇ ਯੂਨੀਵਰਸਿਟੀਆਂ ਵਿੱਚ ਦਲਿਤ ਸਕਾਲਰਾਂ ਅਤੇ ਵਿਦਿਆਰਥੀ ਆਗੂਆਂ ਉੱਤੇ ਹਮਲੇ ਕਰਕੇ ਦਲਿਤ ਭਾਈਚਾਰੇ ਨੂੰ ਅਪਣੇ ਫਿਰਕੂ ਮਨਸ਼ੇ ਜ਼ਾਹਿਰ ਕਰਨ ਦੀ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਸਦੀਆਂ ਤੋਂ ਦਲਿਤਾਂ ਨੂੰ ਅਪਣੇ ਪੈਰਾਂ ਵਿੱਚ ਬਿਠਾਉਣ, ਮੰਦਰਾਂ ਵਿੱਚ ਵੜਣ ਨਾ ਦੇਣ, ਅਛੂਤ ਕਹਿ ਕੇ ਪਰ੍ਹਾਂ ਧੱਕਣ ਵਾਲੀ ਹਿੰਦੂ ਮਾਨਸਿਕਤਾ ਜੇ ਬਾਦਸ਼ਾਹ ਮੋਦੀ ਦੇ ਰਾਜ ਵਿੱਚ ਅਪਣੀ ਉੱਚਤਾ ਦਾ ਡੰਕਾ ਨਹੀਂ ਵਜਾਏਗੀ ਤਾਂ ਫਿਰ ਭਾਰਤ ਨੂੰ ਹਿੰਦੂ ਰਾਜ ਦਾ ਜਾਮਾ ਪਹਿਣਾਉਣ ਦਾ ਮਹਾਨ ਕਾਰਜ਼ ਕਿਵੇਂ ਪੂਰਾ ਕੀਤਾ ਜਾਵੇਗਾ ? ਭੀਮਾ ਕੋਰੇਗਾਂਵ ਘਟਨਾ ਦੇ ਇਤਿਹਾਸਕ ਪਿਛੋਕੜ ਵਲ ਝਾਤ ਮਾਰੀਏ ਤਾਂ ਪਤਾ ਚਲਦਾ ਹੈ ਕਿ ਇਹ 200 ਸਾਲ ਪੁਰਾਣੇ ਯੁੱਧ ਨਾਲ ਸਬੰਧਿਤ ਹੈ। ਇਤਿਹਾਸਕ ਤੱਥਾਂ ਮੁਤਾਬਕ ਇਸ ਲੜਾਈ ‘ਚ ਈਸਟ ਇੰਡੀਆ ਕੰਪਨੀ ਦੀ ਸੈਨਾ ਨੇ ਮਰਾਠਾ ਪੇਸ਼ਵਾ ਦੀ ਸੈਨਾ ਨੂੰ ਹਰਾਇਆ ਸੀ ਗ਼ ਦਲਿਤ ਨੇਤਾ ਇਸ ਬ੍ਰਿਟਿਸ਼ ਜਿੱਤ ‘ਚ ਅਪਣੇ ਆਗੂਆਂ ਦੀ ਮੋਹਰੀ ਭੂਮਿਕਾ ਹੋਣ ਦੇ ਮਾਣ ਵਜੋਂ ਹਰ ਸਾਲ ਇਸ ਦਿਨ ਨੂੰ ਜਸ਼ਨ ਵਜੋਂ ਮਨਾਉਂਦੇ ਹਨ ਗ਼ ਸਮਝਿਆ ਜਾਂਦਾ ਹੈ ਕਿ ਉਸ ਵੇਲੇ ਅਛੂਤ ਸਮਝੇ ਜਾਣ ਵਾਲੇ ਮਹਾਰ ਭਾਈਚਾਰੇ ਦੇ ਸੈਨਿਕ ਈਸਟ ਇੰਡੀਆ ਕੰਪਨੀ ਵਲੋਂ ਲੜੇ ਸਨ । ਮਹਾਰਾਸ਼ਟਰ ‘ਚ ਦਲਿਤ ਤੇ ਮਰਾਠਾ ਭਾਈਚਾਰੇ ਵਿਚਾਲੇ ਉਸ ਲੜਾਈ ਵੇਲੇ ਇੱਕ ਦੂਜੇ ਦੇ ਵਿਰੁਧ ਮੈਦਾਨ ‘ਚ ਨਿੱਤਰਣ ਦਾ ਅਸਰ ਅਜੇ ਵੀ ਦੋਵਾਂ ਧਿਰਾਂ ਵਿਚਾਲੇ ਤਣਾਅ ਤੇ ਵਿਰੋਧ ਵਜੋਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਪ੍ਰਗਟ ਹੁੰਦਾ ਰਹਿੰਦਾ ਹੈ।
ਇਸ ਵਾਰ ਵੀ ਪੁਣੇ ਦੇ ਕੁਝ ਦੱਖਣਪੰਥੀਆਂਂ ਨੇ ਇਸ ਬਿਟਿਸ਼ ਜਿੱਤ ਦਾ ਜਸ਼ਨ ਮਨਾਏ ਜਾਣ ਦਾ ਵਿਰੋਧ ਕੀਤਾ ਸੀ ਗ਼  ਮਾਮਲਾ ਉਦੋਂ ਭੜਕਿਆ ਜਦੋਂ ਕੋਰਗਾਂਵ ਦੇ ਲੋਕ ਯੁੱਧ ਸਮਾਰਕ ਵੱਲ ਵਧ ਰਹੇ ਸਨ। ਮੰਗਲਵਾਲ ਦੁਪਹਿਰ ਵੇਲੇ ਸ਼ਿਰੂਰ ਤਹਿਸੀਲ ਸਥਿਤ ਭੀਮਾ-ਕੋਰੇਗਾਂਵ ‘ਚ ਹਿੰਦੂ ਕੱਟੜਵਾਦੀਆਂ ਵਲੋਂ ਹਮਲਾ ਕਰਨ ਬਾਅਦ ਪਥਰਾਅ ਤੇ ਭੰਨਤੋੜ ਦੌਰਾਨ ਇਕ ਵਿਅਕਤੀ ਮਾਰਿਆ ਗਿਆ। ਇਸਦੇ ਸਿੱਟੇ ਵਜੋਂ ਹਿੰਸਾ ਦਾ ਸੇਕ ਮਹਾਂਰਾਸ਼ਟਰ ਦੇ ਹੋਰ ਇਲਾਕਿਆਂ ‘ਚ ਹਿੰਸਕ ਝੜਪਾਂ ਵਜੋਂ ਵਾਪਰਣਾ  ਸੁਭਾਵਕ ਸੀ। ਪੁਣੇ ‘ਚ ਹੋਈ ਜਾਤੀ ਹਿੰਸਾ ਦਾ ਜਿਹੜਾ ਸੇਕ ਮਹਾਂਰਾਸ਼ਟਰ ਦੇ ਹੋਰ ਇਲਾਕਿਆਂ ‘ਚ ਪੁੱਜ ਰਿਹਾ ਹੈ, ਉਸਦੇ ਦੂਰ ਦੂਰ ਤੱਕ ਫੈਲਣ ਦੇ ਡਰੋਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਨਿਆਇਕ ਜਾਂਚ ਦੇ ਹੁਕਮ ਦੇਣ ਲਈ ਮਜਬੂਰ ਹੋਣਾ ਪਿਆ। ਜਦੋਂ ਕਿ ਅਜਿਹੀਆਂ ਜਾਂਚਾਂ ਮਹਿਜ਼ ਲੋਕ ਰੋਹ ਰੋਹ ਨੂੰ ਮੱਠਾ ਪਾਉਣ ਲਈ ਲੋਕਾਂ ਦੇ ਅੱਖ਼ੀ ਘੱਟਾ ਪਾਉਣ ਵਾਲੀ ਝੂਠੀ ਮੂਠੀ ਦੀ ਸਰਕਾਰੀ ਕਾਰਵਾਈ ਹੁੰਦੀ ਹੈ। ਸਰਕਾਰਾਂ ਨੇ ਉਹੀ ਕਰਨਾ ਹੈ ਜੋ ‘ਮਾਲਕਾਂ’ ਦੇ ਹਿੱਤ ਵਿੱਚ ਹੋਵੇਗਾ। ਹੈਰਾਨੀ ਇਸ ਗੱਲ ਦੀ ਹੈ ਕਿ ਪੁਲੀਸ ਵਲੋਂ ਗਵਾਂਢੀ ਗੁਜਰਾਤ ‘ਚ ਤਾਜ਼ਾ ਚੋਣਾਂ ਵਿੱਚ ਅਖੌਤੀ ਮੋਦੀ ਲਹਿਰ ਦਾ ਮੂੰਹ ਤੋੜ ਉੱਤਰ ਦਿੰਦਿਆਂ ਵਿਧਾਇਕ ਵਜੋਂ ਚੋਣ ਜਿੱਤੇ ਦਲਿਤ ਆਗੂ ਜਿਗਨੇਸ਼ ਮੇਵਾਣੀ ਤੇ ਜੇ. ਐਨ. ਯੂ. ਦੇ ਵਿਦਿਆਰਥੀ ਆਗੂ ਉਮਰ ਖਾਲਿਦ ਖ਼ਿਲਾਫ਼ ਸ਼ਿਕਾਇਤ ਦਰਜ ਕਰ ਲਈ ਗਈ ਹੈ ਗ਼ ਸ਼ਿਕਾਇਤ ਕਰਨ ਵਾਲੇ ਹੋਰ ਕੋਈ ਨਹੀਂ ਬਲਕਿ ਹਿੰਦੂ ਅਨਸਰ ਅਕਸ਼ੇ ਬਿਕੜ ਅਤੇ ਅਨੰਦ ਧੋਡ ਹਨ । ਉਨ੍ਹਾਂ ਵਲੋਂ ਮੇਵਾਨੀ ਅਤੇ ਖਾਲਿਦ ਉੱਤੇ ਸਮਾਰੋਹ ਦੌਰਾਨ ਭੜਕਾਊ ਭਾਸ਼ਣ ਦੇਣ ਦੇ ਦੋਸ਼ ਲਾਉਣਾ ਉਲਟਾ ਚੋਰ ਕੋਤਵਾਲ ਨੂੰ ਡਾਂਟੇ’ ਵਾਲੀ ਹਾਸੋਹੀਣੀ ਕਾਰਵਾਈ ਹੈਗ਼ ਦਲਿਤਾਂ ਤੇ ਘੱਟ ਗਿਣਤੀਆਂ ਨੂੰ ਪਹਿਲਾਂ ‘ਝੂਠੇ ਮੂਠੇ ਪਿਆਰ ਨਹੀਂ’ ਤਾਂ ਡੰਡੇ ਦੇ ਜ਼ੋਰ ਸਿੱਧਿਆਂ ਕਰਨ ਦੀ ਪੱਕੀ ਧਾਰੀ ਬੈਠੇ ਨਿੱਕਰਧਾਰੀ ਅਜੇ ਬਹੁਤ ਸੰਜਮ ਵਿਖਾ ਰਹੇ ਹਨ !! ਉਨ੍ਹਾਂ ਨੇ ਜਿਹੜੇ ਰੰਗ ਵਿਖਾਉਣੇ ਹਨ, ਉਨ੍ਹਾਂ ਦਾ ਨਿਸ਼ਾਨਾ ਸਿਰਫ਼ ਦਲਿਤ, ਮੁਸਲਮਾਨ ਅਤੇ ਘੱਟ ਗਿਣਤੀਆਂ ਨਹੀਂ, ਬਲਕਿ ਉਨ੍ਹਾਂ ਦਾ ਪ੍ਰੋਗਰਾਮ ‘ਜੋ ਹਮ ਸੇ ਟਕਟਾਰੇਗਾ ਚੂ ਚੂਰ ਹੋ ਜਾਏਗਾ’ ਵਿਚਲੀ ਲਲਕਾਰ ਤੋਂ ਵੀ ਵੱਧ ਖਤਰਨਾਕ ਤੇ ਭਿਆਨਕ ਰੂਪ ਵਿੱਚ ਸਾਹਮਣੇ ਆਏਗਾ। ਅੱਗੋਂ ਘਟਨਾਵਾਂ ਕਿਧਰ ਰੁੱਖ ਅਖ਼ਤਿਆਰ ਕਰਦੀਆਂ ਹਨ, ਅਜੇ ਕੁਝ ਕਹਿਣਾ/ਸਮਝਣਾ ਮਸ਼ਕਲ ਹੈ। ਆਉਣ ਵਾਲਾ ਸਮਾਂ ਬਹੁਤ ਫਿਕਰਾਂ ਭਰਿਆ ਜਰੂਰ ਪਰ ਬੇਹੱਦ ਸੁਚੇਤ ਹੋਣ ਤੇ ਲੋਕ ਪੱਖੀ ਧਿਰਾਂ ਦੇ ਇੱਕਮੁਠ ਹੋਣ ਦਾ ਹੈ।